Sunday, September 13, 2026
BREAKING
ਸੋਨਾ 3000 ਤੇ ਚਾਂਦੀ 6500 ਰੁਪਏ ਤੱਕ ਹੋਈ ਸਸਤੀ, ਜਾਣੋ 10 ਗ੍ਰਾਮ Gold ਦਾ ਭਾਅ ਪਾਬੰਦੀਆਂ ਵਿਚਾਲੇ ਰੂਸ ਦੀ 'ਟ੍ਰੇਡ ਲਾਈਫਲਾਈਨ' ਬਣ ਕੇ ਉੱਭਰ ਰਿਹੈ ਭਾਰਤ ਭਾਰਤ-ਚੀਨ ਵਪਾਰ ਵਧਿਆ, ਵਪਾਰ ਘਾਟਾ 99.19 ਅਰਬ ਡਾਲਰ ਤੋਂ ਪਾਰ ਆਸਟ੍ਰੇਲੀਆ ਏ ਨੇ ਭਾਰਤ ਏ ਮਹਿਲਾ ਟੀਮ ਨੂੰ ਛੇ ਵਿਕਟਾਂ ਨਾਲ ਹਰਾਇਆ ਭਾਰਤ ਨੇ ਚੀਨ ਨੂੰ ਹਰਾ ਕੇ ਮਹਿਲਾ ਜੂਨੀਅਰ ਏਸ਼ੀਆ ਕੱਪ 'ਚ ਲਾਈ ਖਿਤਾਬੀ ਹੈਟ੍ਰਿਕ, ਵਿਸ਼ਵ ਕੱਪ ਦਾ ਟਿਕਟ ਪੱਕਾ ਯੂ.ਐੱਸ. ਓਪਨ ਖ਼ਿਤਾਬ ਜਿੱਤਣਾ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ: ਏਲੇਨਾ ਰਾਇਬਾਕੀਨਾ ਮਹਿਜ਼ 2 ਕਰੋੜ 'ਚ ਬਣੀ 'ਹਨੂੰਮਾਨ ਅੰਸ਼' ਨੇ ਬਾਕਸ ਆਫ਼ਿਸ 'ਤੇ ਕਮਾ ਲਏ 227 ਕਰੋੜ ਰੁਪਏ ਇੰਡੋਨੇਸ਼ੀਆਈ ਯਾਤਰੀ ਕਿਸ਼ਤੀ ਡੁੱਬੀ, ਲਗਭਗ 130 ਲਾਪਤਾ ਲੋਕਾਂ ਦੀ ਭਾਲ ਜਾਰੀ ਟਰੰਪ ਨਾਲ ਜਲਦ ਮੁਲਾਕਾਤ ਕਰਨਗੇ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਰੀਫ ਰਾਹੁਲ ਦਾ ਪੰਜਾਬ ਦੌਰਾ ਆਖ਼ਿਰਕਾਰ ਤੈਅ !

ਰਾਸ਼ਟਰੀ

ਜਦੋਂ ਮਲੇਸ਼ੀਅਨ PM ਨੇ ਗਾਇਆ- 'ਖ਼ਵਾਬ ਹੋ ਤੁਮ ਯਾ ਕੋਈ ਹਕੀਕਤ..!', ਜਿੱਤ ਲਿਆ ਸਭ ਦਾ ਦਿਲ

13 ਸਤੰਬਰ, 2026 06:30 PM

ਨਵੀਂ ਦਿੱਲੀ : ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ 18ਵਾਂ BRICS ਸੰਮੇਲਨ ਕਰਵਾਇਆ ਜਾ ਰਿਹਾ ਹੈ, ਜਿੱਥੇ ਰੂਸ-ਚੀਨ ਤੇ ਇਰਾਨੀ ਰਾਸ਼ਟਰਪਤੀਆਂ ਤੋਂ ਇਲਾਵਾ ਕਈ ਹੋਰ ਦੇਸ਼ਾਂ ਦੇ ਪ੍ਰਧਾਨ ਮੰਤਰੀ ਤੇ ਆਗੂ ਵੀ ਪਹੁੰਚੇ ਹੋਏ ਹਨ। ਇਸੇ ਤਹਿਤ ਭਾਰਤ ਪਹੁੰਚੇ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬ੍ਰਾਹਿਮ ਨੇ ਆਪਣੇ ਇਸ ਦੌਰੇ ਦੌਰਾਨ ਇੱਕ ਖ਼ਾਸ ਅੰਦਾਜ਼ ਨਾਲ ਲੋਕਾਂ ਦਾ ਦਿਲ ਜਿੱਤ ਲਿਆ ਹੈ। ਦਿੱਲੀ ਦੇ ਇੱਕ ਹੋਟਲ 'ਚ ਰੁਕੇ ਪੀਐੱਮ ਇਬ੍ਰਾਹਿਮ ਨੇ 1965 ਦੀ ਫ਼ਿਲਮ 'ਤੀਨ ਦੇਵੀਆਂ' ਦਾ ਮਸ਼ਹੂਰ ਗੀਤ "ਖ਼ਵਾਬ ਹੋ ਤੁਮ ਯਾ ਕੋਈ ਹਕੀਕਤ" ਗਾਇਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਪ੍ਰਧਾਨ ਮੰਤਰੀ ਅਨਵਰ ਇਬ੍ਰਾਹਿਮ ਨੇ ਖ਼ੁਦ ਇਸ ਖ਼ੂਬਸੂਰਤ ਪਲ ਦੀ ਵੀਡੀਓ ਸੋਸ਼ਲ ਮੀਡੀਆ ਪਲੇਟਫ਼ਾਰਮ 'X' 'ਤੇ ਸ਼ੇਅਰ ਕਰਦਿਆਂ ਲਿਖਿਆ, "ਗੁਰੂ ਥੋੜ੍ਹਾ ਜਿਹਾ ਗਾਉਣ ਦੀ ਇਜਾਜ਼ਤ ਮੰਗ ਰਹੇ ਹਨ, ਠੀਕ ਹੈ!"

ਇਹ ਸਦਾਬਹਾਰ ਗੀਤ ਦਿੱਗਜ ਭਾਰਤੀ ਗਾਇਕ ਕਿਸ਼ੋਰ ਕੁਮਾਰ ਵੱਲੋਂ ਗਾਇਆ ਗਿਆ ਸੀ, ਜਿਸ ਦਾ ਸੰਗੀਤ ਐੱਸ.ਡੀ. ਬਰਮਨ ਨੇ ਦਿੱਤਾ ਸੀ ਅਤੇ ਬੋਲ ਮਜਰੂਹ ਸੁਲਤਾਨਪੁਰੀ ਨੇ ਲਿਖੇ ਸਨ। ਇਸ ਵੀਡੀਓ ਦੇ ਹੇਠਾਂ ਇਕ ਯੂਜ਼ਰ ਨੇ ਕੁਮੈਂਟ ਕਰ ਕੇ ਲਿਖਿਆ, "ਇਹ ਬਹੁਤ ਹੀ ਪਿਆਰਾ ਅੰਦਾਜ਼ ਹੈ। ਇਹ ਦਰਸਾਉਂਦਾ ਹੈ ਕਿ ਭਾਰਤੀ ਸੱਭਿਆਚਾਰ ਦਾ ਪ੍ਰਭਾਵ ਪੂਰੀ ਦੁਨੀਆ ਅਤੇ ਖ਼ਾਸ ਕਰਕੇ ਦੱਖਣ-ਪੂਰਬੀ ਏਸ਼ੀਆ 'ਚ ਕਿੰਨਾ ਡੂੰਘਾ ਹੈ।"

ਇੱਕ ਹੋਰ ਯੂਜ਼ਰ ਨੇ ਲਿਖਿਆ, "ਇਸ ਨੂੰ ਕਹਿੰਦੇ ਹਨ ਪਿਆਰ ਅਤੇ ਭਾਈਚਾਰਾ। ਬਿਨਾਂ ਕਿਸੇ ਜੰਗ ਜਾਂ ਰਾਜਨੀਤੀ ਦੇ ਸਿਰਫ਼ ਇੱਕ-ਦੂਜੇ ਲਈ ਸਤਿਕਾਰ ਅਤੇ ਪ੍ਰੇਮ।'' ਪ੍ਰਸ਼ੰਸਕਾਂ ਨੇ BRICS ਸੰਮੇਲਨ 2026 ਦੇ ਨਾਲ-ਨਾਲ ਉਨ੍ਹਾਂ ਦੇ ਇਸ ਸੰਗੀਤਮਈ ਅੰਦਾਜ਼ ਦੀ ਵੀ ਭਰਪੂਰ ਸ਼ਲਾਘਾ ਕੀਤੀ।

ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪੀ.ਐੱਮ. ਇਬ੍ਰਾਹਿਮ ਨੇ ਭਾਰਤੀ ਫ਼ਿਲਮਾਂ ਪ੍ਰਤੀ ਆਪਣਾ ਪਿਆਰ ਦਿਖਾਇਆ ਹੋਵੇ। ਇਸ ਤੋਂ ਪਹਿਲਾਂ ਫ਼ਰਵਰੀ ਵਿੱਚ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਲੇਸ਼ੀਆ ਦੇ ਦੌਰੇ 'ਤੇ ਗਏ ਸਨ, ਤਾਂ ਇਬ੍ਰਾਹਿਮ ਨੇ ਉਸ ਦੌਰੇ ਦੀ ਅਧਿਕਾਰਤ ਵੀਡੀਓ ਦੇ ਬੈਕਗ੍ਰਾਊਂਡ 'ਚ ਫ਼ਿਲਮ 'ਕਭੀ ਖੁਸ਼ੀ ਕਭੀ ਗਮ' ਦਾ ਗੀਤ "ਬੋਲੇ ਚੂੜੀਆਂ" ਲਗਾਇਆ ਸੀ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਰਾਹੁਲ ਦਾ ਪੰਜਾਬ ਦੌਰਾ ਆਖ਼ਿਰਕਾਰ ਤੈਅ !

ਰਾਹੁਲ ਦਾ ਪੰਜਾਬ ਦੌਰਾ ਆਖ਼ਿਰਕਾਰ ਤੈਅ !

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ PM ਮੋਦੀ ਨੇ ਦਿੱਤੀਆਂ ਵਧਾਈਆਂ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ PM ਮੋਦੀ ਨੇ ਦਿੱਤੀਆਂ ਵਧਾਈਆਂ

ਆਪਣੇ ਕਿਸੇ ਵੀ ਭਤੀਜੇ ਨੂੰ ਪਾਰਟੀ ’ਚ ਕੋਈ ਅਹੁਦਾ ਨਹੀਂ ਦੇਵਾਂਗੀ : ਮਾਇਆਵਤੀ

ਆਪਣੇ ਕਿਸੇ ਵੀ ਭਤੀਜੇ ਨੂੰ ਪਾਰਟੀ ’ਚ ਕੋਈ ਅਹੁਦਾ ਨਹੀਂ ਦੇਵਾਂਗੀ : ਮਾਇਆਵਤੀ

ਬ੍ਰਿਕਸ ਦੇ ਸਾਂਝੇ ਬਿਆਨ ’ਚ ਪਹਿਲਗਾਮ ਹਮਲੇ ਦੀ ਨਿੰਦਾ, ਕਿਹਾ- ਅੱਤਵਾਦ ਵਿਰੁੱਧ ਮਿਲ ਕੇ ਕਰਾਂਗੇ ਕਾਰਵਾਈ

ਬ੍ਰਿਕਸ ਦੇ ਸਾਂਝੇ ਬਿਆਨ ’ਚ ਪਹਿਲਗਾਮ ਹਮਲੇ ਦੀ ਨਿੰਦਾ, ਕਿਹਾ- ਅੱਤਵਾਦ ਵਿਰੁੱਧ ਮਿਲ ਕੇ ਕਰਾਂਗੇ ਕਾਰਵਾਈ

ਰਾਜਧਾਨੀ ਦੀਆਂ ਸੜਕਾਂ 'ਤੇ ਦੌੜ ਰਹੇ ਮਿਆਦ ਪੁੱਗੇ 2.25 ਲੱਖ ਵਾਹਨ ! ਪ੍ਰਦੂਸ਼ਣ ਦਾ ਮੁੜ ਵਧਿਆ ਖ਼ਤਰਾ

ਰਾਜਧਾਨੀ ਦੀਆਂ ਸੜਕਾਂ 'ਤੇ ਦੌੜ ਰਹੇ ਮਿਆਦ ਪੁੱਗੇ 2.25 ਲੱਖ ਵਾਹਨ ! ਪ੍ਰਦੂਸ਼ਣ ਦਾ ਮੁੜ ਵਧਿਆ ਖ਼ਤਰਾ

ਸੀਤਾਰਮਨ ਨੇ ਈਰਾਨ ਦੇ ਵਿੱਤ ਮੰਤਰੀ ਨਾਲ ਆਰਥਿਕ ਸਹਿਯੋਗ 'ਤੇ ਕੀਤੀ ਚਰਚਾ

ਸੀਤਾਰਮਨ ਨੇ ਈਰਾਨ ਦੇ ਵਿੱਤ ਮੰਤਰੀ ਨਾਲ ਆਰਥਿਕ ਸਹਿਯੋਗ 'ਤੇ ਕੀਤੀ ਚਰਚਾ

PM ਮੋਦੀ ਨੇ ਚੀਨ ਨੂੰ ਸੌਂਪੀ BRICS 2027 ਦੀ ਪ੍ਰਧਾਨਗੀ ! ਮੇਜ਼ਬਾਨੀ ਲਈ ਦਿੱਤੀਆਂ ਸ਼ੁਭਕਾਮਨਾਵਾਂ

PM ਮੋਦੀ ਨੇ ਚੀਨ ਨੂੰ ਸੌਂਪੀ BRICS 2027 ਦੀ ਪ੍ਰਧਾਨਗੀ ! ਮੇਜ਼ਬਾਨੀ ਲਈ ਦਿੱਤੀਆਂ ਸ਼ੁਭਕਾਮਨਾਵਾਂ

ਮੁੰਬਈ 'ਚ ਅਮਿਤ ਸ਼ਾਹ ਨੇ ਕਰ 'ਤਾ ਵੱਡਾ ਐਲਾਨ ! ਇਸ ਦਿਨ ਤੋਂ ਸ਼ੁਰੂ ਹੋਵੇਗਾ 'ਸੇਵਾ ਸੰਕਲਪ ਅਭਿਆਨ'

ਮੁੰਬਈ 'ਚ ਅਮਿਤ ਸ਼ਾਹ ਨੇ ਕਰ 'ਤਾ ਵੱਡਾ ਐਲਾਨ ! ਇਸ ਦਿਨ ਤੋਂ ਸ਼ੁਰੂ ਹੋਵੇਗਾ 'ਸੇਵਾ ਸੰਕਲਪ ਅਭਿਆਨ'

ਬ੍ਰਿਕਸ ਦੇਸ਼ਾਂ ਨੇ ਸੁਰੱਖਿਆ ਪ੍ਰੀਸ਼ਦ ’ਚ ਭਾਰਤ-ਬ੍ਰਾਜ਼ੀਲ ਦੀ ਸਥਾਈ ਮੈਂਬਰਸ਼ਿਪ ਦੀ ਦਾਅਵੇਦਾਰੀ ਦਾ ਕੀਤਾ ਸਮਰਥਨ

ਬ੍ਰਿਕਸ ਦੇਸ਼ਾਂ ਨੇ ਸੁਰੱਖਿਆ ਪ੍ਰੀਸ਼ਦ ’ਚ ਭਾਰਤ-ਬ੍ਰਾਜ਼ੀਲ ਦੀ ਸਥਾਈ ਮੈਂਬਰਸ਼ਿਪ ਦੀ ਦਾਅਵੇਦਾਰੀ ਦਾ ਕੀਤਾ ਸਮਰਥਨ

'ਭਾਰਤ ਨੇ ਕੀਤਾ ਸ਼ਾਨਦਾਰ ਕੰਮ..!', UAE ਨੇ BRICS ਦੀ ਮੇਜ਼ਬਾਨੀ 'ਤੇ ਕੀਤੀ ਨਵੀਂ ਦਿੱਲੀ ਦੀ ਸ਼ਲਾਘਾ

'ਭਾਰਤ ਨੇ ਕੀਤਾ ਸ਼ਾਨਦਾਰ ਕੰਮ..!', UAE ਨੇ BRICS ਦੀ ਮੇਜ਼ਬਾਨੀ 'ਤੇ ਕੀਤੀ ਨਵੀਂ ਦਿੱਲੀ ਦੀ ਸ਼ਲਾਘਾ