ਸ਼ੋਪੀਆਂ : ਜੰਮੂ-ਕਸ਼ਮੀਰ ਦੇ ਸ਼ੋਪੀਆਂ ਦੇ ਸੈਦਪੋਰਾ ਇਲਾਕੇ ਵਿਚ ਸ਼ਨੀਵਾਰ ਸ਼ਾਮ ਤੋਂ ਚੱਲ ਰਹੇ ਮੁਕਾਬਲੇ ਦੌਰਾਨ ਲਸ਼ਕਰ ਦੇ 2 ਅੱਤਵਾਦੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਹਾਲਾਂਕਿ ਸੁਰੱਖਿਆ ਫੋਰਸਾਂ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ, ਪਰ ਕੁਝ ਮੀਡੀਆ ਰਿਪੋਰਟਾਂ ਮੁਤਾਬਕ ਮਾਰੇ ਗਏ ਦੋਵਾਂ ਅੱਤਵਾਦੀਆਂ ਦੀ ਪਛਾਣ ਲਸ਼ਕਰ-ਏ-ਤੋਇਬਾ ਦੇ ਚੋਟੀ ਦੇ ਆਪ੍ਰੇਟਿਵ ਜ਼ਾਕਿਰ ਅਹਿਮਦ ਗਨੀ ਅਤੇ ਉਸ ਦੇ ਸਾਥੀ ਲਤੀਫ਼ ਭੱਟ ਵਜੋਂ ਹੋਈ
ਸੁਰੱਖਿਆ ਫੋਰਸਾਂ ਨੂੰ ਖੁਫ਼ੀਆ ਸੂਤਰਾਂ ਤੋਂ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਵਿਚ ਸੈਦਪੋਰਾ ਪਾਈਨ ਨੇੜੇ ਛਾਨਪੋਰਾ ਇਲਾਕੇ ਵਿਚ ਦੋਵਾਂ ਅੱਤਵਾਦੀਆਂ ਦੇ ਲੁਕੇ ਹੋਣ ਦੀ ਖ਼ਬਰ ਮਿਲੀ ਸੀ। ਘੇਰਾਬੰਦੀ ਦੌਰਾਨ ਜਦੋਂ ਸੁਰੱਖਿਆ ਮੁਲਾਜ਼ਮ ਅੱਤਵਾਦੀਆਂ ਦੇ ਟਿਕਾਣੇ ਨੇੜੇ ਪਹੁੰਚੇ ਤਾਂ ਦੋਵਾਂ ਨੇ ਭਾਰੀ ਗੋਲੀਬਾਰੀ ਕਰ ਦਿੱਤੀ। ਮੁਕਾਬਲਾ 4 ਜੁਲਾਈ ਦੀ ਸ਼ਾਮ 7:45 ਵਜੇ ਸ਼ੁਰੂ ਹੋਇਆ ਸੀ। ਕੁਲਗਾਮ ਦੇ ਮੁਤਲਹਮ ਪਿੰਡ ਦੇ ਰਹਿਣ ਵਾਲੇ ਜ਼ਾਕਿਰ ਅਹਿਮਦ ਗਨੀ ਨੂੰ ਸੁਰੱਖਿਆ ਫੋਰਸਾਂ ਨੇ ਕੱਲ ਦੱਖਣੀ ਕਸ਼ਮੀਰ ਦੇ ਜ਼ਿਲਿਆਂ ਵਿਚ ਦੂਜੇ ਅੱਤਵਾਦੀਆਂ ਨਾਲ ਟਰੈਕ ਕੀਤਾ ਸੀ। ਜ਼ਾਕਿਰ ਦਾ ਨਾਂ ਪਾਕਿਸਤਾਨ ਨਾਲ ਜੁੜੇ ਕਈ ਅੱਤਵਾਦੀ ਹਮਲਿਆਂ ਨਾਲ ਵੀ ਜੁੜਿਆ ਹੋਇਆ ਸੀ।