Tuesday, April 21, 2026
BREAKING
ਵਿਧਾਇਕ ਅਨਮੋਲ ਗਗਨ ਮਾਨ ਵੱਲੋਂ ਬਲਾਕ ਮਾਜਰੀ ਤੋਂ ਬਿੰਦਰਖ ਤੱਕ ਸੜਕ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਖੁਰਾਕ ਤੇ ਸਿਵਲ ਸਪਲਾਈਜ਼ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸੰਗਰੂਰ ਅਨਾਜ ਮੰਡੀ ਵਿਖੇ ਖ਼ਰੀਦ ਕਾਰਜਾਂ ਦਾ ਲਿਆ ਜਾਇਜ਼ਾ ਵਿਦੇਸ਼-ਅਧਾਰਤ ਗੈਂਗਸਟਰਾਂ ਦੇ ਚਾਰ ਸਾਥੀ ਦੋ ਪਿਸਤੌਲਾਂ ਸਮੇਤ ਗ੍ਰਿਫ਼ਤਾਰ 'ਟਰੰਪ ਜੋ ਜੰਗ 'ਚ ਨਾ ਜਿੱਤ ਸਕੇ, ਉਸ ਨੂੰ ਮੇਜ਼ 'ਤੇ ਵੀ..... ' ; ਈਰਾਨੀ ਰਾਜਦੂਤ ਦਾ ਵੱਡਾ ਦਾਅਵਾ 'ਛੱਡ ਦਿਓ ਘਰ-ਬਾਰ, ਤੁਰੰਤ ਭੱਜ ਲਓ ਪਹਾੜਾਂ ਵੱਲ..!', 7.5 ਦੀ ਤੀਬਰਤਾ ਦੇ ਭੂਚਾਲ ਮਗਰੋਂ PM ਤਾਕਾਇਚੀ ਦੀ ਅਪੀਲ ਟਰੰਪ ਦੇ ਫੈਸਲੇ ਨੂੰ ਕੋਰਟ ਨੇ ਦੱਸਿਆ ਗੈਰ-ਕਾਨੂੰਨੀ, ਹੁਣ ਦੇਣਾ ਪਵੇਗਾ 166 ਅਰਬ ਡਾਲਰ ਦਾ ਹਰਜਾਨਾ ਸ਼ਾਂਤੀ ਬਹਾਲੀ ਲਈ ਮਿਲ ਕੇ ਕਰਾਂਗੇ ਕੰਮ! ਸ਼ਰੀਫ਼ ਤੇ ਪੇਜੇਸ਼ਕੀਆਨ ਵਿਚਾਲੇ ਹੋਈ ਅਹਿਮ ਗੱਲਬਾਤ Strait of Hormuz ਦੇ ਫਿਰ ਬੰਦ ਹੋਣ ਕਾਰਨ ਨਿਵੇਸ਼ਕਾਂ ਦੀ ਵਧੀ ਚਿੰਤਾ, ਸ਼ੇਅਰ ਬਾਜ਼ਾਰ 'ਚ ਸਪਾਟ ਕਾਰੋਬਾਰ ਟੀ-ਸੀਰੀਜ਼ ਦੇ ਸੰਸਥਾਪਕ ਗੁਲਸ਼ਨ ਕੁਮਾਰ ਦੇ ਭਰਾ ਦਰਸ਼ਨ ਕੁਮਾਰ ਦਾ ਦੇਹਾਂਤ ਚੰਡੀਗੜ੍ਹ 'ਚ ਹੀਟਵੇਵ ਨੂੰ ਲੈ ਕੇ ਐਡਵਾਈਜ਼ਰੀ ਜਾਰੀ, ਸਿਹਤ ਵਿਭਾਗ ਨੇ ਅਗਲੇ 3 ਦਿਨਾਂ ਲਈ ਦਿੱਤਾ ਅਲਰਟ

ਪੰਜਾਬ

ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ ਤਿੰਨ ਪਿਸਤੌਲ ਸਮੇਤ 10 ਜਿੰਦਾ ਰੌਂਦ 7.62 ਸਮੇਤ 5 ਕਾਬੂ ਕੀਤ

02 ਦਸੰਬਰ, 2025 11:58 AM
ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ ਤਿੰਨ ਪਿਸਤੌਲ ਸਮੇਤ 10 ਜਿੰਦਾ ਰੌਂਦ 7.62 ਸਮੇਤ 5 ਕਾਬੂ ਕੀਤ ਤੁਸ਼ਾਰ ਗੁਪਤਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਸ਼ਹੀਦ ਭਗਤ ਸਿੰਘ ਨਗਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ੍ਹ ਅਤੇ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਲੁਧਿਆਣਾ ਰੇਂਜ, ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ਖਿਲਾਫ ਸਬੰਧੀ ਚਲਾਈ ਗਈ ਮੁਹਿੰਮ ਤਹਿਤ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਪੁਲਿਸ ਨੇ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਤਿੰਨ ਪਿਸਤੌਲ ਸਮੇਤ 10 ਜਿੰਦਾ ਰੋਂਦ 7.62 ਸਮੇਤ ਮੋਟਰਸਾਈਕਲ ਮਾਰਕਾ ਪਲਸਰ ਰੰਗ ਕਾਲਾ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।
 
       ਉਹਨਾਂ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 28 ਨਵੰਬਰ 2025 ਨੂੰ ਏ.ਐਸ.ਆਈ. ਨਿਰਮਲ ਸਿੰਘ ਸੀ.ਆਈ.ਏ. ਸਟਾਫ, ਸ਼ਹੀਦ ਭਗਤ ਸਿੰਘ ਨਗਰ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਚੈਕਿੰਗ ਸ਼ੱਕੀ ਪੁਰਸ਼ਾ ਦੇ ਸੰਬੰਧ ਵਿਚ ਬੱਸ ਸਟੈਡ ਪਿੰਡ ਢਾਹਾਂ ਨੇੜੇ ਗੁਰੂ ਨਾਨਕ ਮਿਸ਼ਨ ਹਸਪਤਾਲ ਪਿੰਡ ਢਾਹਾਂ ਕਲੇਰਾਂ ਹਾਜਰ ਸੀ ਤਾਂ ਮੁੱਖਬਰ ਖਾਸ ਨੇ ਏ.ਐਸ.ਆਈ. ਨੂੰ ਇਨ੍ਹਾਂ ਸਬੰਧੀ ਇਤਲਾਹ ਦਿੱਤੀ। 
 
       ਉਨ੍ਹਾਂ ਅੱਗੇ ਦੱਸਿਆ ਕਿ ਜਿਸ ਤੇ ਏ ਐਸ ਆਈ ਨਿਰਮਲ ਸਿੰਘ ਨੇ 154 ਮਿਤੀ 28 ਨਵੰਬਰ 2025 ਅ/ਧ 308(2), 351(2), 61(2), 111 ਬੀ.ਐਨ.ਐਸ, 11 ਅਸਲਾ ਐਕਟ ਥਾਣਾ ਸਦਰ ਬੰਗਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ। ਦੌਰਾਨੇ ਤਫਤੀਸ਼ ਬਾਹੱਦ ਪੁਲੀ ਪਿੰਡ ਕਲੇਰਾਂ ਤੋਂ ਲਵਪ੍ਰੀਤ ਮਾਹੀ ਉਰਫ ਲਵੀ ਪੁੱਤਰ ਰਾਮ ਲਾਲ ਵਾਸੀ ਪਿੰਡ ਜੰਡਿਆਲਾ ਥਾਣਾ ਸਦਰ ਬੰਗਾ ਜਿਲ੍ਹਾ ਸ਼.ਭ.ਸ. ਨਗਰ, ਯੁਵਰਾਜ ਉਰਫ ਯੂਵੀ ਪੁੱਤਰ ਵਿਨੋਦ ਕੁਮਾਰ ਵਾਸੀ ਪਿੰਡ ਜੰਡਿਆਲਾ ਥਾਣਾ ਸਦਰ ਬੰਗਾ ਜਿਲ੍ਹਾ ਸ਼.ਭ.ਸ. ਨਗਰ, ਨਵਜੋਤ ਸਿੰਘ ਉਰਫ ਜੋਤ ਪੁੱਤਰ ਸੁੱਚਾ ਸਿੰਘ ਵਾਸੀ ਖਟਕੜ ਖੁਰਦ ਥਾਣਾ ਸਿਟੀ ਬੰਗਾ ਜਿਲ੍ਹਾ ਸ਼.ਭ.ਸ. ਨਗਰ ਨੂੰ ਸਮੇਤ ਮੋਟਰਸਾਈਕਲ ਨੰਬਰੀ ਪੀ ਬੀ 32 ਓ 8777 ਮਾਰਕਾ ਪਲਸਰ ਰੰਗ ਕਾਲਾ ਸਮੇਤ ਕਾਬੂ ਕਰਕੇ ਦੋਸ਼ੀ ਲਵਪ੍ਰੀਤ ਮਾਹੀ ਪਾਸੋਂ ਇਕ ਪਿਸਤੌਲ ਬਿਨਾ ਮਾਰਕਾ ਸਮੇਤ ਮੈਗਜੀਨ ਅਤੇ 4 ਜਿੰਦਾ ਰੌਂਦ 7.62, ਦੋਸ਼ੀ ਯੁਵਰਾਜ ਉਰਫ ਯੂਵੀ ਪਾਸੋਂ ਇਕ ਪਿਸਤੌਲ ਬਿਨਾ ਮਾਰਕਾ ਸਮੇਤ ਮੈਗਜੀਨ ਅਤੇ 3 ਜਿੰਦਾ ਰੌਂਦ 7.62 ਅਤੇ ਦੋਸ਼ੀ ਨਵਜੋਤ ਸਿੰਘ ਉਰਫ ਜੋਤ ਪਾਸੋਂ ਇਕ ਪਿਸਤੌਲ ਰੰਗ ਕਾਲਾ ਤੇ ਸਿਲਵਰ ਸਮੇਤ ਮੈਗਜ਼ੀਨ ਅਤੇ 3 ਜਿੰਦਾ ਰੌਂਦ 7.62 ਬਰਾਮਦ ਕੀਤੇ ਗਏ ਸਨ। 
 
       ਉਨ੍ਹਾਂ ਦੱਸਿਆ ਕਿ ਇਹਨਾਂ ਵਿੱਚੋਂ ਇੱਕ ਪਿਸਤੌਲ ਜੋ ਦੋਸ਼ੀ ਨਵਜੋਤ ਸਿੰਘ ਪਾਸੋਂ ਬਰਾਮਦ ਕੀਤਾ ਗਿਆ ਹੈ। ਦੋਸ਼ੀਆਂ ਨੂੰ ਮਿਤੀ 29 ਨਵੰਬਰ 2025 ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਦੌਰਾਨੇ ਪੁੱਛਗਿਛ ਦੋਸ਼ੀ ਲਵਪ੍ਰੀਤ ਮਾਹੀ ਨੇ ਮੰਨਿਆ ਕਿ ਉਸਨੇ ਇਹ ਕੰਮ ਮਲਕੀਤ ਮਹਿਮੀ (ਹਾਲ ਵਾਸੀ ਯੂ.ਕੇ) ਅਤੇ ਪਰਵਿੰਦਰ ਸਿੰਘ ਉਰਫ ਪ੍ਰਭ ਦੇ ਕਹਿਣ ਤੇ ਕੀਤਾ ਹੈ, ਜੋ ਇਹਨਾਂ ਨੇ ਬਾਕੀ ਦੋਸ਼ੀਆਂ ਰਾਹੀ ਫਿਰੋਤੀ ਦਾ ਪੈਸਾ ਇਕੱਠਾ ਕਰਕੇ ਇਸ ਦੀ ਵਰਤੋਂ ਅੰਤਕੀ ਗਤੀਵਿਧੀਆਂ ਵਿੱਚ ਕਰਨੀ ਸੀ। ਲਵਪ੍ਰੀਤ ਮਾਹੀ ਨੇ ਆਪਣੇ ਦੋਸਤ ਯੁਵਰਾਜ ਉਕਤ ਸਮੇਤ ਪਿੰਡ ਮਜਾਰੀ ਲਾਗੇ ਤੋਂ ਉਸਦੇ ਕਿਸੇ ਵਾਕਿਫਕਾਰ ਪਾਸੋਂ ਇਕ ਪਿਸਟਲ ਤੇ 4 ਰੌਂਦ ਲਿਆਂਦੇ ਸਨ ਤੇ ਮਿਤੀ 22 ਨਵੰਬਰ 2025 ਨੂੰ ਉਸਨੇ ਮਲਕੀਤ ਮਹਿਮੀ (ਹਾਲ ਵਾਸੀ ਯੂ.ਕੇ) ਦੇ ਕਹਿਣ ਤੇ ਆਪਣੇ ਦੋਸਤ ਨਵਜੋਤ ਸਿੰਘ ਉਰਫ ਜੋਤ ਉਕਤ ਨਾਲ ਪਿੰਡ ਕਾਹਮਾ ਲਾਗੇ ਤੋਂ ਮਿੱਟੀ ਵਿਚ ਦੱਬੇ ਹੋਏ ਦੋ ਪਿਸਤੌਲ ਅਤੇ 20 ਜਿੰਦਾ ਰੌਂਦ ਲਿਆਂਦੇ ਸਨ ਤੇ ਮਲਕੀਤ ਮਹਿਮੀ (ਹਾਲ ਵਾਸੀ ਯੂ.ਕੇ.) ਦੇ ਕਹਿਣ ਤੇ ਹੀ ਉਸਨੇ ਮਿਤੀ 26/27/ ਨਵੰਬਰ 2025 ਦੀ ਰਾਤ ਨੂੰ ਆਪਣੇ ਦੋਸਤ ਅਤੇ ਮੁਕੱਦਮਾ ਦੇ ਦੋਸ਼ੀ ਜਸਪ੍ਰੀਤ ਬੈਂਸ ਉਰਫ ਜੱਸੀ ਉਕਤ ਨਾਲ ਮਿਲ ਕੇ ਉਸਦੇ ਮੋਟਰਸਾਈਕਲ ਮਾਰਕਾ ਸਪਲੈਂਡਰ ਤੇ ਸਵਾਰ ਹੋ ਕੇ ਫੈਕਟਰੀ ਸ਼ੰਕਰ ਦਾਸ ਨੇੜੇ ਰੇਲਵੇ ਫਾਟਕ ਬਹਿਰਾਮ ਪੁੱਜ ਕੇ ਰਾਤ ਕਰੀਬ 2:30 ਵਜੇ ਫੈਕਟਰੀ ਦੇ ਗੇਟ ਵਿਚ ਗੋਲੀਆਂ ਚਲਾਈਆ, ਜਿਸਦੇ ਬਦਲੇ ਵਿਚ ਮਲਕੀਤ ਮਹਿਮੀ (ਹਾਲ ਵਾਸੀ ਯੂ.ਕੇ) ਨੇ ਫੈਕਟਰੀ ਦੇ ਮਾਲਕ ਪਾਸੋਂ ਫਿਰੌਤੀ ਲੈਣੀ ਸੀ। ਦੌਰਾਨੇ ਰਿਮਾਂਡ ਦੋਸ਼ੀਆਂ ਪਾਸੋਂ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
 
 

Have something to say? Post your comment

ਅਤੇ ਪੰਜਾਬ ਖਬਰਾਂ

ਵਿਧਾਇਕ ਅਨਮੋਲ ਗਗਨ ਮਾਨ ਵੱਲੋਂ ਬਲਾਕ ਮਾਜਰੀ ਤੋਂ ਬਿੰਦਰਖ ਤੱਕ ਸੜਕ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ

ਵਿਧਾਇਕ ਅਨਮੋਲ ਗਗਨ ਮਾਨ ਵੱਲੋਂ ਬਲਾਕ ਮਾਜਰੀ ਤੋਂ ਬਿੰਦਰਖ ਤੱਕ ਸੜਕ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ

ਖੁਰਾਕ ਤੇ ਸਿਵਲ ਸਪਲਾਈਜ਼ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸੰਗਰੂਰ ਅਨਾਜ ਮੰਡੀ ਵਿਖੇ ਖ਼ਰੀਦ ਕਾਰਜਾਂ ਦਾ ਲਿਆ ਜਾਇਜ਼ਾ

ਖੁਰਾਕ ਤੇ ਸਿਵਲ ਸਪਲਾਈਜ਼ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸੰਗਰੂਰ ਅਨਾਜ ਮੰਡੀ ਵਿਖੇ ਖ਼ਰੀਦ ਕਾਰਜਾਂ ਦਾ ਲਿਆ ਜਾਇਜ਼ਾ

ਵਿਦੇਸ਼-ਅਧਾਰਤ ਗੈਂਗਸਟਰਾਂ ਦੇ ਚਾਰ ਸਾਥੀ ਦੋ ਪਿਸਤੌਲਾਂ ਸਮੇਤ ਗ੍ਰਿਫ਼ਤਾਰ

ਵਿਦੇਸ਼-ਅਧਾਰਤ ਗੈਂਗਸਟਰਾਂ ਦੇ ਚਾਰ ਸਾਥੀ ਦੋ ਪਿਸਤੌਲਾਂ ਸਮੇਤ ਗ੍ਰਿਫ਼ਤਾਰ

ਅੰਮ੍ਰਿਤਸਰ 'ਚ ਫੜੇ ਗਏ 3 ਹਥਿਆਰ ਤਸਕਰ, 6 ਪਿਸਤੌਲ ਤੇ ਕਾਰਤੂਸ ਵੀ ਬਰਾਮਦ

ਅੰਮ੍ਰਿਤਸਰ 'ਚ ਫੜੇ ਗਏ 3 ਹਥਿਆਰ ਤਸਕਰ, 6 ਪਿਸਤੌਲ ਤੇ ਕਾਰਤੂਸ ਵੀ ਬਰਾਮਦ

ਨਵਾਂਸ਼ਹਿਰ ਜ਼ਿਲ੍ਹੇ 'ਚ ਨਵੀਆਂ ਹਦਾਇਤਾਂ ਜਾਰੀ! 14 ਜੂਨ ਤੱਕ ਲੱਗੀਆਂ ਇਹ ਪਾਬੰਦੀਆਂ

ਨਵਾਂਸ਼ਹਿਰ ਜ਼ਿਲ੍ਹੇ 'ਚ ਨਵੀਆਂ ਹਦਾਇਤਾਂ ਜਾਰੀ! 14 ਜੂਨ ਤੱਕ ਲੱਗੀਆਂ ਇਹ ਪਾਬੰਦੀਆਂ

ਕਣਕ ਦੇ ਨਾੜ ਨੂੰ ਅੱਗ ਨਾ ਲਾਉਣ ਕਿਸਾਨ : ਡਿਪਟੀ ਕਮਿਸ਼ਨਰ

ਕਣਕ ਦੇ ਨਾੜ ਨੂੰ ਅੱਗ ਨਾ ਲਾਉਣ ਕਿਸਾਨ : ਡਿਪਟੀ ਕਮਿਸ਼ਨਰ

ਜਲੰਧਰ ਪਹੁੰਚੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟੜ, ਮਹਿਲਾ ਰਾਖਵਾਂਕਰਨ ਦੇ ਮੁੱਦੇ 'ਤੇ ਘੇਰੀ ਕਾਂਗਰਸ

ਜਲੰਧਰ ਪਹੁੰਚੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟੜ, ਮਹਿਲਾ ਰਾਖਵਾਂਕਰਨ ਦੇ ਮੁੱਦੇ 'ਤੇ ਘੇਰੀ ਕਾਂਗਰਸ

ਇਟਲੀ 'ਚ ਗੁਰਦੁਆਰਾ ਸਾਹਿਬ ਦੇ ਬਾਹਰ 2 ਸਿੱਖਾਂ ਦੇ ਕਤਲ ਦੀ ਐਡਵੋਕੇਟ ਧਾਮੀ ਨੇ ਕੀਤੀ ਸਖ਼ਤ ਨਿੰਦਾ

ਇਟਲੀ 'ਚ ਗੁਰਦੁਆਰਾ ਸਾਹਿਬ ਦੇ ਬਾਹਰ 2 ਸਿੱਖਾਂ ਦੇ ਕਤਲ ਦੀ ਐਡਵੋਕੇਟ ਧਾਮੀ ਨੇ ਕੀਤੀ ਸਖ਼ਤ ਨਿੰਦਾ

ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਜਥੇਦਾਰ ਗੜਗੱਜ ਨਾਲ ਕੀਤੀ ਮੁਲਾਕਾਤ

ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਜਥੇਦਾਰ ਗੜਗੱਜ ਨਾਲ ਕੀਤੀ ਮੁਲਾਕਾਤ

ਪੰਜਾਬ 'ਚ ਅਗਲੇ 5 ਦਿਨ ਗਰਮੀ ਵਰਾਏਗੀ ਕਹਿਰ! ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ

ਪੰਜਾਬ 'ਚ ਅਗਲੇ 5 ਦਿਨ ਗਰਮੀ ਵਰਾਏਗੀ ਕਹਿਰ! ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ