Monday, July 07, 2025
BREAKING
CM ਮਾਨ ਦਾ ਸੰਕਲਪ : ਪੰਜਾਬ ਨੂੰ ਹਰ ਖੇਤਰ ’ਚ ਬਣਾਵਾਂਗੇ ਨੰਬਰ ਵਨ ਸੂਬਾ ਪੰਜਾਬ ਤੇ ਹਰਿਆਣਾ SYL ’ਤੇ ਮੁੜ ਗੱਲਬਾਤ ਲਈ ਤਿਆਰ IND vs ENG : ਭਾਰਤ ਨੇ ਰਚ'ਤਾ ਇਤਿਹਾਸ...! 58 ਸਾਲਾਂ ਦਾ ਸੋਕਾ ਖਤਮ, ਇੰਗਲੈਂਡ ਨੂੰ ਘਰ 'ਚ ਦਿੱਤੀ ਮਾਤ ਇਜ਼ਰਾਈਲ ਨੇ ਗਾਜਾ 'ਤੇ ਫਿਰ ਕੀਤਾ ਹਵਾਈ ਹਮਲਾ, 33 ਲੋਕਾਂ ਦੀ ਮੌਤ ਕਾਰਲਸਨ ਨੇ ਗੁਕੇਸ਼ ਨੂੰ ਹਰਾਇਆ, ਲੀਡ ਹਾਸਲ ਕੀਤੀ 1 ਅਗਸਤ ਤੋਂ 100 ਦੇਸ਼ਾਂ 'ਤੇ ਲਾਗੂ ਹੋਵੇਗਾ ਟਰੰਪ ਟੈਰਿਫ! ਜਾਣੋ ਭਾਰਤ 'ਤੇ ਅਸਰ ਇਹ ਕੰਪਨੀ ਬਣੀ ਦੁਨੀਆ ਦੀ ਸਭ ਤੋਂ ਮਹਿੰਗੀ ਕੰਪਨੀ, Apple ਤੇ Microsoft ਨੂੰ ਛੱਡਿਆ ਪਿੱਛੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਫ਼ੈਸਲੇ ਨੂੰ ਤਖ਼ਤ ਸ੍ਰੀ ਪਟਨਾ ਸਾਹਿਬ ਨੇ ਕੀਤਾ ਰੱਦ ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ! ਪੌਂਗ ਡੈਮ 'ਚ ਵਧਿਆ ਪਾਣੀ, ਖੋਲ੍ਹੇ ਗਏ ਫਲੱਡ ਗੇਟ, ਐਡਵਾਈਜ਼ਰੀ ਜਾਰੀ ਪੰਜਾਬ 'ਚ ਬਿਜਲੀ ਚੋਰੀ ਕਰਨ ਵਾਲਿਆਂ ਲਈ Alert! ਪਾਵਰਕਾਮ ਵਿਭਾਗ ਕਰ ਰਿਹੈ ਵੱਡਾ ਐਕਸ਼ਨ

ਪੰਜਾਬ

ਨਸ਼ਾ ਤਸਕਰ ਦੀ ਗੈਰ-ਕਾਨੂੰਨੀ ਜਾਇਦਾਦ ਢਾਹੀ

05 ਜੁਲਾਈ, 2025 06:30 PM

ਬਨੂੜ/ਰਾਜਪੁਰਾ- ਪਟਿਆਲਾ ਪੁਲਿਸ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਇੱਕ ਅਹਿਮ ਕਾਰਵਾਈ ਕਰਦਿਆਂ ਐਸ.ਐਸ.ਪੀ ਪਟਿਆਲਾ ਵਰੁਣ ਸ਼ਰਮਾ ਦੀ ਅਗਵਾਈ ਹੇਠ ਥਾਣਾ ਬਨੂੜ ਵਿਖੇ ਇੱਕ ਨਸ਼ਾ ਤਸਕਰ ਦੀ ਗ਼ੈਰਕਾਨੂੰਨੀ ਜਾਇਦਾਦ ਨੂੰ ਨਗਰ ਕੌਂਸਲ ਵੱਲੋਂ ਜੇਸੀਬੀ ਮਸ਼ੀਨ ਨਾਲ ਢੁਹਾਉਣ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।

ਮੌਕੇ ‘ਤੇ ਪੁੱਜੇ ਐਸ.ਐਸ.ਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਦੀ ਅਗਵਾਈ ਹੇਠ ਯੁੱਧ ਨਸ਼ਿਆਂ ਵਿਰੁੱਧ ਅਰੰਭੀ ਮੁਹਿੰਮ ਨੂੰ ਲਗਾਤਾਰ ਵੱਡੀ ਸਫਲਤਾ ਹਾਸਲ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਨਸ਼ਾ ਤਸਕਰਾਂ ਦੋ ਭਰਾਵਾਂ ਮੋਹਨ ਸਿੰਘ ਉਰਫ ਮੋਗਲੀ ਤੇ ਸੁਰਜੀਤ ਸਿੰਘ ਵਲੋਂ ਵਾਰਡ ਨੰ. 4 ਮੁਹੱਲਾ ਸੈਣੀਵਾਲਾ ਬਨੂੜ ਜ਼ਿਲ੍ਹਾ ਮੋਹਾਲੀ ਵਿਖੇ ਨਜਾਇਜ ਉਸਾਰੀ ਕੀਤੀ ਗਈ ਸੀ, ਜਿਸ ਨੂੰ ਢਾਹੁਣ ਲਈ ਨਗਰ ਕੌਂਸਲ ਬਨੂੜ ਵੱਲੋਂ ਕਾਰਵਾਈ ਕੀਤੀ ਗਈ ਹੈ ਅਤੇ ਪੁਲਿਸ ਨੇ ਸੁਰੱਖਿਆ ਪ੍ਰਬੰਧ ਕੀਤੇ ਹਨ।

ਉਨ੍ਹਾਂ ਸਖ਼ਤ ਸੁਨੇਹਾ ਦਿੰਦੇ ਕਿਹਾ ਕਿ ਕਿਸੇ ਵੀ ਨਸ਼ਾ ਤਸਕਰ ਵੱਲੋਂ ਨਜਾਇਜ ਤਰੀਕੇ ਨਾਲ ਉਸਾਰੇ ਗਏ ਇਮਾਰਤੀ ਢਾਂਚੇ ਨੂੰ ਕਿਸੇ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਜਾਂ ਗ੍ਰਾਮ ਪੰਚਾਇਤ ਵੱਲੋਂ ਜਦੋਂ ਢੁਹਾਉਣ ਲਈ ਪੁਲਿਸ ਕੋਲ ਪਹੁੰਚ ਕੀਤੀ ਜਾਂਦੀ ਹੈ ਤਾਂ ਪੁਲਿਸ ਸੁਰੱਖਿਆ ਪ੍ਰਦਾਨ ਕਰਨ ਸਮੇਤ ਅਮਨ ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ ਤਾਇਨਾਤ ਕੀਤੀ ਜਾਂਦੀ ਹੈ।

ਵਰੁਣ ਸ਼ਰਮਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਵੀ ਇੱਕ ਨਸ਼ਾ ਤਸਕਰ ਦੁਆਰਾ ਗੈਰ-ਕਾਨੂੰਨੀ ਢੰਗ ਨਾਲ ਕੀਤੇ ਗਏ ਕਬਜ਼ੇ ਹਟਾਉਣ ਦੀ ਕਾਰਵਾਈ ਨਗਰ ਕੌਂਸਲ ਨੇ ਕੀਤੀ ਹੈ ਅਤੇ ਪੁਲਿਸ ਨੇ ਸੁਰੱਖਿਆ ਪ੍ਰਬੰਧ ਕੀਤੇ ਹਨ।

ਐਸ ਐਸ ਪੀ ਨੇ ਅੱਗੇ ਦੱਸਿਆ ਕਿ ਇਨ੍ਹਾ ਬਦਨਾਮ ਨਸ਼ਾ ਤਸਕਰਾਂ ਵਿਰੁੱਧ ਰਾਜਪੁਰਾ ਤੇ ਬਨੂੜ ਵਿਖੇ ਹੈਰੋਇਨ ਤੇ ਹੋਰ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਦੇ ਪੰਜ ਮਾਮਲੇ ਦਰਜ ਹਨ।
ਐਫ.ਆਈ.ਆਰ. ਨੰਬਰ 55 ਮਿਤੀ 7/7/2022 ਅਧੀਨ 21/61/85 ਐਨ.ਡੀ.ਪੀ.ਐਸ. ਐਕਟ ਥਾਣਾ ਬਨੂੜ, ਜਿਸ ਵਿੱਚ 15 ਗ੍ਰਾਮ ਚਿੱਟੇ ਦੀ ਬਰਾਮਦਗੀ ਹੋਈ ਸੀ, 500 ਗੋਲੀਆਂ ਦੀ ਬਰਾਮਦਗੀ ਮਾਮਲੇ ਵਿੱਚ ਐਫ.ਆਈ.ਆਰ. ਨੰਬਰ 116 ਮਿਤੀ 12/9/2023 ਅਧੀਨ ਧਾਰਾ 22/61/85 ਐਨ.ਡੀ.ਪੀ.ਐਸ. ਐਕਟ ਥਾਣਾ ਬਨੂੜ, 15 ਗ੍ਰਾਮ ਚਿੱਟਾ ਬਰਾਮਦ ਹੋਣ ‘ਤੇ ਐਫ.ਆਈ.ਆਰ. ਨੰਬਰ 118 ਮਿਤੀ 20/9/2023 ਅਧੀਨ ਧਾਰਾ 22/61/85 ਐਨ.ਡੀ.ਪੀ.ਐਸ ਐਕਟ ਥਾਣਾ ਬਨੂੜ ਅਤੇ 314 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਣ ‘ਤੇ ਐਫਆਈਆਰ ਨੰਬਰ 18 ਮਿਤੀ 9/2/2025 22.29/61/85 ਐਨ.ਡੀ.ਪੀ.ਐਸ ਐਕਟ ਅਤੇ 105 111.61(2) ਬੀਐਨਐਸ ਥਾਣਾ ਬਨੂੜ ਵਿਖੇ ਦਰਜ ਕੀਤੇ ਗਏ ਹਨ।

ਐਸ.ਐਸ.ਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਪੁਲਿਸ ਵੱਲੋਂ ਜਿੱਥੇ ਨਸ਼ਿਆਂ ਦੀ ਸਪਲਾਈ ਚੇਨ ਤੋੜਨ ਵਿੱਚ ਸਫਲਤਾ ਪ੍ਰਾਪਤ ਕੀਤੀ ਜਾ ਰਹੀ ਹੈ ਉਥੇ ਹੀ ਨਸ਼ਾ ਤਸਕਰਾਂ ਨੂੰ ਫੜ ਕੇ ਸਲਾਖਾਂ ਪਿੱਛੇ ਧੱਕਿਆ ਜਾ ਰਿਹਾ ਹੈ ਅਤੇ ਨਾਲ ਹੀ ਜਿਹੜੇ ਨਸ਼ਾ ਤਸਕਰਾਂ ਨੇ ਨਸ਼ੇ ਦੇ ਕਾਲੇ ਕਾਰੋਬਾਰ ਨਾਲ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਲਈ ਨਸ਼ਾ ਤਸਕਰੀ ਰਾਹੀਂ ਜਾਇਦਾਦਾਂ ਬਣਾਈਆਂ ਹਨ, ਉਨ੍ਹਾਂ ਜਾਇਦਾਦਾਂ ਨੂੰ ਜ਼ਬਤ ਕੀਤਾ ਜਾ ਰਿਹਾ ਹੈ ਅਤੇ ਪੰਚਾਇਤੀ ਜਾਂ ਸ਼ਾਮਲਾਟ ਜ਼ਮੀਨਾਂ-‘ਤੇ ਨਜਾਇਜ ਉਸਾਰੀਆਂ ਕੀਤੀਆਂ ਗਈਆਂ ਹਨ, ਨੂੰ ਢੁਹਾਇਆ ਜਾ ਰਿਹਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਾ ਤਸਕਰਾਂ ਦੀ ਜਾਣਕਾਰੀ ਪੁਲਿਸ ਨੂੰ ਸੇਫ ਪੰਜਾਬ ਹੈਲਪਲਾਈਨ ਚੈਟਬੋਟ 9779100200 ‘ਤੇ ਦਿੱਤੀ ਜਾਵੇ ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ।

Have something to say? Post your comment

ਅਤੇ ਪੰਜਾਬ ਖਬਰਾਂ

ਪੰਜਾਬ ਤੇ ਹਰਿਆਣਾ SYL ’ਤੇ ਮੁੜ ਗੱਲਬਾਤ ਲਈ ਤਿਆਰ

ਪੰਜਾਬ ਤੇ ਹਰਿਆਣਾ SYL ’ਤੇ ਮੁੜ ਗੱਲਬਾਤ ਲਈ ਤਿਆਰ

ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ! ਪੌਂਗ ਡੈਮ 'ਚ ਵਧਿਆ ਪਾਣੀ, ਖੋਲ੍ਹੇ ਗਏ ਫਲੱਡ ਗੇਟ, ਐਡਵਾਈਜ਼ਰੀ ਜਾਰੀ

ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ! ਪੌਂਗ ਡੈਮ 'ਚ ਵਧਿਆ ਪਾਣੀ, ਖੋਲ੍ਹੇ ਗਏ ਫਲੱਡ ਗੇਟ, ਐਡਵਾਈਜ਼ਰੀ ਜਾਰੀ

ਪੰਜਾਬ 'ਚ ਬਿਜਲੀ ਚੋਰੀ ਕਰਨ ਵਾਲਿਆਂ ਲਈ Alert! ਪਾਵਰਕਾਮ ਵਿਭਾਗ ਕਰ ਰਿਹੈ ਵੱਡਾ ਐਕਸ਼ਨ

ਪੰਜਾਬ 'ਚ ਬਿਜਲੀ ਚੋਰੀ ਕਰਨ ਵਾਲਿਆਂ ਲਈ Alert! ਪਾਵਰਕਾਮ ਵਿਭਾਗ ਕਰ ਰਿਹੈ ਵੱਡਾ ਐਕਸ਼ਨ

ਵੱਡੀ ਖਬਰ : ਅਦਾਕਾਰਾ ਤਾਨੀਆ ਦੇ ਪਿਤਾ 'ਤੇ ਫਾਇਰਿੰਗ ਕਰਨ ਵਾਲੇ ਐਨਕਾਊਂਟਰ ਮਗਰੋਂ ਗ੍ਰਿਫਤਾਰ

ਵੱਡੀ ਖਬਰ : ਅਦਾਕਾਰਾ ਤਾਨੀਆ ਦੇ ਪਿਤਾ 'ਤੇ ਫਾਇਰਿੰਗ ਕਰਨ ਵਾਲੇ ਐਨਕਾਊਂਟਰ ਮਗਰੋਂ ਗ੍ਰਿਫਤਾਰ

ਪੰਜਾਬ ਸਰਕਾਰ ਦਾ ਪੰਜਾਬੀਆਂ ਲਈ ਵੱਡਾ ਤੋਹਫ਼ਾ, ਮੁੜ ਸ਼ੁਰੂ ਕੀਤੀ ਇਹ ਬੱਸ

ਪੰਜਾਬ ਸਰਕਾਰ ਦਾ ਪੰਜਾਬੀਆਂ ਲਈ ਵੱਡਾ ਤੋਹਫ਼ਾ, ਮੁੜ ਸ਼ੁਰੂ ਕੀਤੀ ਇਹ ਬੱਸ

CM ਮਾਨ ਵੱਲੋਂ ਅਖਾੜਾ ਪਿੰਡ ਦੇ ਬਾਇਓਗੈਸ ਪਲਾਂਟ ਮਸਲੇ ਦੇ ਹੱਲ ਲਈ ਸਾਂਝੀ ਕਮੇਟੀ ਬਣਾਉਣ ਦਾ ਐਲਾਨ

CM ਮਾਨ ਵੱਲੋਂ ਅਖਾੜਾ ਪਿੰਡ ਦੇ ਬਾਇਓਗੈਸ ਪਲਾਂਟ ਮਸਲੇ ਦੇ ਹੱਲ ਲਈ ਸਾਂਝੀ ਕਮੇਟੀ ਬਣਾਉਣ ਦਾ ਐਲਾਨ

CM Maan ਵੱਲੋਂ ਅਖਾੜਾ ਪਿੰਡ ਦੇ ਬਾਇਓਗੈਸ ਪਲਾਂਟ ਦੇ ਮਸਲੇ ਦੇ ਹੱਲ ਲਈ ਸਾਂਝੀ ਕਮੇਟੀ ਬਣਾਉਣ ਦਾ ਐਲਾਨ

CM Maan ਵੱਲੋਂ ਅਖਾੜਾ ਪਿੰਡ ਦੇ ਬਾਇਓਗੈਸ ਪਲਾਂਟ ਦੇ ਮਸਲੇ ਦੇ ਹੱਲ ਲਈ ਸਾਂਝੀ ਕਮੇਟੀ ਬਣਾਉਣ ਦਾ ਐਲਾਨ

CM ਮਾਨ ਵੱਲੋਂ ਪਵਿੱਤਰ ਨਗਰੀ ਦੇ ਵਸਨੀਕਾਂ ਨੂੰ ਲਗਪਗ 350 ਕਰੋੜ ਰੁਪਏ ਦਾ ਤੋਹਫ਼ਾ

CM ਮਾਨ ਵੱਲੋਂ ਪਵਿੱਤਰ ਨਗਰੀ ਦੇ ਵਸਨੀਕਾਂ ਨੂੰ ਲਗਪਗ 350 ਕਰੋੜ ਰੁਪਏ ਦਾ ਤੋਹਫ਼ਾ

ਸੇਵਾਮੁਕਤ ਪੁਲਿਸ ਮੁਲਾਜਮਾਂ ਨੇ ਆਪਣੇ ਹੀ ਪੁਲਿਸ ਪ੍ਰਸ਼ਾਸ਼ਨ ਤੇ ਟਿਕਾਈ ਦੁੱਖੜੇ ਨਾ ਸੁਣਨ ਸਬੰਧੀ ਸੂਈ

ਸੇਵਾਮੁਕਤ ਪੁਲਿਸ ਮੁਲਾਜਮਾਂ ਨੇ ਆਪਣੇ ਹੀ ਪੁਲਿਸ ਪ੍ਰਸ਼ਾਸ਼ਨ ਤੇ ਟਿਕਾਈ ਦੁੱਖੜੇ ਨਾ ਸੁਣਨ ਸਬੰਧੀ ਸੂਈ

ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨੇ ਜ਼ਿਲ੍ਹੇ ਦਾ ਨਾਮ ਚਮਕਾਇਆ: ਸਿੱਖਿਆ ਮੰਤਰੀ ਵੱਲੋਂ ਸਨਮਾਨ

ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨੇ ਜ਼ਿਲ੍ਹੇ ਦਾ ਨਾਮ ਚਮਕਾਇਆ: ਸਿੱਖਿਆ ਮੰਤਰੀ ਵੱਲੋਂ ਸਨਮਾਨ