Monday, September 28, 2026
BREAKING
• ਸ਼ਹੀਦ-ਏ-ਆਜਮ ਨੂੰ ਸਮਰਪਿਤ ਖੂਨਦਾਨ ਕੈਂਪ ਤੇ ਪੀ.ਸੀ.ਐਸ ਅਧਿਕਾਰੀ ਬਣੇ ਰੋਲ ਮਾਡਲ • ਰੇਬੀਜ਼ ਤੋਂ ਬਚਾਅ ਲਈ ਟੀਕਾਕਰਨ ਤੇ ਸਮੇਂ ਸਿਰ ਇਲਾਜ ਬੇਹੱਦ ਜ਼ਰੂਰੀ : ਡਾ. ਰਾਕੇਸ਼ ਪਾਲ • ਨੌਜਵਾਨ ਪੀੜ੍ਹੀ ਲਈ ਸਦਾ ਪ੍ਰੇਰਨਾ ਸਰੋਤ ਰਹੇਗਾ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਜੀਵਨ : ਜੈ ਕ੍ਰਿਸ਼ਨ ਸਿੰਘ ਰੌੜੀ • ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਨ ਮੌਕੇ ਡੈਲੀ ਮੋਰਨਿੰਗ ਫੁੱਟਬਾਲ ਕਲੱਬ ਨਵਾਂਸ਼ਹਿਰ ਨੇ ਫੁੱਟਬਾਲ ਮੈਚ ਕਰਵਾਇਆ • LPU ਵਿਵਾਦ 'ਤੇ ਸਪੈਸ਼ਲ DGP ਦਾ ਵੱਡਾ ਖ਼ੁਲਾਸਾ! ਦੱਸਿਆ ਯੂਨੀਵਰਸਿਟੀ 'ਚ ਕੌਣ ਲੈ ਕੇ ਪਹੁੰਚਿਆ ਵਾਕੀ-ਟਾਕੀ • ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਪੰਜਾਬ ਦੀਆਂ ਇਹ ਚੋਣਾਂ ਕੀਤੀਆਂ ਰੱਦ • 'ਨਹੀਂ ਲੱਗੇਗਾ ਟੈਰਿਫ਼..!', ਅਮਰੀਕਾ ਨੇ ਭਾਰਤ ਲਈ ਕੀਤਾ ਵੱਡਾ ਐਲਾਨ • ਕਾਂਗਰਸ ਵੱਲੋਂ ਚੀਫ ਇਲੈਕਸ਼ਨ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ ਵਿਰੋਧ ਪ੍ਰਦਰਸ਼ਨ • ਪੰਜਾਬ 'ਚ ਵਿੱਕ ਰਿਹੈ ਟੌਫ਼ੀਆਂ ਵਾਂਗ ਘਰ-ਘਰ ਨਸ਼ਾ, ਭਾਜਪਾ ਨਸ਼ੇ ਦੇ ਕੌਹੜ ਨੂੰ ਕਰੇਗੀ ਖ਼ਤਮ: ਕੇਵਲ ਢਿੱਲੋਂ • ਆਨਲਾਈਨ ਪੇਮੈਂਟ 'ਤੇ MDR ਲਾਗੂ ਹੋਣ 'ਤੇ ਸੁਪਰੀਮ ਕੋਰਟ ਦਾ ਆ ਗਿਆ ਜਵਾਬ ! ਕੇਂਦਰ ਨੂੰ ਭੇਜਿਆ ਨੋਟਿਸ

ਖੇਡ

ਜਾਪਾਨ ਨੂੰ 2-0 ਨਾਲ ਹਰਾ ਕੇ ਭਾਰਤੀ ਪੁਰਸ਼ ਹਾਕੀ ਟੀਮ ਸੈਮੀਫਾਈਨਲ ’ਚ

27 ਸਤੰਬਰ, 2026 06:21 PM

ਸਾਬਕਾ ਚੈਂਪੀਅਨ ਭਾਰਤ ਨੇ ਸ਼ਨੀਵਾਰ ਨੂੰ ਇੱਥੇ ਪੂਲ-ਏ ਦੇ ਸਖਤ ਮੁਕਾਬਲੇ ’ਚ ਮੇਜ਼ਬਾਨ ਜਾਪਾਨ ਨੂੰ 2-0 ਨਾਲ ਹਰਾ ਕੇ ਏਸ਼ੀਆਈ ਖੇਡਾਂ ਦੀ ਪੁਰਸ਼ ਹਾਕੀ ਪ੍ਰਤੀਯੋਗਿਤਾ ਦੇ ਸੈਮੀਫਾਈਨਲ ’ਚ ਪ੍ਰਵੇਸ਼ ਕਰ ਲਿਆ। ਭਾਰਤ ਨੇ ਇਸ ਤੋਂ ਪਹਿਲਾਂ ਆਪਣੇ ਸ਼ੁਰੂਆਤੀ 3 ਪੂਲ ਮੁਕਾਬਲਿਆਂ ’ਚ ਇੰਡੋਨੇਸ਼ੀਆ ਨੂੰ 13-1, ਸ਼੍ਰੀਲੰਕਾ ਨੂੰ 16-1 ਤੇ ਦੱਖਣੀ ਕੋਰੀਆ ਨੂੰ 8-2 ਨਾਲ ਕਰਾਰੀ ਹਾਰ ਦਿੱਤੀ ਸੀ। ਇਹ ਭਾਰਤ ਦੀ ਲਗਾਤਾਰ ਚੌਥੀ ਜਿੱਤ ਸੀ ਜਿਸ ਨਾਲ ਉਸ ਦੀ ਅਜੇਤੂ ਮੁਹਿੰਮ ਜਾਰੀ ਰਹੀ। ਭਾਰਤ 28 ਸਤੰਬਰ ਨੂੰ ਬੰਗਲਾਦੇਸ਼ ਵਿਰੁੱਧ ਆਪਣਾ ਆਖਰੀ ਪੂਲ ਮੈਚ ਖੇਡੇਗਾ, ਜਿਸ ’ਚ ਉਸ ਦੇ ਸ਼ਾਨਦਾਰ ਜਿੱਤ ਦਰਜ ਕਰਨ ਦੀ ਉਮੀਦ ਹੈ।

ਜਾਪਾਨ ਵਿਰੁੱਧ ਅਭਿਸ਼ੇਕ (15ਵੇਂ ਮਿੰਟ) ਨੇ ਮੈਦਾਨੀ ਗੋਲ ਕੀਤਾ ਜਦਕਿ ਕਪਤਾਨ ਹਰਮਨਪ੍ਰੀਤ ਸਿੰਘ ਨੇ 40ਵੇਂ ਮਿੰਟ ’ਚ ਪੈਨਲਟੀ ਕਾਰਨਰ ਨੂੰ ਗੋਲ ’ਚ ਬਦਲਿਆ। ਪਹਿਲੇ 2 ਕੁਆਰਟਰ ਬੇਹੱਦ ਰੋਮਾਂਚਕ ਰਹੇ, ਜਿਨ੍ਹਾਂ ’ਚ ਜਾਪਾਨ ਨੇ ਆਪਣੀ ਹਮਲਾਵਰ ਖੇਡ ਨਾਲ ਭਾਰਤ ਨੂੰ ਸਖਤ ਟੱਕਰ ਦਿੱਤੀ ਪਰ ਸਾਬਕਾ ਚੈਂਪੀਅਨ ਨੇ ਬ੍ਰੇਕ ਤੱਕ ਇਕ ਗੋਲ ਦੀ ਮਾਮੂਲੀ ਬੜ੍ਹਤ ਬਣਾਈ ਹੋਈ ਸੀ। ਭਾਰਤ ਦਾ ਮੁੱਖ ਕੋਚ ਕ੍ਰੇਗ ਫੁਲਟਨ ਨਾਕਆਊਟ ਤੋਂ ਪਹਿਲਾਂ ਕਾਫੀ ਚਿੰਤਤ ਰਹੇਗਾ, ਖਾਸ ਤੌਰ ’ਤੇ ਪੈਨਲਟੀ ਕਾਰਨਰ ਨੂੰ ਗੋਲ ’ਚ ਬਦਲਣ ਦੇ ਮਾਮਲੇ ’ਚ ਕਿਉਂਕਿ ਭਾਰਤ ਨੇ ਸ਼ਨੀਵਾਰ ਨੂੰ 10 ‘ਸੈੱਟ ਪੀਸ’ ਹਾਸਲ ਕੀਤੇ ਪਰ ਸਿਰਫ 1 ਨੂੰ ਗੋਲ ’ਚ ਬਦਲਿਆ।

ਪਹਿਲੇ ਕੁਆਰਟਰ ’ਚ ਜਾਪਾਨ ਨੇ 60 ਫੀਸਦੀ ਗੇਂਦ ’ਚ ਕਬਜ਼ਾ ਰੱਖਿਆ। ਭਾਰਤ ਨੇ 6ਵੇਂ ਮਿੰਟ ’ਚ ਹੀ 1 ਪੈਨਲਟੀ ਕਾਰਨਰ ਹਾਸਲ ਕੀਤਾ ਪਰ ਕਪਤਾਨ ਹਰਮਨਪ੍ਰੀਤ ਇਸ ਦਾ ਜ਼ਿਆਦਾ ਫਾਇਦਾ ਨਹੀਂ ਚੱੁਕ ਸਕਿਆ। 10ਵੇਂ ਮਿੰਟ ’ਚ ਜਾਪਾਨ ਨੂੰ ਪੈਨਲਟੀ ਕਾਰਨਰ ਮਿਲਿਆ ਤੇ ਉਸ ਨੇ ਇਸ ’ਤੇ ਗੋਲ ਕੀਤਾ ਪਰ ਗੋਲ ਨੂੰ ਨਾਮਨਜ਼ੂਰ ਕਰ ਦਿੱਤਾ ਗਿਆ ਕਿਉਂਕਿ ਅੰਪਾਇਰਾਂ ਨੇ ਮੰਨਿਆ ਕਿ ਗੇਂਦ ਪਹਿਲਾਂ ਇਕ ਭਾਰਤੀ ਖਿਡਾਰੀ ਦੇ ਪੈਰ ਨਾਲ ਲੱਗੀ ਸੀ। ਜਾਪਾਨ ਨੂੰ ਇਕ ਹੋਰ ਪੈਨਲਟੀ ਕਾਰਨਰ ਮਿਲਿਆ ਪਰ ਉਸ ਤੋਂ ਵੀ ਕੁਝ ਹਾਸਲ ਨਹੀਂ ਹੋਇਆ।ਭਾਰਤ ਨੇ ਆਖਿਰਕਾਰ ਅਭਿਸ਼ੇਕ ਦੇ ਮੈਦਾਨੀ ਗੋਲ ਨਾਲ ਬੜ੍ਹਤ ਹਾਸਲ ਕੀਤੀ। ਜਾਪਾਨ ਨੇ 17ਵੇਂ ਮਿੰਟ ’ਚ ਆਪਣਾ ਦੂਜਾ ਪੈਨਲਟੀ ਕਾਰਨਰ ਹਾਸਲ ਕੀਤਾ ਪਰ ਭਾਰਤ ਨੇ ਇਸ ਦਾ ਚੰਗੀ ਤਰ੍ਹਾਂ ਬਚਾਅ ਕੀਤਾ। ਭਾਰਤ ਨੇ ਆਪਣੇ 5ਵੇਂ ਪੈਨਲਟੀ ਕਾਰਨਰ ਨਾਲ ਬੜ੍ਹਤ ਬਣਾਈ ਤੇ ਕਪਤਾਨ ਹਰਮਨਪ੍ਰੀਤ ਨੇ ਜਾਪਾਨੀ ਗੋਲਕੀਪਰ ਦੀ ਸੱਜੇ ਪਾਸੇ ਜ਼ੋਰਦਾਰ ਨੀਵੀਂ ਫਲਿੱਕ ਨਾਲ ਗੋਲ ਕੀਤਾ। ਚੌਥੇ ਕੁਆਰਟਰ ’ਚ ਭਾਰਤੀਆਂ ਦਾ ਗੇਂਦ ’ਚ ਕਬਜ਼ਾ ਰਿਹਾ ਤੇ ਉਨ੍ਹਾਂ ਨੇ ਤੇਜ਼ੀ ਨਾਲ 4 ਪੈਨਲਟੀ ਕਾਰਨਰ ਹਾਸਲ ਕੀਤੇ ਪਰ ਜਾਪਾਨ ਦੀ ਮਜ਼ਬੂਤ ਡਿਫੈਂਡਿੰਗ ਲਾਈਨ ਵਿਰੁੱਧ ਉਹ ਇਨ੍ਹਾਂ ਨੂੰ ਗੋਲ ’ਚ ਬਦਲਣ ’ਚ ਅਸਫਲ ਰਹੇ।

Have something to say? Post your comment

ਅਤੇ ਖੇਡ ਖਬਰਾਂ

ਸਿੰਗਾਪੁਰ ਨੂੰ 7-0 ਨਾਲ ਹਰਾ ਕੇ ਭਾਰਤੀ ਮਹਿਲਾ ਹਾਕੀ ਟੀਮ ਸੈਮੀਫਾਈਨਲ ’ਚ

ਸਿੰਗਾਪੁਰ ਨੂੰ 7-0 ਨਾਲ ਹਰਾ ਕੇ ਭਾਰਤੀ ਮਹਿਲਾ ਹਾਕੀ ਟੀਮ ਸੈਮੀਫਾਈਨਲ ’ਚ

Asian Games 2026 : ਤਲਵਾਰਬਾਜ਼ੀ ’ਚ ਮਹਿਲਾ ਸਾਬਰੇ ਟੀਮ ਦੀ ਹਾਰ ਨਾਲ ਭਾਰਤ ਦੀ ਮੁਹਿੰਮ ਖਤਮ

Asian Games 2026 : ਤਲਵਾਰਬਾਜ਼ੀ ’ਚ ਮਹਿਲਾ ਸਾਬਰੇ ਟੀਮ ਦੀ ਹਾਰ ਨਾਲ ਭਾਰਤ ਦੀ ਮੁਹਿੰਮ ਖਤਮ

Asian Games 2026 : ਭਾਰਤ ਦੀ ਝੋਲੀ ਪਿਆ ਇਕ ਹੋਰ ਮੈਡਲ, ਈਸ਼ਾ ਸਿੰਘ ਨੇ ਸ਼ੂਟਿੰਗ 'ਚ ਜਿੱਤਿਆ ਸਿਲਵਰ

Asian Games 2026 : ਭਾਰਤ ਦੀ ਝੋਲੀ ਪਿਆ ਇਕ ਹੋਰ ਮੈਡਲ, ਈਸ਼ਾ ਸਿੰਘ ਨੇ ਸ਼ੂਟਿੰਗ 'ਚ ਜਿੱਤਿਆ ਸਿਲਵਰ

IND vs WI 1st ODI: ਕੋਹਲੀ ਦੇ ਸੈਂਕੜੇ ਨਾਲ ਭਾਰਤ ਦੀ ਧਮਾਕੇਦਾਰ ਜਿੱਤ, ਵੈਸਟਇੰਡੀਜ਼ ਨੂੰ 8 ਵਿਕਟਾਂ ਨਾਲ ਹਰਾਇਆ

IND vs WI 1st ODI: ਕੋਹਲੀ ਦੇ ਸੈਂਕੜੇ ਨਾਲ ਭਾਰਤ ਦੀ ਧਮਾਕੇਦਾਰ ਜਿੱਤ, ਵੈਸਟਇੰਡੀਜ਼ ਨੂੰ 8 ਵਿਕਟਾਂ ਨਾਲ ਹਰਾਇਆ

ਜਦੋਂ ਤੱਕ ਤੁਸੀਂ ਖੇਡ ਰਹੇ ਹੋ, ਅੱਗੇ ਦੇਖਣ ਲਈ ਹਮੇਸ਼ਾ ਕੁਝ ਨਾ ਕੁਝ ਹੁੰਦੈ : ਰੋਹਿਤ ਸ਼ਰਮਾ

ਜਦੋਂ ਤੱਕ ਤੁਸੀਂ ਖੇਡ ਰਹੇ ਹੋ, ਅੱਗੇ ਦੇਖਣ ਲਈ ਹਮੇਸ਼ਾ ਕੁਝ ਨਾ ਕੁਝ ਹੁੰਦੈ : ਰੋਹਿਤ ਸ਼ਰਮਾ

ਸਿੰਧੂ, ਆਯੂਸ਼ ਤੇ ਉੱਨਤੀ ਅਗਲੇ ਦੌਰ ’ਚ, ਲਕਸ਼ੈ ਦੂਜੇ ਦੌਰ ’ਚੋਂ ਹੀ ਬਾਹਰ

ਸਿੰਧੂ, ਆਯੂਸ਼ ਤੇ ਉੱਨਤੀ ਅਗਲੇ ਦੌਰ ’ਚ, ਲਕਸ਼ੈ ਦੂਜੇ ਦੌਰ ’ਚੋਂ ਹੀ ਬਾਹਰ

ਏਸ਼ੀਅਨ ਗੇਮਜ਼ 'ਚ ਵੱਡਾ ਉਲਟਫੇਰ! Nepal ਨੇ AFG ਨੂੰ ਹਰਾ ਕੇ ਰਚਿਆ ਇਤਿਹਾਸ, ਕੁਆਟਰ ਫਾਈਨਲ ਦਾ ਫਸਿਆ ਪੇਚ

ਏਸ਼ੀਅਨ ਗੇਮਜ਼ 'ਚ ਵੱਡਾ ਉਲਟਫੇਰ! Nepal ਨੇ AFG ਨੂੰ ਹਰਾ ਕੇ ਰਚਿਆ ਇਤਿਹਾਸ, ਕੁਆਟਰ ਫਾਈਨਲ ਦਾ ਫਸਿਆ ਪੇਚ

ਏਸ਼ੀਆਈ ਖੇਡਾਂ: ਭਾਰਤੀ ਪੁਰਸ਼ ਤੇ ਮਹਿਲਾ ਕਬੱਡੀ ਟੀਮਾਂ ਦਾ ਧਮਾਕੇਦਾਰ ਪ੍ਰਦਰਸ਼ਨ, ਫਾਈਨਲ 'ਚ ਕੀਤਾ ਪ੍ਰਵੇਸ਼

ਏਸ਼ੀਆਈ ਖੇਡਾਂ: ਭਾਰਤੀ ਪੁਰਸ਼ ਤੇ ਮਹਿਲਾ ਕਬੱਡੀ ਟੀਮਾਂ ਦਾ ਧਮਾਕੇਦਾਰ ਪ੍ਰਦਰਸ਼ਨ, ਫਾਈਨਲ 'ਚ ਕੀਤਾ ਪ੍ਰਵੇਸ਼

'ਖਿਡਾਰੀਆਂ ਦੀ ਫਿੱਟਨੈੱਸ ਸਭ ਤੋਂ ਪਹਿਲਾਂ', 2027 ਦੇ ਮਿਸ਼ਨ ਲਈ ਗੰਭੀਰ ਦਾ ਵੱਡਾ ਬਿਆਨ

'ਖਿਡਾਰੀਆਂ ਦੀ ਫਿੱਟਨੈੱਸ ਸਭ ਤੋਂ ਪਹਿਲਾਂ', 2027 ਦੇ ਮਿਸ਼ਨ ਲਈ ਗੰਭੀਰ ਦਾ ਵੱਡਾ ਬਿਆਨ

Asian Games: ਕਮਲਜੀਤ-ਸੁਰੂਚੀ ਦੀ ਜੋੜੀ ਨੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ 'ਚ ਜਿੱਤਿਆ ਗੋਲਡ

Asian Games: ਕਮਲਜੀਤ-ਸੁਰੂਚੀ ਦੀ ਜੋੜੀ ਨੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ 'ਚ ਜਿੱਤਿਆ ਗੋਲਡ