ਜੰਮੂ : ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਤਿੰਨ ਸ਼ੱਕੀ ਵਿਅਕਤੀਆਂ ਦੀ ਗਤੀਵਿਧੀ ਬਾਰੇ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਐਤਵਾਰ ਨੂੰ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਇਸ ਦੀ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਦਰੂਈ ਇਲਾਕੇ ਦੇ ਬੇਧ ਖਾੜ ਦੇ ਇੱਕ ਨਿਵਾਸੀ ਨੇ ਤਿੰਨ ਅਣਪਛਾਤੇ ਆਦਮੀਆਂ ਨੂੰ ਸੁੱਕੀ ਹੋਈ ਨਦੀ ਦੇ ਕੰਢੇ 'ਤੇ ਦੇਖਿਆ, ਜਿਨ੍ਹਾਂ ਵਿੱਚੋਂ ਇੱਕ ਭਾਰੀ ਬੈਗ ਲੈ ਕੇ ਜਾ ਰਿਹਾ ਸੀ।
ਅਧਿਕਾਰੀਆਂ ਦੇ ਅਨੁਸਾਰ, ਹਾਲਾਂਕਿ ਉਨ੍ਹਾਂ ਦੇ ਕੋਲ ਕੋਈ ਹਥਿਆਰ ਲੈ ਤਾਂ ਨਹੀਂ ਦਿਖਾਈ ਦਿੱਤਾ ਪਰ ਫਿਰ ਵੀ ਸਥਾਨਕ ਪੁਲਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ (SOG) ਨੇ ਫੌਜ ਅਤੇ ਅਰਧ ਸੈਨਿਕ ਬਲਾਂ ਦੀ ਮਦਦ ਨਾਲ ਉਨ੍ਹਾਂ ਨੂੰ ਸ਼ੱਕੀ ਅੱਤਵਾਦੀ ਮੰਨ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਉਨ੍ਹਾਂ ਕਿਹਾ ਕਿ ਪਿੰਡ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਕਾਰਵਾਈ ਜਾਰੀ ਹੈ ਪਰ ਹੁਣ ਤੱਕ ਸ਼ੱਕੀਆਂ ਨਾਲ ਕੋਈ ਆਹਮੋ-ਸਾਹਮਣੇ ਮੁਕਾਬਲਾ ਨਹੀਂ ਹੋਇਆ ਹੈ।