Wednesday, September 30, 2026
BREAKING
• ਦੀਵਾਲੀ 'ਤੇ ਪਟਾਕਿਆਂ ਨੂੰ ਲੈ ਕੇ SC ਦੀ ਅਹਿਮ ਟਿੱਪਣੀ, ਕਿਹਾ- ਨਹੀਂ ਮਿਲੇਗੀ 24 ਘੰਟੇ ਆਤਿਸ਼ਬਾਜ਼ੀ ਦੀ ਇਜਾਜ਼ਤ • 2027 ਲਈ ਭਾਜਪਾ ਨੇ ਵਜਾਇਆ ਚੋਣ ਬਿਗੁਲ! ਜਲੰਧਰ 'ਚ ਅਮਿਤ ਸ਼ਾਹ ਨੇ ਕੀਤੇ ਵੱਡੇ ਐਲਾਨ (ਵੀਡੀਓ) • FDA ਨੇ Baby Food ਦੇ ਇਸ਼ਤਿਹਾਰਾਂ ਤੇ ਆਫ਼ਰਾਂ 'ਤੇ ਲਗਾਈ ਪਾਬੰਦੀ, ਜਾਰੀ ਕੀਤੇ ਇਹ ਦਿਸ਼ਾ-ਨਿਰਦੇਸ਼ • ਬਦਲ ਜਾਣਗੇ ਗੱਡੀ-ਮੋਟਰਸਾਈਕਲ ਚਲਾਉਣ ਦੇ ਨਿਯਮ ! ਇਸ ਦਿਨ ਤੋਂ ਹੋਣਗੇ ਲਾਗੂ, ਸਰਕਾਰ ਨੇ ਕੀਤਾ ਐਲਾਨ • ਭਾਜਪਾ ਨੇ ਯੂ.ਪੀ. ਦਾ ਗੈਂਗਸਟਰਵਾਦ ਖ਼ਤਮ ਕੀਤਾ, ਹੁਣ ਪੰਜਾਬ ਦੇ ਨਸ਼ੇ ਦਾ ਕਰੇਗੀ ਖ਼ਾਤਮਾ: ਕੇਵਲ ਸਿੰਘ ਢਿੱਲੋਂ • SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਹਿਮ ਪ੍ਰੈੱਸ ਕਾਨਫਰੰਸ, ਪੰਥਕ ਮੁੱਦਿਆਂ 'ਤੇ ਰੱਖਿਆ ਆਪਣਾ ਪੱਖ • ਜਲੰਧਰ ਪਹੁੰਚੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ • ਝੋਨੇ ਦੀ ਕਟਾਈ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਹੀ ਕੀਤੀ ਜਾਵੇ : ਡੀ.ਸੀ. • ਖਰੜ-ਲਾਂਡਰਾਂ ਬਾਬਾ ਬੰਦਾ ਸਿੰਘ ਬਹਾਦਰ ਮਾਰਗ 'ਤੇ ਲੱਗਦਾ ਜਾਮ, ਲੋਕ ਪਰੇਸ਼ਾਨ • ਪੰਜਾਬ ਦੀਆਂ ਸਰਕਾਰੀ ਕੋਠੀਆਂ ’ਤੇ ਨਾਜਾਇਜ਼ ਕਬਜ਼ਿਆਂ ਦਾ ਮੁੱਦਾ, ਰਾਜਪਾਲ ਨੂੰ ਦਿੱਤੀ ਗਈ ਸ਼ਿਕਾਇਤ

ਪੰਜਾਬ

ਝੋਨੇ ਦੀ ਕਟਾਈ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਹੀ ਕੀਤੀ ਜਾਵੇ : ਡੀ.ਸੀ.

30 ਸਤੰਬਰ, 2026 07:25 PM

ਫ਼ਿਰੋਜ਼ਪੁਰ : ਕਿਸਾਨਾਂ ਦੀ ਭਲਾਈ ਅਤੇ ਸੁਚੱਜੀ ਖ਼ਰੀਦ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਸਰਕਾਰ ਵੱਲੋਂ ਝੋਨੇ ਦੀ ਖ਼ਰੀਦ 1 ਅਕਤੂਬਰ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਜ਼ਿਲ੍ਹੇ ਦੇ 127 ਖਰੀਦ ਕੇਂਦਰਾਂ ਵਿੱਚ ਝੋਨੇ ਦੀ ਖਰੀਦ ਸਬੰਧੀ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ ਅਤੇ ਹੋਰ ਸਬੰਧਿਤਾਂ ਦੀ ਸਹੂਲਤ ਲਈ ਮੰਡੀਆਂ 'ਚ ਬਿਜਲੀ, ਛਾਂ, ਪੀਣ ਵਾਲੇ ਪਾਣੀ ਅਤੇ ਸਫ਼ਾਈ ਸਮੇਤ ਲੋੜੀਂਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਕੀਤਾ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਝੋਨੇ ਦੀ ਕਟਾਈ ਸਵੇਰੇ 10:00 ਵਜੇ ਤੋਂ ਸ਼ਾਮ 06:00 ਵਜੇ ਤੱਕ ਹੀ ਕੀਤੀ ਜਾਵੇ, ਤਾਂ ਜੋ ਕੱਟੇ ਗਏ ਝੋਨੇ ਵਿੱਚ ਨਮੀ ਦੀ ਮਾਤਰਾ ਨਿਰਧਾਰਤ ਸੀਮਾ ਤੋਂ ਵੱਧ ਨਾ ਹੋਵੇ ਅਤੇ ਕਿਸਾਨਾਂ ਨੂੰ ਆਪਣੀ ਫ਼ਸਲ ਮੰਡੀ ਵਿੱਚ ਵੇਚਣ ਸਮੇਂ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੀਆਂ ਮੰਡੀਆਂ ਵਿੱਚ ਅਧਿਕਾਰੀ ਤਾਇਨਾਤ ਕੀਤੇ ਗਏ ਹਨ, ਜੋ ਖ਼ਰੀਦ ਪ੍ਰਕਿਰਿਆ ਦੀ ਰੋਜ਼ਾਨਾ ਨਿਗਰਾਨੀ ਕਰਨਗੇ। ਉਨ੍ਹਾਂ ਕਿਹਾ ਕਿ ਖਰੀਦ ਪ੍ਰਕਿਰਿਆ ਦੌਰਾਨ ਸਾਹਮਣੇ ਆਉਣ ਵਾਲੀ ਕਿਸੇ ਵੀ ਸਮੱਸਿਆ ਦਾ ਤੁਰੰਤ ਹੱਲ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਵੱਲੋਂ ਉਨ੍ਹਾਂ ਦੀ ਮਿਹਨਤ ਦੀ ਪੂਰੀ ਅਦਾਇਗੀ ਸਮੇਂ ਸਿਰ ਯਕੀਨੀ ਬਣਾਈ ਜਾਵੇਗੀ ਅਤੇ ਉਨ੍ਹਾਂ ਨੂੰ ਆਪਣੀ ਫ਼ਸਲ ਵੇਚਣ ਵਿੱਚ ਕਿਸੇ ਕਿਸਮ ਦੀ ਬੇਲੋੜੀ ਦੇਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਵੀ ਅਪੀਲ ਕਰਦਿਆਂ ਕਿਹਾ ਕਿ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਤੇ ਧਰਤੀ ਦੀ ਉਪਜਾਊ ਸ਼ਕਤੀ ਨੂੰ ਕਾਇਮ ਰੱਖਣ ਲਈ ਪਰਾਲੀ ਜਾਂ ਹੋਰ ਰਹਿੰਦ ਖੂਹੰਦ ਨੂੰ ਅੱਗ ਨਾ ਲਗਾਉਣ। ਉਨ੍ਹਾਂ ਕਿਹਾ ਕਿ ਪਰਾਲੀ ਦੇ ਇਨ ਸੀਟੂ ਜਾਂ ਐਕਸ ਸੀਟੂ ਮੈਨੇਜਮੈਂਟ ਲਈ ਖੇਤੀਬਾੜੀ ਵਿਭਾਗ ਵੱਲੋਂ ਉਪਲੱਬਧ ਮਸ਼ੀਨਾਂ ਦੀ ਵਰਤੋਂ ਕਰ ਕੇ ਇਸ ਦਾ ਸੁਚੱਜਾ ਪ੍ਰਬੰਧਨ/ ਨਿਪਟਾਰਾ ਕੀਤਾ ਜਾਵੇ।

Have something to say? Post your comment

ਅਤੇ ਪੰਜਾਬ ਖਬਰਾਂ

2027 ਲਈ ਭਾਜਪਾ ਨੇ ਵਜਾਇਆ ਚੋਣ ਬਿਗੁਲ! ਜਲੰਧਰ 'ਚ ਅਮਿਤ ਸ਼ਾਹ ਨੇ ਕੀਤੇ ਵੱਡੇ ਐਲਾਨ (ਵੀਡੀਓ)

2027 ਲਈ ਭਾਜਪਾ ਨੇ ਵਜਾਇਆ ਚੋਣ ਬਿਗੁਲ! ਜਲੰਧਰ 'ਚ ਅਮਿਤ ਸ਼ਾਹ ਨੇ ਕੀਤੇ ਵੱਡੇ ਐਲਾਨ (ਵੀਡੀਓ)

ਭਾਜਪਾ ਨੇ ਯੂ.ਪੀ. ਦਾ ਗੈਂਗਸਟਰਵਾਦ ਖ਼ਤਮ ਕੀਤਾ, ਹੁਣ ਪੰਜਾਬ ਦੇ ਨਸ਼ੇ ਦਾ ਕਰੇਗੀ ਖ਼ਾਤਮਾ: ਕੇਵਲ ਸਿੰਘ ਢਿੱਲੋਂ

ਭਾਜਪਾ ਨੇ ਯੂ.ਪੀ. ਦਾ ਗੈਂਗਸਟਰਵਾਦ ਖ਼ਤਮ ਕੀਤਾ, ਹੁਣ ਪੰਜਾਬ ਦੇ ਨਸ਼ੇ ਦਾ ਕਰੇਗੀ ਖ਼ਾਤਮਾ: ਕੇਵਲ ਸਿੰਘ ਢਿੱਲੋਂ

SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਹਿਮ ਪ੍ਰੈੱਸ ਕਾਨਫਰੰਸ, ਪੰਥਕ ਮੁੱਦਿਆਂ 'ਤੇ ਰੱਖਿਆ ਆਪਣਾ ਪੱਖ

SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਹਿਮ ਪ੍ਰੈੱਸ ਕਾਨਫਰੰਸ, ਪੰਥਕ ਮੁੱਦਿਆਂ 'ਤੇ ਰੱਖਿਆ ਆਪਣਾ ਪੱਖ

ਜਲੰਧਰ ਪਹੁੰਚੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ

ਜਲੰਧਰ ਪਹੁੰਚੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ

ਖਰੜ-ਲਾਂਡਰਾਂ ਬਾਬਾ ਬੰਦਾ ਸਿੰਘ ਬਹਾਦਰ ਮਾਰਗ 'ਤੇ ਲੱਗਦਾ ਜਾਮ, ਲੋਕ ਪਰੇਸ਼ਾਨ

ਖਰੜ-ਲਾਂਡਰਾਂ ਬਾਬਾ ਬੰਦਾ ਸਿੰਘ ਬਹਾਦਰ ਮਾਰਗ 'ਤੇ ਲੱਗਦਾ ਜਾਮ, ਲੋਕ ਪਰੇਸ਼ਾਨ

ਪੰਜਾਬ ਦੀਆਂ ਸਰਕਾਰੀ ਕੋਠੀਆਂ ’ਤੇ ਨਾਜਾਇਜ਼ ਕਬਜ਼ਿਆਂ ਦਾ ਮੁੱਦਾ, ਰਾਜਪਾਲ ਨੂੰ ਦਿੱਤੀ ਗਈ ਸ਼ਿਕਾਇਤ

ਪੰਜਾਬ ਦੀਆਂ ਸਰਕਾਰੀ ਕੋਠੀਆਂ ’ਤੇ ਨਾਜਾਇਜ਼ ਕਬਜ਼ਿਆਂ ਦਾ ਮੁੱਦਾ, ਰਾਜਪਾਲ ਨੂੰ ਦਿੱਤੀ ਗਈ ਸ਼ਿਕਾਇਤ

LPU ਹਿੰਸਾ ਮਾਮਲੇ 'ਚ ਹਾਈਕੋਰਟ ਨੇ ਜਾਰੀ ਕੀਤੇ ਸਖ਼ਤ ਹੁਕਮ, ਪੜ੍ਹੋ ਕਦੋਂ ਹੋਵੇਗੀ ਅਗਲੀ ਸੁਣਵਾਈ

LPU ਹਿੰਸਾ ਮਾਮਲੇ 'ਚ ਹਾਈਕੋਰਟ ਨੇ ਜਾਰੀ ਕੀਤੇ ਸਖ਼ਤ ਹੁਕਮ, ਪੜ੍ਹੋ ਕਦੋਂ ਹੋਵੇਗੀ ਅਗਲੀ ਸੁਣਵਾਈ

ਭਾਰਤੀ ਯੋਗ ਸੰਸਥਾਨ ਨੇ ਯੋਗ ਜਾਗਰੂਕਤਾ ਪੈਦਾ ਕਰਨ ਲਈ ਪ੍ਰਭਾਤ ਫੇਰੀ ਦਾ ਆਯੋਜਨ ਕੀਤਾ

ਭਾਰਤੀ ਯੋਗ ਸੰਸਥਾਨ ਨੇ ਯੋਗ ਜਾਗਰੂਕਤਾ ਪੈਦਾ ਕਰਨ ਲਈ ਪ੍ਰਭਾਤ ਫੇਰੀ ਦਾ ਆਯੋਜਨ ਕੀਤਾ

ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਦੇ ਕਾਫਲੇ ਵਾਲੀ ਗੱਡੀ ਨਾਲ ਵਾਪਰਿਆ ਹਾਦਸਾ

ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਦੇ ਕਾਫਲੇ ਵਾਲੀ ਗੱਡੀ ਨਾਲ ਵਾਪਰਿਆ ਹਾਦਸਾ

ਜਥੇਦਾਰ ਗੜਗੱਜ, ਟੇਕ ਸਿੰਘ ਧਨੌਲਾ ਤੇ SGPC ਪ੍ਰਧਾਨ ਵੱਲੋਂ ਰਾਜੋਆਣਾ ਨਾਲ ਮੁਲਾਕਾਤ

ਜਥੇਦਾਰ ਗੜਗੱਜ, ਟੇਕ ਸਿੰਘ ਧਨੌਲਾ ਤੇ SGPC ਪ੍ਰਧਾਨ ਵੱਲੋਂ ਰਾਜੋਆਣਾ ਨਾਲ ਮੁਲਾਕਾਤ