ਸੁਨਾਮ ਊਧਮ ਸਿੰਘ ਵਾਲਾ (ਰਮੇਸ਼ ਗਰਗ) : ਰੈਨਾ ਹੋਮਵੇਅਰਜ਼ ਪ੍ਰਾਈਵੇਟ ਲਿਮਟਿਡ ਦੇ ਸੰਚਾਲਕ ਅਤੇ ਨੌਜਵਾਨ ਉਦਯੋਗਪਤੀ ਸ੍ਰੀ ਦੀਪਕ ਮਿੱਤਲ ਦੀ ਮਾਤਾ ਸ੍ਰੀਮਤੀ ਕਿਰਨ ਮਿੱਤਲ ਜਿਨ੍ਹਾਂ ਦਾ ਬੀਤੀ 17 ਸਤੰਬਰ ਨੂੰ ਦੇਹਾਂਤ ਹੋ ਗਿਆ ਸੀ । ਸੁਨਾਮ ਦੇ ਨੇੜਲੇ ਪਿੰਡ ਸਾਹੋਕੇ ਦੀ ਵਸਨੀਕ 57 ਸਾਲਾ ਸ੍ਰੀਮਤੀ ਕਿਰਨ ਮਿੱਤਲ ਬੇਹੱਦ ਹੱਸਮੁਖ, ਮਿਲਣਸਾਰ, ਧਾਰਮਿਕ ਪ੍ਰਵਿਰਤੀ ਅਤੇ ਸੇਵਾ-ਭਾਵਨਾ ਵਾਲੀ ਮਹਿਲਾ ਸਨ। ਉਨ੍ਹਾਂ ਨੇ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਉਣ ਦੇ ਨਾਲ-ਨਾਲ ਪਰਿਵਾਰ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕਰਨ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਇਆ।
ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਨਾਮ ਚਰਚਾ ਅਤੇ ਅੰਤਿਮ ਅਰਦਾਸ ਅੱਜ 27 ਸਤੰਬਰ, ਐਤਵਾਰ ਨੂੰ ਮਹਾਰਾਜਾ ਪੈਲੇਸ, ਸੁਨਾਮ ਵਿਖੇ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਹੋਵੇਗੀ।
ਇਸ ਮੌਕੇ ਸਵ. ਕਿਰਨ ਮਿੱਤਲ ਦੀ ਯਾਦ ਵਿੱਚ ਸਥਾਪਿਤ ਸ਼੍ਰੀਮਤੀ ਕਿਰਨ ਮਿੱਤਲ ਮੈਮੋਰੀਅਲ ਚੈਰੀਟੇਬਲ ਫਾਉਂਡੇਸ਼ਨ , ਸਾਹੋਕੇ ਵੱਲੋਂ ਲੋਕ-ਹਿੱਤ ਵਿੱਚ ਇਕ ਖੂਨਦਾਨ ਕੈਂਪ ਲਗਾਇਆ ਜਾਵੇਗਾ। ਇਸ ਦੇ ਨਾਲ ਵਾਤਾਵਰਣ ਦੀ ਸ਼ੁੱਧਤਾ ਅਤੇ ਹਰਿਆਵਲ ਨੂੰ ਉਤਸ਼ਾਹਿਤ ਕਰਨ ਲਈ ਮੁਫ਼ਤ ਬੂਟੇ ਵੀ ਵੰਡੇ ਜਾਣਗੇ।
ਪਰਿਵਾਰ ਅਤੇ ਸਨੇਹੀਆਂ ਵੱਲੋਂ ਉਨ੍ਹਾਂ ਦੀ ਯਾਦ ਨੂੰ ਸਦੀਵੀ ਬਣਾਉਣ ਲਈ ਬਣਾਏ ਫਾਉਂਡੇਸ਼ਨ ਵੱਲੋਂ ਭਵਿੱਖ ਵਿੱਚ ਵੀ ਸਮਾਜ ਸੇਵਾ ਅਤੇ ਲੋਕ-ਭਲਾਈ ਦੇ ਕਾਰਜ ਜਾਰੀ ਰੱਖਣ ਦਾ ਉਪਰਾਲਾ ਕੀਤਾ ਜਾਵੇਗਾ।
ਸਵ. ਕਿਰਨ ਮਿੱਤਲ ਦੇ ਪਤੀ ਸ੍ਰੀ ਕੇਵਲ ਕ੍ਰਿਸ਼ਨ ਮਿੱਤਲ, ਪੁੱਤਰ ਸ੍ਰੀ ਦੀਪਕ ਮਿੱਤਲ ਅਤੇ ਧੀਆਂ ਸ਼੍ਰੀਮਤੀ ਗੀਤਾ ਰਾਣੀ ਤੇ ਸ੍ਰੀਮਤੀ ਰੈਨਾ ਮਿੱਤਲ ਵੱਲੋਂ ਆਪਣੇ-ਆਪਣੇ ਪੱਧਰ ’ਤੇ ਸਮਾਜ ਸੇਵਾ ਵਿੱਚ ਯੋਗਦਾਨ ਪਾਇਆ ਜਾ ਰਿਹਾ ਹੈ। ਪਰਿਵਾਰ ਵੱਲੋਂ ਮਾਤਾ ਦੀ ਯਾਦ ਵਿੱਚ ਕੀਤੇ ਜਾ ਰਹੇ ਇਹ ਲੋਕ-ਭਲਾਈ ਦੇ ਕਾਰਜ ਉਨ੍ਹਾਂ ਪ੍ਰਤੀ ਸੱਚੀ ਸ਼ਰਧਾਂਜਲੀ ਹਨ।
ਅੱਜ ਵੱਡੀ ਗਿਣਤੀ ਵਿਚ ਇਲਾਕੇ ਭਰ ਤੋਂ ਨਾਮਵਰ ਰਾਜਸੀ, ਸਮਜਿਕ ਤੇ ਧਾਰਮਿਕ ਸਖਸ਼ੀਅਤਾਂ ਤੇ ਸ਼੍ਰੀਮਤੀ ਕਿਰਨ ਮਿੱਤਲ ਦੇ ਸਨੇਹੀ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ।