Tuesday, November 24, 2026
BREAKING
• ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, 6 ਸਾਲ ਬਾਅਦ ਅਕਾਲੀ-ਭਾਜਪਾ ਗਠਜੋੜ, ਵੱਡਾ ਭਰਾ ਅਕਾਲੀ ਦਲ • ਅਕਾਲੀ-ਭਾਜਪਾ ਗੱਠਜੋੜ 'ਤੇ PM ਮੋਦੀ ਦਾ ਵੱਡਾ ਬਿਆਨ • ਵੱਡੇ ਭਰਾ ਦੀ ਭੂਮਿਕਾ 'ਚ ਹੋਵੇਗਾ ਅਕਾਲੀ ਦਲ, CM ਚਿਹਰੇ ਨੂੰ ਲੈ ਕੇ ਅਮਿਤ ਦਾ ਵੱਡਾ ਐਲਾਨ • ਰਵਨੀਤ ਬਿੱਟੂ ਨੇ ਗਠਜੋੜ ਨੂੰ ਲੈ ਕੇ ਦੱਸੀ ਅੰਦਰਲੀ ਗੱਲ, ਸੀਟਾਂ ਦੀ ਵੰਡ ਬਾਰੇ ਵੀ ਦਿੱਤਾ ਵੱਡਾ ਬਿਆਨ • ਗਠਜੋੜ ਦਾ ਐਲਾਨ ਪੰਜਾਬ ਦੀ ਅਮਨ-ਖ਼ੁਸ਼ਹਾਲੀ ਲਈ ਇਤਿਹਾਸਕ ਕਦਮ : ਕੇਵਲ ਸਿੰਘ ਢਿੱਲੋਂ • 'ਸ਼ੋਅ 'ਚ ਜਵਾਕਾਂ ਨੂੰ ਨਾ ਲੈ ਕੇ ਆਇਓ..!' ਦਿਲਜੀਤ ਦੇ 29 ਨਵੰਬਰ ਨੂੰ ਹੋਣ ਵਾਲੇ ਕੰਸਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ • ਅਮਿਤ ਸ਼ਾਹ ਨੇ ਕਰਤਾਪੁਰ ਸਾਹਿਬ ਤੇ ਬੰਦੀ ਸਿੰਘਾਂ ਬਾਰੇ ਦਿੱਤਾ ਵੱਡਾ ਬਿਆਨ • ਗੱਠਜੋੜ ਦੇ ਐਲਾਨ ਮੌਕੇ ਬੋਲੇ ਸੁਖਬੀਰ ਬਾਦਲ- 'ਅਕਾਲੀ-ਭਾਜਪਾ ਦਾ ਨਹੁੰ-ਮਾਸ ਦਾ ਰਿਸ਼ਤਾ' • ਗੱਠਜੋੜ 'ਤੇ ਨਿਤਿਨ ਨਬੀਨ ਦਾ ਵੱਡਾ ਬਿਆਨ, ਇਹ ਸੁਭਾਵਿਕ ਗੱਠਜੋੜ ਹੈ • ਜ਼ੀਰਕਪੁਰ ’ਚ ਅਣਐਲਾਨੇ ਬਿਜਲੀ ਕੱਟਾਂ ਨੇ ਲੋਕਾਂ ਦਾ ਜਿਊਣਾ ਕੀਤਾ ਮੁਹਾਲ

ਪੰਜਾਬ

ਜ਼ੀਰਕਪੁਰ ’ਚ ਅਣਐਲਾਨੇ ਬਿਜਲੀ ਕੱਟਾਂ ਨੇ ਲੋਕਾਂ ਦਾ ਜਿਊਣਾ ਕੀਤਾ ਮੁਹਾਲ

24 ਨਵੰਬਰ, 2026 06:04 PM

ਜ਼ੀਰਕਪੁਰ : ਜ਼ੀਰਕਪੁਰ ’ਚ ਬਿਜਲੀ ਦੇ ਅਣਐਲਾਨੇ ਅਤੇ ਲੰਬੇ ਕੱਟਾਂ ਨੇ ਸ਼ਹਿਰ ਵਾਸੀਆਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਪਿਛਲੇ ਕਈ ਦਿਨਾਂ ਤੋਂ ਬਿਨਾਂ ਕਿਸੇ ਅਗਾਊਂ ਸੂਚਨਾ ਦੇ ਘੰਟਿਆਂਬੱਧੀ ਬਿਜਲੀ ਬੰਦ ਰਹਿਣ ਕਾਰਨ ਲੋਕਾਂ ਦਾ ਰੋਜ਼ਾਨਾ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਹਾਲਾਤ ਇਹ ਹਨ ਕਿ ਬਿਜਲੀ ਜਾਂਦਿਆਂ ਹੀ ਕਈ ਘਰਾਂ ਵਿੱਚ ਪਾਣੀ ਦੀ ਸਪਲਾਈ ਵੀ ਠੱਪ ਹੋ ਜਾਂਦੀ ਹੈ, ਜਦੋਂ ਕਿ ਲੰਬੇ ਕੱਟਾਂ ਕਾਰਨ ਇਨਵਰਟਰ ਵੀ ਜਵਾਬ ਦੇਣ ਲੱਗ ਪਏ ਹਨ। ਵਾਰਡ ਨੰਬਰ 30 ਅਧੀਨ ਆਉਂਦੇ ਜਰਨੈਲ ਇਨਕਲੇਵ ਸਮੇਤ ਵੱਖ-ਵੱਖ ਰਿਹਾਇਸ਼ੀ ਇਲਾਕਿਆਂ ਦੇ ਵਸਨੀਕਾਂ ਵਿੱਚ ਪਾਵਰਕੌਮ ਦੀ ਕਾਰਜ ਪ੍ਰਣਾਲੀ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਸਵਾਲ ਹੈ ਕਿ ਜਦੋਂ ਬਿਜਲੀ ਦੇ ਬਿੱਲ ਸਮੇਂ ਸਿਰ ਵਸੂਲੇ ਜਾਂਦੇ ਹਨ ਤਾਂ ਨਿਰਵਿਘਨ ਸਪਲਾਈ ਦੇਣ ਦੀ ਜ਼ਿੰਮੇਵਾਰੀ ਕੌਣ ਨਿਭਾਏਗਾ। ਜਰਨੈਲ ਇਨਕਲੇਵ ਦੇ ਵਸਨੀਕਾਂ ਅਨੁਸਾਰ ਬਿਜਲੀ ਕਦੋਂ ਬੰਦ ਹੋ ਜਾਵੇ, ਇਸ ਦਾ ਕੋਈ ਭਰੋਸਾ ਨਹੀਂ ਰਿਹਾ। ਕਦੇ ਦਿਨ ਵੇਲੇ ਅਤੇ ਕਦੇ ਰਾਤ ਸਮੇਂ ਅਚਾਨਕ ਸਪਲਾਈ ਠੱਪ ਹੋ ਜਾਂਦੀ ਹੈ। ਕਈ ਵਾਰ ਘੰਟਿਆਂ ਤੱਕ ਬਿਜਲੀ ਨਾ ਆਉਣ ਕਾਰਨ ਘਰੇਲੂ ਕੰਮਕਾਜ ਪ੍ਰਭਾਵਿਤ ਹੁੰਦਾ ਹੈ। ਲੋਕਾਂ ਦਾ ਦੋਸ਼ ਹੈ ਕਿ ਪਾਵਰਕੌਮ ਵੱਲੋਂ ਨਾ ਤਾਂ ਬਿਜਲੀ ਕੱਟਾਂ ਬਾਰੇ ਕੋਈ ਅਗਾਊਂ ਸੂਚਨਾ ਦਿੱਤੀ ਜਾਂਦੀ ਹੈ ਅਤੇ ਨਾ ਹੀ ਸ਼ਿਕਾਇਤ ਕਰਨ ’ਤੇ ਸਪਲਾਈ ਬਹਾਲ ਹੋਣ ਦਾ ਸਪੱਸ਼ਟ ਸਮਾਂ ਦੱਸਿਆ ਜਾਂਦਾ ਹੈ। ਇਸ ਕਾਰਨ ਖਪਤਕਾਰਾਂ ਨੂੰ ਇਹ ਵੀ ਪਤਾ ਨਹੀਂ ਲੱਗਦਾ ਕਿ ਬਿਜਲੀ ਤਕਨੀਕੀ ਨੁਕਸ ਕਾਰਨ ਬੰਦ ਹੋਈ ਹੈ ਜਾਂ ਮੁਰੰਮਤ ਦੇ ਕੰਮ ਲਈ। ਬਿਜਲੀ ਕੱਟਾਂ ਦਾ ਸਭ ਤੋਂ ਵੱਧ ਅਸਰ ਉੱਚੀਆਂ ਇਮਾਰਤਾਂ ਅਤੇ ਰਿਹਾਇਸ਼ੀ ਸੁਸਾਇਟੀਆਂ ਵਿੱਚ ਰਹਿਣ ਵਾਲੇ ਪਰਿਵਾਰਾਂ ’ਤੇ ਪੈ ਰਿਹਾ ਹੈ। ਬਿਜਲੀ ਨਾ ਹੋਣ ਕਾਰਨ ਪਾਣੀ ਦੀਆਂ ਮੋਟਰਾਂ ਨਹੀਂ ਚੱਲਦੀਆਂ, ਜਿਸ ਨਾਲ ਉੱਪਰਲੀਆਂ ਮੰਜ਼ਿਲਾਂ ਤੱਕ ਪਾਣੀ ਪਹੁੰਚਾਉਣਾ ਮੁਸ਼ਕਲ ਹੋ ਜਾਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਬਿਜਲੀ ਬੰਦ ਰਹਿੰਦੀ ਹੈ ਅਤੇ ਦੂਜੇ ਪਾਸੇ ਪਾਣੀ ਦੀ ਕਿੱਲਤ ਕਾਰਨ ਘਰੇਲੂ ਕੰਮਕਾਜ ਪ੍ਰਭਾਵਿਤ ਹੁੰਦਾ ਹੈ। ਲੰਬੇ ਕੱਟਾਂ ਕਾਰਨ ਬੱਚਿਆਂ ਦੀ ਪੜ੍ਹਾਈ ਅਤੇ ਬਜ਼ੁਰਗਾਂ ਦੀ ਰੋਜ਼ਾਨਾ ਜ਼ਿੰਦਗੀ ’ਤੇ ਵੀ ਮਾੜਾ ਅਸਰ ਪੈ ਰਿਹਾ ਹੈ।


ਸਮੱਸਿਆ ਦਾ ਜਲਦੀ ਹੱਲ ਨਾ ਕਰਨ ’ਤੇ ਪ੍ਰਦਰਸ਼ਨ ਕਰਨ ਦੀ ਚਿਤਾਵਨੀ
ਇਲਾਕਾ ਨਿਵਾਸੀਆਂ ਨੇ ਪਾਵਰਕਾਮ ਦੇ ਉੱਚ ਅਧਿਕਾਰੀਆਂ ਤੋਂ ਅਣਐਲਾਨੇ ਕੱਟਾਂ ਦੇ ਕਾਰਨਾਂ ਦੀ ਜਾਂਚ ਕਰਵਾਉਣ ਅਤੇ ਮੁਰੰਮਤ ਤੋਂ ਪਹਿਲਾਂ ਖਪਤਕਾਰਾਂ ਨੂੰ ਸੂਚਿਤ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਸਮੱਸਿਆ ਦਾ ਪੱਕਾ ਹੱਲ ਨਾ ਕੀਤਾ ਗਿਆ ਤਾਂ ਉਹ ਸੜਕਾਂ ’ਤੇ ਉਤਰ ਕੇ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। ਇਸ ਸਬੰਧੀ ਪਾਵਰਕੌਮ ਦੇ ਐੱਸ. ਡੀ. ਓ. ਰਾਜੀਵ ਭਾਟੀਆ ਨੇ ਕਿਹਾ ਕਿ ਸਬੰਧਿਤ ਖੇਤਰ ’ਚ ਕਿਸੇ ਤਕਨੀਕੀ ਨੁਕਸ ਕਾਰਨ ਬਿਜਲੀ ਦਾ ਕੱਟ ਲੱਗਿਆ ਹੋ ਸਕਦਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਜਾਵੇਗੀ ਕਿ ਭਵਿੱਖ ਵਿੱਚ ਲੰਬੇ ਸਮੇਂ ਦੀ ਮੁਰੰਮਤ ਸ਼ੁਰੂ ਕਰਨ ਤੋਂ ਪਹਿਲਾਂ ਖ਼ਪਤਕਾਰਾਂ ਨੂੰ ਅਗਾਊਂ ਸੂਚਨਾ ਦਿੱਤੀ ਜਾਵੇ, ਤਾਂ ਜੋ ਲੋਕਾਂ ਨੂੰ ਬੇਲੋੜੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

 

Have something to say? Post your comment

ਅਤੇ ਪੰਜਾਬ ਖਬਰਾਂ

ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, 6 ਸਾਲ ਬਾਅਦ ਅਕਾਲੀ-ਭਾਜਪਾ ਗਠਜੋੜ, ਵੱਡਾ ਭਰਾ ਅਕਾਲੀ ਦਲ

ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, 6 ਸਾਲ ਬਾਅਦ ਅਕਾਲੀ-ਭਾਜਪਾ ਗਠਜੋੜ, ਵੱਡਾ ਭਰਾ ਅਕਾਲੀ ਦਲ

ਵੱਡੇ ਭਰਾ ਦੀ ਭੂਮਿਕਾ 'ਚ ਹੋਵੇਗਾ ਅਕਾਲੀ ਦਲ, CM ਚਿਹਰੇ ਨੂੰ ਲੈ ਕੇ ਅਮਿਤ ਦਾ ਵੱਡਾ ਐਲਾਨ

ਵੱਡੇ ਭਰਾ ਦੀ ਭੂਮਿਕਾ 'ਚ ਹੋਵੇਗਾ ਅਕਾਲੀ ਦਲ, CM ਚਿਹਰੇ ਨੂੰ ਲੈ ਕੇ ਅਮਿਤ ਦਾ ਵੱਡਾ ਐਲਾਨ

ਰਵਨੀਤ ਬਿੱਟੂ ਨੇ ਗਠਜੋੜ ਨੂੰ ਲੈ ਕੇ ਦੱਸੀ ਅੰਦਰਲੀ ਗੱਲ, ਸੀਟਾਂ ਦੀ ਵੰਡ ਬਾਰੇ ਵੀ ਦਿੱਤਾ ਵੱਡਾ ਬਿਆਨ

ਰਵਨੀਤ ਬਿੱਟੂ ਨੇ ਗਠਜੋੜ ਨੂੰ ਲੈ ਕੇ ਦੱਸੀ ਅੰਦਰਲੀ ਗੱਲ, ਸੀਟਾਂ ਦੀ ਵੰਡ ਬਾਰੇ ਵੀ ਦਿੱਤਾ ਵੱਡਾ ਬਿਆਨ

ਗਠਜੋੜ ਦਾ ਐਲਾਨ ਪੰਜਾਬ ਦੀ ਅਮਨ-ਖ਼ੁਸ਼ਹਾਲੀ ਲਈ ਇਤਿਹਾਸਕ ਕਦਮ : ਕੇਵਲ ਸਿੰਘ ਢਿੱਲੋਂ

ਗਠਜੋੜ ਦਾ ਐਲਾਨ ਪੰਜਾਬ ਦੀ ਅਮਨ-ਖ਼ੁਸ਼ਹਾਲੀ ਲਈ ਇਤਿਹਾਸਕ ਕਦਮ : ਕੇਵਲ ਸਿੰਘ ਢਿੱਲੋਂ

ਅਮਿਤ ਸ਼ਾਹ ਨੇ ਕਰਤਾਪੁਰ ਸਾਹਿਬ ਤੇ ਬੰਦੀ ਸਿੰਘਾਂ ਬਾਰੇ ਦਿੱਤਾ ਵੱਡਾ ਬਿਆਨ

ਅਮਿਤ ਸ਼ਾਹ ਨੇ ਕਰਤਾਪੁਰ ਸਾਹਿਬ ਤੇ ਬੰਦੀ ਸਿੰਘਾਂ ਬਾਰੇ ਦਿੱਤਾ ਵੱਡਾ ਬਿਆਨ

ਗੱਠਜੋੜ ਦੇ ਐਲਾਨ ਮੌਕੇ ਬੋਲੇ ਸੁਖਬੀਰ ਬਾਦਲ- 'ਅਕਾਲੀ-ਭਾਜਪਾ ਦਾ ਨਹੁੰ-ਮਾਸ ਦਾ ਰਿਸ਼ਤਾ'

ਗੱਠਜੋੜ ਦੇ ਐਲਾਨ ਮੌਕੇ ਬੋਲੇ ਸੁਖਬੀਰ ਬਾਦਲ- 'ਅਕਾਲੀ-ਭਾਜਪਾ ਦਾ ਨਹੁੰ-ਮਾਸ ਦਾ ਰਿਸ਼ਤਾ'

ਸ੍ਰੀ ਨਨਕਾਣਾ ਸਾਹਿਬ 'ਚ ਜਥੇ. ਗੜਗੱਜ ਦਾ ਵੱਡਾ ਸੰਦੇਸ਼, ਚੜ੍ਹਦੇ ਪੰਜਾਬ ਦੇ ਨੌਜਵਾਨ ਪਾਕਿ ਦੇ ਸਿੱਖਾਂ ਤੋਂ ਲੈਣ ਸਿੱਖਿਆ

ਸ੍ਰੀ ਨਨਕਾਣਾ ਸਾਹਿਬ 'ਚ ਜਥੇ. ਗੜਗੱਜ ਦਾ ਵੱਡਾ ਸੰਦੇਸ਼, ਚੜ੍ਹਦੇ ਪੰਜਾਬ ਦੇ ਨੌਜਵਾਨ ਪਾਕਿ ਦੇ ਸਿੱਖਾਂ ਤੋਂ ਲੈਣ ਸਿੱਖਿਆ

ਡਾ. ਹਰਪਿੰਦਰ ਸਿੰਘ ਨੇ ਸਲੱਮ ਏਰੀਏ ਅਤੇ ਇੱਟਾਂ ਦੇ ਭੱਠਿਆਂ ਵਿੱਚ ਪੋਲੀਓ ਰੋਕੂ ਬੂੰਦਾਂ ਪਿਲਾਉਣ ਦੇ ਕਾਰਜਾਂ ਦਾ ਕੀਤਾ ਨਿਰੀਖਣ

ਡਾ. ਹਰਪਿੰਦਰ ਸਿੰਘ ਨੇ ਸਲੱਮ ਏਰੀਏ ਅਤੇ ਇੱਟਾਂ ਦੇ ਭੱਠਿਆਂ ਵਿੱਚ ਪੋਲੀਓ ਰੋਕੂ ਬੂੰਦਾਂ ਪਿਲਾਉਣ ਦੇ ਕਾਰਜਾਂ ਦਾ ਕੀਤਾ ਨਿਰੀਖਣ

ਬੁੱਧ ਵਿਹਾਰ ਬਲਾਚੌਰ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ

ਬੁੱਧ ਵਿਹਾਰ ਬਲਾਚੌਰ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ

ਜੇਕਰ ਭਗਵਾਨ ਪੂਤਨਾ ਵਰਗੀ ਰਾਕਸ਼ਸੀ ਨੂੰ ਵੀ ਬਚਾ ਸਕਦੇ ਹਨ, ਤਾਂ ਉਹ ਆਪਣੇ ਭਗਤਾਂ ਨੂੰ ਕਿਉਂ ਨਹੀਂ ਬਚਾਏਗਾ? - ਸਵਾਮੀ ਰਾਮਗਿਰੀ

ਜੇਕਰ ਭਗਵਾਨ ਪੂਤਨਾ ਵਰਗੀ ਰਾਕਸ਼ਸੀ ਨੂੰ ਵੀ ਬਚਾ ਸਕਦੇ ਹਨ, ਤਾਂ ਉਹ ਆਪਣੇ ਭਗਤਾਂ ਨੂੰ ਕਿਉਂ ਨਹੀਂ ਬਚਾਏਗਾ? - ਸਵਾਮੀ ਰਾਮਗਿਰੀ