Tuesday, February 24, 2026
BREAKING
ਪੰਜਾਬ 'ਚ ਨਵੇਂ ਡਿਪਟੀ CM ਫੇਸ ਦਾ ਐਲਾਨ, ਸ਼੍ਰੋਮਣੀ ਅਕਾਲੀ ਦਲ ਨੇ ਖੇਡਿਆ ਵੱਡਾ ਦਾਅ MP ਡਾ. ਵਿਕਰਮਜੀਤ ਸਿੰਘ ਸਾਹਨੀ ਭਾਰਤ-ਸਵਿਟਜ਼ਰਲੈਂਡ ਸੰਸਦੀ ਗਰੁੱਪ 'ਚ ਸ਼ਾਮਲ — ਦੋਵਾਂ ਦੇਸ਼ਾਂ ਦੇ ਰਣਨੀਤਕ ਸਹਿਯੋਗ ਨੂੰ ਮਿਲੇਗੀ ਨਵੀਂ ਰਫ਼ਤਾਰ ਅੰਮ੍ਰਿਤਸਰ 'ਚ 26 ਫਰਵਰੀ ਨੂੰ ਸ਼੍ਰੋਮਣੀ ਕਮੇਟੀ ਦੀ ਮੀਟਿੰਗ ਹਰਿਆਣਾ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਅੱਜ ਤੀਜਾ ਦਿਨ, ਬੈਂਕ ਘੁਟਾਲਾ ਮੁੱਦੇ 'ਤੇ ਹੋਈ ਬਹਿਸ ਪੰਜਾਬ ਵਿਧਾਨ ਸਭਾ ਸੈਸ਼ਨ ਦਾ ਪ੍ਰੋਗਰਾਮ ਜਾਰੀ, 8 ਮਾਰਚ ਨੂੰ ਪੇਸ਼ ਹੋਵੇਗਾ ਬਜਟ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਖ਼ਿਲਾਫ਼ ਪੰਜਾਬ ਭਰ ਵਿੱਚ ਵਿਸ਼ੇਸ਼ ਅਭਿਆਨ ਜਾਰੀ, ਬਾਰਡਰ ਸੁਰੱਖਿਆ ਹੋਰ ਮਜ਼ਬੂਤ – ਅਰਪਿਤ ਸ਼ੁਕਲਾ ਬੇਬੇ ਮਹਿੰਦਰ ਕੌਰ ਮਾਣਹਾਨੀ ਕੇਸ : BJP ਸਾਂਸਦ ਕੰਗਨਾ ਰਣੌਤ ਦੀ ਅੱਜ ਬਠਿੰਡਾ ਅਦਾਲਤ 'ਚ ਪੇਸ਼ੀ ਚੰਡੀਗੜ੍ਹ 'ਚ 8 DSP ਅਸਾਮੀਆਂ ਲਈ ਤਰੱਕੀ ਨੂੰ ਮਿਲੀ ਮਨਜ਼ੂਰੀ ਮਨਰੇਗਾ ਬਚਾਓ ਸੰਗਰਾਮ ਨੂੰ ਮਹਾਂ ਰੈਲੀ ਦੀਆਂ ਤਿਆਰੀਆਂ ਸ਼ੁਰੂ "ਲਗਜ਼ਰੀ ਨਹੀਂ, ਜ਼ਰੂਰਤ ਹੈ ਹਵਾਈ ਯਾਤਰਾ", ਵਧੇ ਹਵਾਈ ਕਿਰਾਇਆਂ 'ਤੇ ਸੁਪਰੀਮ ਕੋਰਟ ਦੀ ਟਿੱਪਣੀ

ਪੰਜਾਬ

ਨਵਜੋਤ ਕੌਰ ਸਿੱਧੂ ਵੱਲੋਂ ਲੀਗਲ ਨੋਟਿਸ ਭੇਜਣ ਮਗਰੋਂ ਮਿੱਠੂ ਮਦਾਨ ਦਾ ਵੱਡਾ ਬਿਆਨ

10 ਦਸੰਬਰ, 2025 06:05 PM

ਜਲੰਧਰ/ਅੰਮ੍ਰਿਤਸਰ : ਡਾ. ਨਵਜੋਤ ਕੌਰ ਸਿੱਧੂ ਵੱਲੋਂ ਅੰਮ੍ਰਿਤਸਰ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੌਰਵ ਮਿੱਠੂ ਮਦਾਨ ਨੂੰ ਲੀਗਲ ਨੋਟਿਸ ਭੇਜਣ ਤੋਂ ਬਾਅਦ ਮਿੱਠੂ ਮਦਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਮੈਨੂੰ ਧਮਕੀਆਂ ਮਿਲ ਰਹੀਆਂ ਹਨ ਪਰ ਮੈਂ ਚੁੱਪ ਨਹੀਂ ਬੈਠਾਂਗਾ। 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਮਿੱਠੂ ਮਦਾਨ ਨੇ ਕਿਹਾ ਕਿ ਅਜੇ ਮੇਰੇ ਕੋਲੋਂ ਕੋਈ ਨੋਟਿਸ ਨਹੀਂ ਪਹੁੰਚਿਆ ਹੈ। ਮੈਡਮ ਨੇ ਮੈਨੂੰ ਡਰਾਉਣ ਲਈ ਸਿਰਫ਼ ਲੀਗਲ ਨੋਟਿਸ ਭੇਜਿਆ ਕਿ ਮਿੱਠੂ ਚੁੱਪ ਕਰ ਜਾਵੇ ਪਰ ਮਿੱਠੂ ਚੁੱਪ ਨਹੀਂ ਬੈਠੇਗਾ ਅਤੇ ਨਾ ਹੀ ਮੈਂ ਕੋਈ ਮੁਆਫ਼ੀ ਮੰਗਣੀ ਹੈ। ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾ ਹੀ ਇਨ੍ਹਾਂ ਨੂੰ ਸਮਝਾਉਂਦਾ ਹੁੰਦਾ ਸੀ ਪਾਰਟੀ ਦੇ ਖ਼ਿਲਾਫ਼ ਕਦੇ ਨਹੀਂ ਬੋਲਣਾ ਚਾਹੀਦਾ। ਇਹ ਹਮੇਸ਼ਾ ਇਹੀ ਚਾਹੁੰਦਾ ਹਨ ਕਿ ਆਪਾ ਠੀਕ ਹੈ ਅਤੇ ਪਾਰਟੀ ਤੇ ਪਾਰਟੀ ਦੇ ਆਗੂ ਗਲਤ ਹਨ। ਉਨ੍ਹਾਂ ਕਿਹਾ ਕਿ ਜਿਹੜਾ ਮੈਡਮ ਸਿੱਧੂ ਨੇ ਮੈਨੂੰ ਨੋਟਿਸ ਭੇਜਿਆ ਹੈ, ਉਸ ਦਾ ਵਕੀਲਾਂ ਨਾਲ ਸਲਾਹ-ਮਸ਼ਵਰਾ ਕਰਕੇ ਜਵਾਬ ਦਿੱਤਾ ਜਾਵੇਗਾ।


ਮੈਡਮ ਸਿੱਧੂ ਬਾਰੇ ਵੱਡੇ ਖ਼ੁਲਾਸੇ ਕਰਦੇ ਉਨ੍ਹਾਂ ਕਿਹਾ ਕਿ ਮੇਰੇ 'ਤੇ ਕੌਂਸਲਰਾਂ ਨਾਲ ਬੈਠ ਕੇ ਅਕਾਲੀ ਦਲ ਨਾਲ ਸੈਟਿੰਗ ਕਰਵਾਉਣ ਦੇ ਦੋਸ਼ ਲਗਾਏ ਹਨ। ਮੈਂ ਵੀ ਇਨ੍ਹਾਂ ਨੋਟਿਸ ਭੇਜਾਗਾ। ਮੈਂ ਪੁੱਛਣਾ ਚਾਹੁੰਦਾ ਹੈ ਕਿ ਉਹ ਕਿਹੜੇ ਕੌਂਸਲਰ ਹਨ, ਜਿਨ੍ਹਾਂ ਨੂੰ ਮੈਂ ਘਰ ਬੁਲਾਇਆ ਹੈ। ਜੇਕਰ ਇਨ੍ਹਾਂ ਕੋਲ ਵੀਡੀਓਗ੍ਰਾਫ਼ੀ ਹੈ ਤਾਂ ਉਸ ਨੂੰ ਜਨਤਕ ਕੀਤੀ ਜਾਵੇ। ਆਪਾਂ ਹੁਣ ਆਹਮੋ-ਸਾਹਮਣੇ ਖੜ੍ਹੇ ਹੋਵੇਗਾ। ਉਨ੍ਹਾਂ ਕਿਹਾ ਕਿ ਜੋ ਇਹ 70 ਫ਼ੀਸਦੀ ਲੋਕ ਜੁੜਨ ਦਾ ਦਾਅਵਾ ਕਰ ਰਹੇ ਹਨ, ਸਾਡੇ ਹਲਕੇ ਵਿਚੋਂ ਇਨ੍ਹਾਂ ਦੇ ਨਾਲ 7 ਫ਼ੀਸਦੀ ਵੀ ਲੋਕ ਨਹੀਂ ਜੁੜਨੇ ਹਨ। ਇਨ੍ਹਾਂ ਦੇ ਨਾਲ ਹੀ ਕਿਸੇ ਨੇ ਨਹੀਂ ਖੜ੍ਹਨਾ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਹੁਣੇ ਕਹਿ ਦਿੱਤਾ ਜਾਵੇ ਤਾਂ ਮੁੱਖ ਮੰਤਰੀ ਦਾ ਚਿਹਰਾ ਤੁਹਾਨੂੰ ਬਣਾਇਆ ਹੈ ਤਾਂ ਇਨ੍ਹਾਂ ਨੇ ਫਿਰ ਇਹੀ ਕਹਿਣਾ ਹੈ ਕਿ ਕਾਂਗਰਸ ਪਾਰਟੀ ਬੜੀ ਚੰਗੀ ਹੈ। ਹੁਣ ਇਨ੍ਹਾਂ ਨੂੰ ਕਾਂਗਰਸ ਪਾਰਟੀ ਗਲਤ ਲੱਗ ਰਹੀ ਹੈ। ਮੈਂ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਪਾਰਟੀ ਦੇ ਨਾਲ ਸਾਰੇ ਫਰਜ਼ ਨਿਭਾਵਾਂਗੇ।

ਉਨ੍ਹਾਂ ਮੀਡੀਆ ਰਾਹੀਂ ਮੈਡਮ ਸਿੱਧੂ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਮੇਰੇ ਕੋਲ ਵੀ ਬੋਲਣ ਲਈ ਬਹੁਤ ਕੁਝ ਹੈ, ਜੋਕਿ ਫਿਰ ਤੁਹਾਡੀ ਬਰਦਾਸ਼ਤ ਤੋਂ ਬਾਹਰ ਜਾਵੇਗਾ। ਮੈਡਮ ਸਿੱਧੂ ਚੁੱਪ ਕਰ ਜਾਣ। ਮੈਂ ਇਨ੍ਹਾਂ ਵੱਲੋਂ ਭੇਜੇ ਗਏ ਨੋਟਿਸ ਦਾ ਜਵਾਬ ਨੋਟਿਸ ਜ਼ਰੀਏ ਹੀ ਦੇਵਾਂਗੇ। ਮੇਰੀ ਬੇਨਤੀ ਹੈ ਕਿ ਮੈਡਮ ਸਿੱਧੂ ਹੁਣ ਕਾਂਗਰਸ ਪਾਰਟੀ ਖ਼ਿਲਾਫ਼ ਕੋਈ ਟਿੱਪਣੀ ਨਾ ਕਰੇ, ਨਹੀਂ ਤਾਂ ਪਾਰਟੀ ਬਰਦਾਸ਼ਤ ਨਹੀਂ ਕਰੇਗੀ। ਮੈਂ ਹਮੇਸ਼ਾ ਇਨ੍ਹਾਂ ਨੂੰ ਮਾਂ ਦਾ ਦਰਜਾ ਦਿੱਤਾ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਇਨ੍ਹਾਂ ਦੇ ਕੰਮ ਕਿੱਧਰ-ਕਿੱਧਰ ਤੁਰ ਪੈਣਗੇ।


ਮੈਡਮ ਸਿੱਧੂ ਨੇ ਭੇਜਿਆ ਸੀ ਲੀਗਲ ਨੋਟਿਸ
ਜ਼ਿਕਰਯੋਗ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਹੁਣ ਕਾਨੂੰਨ ਲੜਾਈ ਛੇੜ ਦਿੱਤੀ ਹੈ। ਉਨ੍ਹਾਂ ਨੇ ਅੰਮ੍ਰਿਤਸਰ ਕਾਂਗਰਸ ਦੇ ਪ੍ਰਧਾਨ ਮਿੱਠੂ ਮਦਾਨ ਨੂੰ ਲੀਗਲ ਨੋਟਿਸ ਭੇਜ ਕੇ ਉਨ੍ਹਾਂ ਵਿਰੁੱਧ ਦਿੱਤੇ ਗਏ ਬਿਆਨਾਂ ਲਈ 7 ਦਿਨਾਂ ਦੇ ਅੰਦਰ ਅੰਦਰ ਮੁਆਫ਼ੀ ਮੰਗਣ ਦਾ ਅਲਟੀਮੇਟਮ ਦਿੱਤਾ ਗਿਆ ਹੈ। ਇਸ ਨੋਟਿਸ ਵਿਚ ਡਾ. ਸਿੱਧੂ ਨੇ ਕਿਹਾ ਹੈ ਕਿ ਮਿੱਠੂ ਮਦਾਨ ਵੱਲੋਂ ਦਿੱਤਾ ਗਿਆ ਬਿਆਨ ਝੂਠਾ, ਗੁੰਮਰਾਹਕੁੰਨ ਅਤੇ ਉਨ੍ਹਾਂ ਦੇ ਅਕਸ ਨੂੰ ਨੁਕਸਾਨ ਪਹੁੰਚਾਉਣ ਵਾਲਾ ਹੈ। ਨੋਟਿਸ ਵਿਚ ਸਪੱਸ਼ਟ ਚਿਤਾਵਨੀ ਦਿੱਤੀ ਗਈ ਹੈ ਕਿ ਮਿੱਠੂ ਮਦਾਨ ਅਗਲੇ 7 ਦਿਨਾਂ ਦੇ ਅੰਦਰ ਜਨਤਕ ਤੌਰ 'ਤੇ ਬਿਨਾਂ ਸ਼ਰਤ ਮੁਆਫ਼ੀ ਮੰਗਣ ਅਤੇ ਆਪਣੇ ਬਿਆਨ ਵਾਪਸ ਲੈਣ। ਉਨ੍ਹਾਂ ਨੇ ਮੁਆਫ਼ੀ ਨਾ ਮੰਗੇ ਜਾਣ 'ਤੇ ਮਾਣਹਾਨੀ ਦਾ ਦਾਅਵਾ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਦੀ ਚਿਤਾਵਨੀ ਵੀ ਦਿੱਤੀ ਹੈ।


ਮਦਾਨ ਨੇ ਸਿੱਧੂ 'ਤੇ ਲਾਏ ਸੀ ਟਿਕਟਾਂ ਵੇਚਣ ਦੇ ਦੋਸ਼
ਬੀਤੇ ਦਿਨੀਂ ਡਾ. ਨਵਜੋਤ ਕੌਰ ਸਿੱਧੂ ਨੂੰ ਪਾਰਟੀ ਤੋਂ ਕੱਢੇ ਜਾਣ ਤੋਂ ਬਾਅਦ ਜ਼ਿਲ੍ਹਾ ਕਾਂਗਰਸ ਪ੍ਰਧਾਨ ਮਿੱਠੂ ਮਦਾਨ ਨੇ ਦਾਅਵਾ ਕੀਤਾ ਸੀ ਕਿ 2017 ਵਿਚ ਕਈ ਕੌਂਸਲਰਾਂ ਤੋਂ ਟਿਕਟ ਦਿਵਾਉਣ ਬਦਲੇ 10 ਤੋਂ 15 ਲੱਖ ਰੁਪਏ ਤੱਕ ਦੀ ਰਕਮ ਲਈ ਗਈ ਅਤੇ ਇਹ ਰਕਮ ਕਥਿਤ ਤੌਰ 'ਤੇ ਨਵਜੋਤ ਕੌਰ ਸਿੱਧੂ ਵੱਲੋਂ ਲਈ ਗਈ ਸੀ। ਮਿੱਠੂ ਮਦਾਨ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਸਬੰਧੀ ਢੁੱਕਵੇਂ ਸਬੂਤ ਮੌਜੂਦ ਹਨ ਤੇ ਜਲਦੀ ਹੀ ਉਹ ਪੂਰੀ ਸੂਚੀ ਜਨਤਕ ਕਰਨਗੇ।

 

Have something to say? Post your comment

ਅਤੇ ਪੰਜਾਬ ਖਬਰਾਂ

ਪੰਜਾਬ 'ਚ ਨਵੇਂ ਡਿਪਟੀ CM ਫੇਸ ਦਾ ਐਲਾਨ, ਸ਼੍ਰੋਮਣੀ ਅਕਾਲੀ ਦਲ ਨੇ ਖੇਡਿਆ ਵੱਡਾ ਦਾਅ

ਪੰਜਾਬ 'ਚ ਨਵੇਂ ਡਿਪਟੀ CM ਫੇਸ ਦਾ ਐਲਾਨ, ਸ਼੍ਰੋਮਣੀ ਅਕਾਲੀ ਦਲ ਨੇ ਖੇਡਿਆ ਵੱਡਾ ਦਾਅ

MP ਡਾ. ਵਿਕਰਮਜੀਤ ਸਿੰਘ ਸਾਹਨੀ ਭਾਰਤ-ਸਵਿਟਜ਼ਰਲੈਂਡ ਸੰਸਦੀ ਗਰੁੱਪ 'ਚ ਸ਼ਾਮਲ — ਦੋਵਾਂ ਦੇਸ਼ਾਂ ਦੇ ਰਣਨੀਤਕ ਸਹਿਯੋਗ ਨੂੰ ਮਿਲੇਗੀ ਨਵੀਂ ਰਫ਼ਤਾਰ

MP ਡਾ. ਵਿਕਰਮਜੀਤ ਸਿੰਘ ਸਾਹਨੀ ਭਾਰਤ-ਸਵਿਟਜ਼ਰਲੈਂਡ ਸੰਸਦੀ ਗਰੁੱਪ 'ਚ ਸ਼ਾਮਲ — ਦੋਵਾਂ ਦੇਸ਼ਾਂ ਦੇ ਰਣਨੀਤਕ ਸਹਿਯੋਗ ਨੂੰ ਮਿਲੇਗੀ ਨਵੀਂ ਰਫ਼ਤਾਰ

ਅੰਮ੍ਰਿਤਸਰ 'ਚ 26 ਫਰਵਰੀ ਨੂੰ ਸ਼੍ਰੋਮਣੀ ਕਮੇਟੀ ਦੀ ਮੀਟਿੰਗ

ਅੰਮ੍ਰਿਤਸਰ 'ਚ 26 ਫਰਵਰੀ ਨੂੰ ਸ਼੍ਰੋਮਣੀ ਕਮੇਟੀ ਦੀ ਮੀਟਿੰਗ

ਪੰਜਾਬ ਵਿਧਾਨ ਸਭਾ ਸੈਸ਼ਨ ਦਾ ਪ੍ਰੋਗਰਾਮ ਜਾਰੀ, 8 ਮਾਰਚ ਨੂੰ ਪੇਸ਼ ਹੋਵੇਗਾ ਬਜਟ

ਪੰਜਾਬ ਵਿਧਾਨ ਸਭਾ ਸੈਸ਼ਨ ਦਾ ਪ੍ਰੋਗਰਾਮ ਜਾਰੀ, 8 ਮਾਰਚ ਨੂੰ ਪੇਸ਼ ਹੋਵੇਗਾ ਬਜਟ

ਗੈਂਗਸਟਰਾਂ ਤੇ ਨਸ਼ਾ ਤਸਕਰਾਂ ਖ਼ਿਲਾਫ਼ ਪੰਜਾਬ ਭਰ ਵਿੱਚ ਵਿਸ਼ੇਸ਼ ਅਭਿਆਨ ਜਾਰੀ, ਬਾਰਡਰ ਸੁਰੱਖਿਆ ਹੋਰ ਮਜ਼ਬੂਤ – ਅਰਪਿਤ ਸ਼ੁਕਲਾ

ਗੈਂਗਸਟਰਾਂ ਤੇ ਨਸ਼ਾ ਤਸਕਰਾਂ ਖ਼ਿਲਾਫ਼ ਪੰਜਾਬ ਭਰ ਵਿੱਚ ਵਿਸ਼ੇਸ਼ ਅਭਿਆਨ ਜਾਰੀ, ਬਾਰਡਰ ਸੁਰੱਖਿਆ ਹੋਰ ਮਜ਼ਬੂਤ – ਅਰਪਿਤ ਸ਼ੁਕਲਾ

ਬੇਬੇ ਮਹਿੰਦਰ ਕੌਰ ਮਾਣਹਾਨੀ ਕੇਸ : BJP ਸਾਂਸਦ ਕੰਗਨਾ ਰਣੌਤ ਦੀ ਅੱਜ ਬਠਿੰਡਾ ਅਦਾਲਤ 'ਚ ਪੇਸ਼ੀ

ਬੇਬੇ ਮਹਿੰਦਰ ਕੌਰ ਮਾਣਹਾਨੀ ਕੇਸ : BJP ਸਾਂਸਦ ਕੰਗਨਾ ਰਣੌਤ ਦੀ ਅੱਜ ਬਠਿੰਡਾ ਅਦਾਲਤ 'ਚ ਪੇਸ਼ੀ

ਮਨਰੇਗਾ ਬਚਾਓ ਸੰਗਰਾਮ ਨੂੰ ਮਹਾਂ ਰੈਲੀ ਦੀਆਂ ਤਿਆਰੀਆਂ ਸ਼ੁਰੂ

ਮਨਰੇਗਾ ਬਚਾਓ ਸੰਗਰਾਮ ਨੂੰ ਮਹਾਂ ਰੈਲੀ ਦੀਆਂ ਤਿਆਰੀਆਂ ਸ਼ੁਰੂ

ਸੁਖਬੀਰ ਬਾਦਲ ਦਾ ਅਕਾਲੀ ਦਲ ਪੁਨਰ ਸੁਰਜੀਤ ਨੂੰ ਵੱਡਾ ਝਟਕਾ

ਸੁਖਬੀਰ ਬਾਦਲ ਦਾ ਅਕਾਲੀ ਦਲ ਪੁਨਰ ਸੁਰਜੀਤ ਨੂੰ ਵੱਡਾ ਝਟਕਾ

27 ਫ਼ਰਵਰੀ ਤਕ ਹੜਤਾਲ 'ਤੇ ਗਏ ਵਕੀਲ, ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

27 ਫ਼ਰਵਰੀ ਤਕ ਹੜਤਾਲ 'ਤੇ ਗਏ ਵਕੀਲ, ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਸ਼ਿਵਾਲਿਕ ਦੀਆਂ ਪਹਾੜੀਆਂ 'ਚ ਗੈਰ-ਕਾਨੂੰਨੀ ਮਾਇਨਿੰਗ 'ਤੇ NGT ਸਖ਼ਤ, ਸਟੋਨ ਕਰੱਸ਼ਰਾਂ 'ਤੇ ਵੱਡੀ ਕਾਰਵਾਈ

ਸ਼ਿਵਾਲਿਕ ਦੀਆਂ ਪਹਾੜੀਆਂ 'ਚ ਗੈਰ-ਕਾਨੂੰਨੀ ਮਾਇਨਿੰਗ 'ਤੇ NGT ਸਖ਼ਤ, ਸਟੋਨ ਕਰੱਸ਼ਰਾਂ 'ਤੇ ਵੱਡੀ ਕਾਰਵਾਈ