Wednesday, August 05, 2026
BREAKING
ਪੰਜਾਬ ਵਿਧਾਨ ਸਭਾ ਵੱਲੋਂ ਉਪਭੋਗਤਾਵਾਂ ਦੀਆਂ ਚਿੰਤਾਵਾਂ ਹੱਲ ਹੋਣ ਤੱਕ ਲਾਜ਼ਮੀ ਈ-20 ਲਾਗੂਕਰਨ ਦੇ ਫੈਸਲੇ ਨੂੰ ਮੁਅੱਤਲ ਕਰਨ ਲਈ ਕੇਂਦਰ ਨੂੰ ਅਪੀਲ ਕਰਦਾ ਮਤਾ ਪਾਸ ਕੈਬਿਨੇਟ ਮੰਤਰੀ ਡਾ. ਰਵਜੋਤ ਸਿੰਘ ਨੇ ਪੰਜਾਬ ਵਿਧਾਨ ਸਭਾ ਵਿੱਚ ਈ-20 ਬਲੈਂਡਿਡ ਪੈਟਰੋਲ ਸਬੰਧੀ ਮਤੇ ਦਾ ਕੀਤਾ ਸਮਰਥਨ 33 ਫ਼ੀਸਦੀ ਸਬਸਿਡੀ 'ਤੇ ਤੇਲ ਕੱਢਣ ਵਾਲੇ ਯੂਨਿਟ ਸਥਾਪਤ ਕਰਨ ਲਈ 11 ਅਗਸਤ ਤੱਕ ਅਰਜ਼ੀਆਂ ਦੀ ਮੰਗ - ਮੁੱਖ ਖੇਤੀਬਾੜੀ ਅਫ਼ਸਰ PM ਦੀ ਪੋਸਟ ਹਟਾਏ ਜਾਣ ਦੇ ਮਾਮਲੇ 'ਚ ਮੈਟਾ ਦੇ ਹੈੱਡ ਨੂੰ ਸੰਮਨ ਪੰਜਾਬ 'ਚ ਜਾਰੀ ਹੋਇਆ ਰੈੱਡ ਅਲਰਟ, ਪੁਲਸ ਨੇ ਕਈ ਜ਼ਿਲ੍ਹਿਆਂ 'ਚ ਕੀਤੀ ਭਾਰੀ ਨਾਕਾਬੰਦੀ BIG BREAKING: ਪੰਜਾਬ 'ਚ ED ਦੀ RAID ਜਨਮ ਜਾਂ ਮੌਤ ਦੀ ਰਜਿਸਟਰੇਸ਼ਨ 'ਚ ਦੇਰੀ ਪਵੇਗੀ ਭਾਰੀ, ਜਾਣੋ ਰਾਜ ਸਭਾ 'ਚ ਪਾਸ ਹੋਏ ਬਿੱਲ ਦੇ ਨਵੇਂ ਨਿਯਮ ਪਾਰਟੀ ਅੰਦਰ ਮੌਜੂਦ 'ਗੱਦਾਰਾਂ' ਨੂੰ ਲੈ ਕੇ ਪੰਜਾਬ ਕਾਂਗਰਸ ਇੰਚਾਰਜ ਭੂਪੇਸ਼ ਬਘੇਲ ਦਾ ਬਿਆਨ ਜਲੰਧਰ ਦੇ ਸਿਵਲ ਹਸਪਤਾਲ 'ਚ ਲੱਗੀ ਭਿਆਨਕ ਅੱਗ, ਮੌਕੇ 'ਤੇ ਪੈ ਗਿਆ ਚੀਕ-ਚਿਹਾੜਾ ਪਾਵਰਕਾਮ ਨੇ ਬਿਜਲੀ ਖ਼ਪਤਕਾਰਾਂ ਨੂੰ ਦਿੱਤੀ ਵੱਡੀ ਰਾਹਤ, ਹਜ਼ਾਰਾਂ ਲੋਕਾਂ ਨੂੰ ਮਿਲੇਗਾ ਸਿੱਧਾ ਲਾਭ, ਹੁਣ...

ਪੰਜਾਬ

ਜ਼ਿਮਨੀ ਚੋਣ 'ਤੇ ਹਾਵੀ ਰਿਹਾ ਕਾਂਗਰਸ ਦਾ ਅੰਦਰੂਨੀ ਕਲੇਸ਼

24 ਜੂਨ, 2025 08:00 PM

ਲੁਧਿਆਣਾ : ਹਲਕਾ ਪੱਛਮੀ ’ਚ ਹੋਈ ਉਪ ਚੋਣ ਦੌਰਾਨ ਕਾਂਗਰਸ ’ਤੇ ਅੰਦਰੂਨੀ ਕਲੇਸ਼ ਹਾਵੀ ਰਿਹਾ ਅਤੇ ਪ੍ਰਧਾਨ ਰਾਜਾ ਵੜਿੰਗ, ਜੋ ਕਿ ਲੁਧਿਆਣਾ ਦੇ ਸੰਸਦ ਮੈਂਬਰ ਵੀ ਹਨ, ਇਸ ਉਪ ਚੋਣ ’ਚ ਸਿਰਫ 3 ਵਾਰ ਹੀ ਨਜ਼ਰ ਆਏ, ਜਿਸ ’ਚ ਉਨ੍ਹਾਂ ਦੀਆਂ 2 ਪ੍ਰੈੱਸ ਕਾਨਫਰੰਸਾਂ ਅਤੇ ਇਕ ਵਾਰ ਆਸ਼ੂ ਦਾ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਆਉਣਾ ਸ਼ਾਮਲ ਹੈ। ਇਸ ਤੋਂ ਇਲਾਵਾ ਰਾਜਾ ਵੜਿੰਗ ਕਿਤੇ ਵੀ ਆਸ਼ੂ ਲਈ ਪ੍ਰਚਾਰ ਕਰਦੇ ਨਹੀਂ ਦਿਖਾਈ ਦਿੱਤੇ।

ਵੜਿੰਗ ਦੇ ਨਾਲ-ਨਾਲ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ, ਸਿਮਰਜੀਤ ਬੈਂਸ ਅਤੇ ਲੁਧਿਆਣਾ ਦੇ ਹੋਰ ਸਾਬਕਾ ਵਿਧਾਇਕਾਂ ਦੀ ਮੌਜੂਦਗੀ ਵੀ ਇਸ ਚੋਣ ’ਚ ਬਹੁਤ ਘੱਟ ਸੀ, ਜਿਸ ਨੇ ਕਾਂਗਰਸ ਦੀ ਧੜੇਬੰਦੀ ਨੂੰ ਹੋਰ ਹਵਾ ਦਿੱਤੀ ਅਤੇ ਵਿਰੋਧੀ ਪਾਰਟੀਆਂ ਨੇ ਇਸ ਨੂੰ ਇਕ ਮੁੱਦਾ ਬਣਾ ਦਿੱਤਾ। ਚੋਣ ਹਾਰਨ ਤੋਂ ਬਾਅਦ ਭਾਰਤ ਭੂਸ਼ਣ ਆਸ਼ੂ ਨੇ ਦੁਪਹਿਰ ਸੂਬਾ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਆਸ਼ੂ ਨੇ ਆਪਣਾ ਅਸਤੀਫਾ ਕਾਂਗਰਸ ਹਾਈ ਕਮਾਂਡ ਨੂੰ ਭੇਜ ਦਿੱਤਾ ਹੈ। ਪੰਜਾਬ ’ਚ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੀ ਹਾਰ ਤੋਂ ਬਾਅਦ ਅਪ੍ਰੈਲ ’ਚ ਆਸ਼ੂ ਨੂੰ ਕਾਰਜਕਾਰੀ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਇਸ ਦੌਰਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪ੍ਰਧਾਨ ਬਣਾਇਆ ਗਿਆ ਸੀ।

ਸੰਸਦ ਮੈਂਬਰ ਕਿਸ਼ੋਰੀ ਲਾਲ, ਹਿਮਾਚਲ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ, ਮਹਿਲਾ ਕਾਂਗਰਸ ਪ੍ਰਧਾਨ ਅਲਕਾ ਲਾਂਬਾ, ਸਾਬਕਾ ਮੁੱਖ ਮੰਤਰੀ ਚੰਨੀ, ਵਿਧਾਇਕ ਰਾਣਾ ਗੁਰਜੀਤ ਸਿੰਘ, ਪਰਗਟ ਸਿੰਘ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਮੁਹੰਮਦ ਸਦੀਕ, ਈਸ਼ਵਰਜੋਤ ਸਿੰਘ ਚੀਮਾ ਅਤੇ ਹੋਰ ਕਈ ਚੋਟੀ ਦੇ ਆਗੂ ਆਸ਼ੂ ਲਈ ਗਲੀ-ਗਲੀ ’ਚ ਪ੍ਰਚਾਰ ਕਰਦੇ ਦਿਖਾਈ ਦਿੱਤੇ। ਲੋਕਾਂ ’ਚ ਚਰਚਾ ਹੈ ਕਿ ਉਪ ਚੋਣ ਦੌਰਾਨ ਕਾਂਗਰਸ ’ਚ ਚੱਲ ਰਹੀ ਅੰਦਰੂਨੀ ਧੜੇਬੰਦੀ ਦਾ ਪ੍ਰਭਾਵ ਵੀ ਆਸ਼ੂ ਦੀ ਹਾਰ ਦੇ ਰੂਪ ’ਚ ਸਾਹਮਣੇ ਆਇਆ ਹੈ, ਜਦੋਂਕਿ ਆਸ਼ੂ ਨੇ ਇਸ ਚੋਣ ’ਚ ਸਖ਼ਤ ਮਿਹਨਤ ਕੀਤੀ ਅਤੇ ਸਾਰੇ ਵਾਰਡਾਂ ’ਚ ਕਈ ਵਾਰ ਜਿੱਤ ਪ੍ਰਾਪਤ ਕੀਤੀ।

ਕਾਂਗਰਸੀ ਵਰਕਰਾਂ ਅਨੁਸਾਰ ਇਹ ਉਹੀ ਹਲਕਾ ਹੈ, ਜਿਥੇ ਪਹਿਲਾਂ ਆਸ਼ੂ 35000 ਤੋਂ ਵੱਧ ਦੀ ਲੀਡ ਨਾਲ ਜਿੱਤ ਕੇ 2 ਵਾਰ ਵਿਧਾਇਕ ਬਣ ਚੁੱਕੇ ਹਨ। ਇਸ ਵਾਰ ਵੀ ਉਨ੍ਹਾਂ ਦੀ ਮੁਹਿੰਮ ਅਤੇ ਲੋਕਾਂ ਤੋਂ ਮਿਲ ਰਹੇ ਸਮਰਥਨ ਨੂੰ ਦੇਖ ਕੇ ਹਰ ਕੋਈ ਕਾਂਗਰਸ ਲਈ ਜਿੱਤ ਦਾ ਦਾਅਵਾ ਕਰ ਰਿਹਾ ਸੀ ਪਰ ਪਾਰਟੀ ’ਚ ਅੰਦਰੂਨੀ ਟਕਰਾਅ ਜਿੱਤ ਦੇ ਰਾਹ ’ਚ ਰੁਕਾਵਟ ਬਣ ਗਿਆ। ਜਦੋਂ ਆਸ਼ੂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਉਪ ਚੋਣ ’ਚ ਹਾਰ ਤੋਂ ਬਾਅਦ ਹੀ ਨੈਤਿਕਤਾ ਦੇ ਆਧਾਰ ’ਤੇ ਅਸਤੀਫਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਚੋਣ ਮੈਂ ਹੀ ਲੜ ਰਿਹਾ ਸੀ, ਪਾਰਟੀ ਨਹੀਂ ਇਸ ਲਈ ਮੈਨੂੰ ਇਸ ਹਾਰ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ।

Have something to say? Post your comment

ਅਤੇ ਪੰਜਾਬ ਖਬਰਾਂ

ਪੰਜਾਬ ਵਿਧਾਨ ਸਭਾ ਵੱਲੋਂ ਉਪਭੋਗਤਾਵਾਂ ਦੀਆਂ ਚਿੰਤਾਵਾਂ ਹੱਲ ਹੋਣ ਤੱਕ ਲਾਜ਼ਮੀ ਈ-20 ਲਾਗੂਕਰਨ ਦੇ ਫੈਸਲੇ ਨੂੰ ਮੁਅੱਤਲ ਕਰਨ ਲਈ ਕੇਂਦਰ ਨੂੰ ਅਪੀਲ ਕਰਦਾ ਮਤਾ ਪਾਸ

ਪੰਜਾਬ ਵਿਧਾਨ ਸਭਾ ਵੱਲੋਂ ਉਪਭੋਗਤਾਵਾਂ ਦੀਆਂ ਚਿੰਤਾਵਾਂ ਹੱਲ ਹੋਣ ਤੱਕ ਲਾਜ਼ਮੀ ਈ-20 ਲਾਗੂਕਰਨ ਦੇ ਫੈਸਲੇ ਨੂੰ ਮੁਅੱਤਲ ਕਰਨ ਲਈ ਕੇਂਦਰ ਨੂੰ ਅਪੀਲ ਕਰਦਾ ਮਤਾ ਪਾਸ

ਕੈਬਿਨੇਟ ਮੰਤਰੀ ਡਾ. ਰਵਜੋਤ ਸਿੰਘ ਨੇ ਪੰਜਾਬ ਵਿਧਾਨ ਸਭਾ ਵਿੱਚ ਈ-20 ਬਲੈਂਡਿਡ ਪੈਟਰੋਲ ਸਬੰਧੀ ਮਤੇ ਦਾ ਕੀਤਾ ਸਮਰਥਨ

ਕੈਬਿਨੇਟ ਮੰਤਰੀ ਡਾ. ਰਵਜੋਤ ਸਿੰਘ ਨੇ ਪੰਜਾਬ ਵਿਧਾਨ ਸਭਾ ਵਿੱਚ ਈ-20 ਬਲੈਂਡਿਡ ਪੈਟਰੋਲ ਸਬੰਧੀ ਮਤੇ ਦਾ ਕੀਤਾ ਸਮਰਥਨ

33 ਫ਼ੀਸਦੀ ਸਬਸਿਡੀ 'ਤੇ ਤੇਲ ਕੱਢਣ ਵਾਲੇ ਯੂਨਿਟ ਸਥਾਪਤ ਕਰਨ ਲਈ 11 ਅਗਸਤ ਤੱਕ ਅਰਜ਼ੀਆਂ ਦੀ ਮੰਗ - ਮੁੱਖ ਖੇਤੀਬਾੜੀ ਅਫ਼ਸਰ

33 ਫ਼ੀਸਦੀ ਸਬਸਿਡੀ 'ਤੇ ਤੇਲ ਕੱਢਣ ਵਾਲੇ ਯੂਨਿਟ ਸਥਾਪਤ ਕਰਨ ਲਈ 11 ਅਗਸਤ ਤੱਕ ਅਰਜ਼ੀਆਂ ਦੀ ਮੰਗ - ਮੁੱਖ ਖੇਤੀਬਾੜੀ ਅਫ਼ਸਰ

ਪੰਜਾਬ 'ਚ ਜਾਰੀ ਹੋਇਆ ਰੈੱਡ ਅਲਰਟ, ਪੁਲਸ ਨੇ ਕਈ ਜ਼ਿਲ੍ਹਿਆਂ 'ਚ ਕੀਤੀ ਭਾਰੀ ਨਾਕਾਬੰਦੀ

ਪੰਜਾਬ 'ਚ ਜਾਰੀ ਹੋਇਆ ਰੈੱਡ ਅਲਰਟ, ਪੁਲਸ ਨੇ ਕਈ ਜ਼ਿਲ੍ਹਿਆਂ 'ਚ ਕੀਤੀ ਭਾਰੀ ਨਾਕਾਬੰਦੀ

BIG BREAKING: ਪੰਜਾਬ 'ਚ ED ਦੀ RAID

BIG BREAKING: ਪੰਜਾਬ 'ਚ ED ਦੀ RAID

ਪਾਰਟੀ ਅੰਦਰ ਮੌਜੂਦ 'ਗੱਦਾਰਾਂ' ਨੂੰ ਲੈ ਕੇ ਪੰਜਾਬ ਕਾਂਗਰਸ ਇੰਚਾਰਜ ਭੂਪੇਸ਼ ਬਘੇਲ ਦਾ ਬਿਆਨ

ਪਾਰਟੀ ਅੰਦਰ ਮੌਜੂਦ 'ਗੱਦਾਰਾਂ' ਨੂੰ ਲੈ ਕੇ ਪੰਜਾਬ ਕਾਂਗਰਸ ਇੰਚਾਰਜ ਭੂਪੇਸ਼ ਬਘੇਲ ਦਾ ਬਿਆਨ

ਜਲੰਧਰ ਦੇ ਸਿਵਲ ਹਸਪਤਾਲ 'ਚ ਲੱਗੀ ਭਿਆਨਕ ਅੱਗ, ਮੌਕੇ 'ਤੇ ਪੈ ਗਿਆ ਚੀਕ-ਚਿਹਾੜਾ

ਜਲੰਧਰ ਦੇ ਸਿਵਲ ਹਸਪਤਾਲ 'ਚ ਲੱਗੀ ਭਿਆਨਕ ਅੱਗ, ਮੌਕੇ 'ਤੇ ਪੈ ਗਿਆ ਚੀਕ-ਚਿਹਾੜਾ

ਪਾਵਰਕਾਮ ਨੇ ਬਿਜਲੀ ਖ਼ਪਤਕਾਰਾਂ ਨੂੰ ਦਿੱਤੀ ਵੱਡੀ ਰਾਹਤ, ਹਜ਼ਾਰਾਂ ਲੋਕਾਂ ਨੂੰ ਮਿਲੇਗਾ ਸਿੱਧਾ ਲਾਭ, ਹੁਣ...

ਪਾਵਰਕਾਮ ਨੇ ਬਿਜਲੀ ਖ਼ਪਤਕਾਰਾਂ ਨੂੰ ਦਿੱਤੀ ਵੱਡੀ ਰਾਹਤ, ਹਜ਼ਾਰਾਂ ਲੋਕਾਂ ਨੂੰ ਮਿਲੇਗਾ ਸਿੱਧਾ ਲਾਭ, ਹੁਣ...

ਸਫ਼ਾਈ ਸੇਵਕਾਂ ਦੀ ਹੜਤਾਲ ਖ਼ਤਮ ਹੁੰਦਿਆਂ ਏ.ਡੀ.ਸੀ. ਪੂਨਮ ਸਿੰਘ ਖੁਦ ਸੜਕਾਂ 'ਤੇ ਉਤਰੇ

ਸਫ਼ਾਈ ਸੇਵਕਾਂ ਦੀ ਹੜਤਾਲ ਖ਼ਤਮ ਹੁੰਦਿਆਂ ਏ.ਡੀ.ਸੀ. ਪੂਨਮ ਸਿੰਘ ਖੁਦ ਸੜਕਾਂ 'ਤੇ ਉਤਰੇ

ਪੰਜਾਬ ਵਿਧਾਨ ਸਭਾ 'ਚ E-20 ਪੈਟਰੋਲ ਬਾਰੇ ਮਤਾ ਪਾਸ, ਵਿਰੋਧੀ ਧਿਰ ਨੇ ਵੀ ਰੱਖੀ ਆਪਣੀ ਰਾਏ

ਪੰਜਾਬ ਵਿਧਾਨ ਸਭਾ 'ਚ E-20 ਪੈਟਰੋਲ ਬਾਰੇ ਮਤਾ ਪਾਸ, ਵਿਰੋਧੀ ਧਿਰ ਨੇ ਵੀ ਰੱਖੀ ਆਪਣੀ ਰਾਏ