Sunday, July 19, 2026
BREAKING
ਜਲੰਧਰ 'ਚ PM ਨਰਿੰਦਰ ਮੋਦੀ ਦੇ ਪੰਜਾਬ ਸਰਕਾਰ 'ਤੇ ਤਿੱਖੇ ਤੰਜ ਕੇਂਦਰ ਸਰਕਾਰ ਨੇ ਭਾਜਪਾ ਆਗੂ ਹਰਜੀਤ ਗਰੇਵਾਲ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ ਯੂਰਪ 'ਚ ਹੀਟਵੇਵ ਦਾ ਕਹਿਰ, ਲਗਭਗ 10 ਹਜ਼ਾਰ ਲੋਕਾਂ ਦੀ ਮੌਤ PM ਮੋਦੀ ਜਦੋਂ ਵੀ ਪੰਜਾਬ ਆਉਂਦੇ ਹਨ ਖਾਲੀ ਹੱਥ ਨਹੀਂ ਆਉਂਦੇ, ਹਰ ਵਾਰ ਵੱਡਾ ਤੋਹਫਾ ਦੇ ਕੇ ਜਾਂਦੇ ਹਨ: ਕੇਵਲ ਢਿੱਲੋਂ ਪੰਜਾਬ ਦਾ ਵਿਕਾਸ ਕਰਨਾ ਭਾਜਪਾ ਦਾ ਸੁਫ਼ਨਾ: ਨਰਿੰਦਰ ਮੋਦੀ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਦਾ ਕਿਰਾਇਆ ਜਾਣ ਹੋ ਜਾਵੋਗੇ ਹੈਰਾਨ, ਜਾਣੋ ਖ਼ਾਸੀਅਤ 1,800 ਕਰੋੜ ਨਾਲ ਚਮਕਣਗੇ 30 ਰੇਲਵੇ ਸਟੇਸ਼ਨ; ਜਲੰਧਰ ਕੈਂਟ, ਮੋਹਾਲੀ ਸਣੇ 4 ਸਟੇਸ਼ਨਾਂ ਦਾ ਕੰਮ ਪੂਰਾ : ਅਸ਼ਵਨੀ ਵੈਸ਼ਨਵ ਜਲੰਧਰ: ਹਰੇ ਰੰਗ ਦੀ ਦਸਤਾਰ ਸਜਾ ਕੇ ਸਟੇਜ਼ 'ਤੇ ਪਹੁੰਚੇ PM ਨਰਿੰਦਰ ਮੋਦੀ PM ਮੋਦੀ ਨੇ ਪੰਜਾਬ ਲਈ ਉਹ ਕਰਕੇ ਵਿਖਾਇਆ ਜੋ ਅੱਜ ਤਕ ਕਿਸੇ ਹੋਰ ਨੇ ਨਹੀਂ ਕੀਤਾ : ਰਵਨੀਤ ਬਿੱਟੂ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਬਚਾਉਣ ਦੀ ਲੋੜ: ਸੁਨੀਲ ਜਾਖੜ

ਮਨੋਰੰਜਨ

'ਥੱਪੜ' ਤੋਂ ਬਾਅਦ ਹੁਣ 'ਅੱਸੀ' ਰਾਹੀਂ ਤਾਪਸੀ ਪੰਨੂ ਨੇ ਛੇੜੀ ਨਵੀਂ ਬਹਿਸ, ਪ੍ਰਸ਼ੰਸਕਾਂ ਨੂੰ ਕੀਤੀ ਫਿਲਮ ਦੇਖਣ ਦੀ ਅਪੀਲ

27 ਫ਼ਰਵਰੀ, 2026 08:54 PM

ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ, ਜੋ ਆਪਣੀਆਂ ਦਮਦਾਰ ਅਤੇ ਸਮਾਜਿਕ ਮੁੱਦਿਆਂ 'ਤੇ ਆਧਾਰਿਤ ਫ਼ਿਲਮਾਂ ਲਈ ਜਾਣੀ ਜਾਂਦੀ ਹੈ, ਇਨੀਂ ਦਿਨੀਂ ਆਪਣੀ ਨਵੀਂ ਫ਼ਿਲਮ 'ਅੱਸੀ' (Assi) ਨੂੰ ਲੈ ਕੇ ਚਰਚਾ ਵਿੱਚ ਹੈ। ਫ਼ਿਲਮ 'ਥੱਪੜ' ਰਾਹੀਂ ਘਰੇਲੂ ਹਿੰਸਾ ਵਿਰੁੱਧ ਦੇਸ਼ ਭਰ ਵਿੱਚ ਚਰਚਾ ਛੇੜਨ ਦੇ ਛੇ ਸਾਲਾਂ ਬਾਅਦ, ਤਾਪਸੀ ਨੇ ਇੱਕ ਵਾਰ ਫਿਰ ਦਰਸ਼ਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ।

ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਭਾਵੁਕ ਵੀਡੀਓ
ਤਾਪਸੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇੱਕ ਦਿਲ ਨੂੰ ਛੂਹ ਲੈਣ ਵਾਲੀ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਦਰਸ਼ਕਾਂ ਨੂੰ ਫ਼ਿਲਮ 'ਅੱਸੀ' ਦੇਖਣ ਦੀ ਅਪੀਲ ਕੀਤੀ ਹੈ। ਵੀਡੀਓ ਦੀ ਕੈਪਸ਼ਨ ਵਿੱਚ ਉਨ੍ਹਾਂ ਨੇ ਲਿਖਿਆ: 'ਥੱਪੜ ਤੋਂ ਅੱਸੀ ਤੱਕ...'। ਵੀਡੀਓ ਵਿੱਚ ਤਾਪਸੀ ਨੇ ਫ਼ਿਲਮਾਂ ਦੇ ਪ੍ਰਭਾਵ ਬਾਰੇ ਗੱਲ ਕਰਦਿਆਂ ਕਿਹਾ ਕਿ ਕੁਝ ਫ਼ਿਲਮਾਂ ਮਨੋਰੰਜਨ ਲਈ ਹੁੰਦੀਆਂ ਹਨ, ਪਰ ਕੁਝ ਅਜਿਹੀਆਂ ਹੁੰਦੀਆਂ ਹਨ ਜੋ ਸਾਨੂੰ Uncomfortableਕਰਦੀਆਂ ਹਨ। ਉਨ੍ਹਾਂ ਅੱਗੇ ਕਿਹਾ, "6 ਸਾਲ ਪਹਿਲਾਂ 'ਥੱਪੜ' ਆਈ ਸੀ ਅਤੇ ਹੁਣ ਉਸੇ ਡਾਇਰੈਕਟਰ ਨਾਲ ਮੇਰੀ ਨਵੀਂ ਫ਼ਿਲਮ 'ਅੱਸੀ' ਰਿਲੀਜ਼ ਹੋਈ ਹੈ। ਬਹੁਤ ਸਾਰੇ ਲੋਕਾਂ ਨੇ ਇਸ ਮੁੱਦੇ ਨੂੰ ਨਿੱਜੀ ਤੌਰ 'ਤੇ ਲਿਆ ਹੈ। ਜੇਕਰ ਇੰਨੇ ਸਾਰੇ ਲੋਕ ਇਸ ਬਾਰੇ ਲਿਖ ਰਹੇ ਹਨ ਅਤੇ ਵੀਡੀਓ ਬਣਾ ਰਹੇ ਹਨ, ਤਾਂ ਯਕੀਨਨ ਇਸ ਵਿੱਚ ਕੋਈ ਖ਼ਾਸ ਗੱਲ ਹੋਵੇਗੀ। ਹੋ ਸਕਦਾ ਹੈ ਕਿ ਇਹ ਫ਼ਿਲਮ ਤੁਹਾਨੂੰ ਥੋੜਾ 'Uncomfortable' ਮਹਿਸੂਸ ਕਰਵਾਏ, ਪਰ ਇਹ ਤੁਹਾਨੂੰ ਹਮੇਸ਼ਾ ਯਾਦ ਰਹੇਗੀ।"

ਦਰਸ਼ਕਾਂ ਦੇ ਰਿਵਿਊਜ਼ ਦਾ ਇੰਤਜ਼ਾਰ
ਤਾਪਸੀ ਨੇ ਦਰਸ਼ਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਵੀਕੈਂਡ 'ਤੇ ਸਮਾਂ ਕੱਢ ਕੇ ਫ਼ਿਲਮ ਜ਼ਰੂਰ ਦੇਖਣ ਅਤੇ ਆਪਣੀ ਪ੍ਰਤੀਕਿਰਿਆ ਸਾਂਝੀ ਕਰਨ। ਉਨ੍ਹਾਂ ਕਿਹਾ, "ਜੇਕਰ ਤੁਹਾਨੂੰ ਫ਼ਿਲਮ ਚੰਗੀ ਲੱਗੇ ਜਾਂ ਜਿਵੇਂ ਵੀ ਲੱਗੇ, ਲਿਖਣਾ ਜ਼ਰੂਰ। ਮੈਂ ਤੁਹਾਡੀਆਂ ਸ਼ਾਨਦਾਰ ਪੋਸਟਾਂ ਅਤੇ ਵੀਡੀਓਜ਼ ਦਾ ਇੰਤਜ਼ਾਰ ਕਰਾਂਗੀ।."

Have something to say? Post your comment

ਅਤੇ ਮਨੋਰੰਜਨ ਖਬਰਾਂ

ਆਮਿਰ ਖਾਨ ਦਾ ਦਾਅਵਾ, ਸੋਨਮ ਵਾਂਗਚੁਕ 'ਤੇ ਆਧਾਰਿਤ ਨਹੀਂ ਹੈ '3 Idiots'

ਆਮਿਰ ਖਾਨ ਦਾ ਦਾਅਵਾ, ਸੋਨਮ ਵਾਂਗਚੁਕ 'ਤੇ ਆਧਾਰਿਤ ਨਹੀਂ ਹੈ '3 Idiots'

83 ਦੀ ਉਮਰ ਵਿਚ ਅਮਿਤਾਭ ਦਾ ਸਫਲਤਾ ਮੰਤਰ, ਕਿਹਾ- ਆਰਾਮ ਨਹੀਂ ਕਰਮ ਹੈ ਅਸਲੀ ਤਾਕਤ

83 ਦੀ ਉਮਰ ਵਿਚ ਅਮਿਤਾਭ ਦਾ ਸਫਲਤਾ ਮੰਤਰ, ਕਿਹਾ- ਆਰਾਮ ਨਹੀਂ ਕਰਮ ਹੈ ਅਸਲੀ ਤਾਕਤ

'ਸਤਲੁਜ' 'ਚ ਖਾਲੜਾ ਦਾ ਕਿਰਦਾਰ ਨਿਭਾਉਣ ਲਈ ਦਿਲਜੀਤ ਨੇ ਕਿੰਨੀ ਲਈ ਫ਼ੀਸ ? ਜਵਾਬ ਸੁਣ ਉੱਡ ਜਾਣਗੇ ਹੋਸ਼

'ਸਤਲੁਜ' 'ਚ ਖਾਲੜਾ ਦਾ ਕਿਰਦਾਰ ਨਿਭਾਉਣ ਲਈ ਦਿਲਜੀਤ ਨੇ ਕਿੰਨੀ ਲਈ ਫ਼ੀਸ ? ਜਵਾਬ ਸੁਣ ਉੱਡ ਜਾਣਗੇ ਹੋਸ਼

ਤਰਸੇਮ ਜੱਸੜ ਦੀ ਫ਼ਿਲਮ 'ਦਸਤਾਰ' ਨੂੰ ਸੈਂਸਰ ਬੋਰਡ ਵੱਲੋਂ ਮਨਜ਼ੂਰੀ, ਭਲਕੇ ਹੋਵੇਗੀ ਰਿਲੀਜ਼

ਤਰਸੇਮ ਜੱਸੜ ਦੀ ਫ਼ਿਲਮ 'ਦਸਤਾਰ' ਨੂੰ ਸੈਂਸਰ ਬੋਰਡ ਵੱਲੋਂ ਮਨਜ਼ੂਰੀ, ਭਲਕੇ ਹੋਵੇਗੀ ਰਿਲੀਜ਼

17 ਜੁਲਾਈ ਤੋਂ ਇਸ OTT ਪਲੇਟਫਾਰਮ 'ਤੇ ਸਟ੍ਰੀਮ ਹੋਵੇਗੀ ਫਿਲਮ

17 ਜੁਲਾਈ ਤੋਂ ਇਸ OTT ਪਲੇਟਫਾਰਮ 'ਤੇ ਸਟ੍ਰੀਮ ਹੋਵੇਗੀ ਫਿਲਮ "ਚਾਂਦ ਮੇਰਾ ਦਿਲ"

ਪ੍ਰਭਾਸ ਦੀ ਫਿਲਮ 'ਫੌਜੀ' ਦੀ ਰਿਲੀਜ਼ ਤਰੀਕ ਆਈ ਸਾਹਮਣੇ, ਨਵੇਂ ਪੋਸਟਰ ਨੇ ਹੋਰ ਵਧਾਈ ਉਤਸੁਕਤਾ

ਪ੍ਰਭਾਸ ਦੀ ਫਿਲਮ 'ਫੌਜੀ' ਦੀ ਰਿਲੀਜ਼ ਤਰੀਕ ਆਈ ਸਾਹਮਣੇ, ਨਵੇਂ ਪੋਸਟਰ ਨੇ ਹੋਰ ਵਧਾਈ ਉਤਸੁਕਤਾ

ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਨਾਕਾਮ! ਹੈਂਡ ਗ੍ਰਨੇਡ ਤੇ ਗਲੌਕ ਸਣੇ ISI ਦਾ ਕਰਿੰਦਾ ਗ੍ਰਿਫ਼ਤਾਰ

ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਨਾਕਾਮ! ਹੈਂਡ ਗ੍ਰਨੇਡ ਤੇ ਗਲੌਕ ਸਣੇ ISI ਦਾ ਕਰਿੰਦਾ ਗ੍ਰਿਫ਼ਤਾਰ

'ਸਤਲੁਜ' ਤੋਂ ਬਾਅਦ ਹੁਣ 'ਦਸਤਾਰ' ਨੂੰ ਵੀ ਨਹੀਂ ਮਿਲਿਆ ਸੈਂਸਰ ਬੋਰਡ ਦਾ ਸਰਟੀਫਿਕੇਟ

'ਸਤਲੁਜ' ਤੋਂ ਬਾਅਦ ਹੁਣ 'ਦਸਤਾਰ' ਨੂੰ ਵੀ ਨਹੀਂ ਮਿਲਿਆ ਸੈਂਸਰ ਬੋਰਡ ਦਾ ਸਰਟੀਫਿਕੇਟ

"ਜ਼ਿੰਦਗੀ ਨਾ ਮਿਲੇਗੀ ਦੋਬਾਰਾ" ਨੇ ਪੂਰੇ ਕੀਤੇ 15 ਸਾਲ, ਐਕਸਲ ਐਂਟਰਟੇਨਮੈਂਟ ਨੇ ਯਾਦਾਂ ਕੀਤੀਆਂ ਤਾਜ਼ਾ

ਰਾਣੀ ਮੁਖਰਜੀ ਬਣ ਗਈ 'ਡਾਕਟਰ' ! ਆਸਟ੍ਰੇਲੀਆ ਦੀ ਲਾ-ਟ੍ਰੋਬ ਯੂਨੀਵਰਸਿਟੀ ਨੇ ਦਿੱਤੀ ਡਿਗਰੀ

ਰਾਣੀ ਮੁਖਰਜੀ ਬਣ ਗਈ 'ਡਾਕਟਰ' ! ਆਸਟ੍ਰੇਲੀਆ ਦੀ ਲਾ-ਟ੍ਰੋਬ ਯੂਨੀਵਰਸਿਟੀ ਨੇ ਦਿੱਤੀ ਡਿਗਰੀ