Wednesday, April 29, 2026
BREAKING
ਮਸ਼ਹੂਰ ਪਹਿਲਵਾਨ ਜੱਸਾ ਪੱਟੀ ਆਪਣੀ ਟੀਮ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਯੂਰਪ ਫੇਰੀ ਨੇ ਪੰਜਾਬ ਦੇ ਕਿਸਾਨਾਂ, ਉਦਯੋਗ ਅਤੇ ਨੌਜਵਾਨਾਂ ਲਈ ਨਵੇਂ ਦਰਵਾਜ਼ੇ ਖੋਲ੍ਹੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ 23 ਮਾਲ ਅਧਿਕਾਰੀ ਪਦਉੱਨਤ ਕੀਤੇ, ਹਰਦੀਪ ਸਿੰਘ ਮੁੰਡੀਆਂ ਨੇ ਸੌਂਪੇ ਤਰੱਕੀ ਪੱਤਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਹੁਣ ਤੱਕ 1.32 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਕੀਤੇ: ਹਰਦੀਪ ਸਿੰਘ ਮੁੰਡੀਆਂ ਪਟਿਆਲਾ ਪੁਲਿਸ ਵੱਲੋਂ ਸਰਹੱਦ ਪਾਰ ਤੋਂ ਚੱਲਣ ਵਾਲੇ ਅੱਤਵਾਦੀ ਮਡਿਉਲ ਦਾ ਪਰਦਾਫਾਸ ਬੱਚਿਆਂ ਵਿੱਚ ਖ਼ਤਰੇ ਦੇ ਚਿੰਨ੍ਹਾਂ ਨੂੰ ਪਛਾਨਣ ਦੀ ਲੋੜ 'ਤੇ ਜ਼ੋਰ ਦਿੱਤਾ ਜਾਵੇ : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ  ਚੀਨ ਦੇ ਸਾਹਮਣੇ ਹੀ ਰੱਖਿਆ ਮੰਤਰੀ ਰਾਜਨਾਥ ਨੇ ਝੰਬਿਆ ਪਾਕਿਸਤਾਨ, ਅੱਤਵਾਦ 'ਤੇ ਨਹੀਂ ਚੱਲੇਗਾ ਦੋਹਰੇ ਮਾਪਦੰਡ Google ਤੋਂ ਵੱਡਾ ਬਣੇਗਾ ਭਾਰਤ ਦਾ AI ਡੇਟਾ ਸੈਂਟਰ, 1.6 ਲੱਖ ਕਰੋੜ ਰੁਪਏ ਦਾ ਹੋਵੇਗਾ ਨਿਵੇਸ਼ ਹੋਰਮੂਜ਼ ਜਲਡਮਰੂ 'ਚ ਜਹਾਜ਼ਾਂ ਦੀ ਆਵਾਜਾਈ ਠੱਪ, ਲਗਭਗ 20,000 ਨਾਵਿਕ ਫਸੇ SCO 'ਚ ਰਾਜਨਾਥ ਸਿੰਘ ਨੇ ਕਿਰਗਿਸਤਾਨ ਤੇ ਕਜ਼ਾਕਿਸਤਾਨ ਦੇ ਰੱਖਿਆ ਮੰਤਰੀਆਂ ਨਾਲ ਕੀਤੀ ਮੁਲਾਕਾਤ

ਪੰਜਾਬ

ਨਕਲੀ ਕਾਗਜ਼ ਬਣਾ ਕੇ ਵੇਚੀਆਂ ਜਾ ਰਹੀਆਂ ਚੋਰੀ ਦੀਆਂ ਗੱਡੀਆਂ, ਪੰਜਾਬ ਪੁਲਸ ਵੱਲੋਂ ਗਿਰੋਹ ਦਾ ਪਰਦਾਫ਼ਾਸ਼

30 ਜੂਨ, 2025 04:57 PM

ਬਰਨਾਲਾ : ਬਰਨਾਲਾ ਪੁਲਸ ਨੇ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਸ ਨੇ ਗੱਡੀਆਂ ਦੀ ਚੋਰੀ, ਜਾਅਲੀ ਕਾਗਜ਼ਾਤ ਤਿਆਰ ਕਰਨ ਅਤੇ ਧੋਖਾਧੜੀ ਕਰਨ ਵਾਲੇ ਇੱਕ ਅੰਤਰਰਾਜੀ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਪਰਡੈਂਟ ਆਫ ਪੁਲਸ ਇਨਵੈਸਟੀਗੇਸ਼ਨ ਅਸ਼ੋਕ ਸ਼ਰਮਾ ਨੇ ਦੱਸਿਆ ਕਿ ਸੀਨੀਅਰ ਕਪਤਾਨ ਪੁਲਸ ਸ੍ਰੀ ਮੁਹੰਮਦ ਸਰਫਰਾਜ਼ ਆਲਮ, ਆਈ.ਪੀ.ਐੱਸ, ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਇਹ ਕਾਰਵਾਈ ਕੀਤੀ ਗਈ ਹੈ।


ਗਰੋਹ ਦੀ ਕਾਰਜਪ੍ਰਣਾਲੀ ਦਾ ਖ਼ੁਲਾਸਾ
ਅਸ਼ੋਕ ਕੁਮਾਰ, ਕਪਤਾਨ ਪੁਲਸ (ਇੰਨ.) ਬਰਨਾਲਾ, ਅਤੇ ਰਾਜਿੰਦਰਪਾਲ ਸਿੰਘ, ਉਪ ਕਪਤਾਨ ਪੁਲਸ (ਇੰਨ.) ਬਰਨਾਲਾ ਦੀ ਯੋਗ ਅਗਵਾਈ ਹੇਠ 17 ਜੂਨ ਨੂੰ ਇੰਸਪੈਕਟਰ ਬਲਜੀਤ ਸਿੰਘ, ਇੰਚਾਰਜ ਸੀ.ਆਈ.ਏ. ਬਰਨਾਲਾ, ਨੇ ਮੁਖਬਰੀ ਦੇ ਆਧਾਰ 'ਤੇ ਇਸ ਗਰੋਹ ਦਾ ਖ਼ੁਲਾਸਾ ਕੀਤਾ। ਇਹ ਗਰੋਹ ਪੰਜਾਬ ਅਤੇ ਬਾਹਰਲੇ ਰਾਜਾਂ ਜਿਵੇਂ ਕਿ ਦਿੱਲੀ ਤੋਂ ਕਾਰਾਂ/ਗੱਡੀਆਂ ਚੋਰੀ ਕਰਦਾ ਸੀ ਜਾਂ ਕਰਵਾਉਂਦਾ ਸੀ। ਇਸ ਤੋਂ ਇਲਾਵਾ, ਉਹ ਫੁੱਲ ਫਾਈਨਾਂਸਡ ਗੱਡੀਆਂ, ਜਿਨ੍ਹਾਂ ਦੀਆਂ ਕਿਸ਼ਤਾਂ ਨਹੀਂ ਭਰੀਆਂ ਗਈਆਂ ਸਨ, ਜਾਂ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ ਦੁਰਘਟਨਾਗ੍ਰਸਤ ਗੱਡੀਆਂ, ਜਿਨ੍ਹਾਂ ਦਾ ਬੀਮਾ ਕਲੇਮ ਲਿਆ ਜਾ ਚੁੱਕਾ ਹੁੰਦਾ ਸੀ, ਨੂੰ ਨਿਸ਼ਾਨਾ ਬਣਾਉਂਦੇ ਸਨ।

 

ਗਰੋਹ ਦੇ ਮੈਂਬਰ ਇਨ੍ਹਾਂ ਗੱਡੀਆਂ ਦੇ ਇੰਜਣ ਨੰਬਰਾਂ ਅਤੇ ਚੈਸੀ ਨੰਬਰਾਂ 'ਤੇ ਟੈਂਪਰਿੰਗ ਕਰਦੇ ਸਨ। ਉਹ ਜਾਅਲੀ ਐਨ.ਓ.ਸੀ. (ਕੋਈ ਇਤਰਾਜ਼ ਨਹੀਂ ਸਰਟੀਫਿਕੇਟ) ਤਿਆਰ ਕਰਦੇ ਸਨ ਅਤੇ ਗੱਡੀਆਂ/ਕਾਰਾਂ ਦੇ ਬਿੱਲਾਂ ਵਿੱਚ ਚੈਸੀ ਨੰਬਰਾਂ, ਇੰਜਣ ਨੰਬਰਾਂ ਦੇ ਅੱਖਰਾਂ ਨੂੰ ਬਦਲ ਕੇ ਅਤੇ ਹੋਰ ਕਾਗਜ਼ਾਤ ਨਾਲ ਛੇੜਛਾੜ ਕਰਕੇ ਧੋਖਾਧੜੀ ਕਰਦੇ ਸਨ। ਰਜਿਸਟ੍ਰੇਸ਼ਨ ਅਥਾਰਟੀ ਦੇ ਏਜੰਟਾਂ ਜਾਂ ਕਲਰਕਾਂ ਨਾਲ ਮਿਲ ਕੇ, ਉਹ ਗਲਤ ਤਰੀਕੇ ਨਾਲ ਜਾਅਲੀ ਆਰ.ਸੀ. (ਰਜਿਸਟ੍ਰੇਸ਼ਨ ਸਰਟੀਫਿਕੇਟ) ਤਿਆਰ ਕਰਵਾਉਂਦੇ ਸਨ। ਇੱਥੋਂ ਤੱਕ ਕਿ ਉਹ ਆਪਣੇ ਜਾਅਲੀ ਪਤਿਆਂ 'ਤੇ ਨਵੇਂ ਰਜਿਸਟ੍ਰੇਸ਼ਨ ਨੰਬਰ ਵੀ ਲਗਵਾ ਲੈਂਦੇ ਸਨ ਅਤੇ ਫਿਰ ਇਨ੍ਹਾਂ ਗੱਡੀਆਂ ਨੂੰ ਭੋਲੇ-ਭਾਲੇ ਲੋਕਾਂ ਨੂੰ ਮੋਟੀਆਂ ਰਕਮਾਂ 'ਤੇ ਵੇਚ ਕੇ ਠੱਗੀ ਮਾਰਦੇ ਸਨ। ਇਸ ਤੋਂ ਇਲਾਵਾ, ਇਹ ਗਰੋਹ ਜਾਅਲੀ ਐਨ.ਓ.ਸੀਜ਼ ਅਤੇ ਜਾਅਲੀ ਟੈਕਸ ਰਸੀਦਾਂ ਲਗਾ ਕੇ ਸਰਕਾਰੀ ਖਜ਼ਾਨੇ ਨੂੰ ਵੀ ਚੂਨਾ ਲਗਾਉਂਦਾ ਸੀ। ਉਹ ਜਾਅਲੀ ਕਾਗਜ਼ਾਤ 'ਤੇ ਨਵੀਆਂ ਆਰ.ਸੀਜ਼ ਤਿਆਰ ਕਰਵਾ ਕੇ ਬੈਂਕਾਂ ਤੋਂ ਕਰਜ਼ੇ ਵੀ ਲੈਂਦੇ ਸਨ।


ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ
ਮੁਖਬਰੀ ਦੇ ਆਧਾਰ 'ਤੇ ਉਮੇਸ਼ ਕੁਮਾਰ ਪੁੱਤਰ ਜੱਬਰ ਸਿੰਘ ਵਾਸੀ ਸੇਖਾ ਰੋਡ ਬਰਨਾਲਾ, ਅਤੇ ਜਸਨਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਗੁਰਸੇਵਕ ਨਗਰ, ਧਨੌਲਾ ਰੋਡ ਬਰਨਾਲਾ, ਸਮੇਤ ਉਨ੍ਹਾਂ ਦੇ ਹੋਰ ਸਾਥੀਆਂ ਪ੍ਰਵੀਨ, ਸੰਨੀ, ਸੰਦੀਪ ਖਿਲਾਫ ਮੁਕੱਦਮਾ ਨੰਬਰ 78 ਮਿਤੀ 17-06-2025 ਅ/ਧ 303 (2), 318 (4), 336 (3), 337, 338, 340 (2), 61 (2) BNS ਥਾਣਾ ਧਨੌਲਾ ਵਿਖੇ ਦਰਜ ਕੀਤਾ ਗਿਆ।


17 ਜੂਨ ਨੂੰ ਚੈਕਿੰਗ ਦੌਰਾਨ ਧਨੌਲਾ ਬਾਈਪਾਸ ਤੋਂ ਸ.ਥ. ਨਾਇਬ ਸਿੰਘ ਨੇ ਪੁਲਸ ਪਾਰਟੀ ਸਮੇਤ ਦੋਸ਼ੀ ਉਮੇਸ਼ ਕੁਮਾਰ ਅਤੇ ਜਸਨਪ੍ਰੀਤ ਸਿੰਘ ਨੂੰ ਕਾਬੂ ਕੀਤਾ। ਉਨ੍ਹਾਂ ਦੇ ਕਬਜ਼ੇ 'ਚੋਂ ਇੱਕ ਚਿੱਟੇ ਰੰਗ ਦੀ ਜ਼ੈੱਨ ਕਾਰ ਨੰਬਰੀ PB-19-D-3144 ਬਰਾਮਦ ਕੀਤੀ ਗਈ। ਕਾਰ ਵਿੱਚੋਂ 03 ਆਧਾਰ ਕਾਰਡਾਂ ਦੀਆਂ ਰੰਗੀਨ ਫੋਟੋ ਕਾਪੀਆਂ ਵੀ ਮਿਲੀਆਂ, ਜਿਨ੍ਹਾਂ ਵਿੱਚੋਂ ਇੱਕ ਫੋਟੋ 'ਚ 03 ਅਣਪਛਾਤੇ ਵਿਅਕਤੀ ਗੱਡੀ ਨੰਬਰੀ PB2714924 ਨਾਲ ਖੜ੍ਹੇ ਸਨ। ਤਿੰਨੇ ਆਧਾਰ ਕਾਰਡਾਂ ਦੀਆਂ ਫੋਟੋ ਕਾਪੀਆਂ 'ਤੇ ਆਧਾਰ ਕਾਰਡ ਨੰਬਰ ਅਤੇ ਨਾਮ ਵੱਖ-ਵੱਖ ਸਨ ਪਰ ਫੋਟੋ ਇੱਕੋ ਹੀ ਵਿਅਕਤੀ ਦੀ ਸੀ। ਦੋਸ਼ੀਆਂ ਨੂੰ ਮੁਕੱਦਮਾ ਹਾਜ਼ਾ ਵਿੱਚ ਨਿਯਮਾਂ ਅਨੁਸਾਰ ਗ੍ਰਿਫਤਾਰ ਕੀਤਾ ਗਿਆ।


ਤਫਤੀਸ਼ ਦੌਰਾਨ 22 ਜੂਨ 2025 ਨੂੰ ਕਰੇਟਾ ਕਾਰ ਨੰਬਰ PB-93-0214 ਅਤੇ ਵਰਨਾ ਗੱਡੀ ਨੰਬਰ PB-93-0367, ਅਤੇ 23 ਜੂਨ ਨੂੰ ਫਾਰਚੂਨਰ ਗੱਡੀ ਨੰਬਰ PB-93-0305 ਪੁਲਸ ਨੇ ਆਪਣੇ ਕਬਜ਼ੇ ਵਿੱਚ ਲਈ। ਮਿਤੀ 24-06-2025 ਨੂੰ ਮੁਕੱਦਮੇ ਵਿੱਚ ਕਪਿਲ ਚੁੱਘ ਪੁੱਤਰ ਰਾਧੇ ਸਿਆਮ ਵਾਸੀ ਮੰਡੀ ਡੱਬਵਾਲੀ, ਸਿਰਸਾ (ਹਰਿਆਣਾ) ਨੂੰ ਦੋਸ਼ੀ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ। ਮਿਤੀ 25-06-2025 ਨੂੰ ਸੰਦੀਪ ਕੁਮਾਰ ਉਰਫ ਸੰਨੀ ਪੁੱਤਰ ਅਰਜੁਨ ਪੰਡਤ ਵਾਸੀ ਮਕਾਨ ਨੰਬਰ 1399, ਕ੍ਰਿਸ਼ਨਾ ਕਲੋਨੀ ਨੇੜੇ ਸਬਜ਼ੀ ਮੰਡੀ ਰੂਪਨਗਰ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਦੋਸ਼ੀਆਂ ਤੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਮਿਤੀ 29-06-2025 ਨੂੰ ਇੱਕ ਕਾਲੇ ਰੰਗ ਦੀ ਕਰੇਟਾ ਨੰਬਰੀ PB-93-0329 ਵੀ ਪੁਲਸ ਨੇ ਆਪਣੇ ਕਬਜ਼ੇ ਵਿੱਚ ਲਈ ਹੈ। ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।


ਕੁੱਲ ਬਰਾਮਦਗੀ ਅਤੇ ਦੋਸ਼ੀਆਂ ਦੀ ਸੂਚੀ
ਪੁਲਸ ਨੇ ਕੁੱਲ 8 ਗੱਡੀਆਂ ਅਤੇ 3 ਆਧਾਰ ਕਾਰਡਾਂ ਦੀਆਂ ਰੰਗੀਨ ਫੋਟੋ ਕਾਪੀਆਂ ਬਰਾਮਦ ਕੀਤੀਆਂ ਹਨ। ਬਰਾਮਦ ਕੀਤੀਆਂ ਗਈਆਂ ਗੱਡੀਆਂ ਅਤੇ ਉਨ੍ਹਾਂ ਦੀ ਅੰਦਾਜ਼ਨ ਕੀਮਤ ਹੇਠ ਲਿਖੇ ਅਨੁਸਾਰ ਹੈ:
* ਇੱਕ ਜ਼ੈੱਨ ਕਾਰ, ਚਿੱਟੇ ਰੰਗ ਦੀ, ਨੰਬਰੀ PB-19-D-3144 (ਲਗਭਗ 1 ਲੱਖ ਰੁਪਏ)
* ਇੱਕ ਥਾਰ, ਕਾਲੇ ਰੰਗ ਦੀ, ਨੰਬਰੀ PB-93-0106 (ਲਗਭਗ 14 ਲੱਖ ਰੁਪਏ)
* ਇੱਕ ਕਰੇਟਾ, ਚਿੱਟੇ ਰੰਗ ਦੀ, ਨੰਬਰੀ PB-27-J-4718 (ਲਗਭਗ 14 ਲੱਖ ਰੁਪਏ)
* ਇੱਕ ਕਰੇਟਾ, ਚਿੱਟੇ ਰੰਗ ਦੀ, ਨੰਬਰੀ PB-93-0314 (ਲਗਭਗ 7 ਲੱਖ ਰੁਪਏ)
* ਇੱਕ ਵਰਨਾ, ਚਿੱਟੇ ਰੰਗ ਦੀ, ਨੰਬਰੀ PB-93-0367 (ਲਗਭਗ 5 ਲੱਖ ਰੁਪਏ)
* ਇੱਕ ਫਾਰਚੂਨਰ, ਚਿੱਟੇ ਰੰਗ ਦੀ, ਨੰਬਰੀ PB-93-9009 (ਲਗਭਗ 25 ਲੱਖ ਰੁਪਏ)
* ਇੱਕ ਫਾਰਚੂਨਰ, ਚਿੱਟੇ ਰੰਗ ਦੀ, ਨੰਬਰੀ PB-93-0305 (ਲਗਭਗ 25 ਲੱਖ ਰੁਪਏ)
* ਇੱਕ ਕਰੇਟਾ, ਕਾਲੇ ਰੰਗ ਦੀ, ਨੰਬਰੀ PB-93-0329 (ਲਗਭਗ 16 ਲੱਖ ਰੁਪਏ)
ਕੁੱਲ ਬਰਾਮਦਗੀ ਦੀ ਅੰਦਾਜ਼ਨ ਕੀਮਤ ਲਗਭਗ 1.07 ਕਰੋੜ ਰੁਪਏ ਹੈ।

 

ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੇ ਨਾਮ ਅਤੇ ਪਤੇ ਇਸ ਪ੍ਰਕਾਰ ਹਨ:
* ਉਮੇਸ਼ ਕੁਮਾਰ ਪੁੱਤਰ ਜੱਬਰ ਸਿੰਘ ਵਾਸੀ ਸੇਖਾ ਰੋਡ ਬਰਨਾਲਾ (ਉਮਰ ਕਰੀਬ 20 ਸਾਲ)
* ਜਸਨਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਗੁਰਸੇਵਕ ਨਗਰ, ਧਨੌਲਾ ਰੋਡ ਬਰਨਾਲਾ
* ਪ੍ਰਵੀਨ ਕੁਮਾਰ ਪੁੱਤਰ ਪ੍ਰਕਾਸ਼ ਚੰਦ ਵਾਸੀ ਮਕਾਨ ਨੰਬਰ 4, ਨਿਊ ਹਰੀ ਐਵੀਨਿਊ, ਰੰਧਾਵਾ ਰੋਡ ਖਰੜ
* ਸੰਨੀ ਬਾਂਸਲ ਪੁੱਤਰ ਸੁਰੇਸ਼ ਕੁਮਾਰ ਵਾਸੀ ਗਿੱਲ ਰੋਡ ਮੋਗਾ, ਹਾਲ ਆਬਾਦ ਖਰੜ
* ਕਪਿਲ ਚੁੱਘ ਪੁੱਤਰ ਰਾਧੇ ਸਿਆਮ ਵਾਸੀ ਮੰਡੀ ਡੱਬਵਾਲੀ, ਸਿਰਸਾ (ਹਰਿਆਣਾ)
* ਸੰਦੀਪ ਕੁਮਾਰ ਉਰਫ ਸੰਨੀ ਪੁੱਤਰ ਅਰਜੁਨ ਪੰਡਤ ਵਾਸੀ ਮਕਾਨ ਨੰਬਰ 1399, ਕ੍ਰਿਸ਼ਨਾ ਕਲੋਨੀ ਨੇੜੇ ਸਬਜ਼ੀ ਮੰਡੀ ਰੂਪਨਗਰ
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਗਰੋਹ ਦੇ ਬਾਕੀ ਮੈਂਬਰਾਂ ਦੀ ਭਾਲ ਜਾਰੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ। ਪੁਲਸ ਦੀ ਇਸ ਕਾਰਵਾਈ ਨਾਲ ਵਾਹਨਾਂ ਦੀ ਧੋਖਾਧੜੀ ਕਰਨ ਵਾਲੇ ਗਰੋਹਾਂ ਨੂੰ ਵੱਡਾ ਝਟਕਾ ਲੱਗਾ ਹੈ।

Have something to say? Post your comment

ਅਤੇ ਪੰਜਾਬ ਖਬਰਾਂ

 ਮਸ਼ਹੂਰ ਪਹਿਲਵਾਨ ਜੱਸਾ ਪੱਟੀ ਆਪਣੀ ਟੀਮ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ

ਮਸ਼ਹੂਰ ਪਹਿਲਵਾਨ ਜੱਸਾ ਪੱਟੀ ਆਪਣੀ ਟੀਮ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ

ਯੂਰਪ ਫੇਰੀ ਨੇ ਪੰਜਾਬ ਦੇ ਕਿਸਾਨਾਂ, ਉਦਯੋਗ ਅਤੇ ਨੌਜਵਾਨਾਂ ਲਈ ਨਵੇਂ ਦਰਵਾਜ਼ੇ ਖੋਲ੍ਹੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਯੂਰਪ ਫੇਰੀ ਨੇ ਪੰਜਾਬ ਦੇ ਕਿਸਾਨਾਂ, ਉਦਯੋਗ ਅਤੇ ਨੌਜਵਾਨਾਂ ਲਈ ਨਵੇਂ ਦਰਵਾਜ਼ੇ ਖੋਲ੍ਹੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

23 ਮਾਲ ਅਧਿਕਾਰੀ ਪਦਉੱਨਤ ਕੀਤੇ, ਹਰਦੀਪ ਸਿੰਘ ਮੁੰਡੀਆਂ ਨੇ ਸੌਂਪੇ ਤਰੱਕੀ ਪੱਤਰ

23 ਮਾਲ ਅਧਿਕਾਰੀ ਪਦਉੱਨਤ ਕੀਤੇ, ਹਰਦੀਪ ਸਿੰਘ ਮੁੰਡੀਆਂ ਨੇ ਸੌਂਪੇ ਤਰੱਕੀ ਪੱਤਰ

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਹੁਣ ਤੱਕ 1.32 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਕੀਤੇ: ਹਰਦੀਪ ਸਿੰਘ ਮੁੰਡੀਆਂ

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਹੁਣ ਤੱਕ 1.32 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਕੀਤੇ: ਹਰਦੀਪ ਸਿੰਘ ਮੁੰਡੀਆਂ

ਪਟਿਆਲਾ ਪੁਲਿਸ ਵੱਲੋਂ ਸਰਹੱਦ ਪਾਰ ਤੋਂ ਚੱਲਣ ਵਾਲੇ ਅੱਤਵਾਦੀ ਮਡਿਉਲ ਦਾ ਪਰਦਾਫਾਸ

ਪਟਿਆਲਾ ਪੁਲਿਸ ਵੱਲੋਂ ਸਰਹੱਦ ਪਾਰ ਤੋਂ ਚੱਲਣ ਵਾਲੇ ਅੱਤਵਾਦੀ ਮਡਿਉਲ ਦਾ ਪਰਦਾਫਾਸ

ਬੱਚਿਆਂ ਵਿੱਚ ਖ਼ਤਰੇ ਦੇ ਚਿੰਨ੍ਹਾਂ ਨੂੰ ਪਛਾਨਣ ਦੀ ਲੋੜ 'ਤੇ ਜ਼ੋਰ ਦਿੱਤਾ ਜਾਵੇ : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ 

ਬੱਚਿਆਂ ਵਿੱਚ ਖ਼ਤਰੇ ਦੇ ਚਿੰਨ੍ਹਾਂ ਨੂੰ ਪਛਾਨਣ ਦੀ ਲੋੜ 'ਤੇ ਜ਼ੋਰ ਦਿੱਤਾ ਜਾਵੇ : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ 

ਰੇਲਵੇ ਟ੍ਰੈਕ ਉਡਾਉਣ ਲਈ ਜਗਰੂਪ ਇਕੱਲਾ ਨਹੀਂ ਸਗੋਂ ਚਾਰ ਹੋਰ ਸਨ ਸ਼ਾਮਲ, DIG ਦਾ ਵੱਡਾ ਖ਼ੁਲਾਸਾ

ਰੇਲਵੇ ਟ੍ਰੈਕ ਉਡਾਉਣ ਲਈ ਜਗਰੂਪ ਇਕੱਲਾ ਨਹੀਂ ਸਗੋਂ ਚਾਰ ਹੋਰ ਸਨ ਸ਼ਾਮਲ, DIG ਦਾ ਵੱਡਾ ਖ਼ੁਲਾਸਾ

ਪਟਿਆਲਾ : ਸ਼ੰਭੂ ਰੇਲਵੇ ਟਰੈਕ 'ਤੇ ਹੋਏ ਬਲਾਸਟ ਦੀ ਸੁਖਬੀਰ ਬਾਦਲ ਵਲੋਂ ਸਖ਼ਤ ਨਿਖ਼ੇਧੀ

ਪਟਿਆਲਾ : ਸ਼ੰਭੂ ਰੇਲਵੇ ਟਰੈਕ 'ਤੇ ਹੋਏ ਬਲਾਸਟ ਦੀ ਸੁਖਬੀਰ ਬਾਦਲ ਵਲੋਂ ਸਖ਼ਤ ਨਿਖ਼ੇਧੀ

ਵਿਜੇ ਸ਼ਰਮਾ ਟਿੰਕੂ ਨੇ ਖਰੜ ਦੇ ਵਾਰਡ ਨੰਬਰ 13 ਵਿੱਚ ਕੀਤੀ ਮੀਟਿੰਗ

ਵਿਜੇ ਸ਼ਰਮਾ ਟਿੰਕੂ ਨੇ ਖਰੜ ਦੇ ਵਾਰਡ ਨੰਬਰ 13 ਵਿੱਚ ਕੀਤੀ ਮੀਟਿੰਗ

ਮਾਨਸੂਨ ਤੋਂ ਪਹਿਲਾਂ ਹੜ੍ਹਾਂ ਦੇ ਸੁਰੱਖਿਆਂ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਲਈ ਆਪ ਸਰਕਾਰ ਵੱਲੋਂ ਐਂਫੀਬੀਅਸ ਮਸ਼ੀਨਾਂ ਦੀ ਖਰੀਦ ਨੂੰ ਮਨਜ਼ੂਰੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਮਾਨਸੂਨ ਤੋਂ ਪਹਿਲਾਂ ਹੜ੍ਹਾਂ ਦੇ ਸੁਰੱਖਿਆਂ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਲਈ ਆਪ ਸਰਕਾਰ ਵੱਲੋਂ ਐਂਫੀਬੀਅਸ ਮਸ਼ੀਨਾਂ ਦੀ ਖਰੀਦ ਨੂੰ ਮਨਜ਼ੂਰੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ