Tuesday, October 27, 2026
BREAKING
• ਪਰਵਿੰਦਰ ਸਿੰਘ ਝੋਟਾ ਮਾਮਲੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ • ਮੋਗਾ 'ਚ ਅੰਨ੍ਹੇਵਾਹ ਗੋਲੀਬਾਰੀ, ਦੋ ਨੌਜਵਾਨਾਂ ਦੀ ਮੌਤ, ਮੌਕੇ 'ਤੇ ਪਹੁੰਚੇ ਡੀ. ਜੀ. ਪੀ. • ਰਾਹੁਲ ਗਾਂਧੀ ਦੀ ਪੰਜਾਬ ਫੇਰੀ ਨੂੰ ਲੈ ਕੇ ਸੁਖਜਿੰਦਰ ਸਿੰਘ ਰੰਧਾਵਾ ਦਾ ਵੱਡਾ ਬਿਆਨ • ਭਾਰਤ ਤੇ ਚੀਨ ਸਰਹੱਦ 'ਤੇ ਮੁੜ ਹੋਈਆਂ ਜਵਾਨਾਂ ਦੀਆਂ ਝੜਪਾਂ ! ਚੀਨੀ ਵਿਦੇਸ਼ ਮੰਤਰੀ ਨੇ ਦਿੱਤਾ ਵੱਡਾ ਬਿਆਨ • ਵੱਡੀ ਵਾਰਦਾਤ: ਅੰਮ੍ਰਿਤਸਰ 'ਚ GYM 'ਤੇ ਚੱਲੀਆਂ ਤਾਬੜਤੋੜ ਗੋਲੀਆਂ • PM ਮੋਦੀ ਨੇ ਲੂਲਾ ਡਾ ਸਿਲਵਾ ਨੂੰ ਚੌਥੀ ਵਾਰ ਬ੍ਰਾਜ਼ੀਲ ਦੇ ਰਾਸ਼ਟਰਪਤੀ ਚੁਣੇ ਜਾਣ 'ਤੇ ਦਿੱਤੀ ਵਧਾਈ • ਅੱਜ ਤੋਂ ਬਦਲੇਗਾ ਚੰਡੀਗੜ੍ਹ ਹਵਾਈ ਅੱਡੇ ਦਾ ਸ਼ਡਿਊਲ, ਮੁੜ ਸ਼ੁਰੂ ਹੋ ਰਹੀ ਸ਼ਾਰਜਾਹ ਦੀ ਸਿੱਧੀ ਉਡਾਣ • ਪੰਜਾਬ 'ਚ ਨਸ਼ਿਆਂ ਦੇ ਮੁੱਦੇ ’ਤੇ ਸੁਨੀਲ ਜਾਖੜ ਦੇ ਸਵਾਲ, 250 ਕਰੋੜ ਰੁਪਏ ਦੇ ਸਰਵੇ ਦਾ ਮੰਗਿਆ ਹਿਸਾਬ • ਹੁਣ ਪੈਟਰੋਲ ਪੰਪਾਂ 'ਤੇ ਮਿਲੇਗਾ E100 ਫਿਊਲ ! ਕੇਂਦਰ ਸਰਕਾਰ ਨੇ ਕਰ'ਤਾ ਐਲਾਨ • ਜੈਸ਼ੰਕਰ ਦੀ ਸਪੱਸ਼ਟ ਬਿਆਨੀ ; ਅੱਤਵਾਦ ਤੇ ਕੌਮਾਂਤਰੀ ਸੰਕਟਾਂ ’ਤੇ ਖਾਮੋਸ਼ ਦਰਸ਼ਕ ਨਾ ਬਣੇ ਸੰਯੁਕਤ ਰਾਸ਼ਟਰ

ਰਾਸ਼ਟਰੀ

ਟੀਚਰਾਂ ਲਈ LockDown ! ਹੁਣ ਨਹੀਂ ਹੋਵੇਗਾ ਪੇਪਰ 'ਲੀਕ', NEET-UG ਪ੍ਰੀਖਿਆ ਬਾਰੇ ਵੱਡੀ ਖ਼ਬਰ

08 ਜੂਨ, 2026 06:47 PM

ਨਵੀਂ ਦਿੱਲੀ : NEET-UG ਦੇ ਪ੍ਰੀਖਿਆ ਲੀਕ ਵਿਵਾਦ ਮਗਰੋਂ ਇਹ ਮੁੱਦਾ ਪੂਰੇ ਦੇਸ਼ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸੇ ਮਸਲੇ ਵਿਚਾਲੇ ਨੈਸ਼ਨਲ ਟੈਸਟਿੰਗ ਏਜੰਸੀ ਤੇ ਸਿੱਖਿਆ ਮੰਤਰਾਲੇ ਨੇ ਇੱਕ ਬਹੁਤ ਸਖ਼ਤ ਕਦਮ ਚੁੱਕਿਆ ਹੈ। ਨੀਟ ਪ੍ਰੀਖਿਆ ਦੀ ਸੁਰੱਖਿਆ ਤੇ ਲੀਕ ਹੋਣ ਤੋਂ ਰੋਕਣ ਲਈ ਪੇਪਰ ਤਿਆਰ ਕਰਨ ਵਾਲੇ ਮਾਹਿਰਾਂ ਨੂੰ ਪ੍ਰੀਖਿਆ ਖ਼ਤਮ ਹੋਣ ਤੱਕ ਪੂਰੀ ਤਰ੍ਹਾਂ ਨਿਗਰਾਨੀ ਹੇਠ, ਭਾਵ 'ਲੌਕਡਾਊਨ' 'ਚ ਰੱਖਿਆ ਜਾਵੇਗਾ।

ਪ੍ਰੀਖਿਆ ਦੀ ਪ੍ਰਾਈਵੇਸੀ ਨੂੰ ਯਕੀਨੀ ਬਣਾਉਣ ਲਈ ਪੇਪਰ ਸੈੱਟ ਕਰਨ ਵਾਲੇ ਪ੍ਰੋਫੈਸਰਾਂ ਅਤੇ ਮਾਹਿਰਾਂ ਨੂੰ ਇਕ ਸੁਰੱਖਿਅਤ ਤੇ ਗੁਪਤ ਸਥਾਨ 'ਤੇ ਰੱਖਿਆ ਗਿਆ ਹੈ। ਜਦੋਂ ਤੱਕ ਨੀਟ ਦੀ ਮੁੜ-ਪ੍ਰੀਖਿਆ ਸਫ਼ਲਤਾਪੂਰਵਕ ਸੰਪੰਨ ਨਹੀਂ ਹੋ ਜਾਂਦੀ, ਉਦੋਂ ਤੱਕ ਇਹ ਸਾਰੇ ਮੈਂਬਰ ਬਾਹਰੀ ਦੁਨੀਆ ਤੋਂ ਪੂਰੀ ਤਰ੍ਹਾਂ ਕੱਟੇ ਰਹਿਣਗੇ। ਇਹ ਪ੍ਰੀਖਿਆ 21 ਜੂਨ ਨੂੰ ਕਰਵਾਈ ਜਾ ਰਹੀ ਹੈ।

ਇਸ 'ਲੌਕਡਾਊਨ' ਦੌਰਾਨ ਪੇਪਰ ਸੈੱਟ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਮੋਬਾਈਲ ਫ਼ੋਨ, ਲੈਪਟਾਪ, ਇੰਟਰਨੈੱਟ ਜਾਂ ਅਜਿਹੇ ਕਿਸੇ ਵੀ ਹੋਰ ਸਾਧਨ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਇੱਥੋਂ ਤੱਕ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਵੀ ਗੱਲਬਾਤ ਨਹੀਂ ਕਰ ਸਕਣਗੇ।

ਇਹ ਫੈਸਲਾ ਹਾਲ ਹੀ 'ਚ NEET ਪ੍ਰੀਖਿਆ ਨੂੰ ਲੈ ਕੇ ਹੋਏ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਅਤੇ ਸੁਪਰੀਮ ਕੋਰਟ ਤੱਕ ਪਹੁੰਚੇ ਮਾਮਲੇ ਤੋਂ ਬਾਅਦ ਲਿਆ ਗਿਆ ਹੈ। ਸਰਕਾਰ ਅਤੇ ਐੱਨ.ਟੀ.ਏ. 'ਤੇ ਟੈਸਟਿੰਗ ਸਿਸਟਮ ਦੀ ਭਰੋਸੇਯੋਗਤਾ ਨੂੰ ਮੁੜ ਖੜ੍ਹਾ ਕਰਨਾ ਦਾ ਭਾਰੀ ਦਬਾਅ ਹੈ, ਜਿਸ ਕਾਰਨ ਸੁਰੱਖਿਆ ਦੇ ਮੱਦੇਨਜ਼ਰ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਪ੍ਰੀਖਿਆ ਪੂਰੀ ਹੋਣ ਤੱਕ ਸੁਰੱਖਿਆ ਪ੍ਰਬੰਧਾਂ 'ਤੇ ਖ਼ੁਫ਼ੀਆ ਅਤੇ ਜਾਂਚ ਏਜੰਸੀਆਂ ਦੀ ਤਿੱਖੀ ਨਜ਼ਰ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੀਕ ਹੋਣ ਦੀ ਗੁੰਜਾਇਸ਼ ਨਾ ਰਹੇ। ਨਵੇਂ ਨਿਯਮਾਂ ਤਹਿਤ ਕੁਐਸਚਨ ਪੇਪਰ (ਪ੍ਰਸ਼ਨ ਪੱਤਰ) ਦੀ ਛਪਾਈ ਅਤੇ ਟ੍ਰਾਂਸਪੋਰਟੇਸ਼ਨ ਦੌਰਾਨ ਵੀ ਡਿਜੀਟਲ ਲਾਕ ਅਤੇ ਜੀ.ਪੀ.ਐੱਸ. ਟਰੈਕਿੰਗ ਵਰਗੀ ਆਧੁਨਿਕ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ, ਤਾਂ ਜੋ ਕਿਸੇ ਵੀ ਕੀਮਤ 'ਤੇ ਪੇਪਰ ਲੀਕ ਵਰਗੀ ਘਟਨਾ ਨਾ ਵਾਪਰ ਸਕੇ।

 

Have something to say? Post your comment

ਅਤੇ ਰਾਸ਼ਟਰੀ ਖਬਰਾਂ

ਭਾਰਤ ਤੇ ਚੀਨ ਸਰਹੱਦ 'ਤੇ ਮੁੜ ਹੋਈਆਂ ਜਵਾਨਾਂ ਦੀਆਂ ਝੜਪਾਂ ! ਚੀਨੀ ਵਿਦੇਸ਼ ਮੰਤਰੀ ਨੇ ਦਿੱਤਾ ਵੱਡਾ ਬਿਆਨ

ਭਾਰਤ ਤੇ ਚੀਨ ਸਰਹੱਦ 'ਤੇ ਮੁੜ ਹੋਈਆਂ ਜਵਾਨਾਂ ਦੀਆਂ ਝੜਪਾਂ ! ਚੀਨੀ ਵਿਦੇਸ਼ ਮੰਤਰੀ ਨੇ ਦਿੱਤਾ ਵੱਡਾ ਬਿਆਨ

PM ਮੋਦੀ ਨੇ ਲੂਲਾ ਡਾ ਸਿਲਵਾ ਨੂੰ ਚੌਥੀ ਵਾਰ ਬ੍ਰਾਜ਼ੀਲ ਦੇ ਰਾਸ਼ਟਰਪਤੀ ਚੁਣੇ ਜਾਣ 'ਤੇ ਦਿੱਤੀ ਵਧਾਈ

PM ਮੋਦੀ ਨੇ ਲੂਲਾ ਡਾ ਸਿਲਵਾ ਨੂੰ ਚੌਥੀ ਵਾਰ ਬ੍ਰਾਜ਼ੀਲ ਦੇ ਰਾਸ਼ਟਰਪਤੀ ਚੁਣੇ ਜਾਣ 'ਤੇ ਦਿੱਤੀ ਵਧਾਈ

ਜੈਸ਼ੰਕਰ ਦੀ ਸਪੱਸ਼ਟ ਬਿਆਨੀ ; ਅੱਤਵਾਦ ਤੇ ਕੌਮਾਂਤਰੀ ਸੰਕਟਾਂ ’ਤੇ ਖਾਮੋਸ਼ ਦਰਸ਼ਕ ਨਾ ਬਣੇ ਸੰਯੁਕਤ ਰਾਸ਼ਟਰ

ਜੈਸ਼ੰਕਰ ਦੀ ਸਪੱਸ਼ਟ ਬਿਆਨੀ ; ਅੱਤਵਾਦ ਤੇ ਕੌਮਾਂਤਰੀ ਸੰਕਟਾਂ ’ਤੇ ਖਾਮੋਸ਼ ਦਰਸ਼ਕ ਨਾ ਬਣੇ ਸੰਯੁਕਤ ਰਾਸ਼ਟਰ

ਆਰਥਿਕ ਮੋਰਚੇ ’ਤੇ ਵੀ ਲੜੀਆਂ ਜਾ ਰਹੀਆਂ ਜੰਗਾਂ, ਬੈਂਕਿੰਗ ਨੂੰ ਸਾਈਬਰ ਅੱਤਵਾਦੀਆਂ ਤੋਂ ਬਚਾਉਣਾ ਜ਼ਰੂਰੀ : PM ਮੋਦੀ

ਆਰਥਿਕ ਮੋਰਚੇ ’ਤੇ ਵੀ ਲੜੀਆਂ ਜਾ ਰਹੀਆਂ ਜੰਗਾਂ, ਬੈਂਕਿੰਗ ਨੂੰ ਸਾਈਬਰ ਅੱਤਵਾਦੀਆਂ ਤੋਂ ਬਚਾਉਣਾ ਜ਼ਰੂਰੀ : PM ਮੋਦੀ

'ਬਾਪ ਭੀ ਜਾਏਗਾ' ਵਾਲੇ ਬਿਆਨ 'ਤੇ ਖੜਗੇ ਖ਼ਿਲਾਫ਼ ਪਟਨਾ 'ਚ ਸ਼ਿਕਾਇਤ ਦਰਜ, BJP ਵੱਲੋਂ ਅੱਜ ਦੇਸ਼ ਭਰ 'ਚ ਪ੍ਰਦਰਸ਼ਨ

'ਬਾਪ ਭੀ ਜਾਏਗਾ' ਵਾਲੇ ਬਿਆਨ 'ਤੇ ਖੜਗੇ ਖ਼ਿਲਾਫ਼ ਪਟਨਾ 'ਚ ਸ਼ਿਕਾਇਤ ਦਰਜ, BJP ਵੱਲੋਂ ਅੱਜ ਦੇਸ਼ ਭਰ 'ਚ ਪ੍ਰਦਰਸ਼ਨ

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਦੀ ਕਾਨੂੰਨ ਵਿਵਸਥਾ ਦੀ ਕੀਤੀ ਸਮੀਖਿਆ, ਕਿਹਾ- 'ਕਿਸੇ ਨੂੰ ਪਰੇਸ਼ਾਨੀ ਨਾ ਹੋਵੇ'

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਦੀ ਕਾਨੂੰਨ ਵਿਵਸਥਾ ਦੀ ਕੀਤੀ ਸਮੀਖਿਆ, ਕਿਹਾ- 'ਕਿਸੇ ਨੂੰ ਪਰੇਸ਼ਾਨੀ ਨਾ ਹੋਵੇ'

ਵਾਰਾਣਸੀ : PM ਮੋਦੀ ਵਲੋਂ ਨਵੀਂ ਟੈਕਸਟਾਈਲ ਨਿਰਮਾਣ ਇਕਾਈ ਦਾ ਉਦਘਾਟਨ, ਦੇਖਿਆ ਹਵਾਈ ਸੈਨਾ ਦਾ Air ਸ਼ੋਅ

ਵਾਰਾਣਸੀ : PM ਮੋਦੀ ਵਲੋਂ ਨਵੀਂ ਟੈਕਸਟਾਈਲ ਨਿਰਮਾਣ ਇਕਾਈ ਦਾ ਉਦਘਾਟਨ, ਦੇਖਿਆ ਹਵਾਈ ਸੈਨਾ ਦਾ Air ਸ਼ੋਅ

"ਮਨ ਕੀ ਬਾਤ" ਦੁਨੀਆ ਦਾ ਸਭ ਤੋਂ ਮਸ਼ਹੂਰ ਪ੍ਰੋਗਰਾਮ ਬਣ ਗਿਆ: ਭਾਜਪਾ ਪ੍ਰਧਾਨ ਨਿਤਿਨ ਨਬੀਨ

4 ਨਵੰਬਰ ਪੰਜਾਬ ਆਉਣਗੇ ਰਾਹੁਲ ਗਾਂਧੀ ! ਸੰਗਰੂਰ ਜ਼ਿਲ੍ਹੇ ਦਾ ਕਰਨਗੇ ਦੌਰਾ

4 ਨਵੰਬਰ ਪੰਜਾਬ ਆਉਣਗੇ ਰਾਹੁਲ ਗਾਂਧੀ ! ਸੰਗਰੂਰ ਜ਼ਿਲ੍ਹੇ ਦਾ ਕਰਨਗੇ ਦੌਰਾ

PM ਮੋਦੀ ਨੇ RBI ਦੇ 169 ਕਰੋੜ ਦੇ ਡਾਟਾ ਸੈਂਟਰ ਦਾ ਕੀਤਾ ਉਦਘਾਟਨ, ਕਿਹਾ– 'ਵਿਕਾਸ ਸਾਡੀ ਤਰਜੀਹ'

PM ਮੋਦੀ ਨੇ RBI ਦੇ 169 ਕਰੋੜ ਦੇ ਡਾਟਾ ਸੈਂਟਰ ਦਾ ਕੀਤਾ ਉਦਘਾਟਨ, ਕਿਹਾ– 'ਵਿਕਾਸ ਸਾਡੀ ਤਰਜੀਹ'