ਗੰਗਟੋਕ : ਭਾਰਤ 'ਚ ਫਰਾਂਸ ਦੇ ਰਾਜਦੂਤ ਥਿਏਰੀ ਮੈਥੂ ਦੋ-ਪੱਖੀ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਬੁੱਧਵਾਰ ਨੂੰ 5 ਦਿਨਾ ਅਧਿਕਾਰਤ ਦੌਰੇ 'ਤੇ ਸਿੱਕਮ ਪਹੁੰਚੇ। ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਸੇਸਿਲ ਮੈਥੂ ਵੀ ਆਈ ਹੈ।
ਰਾਜਦੂਤ ਦਾ ਰੰਗਪੋ ਸੈਰ-ਸਪਾਟਾ ਸੁਵਿਧਾ ਕੇਂਦਰ 'ਤੇ ਉੱਪ-ਮੰਡਲੀ ਮੈਜਿਸਟ੍ਰੇਟ ਸੁਜਾਤਾ ਸੁੱਬਾ ਨੇ ਗਰਮ ਜੋਸ਼ੀ ਨਾਲ ਸਵਾਗਤ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਆਪਣੇ ਦੌਰੇ ਦੌਰਾਨ ਮੈਥੂ ਵੱਖ-ਵੱਖ ਪ੍ਰੋਗਰਾਮਾਂ 'ਚ ਹਿੱਸਾ ਲੈਣ, ਜਿਨ੍ਹਾਂ ਦਾ ਮਕਸਦ ਭਾਰਤ ਅਤੇ ਫਰਾਂਸ ਵਿਚਾਲੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੈ।