Thursday, September 24, 2026
BREAKING
3 ਕੁਇੰਟਲ ਗਾਂਜਾ ਅਤੇ ਬਲੈਰੋ ਪਿੱਕਅੱਪ ਗੱਡੀ ਸਮੇਤ 3 ਮੁਲਜ਼ਮ ਕਾਬੂ 'ਪਟੀਸ਼ਨਾਂ ਨੂੰ ਵੱਡੀ ਬੈਂਚ ਨੂੰ ਸੌਂਪਣ ਦੇ ਮੁੱਦੇ ’ਤੇ ਸੁਪਰੀਮ ਕੋਰਟ ਦੇ ਜੱਜ ਇਕਮਤ ਨਹੀਂ' 12 ਦੀ ਥਾਂ ਹੁਣ 6 ਸਿਲੰਡਰ ਦੇਵੇਗੀ ਸਰਕਾਰ! J&K Assembly 'ਚ ਮੁਫ਼ਤ LPG Cylinders 'ਤੇ ਹੋਈ ਬਹਿਸ 'ਘਰ ਛੱਡਣ ਦੇ ਆਧਾਰ ’ਤੇ ਹੋਏ ਤਲਾਕ ਦੇ ਬਾਵਜੂਦ ਔਰਤ ਮੰਗ ਸਕਦੀ ਹੈ ਗੁਜ਼ਾਰਾ ਭੱਤਾ': ਇਲਾਹਾਬਾਦ ਹਾਈ ਕੋਰਟ ਬੰਬ ਨਾਲ ਉੱਡਾ ਦੇਵਾਂਗੇ ਪੰਚਕੂਲਾ ਦੇ ਸਕੂਲ! ਈਮੇਲ 'ਚ ਅਮਿਤ ਸ਼ਾਹ, CM ਸੈਣੀ ਤੇ BJP ਦਫ਼ਤਰਾਂ ਦਾ ਵੀ ਜ਼ਿਕਰ UNSC 'ਚ ਸਥਾਈ ਸੀਟ ਲਈ ਭਾਰਤ ਨੂੰ ਮਿਲਿਆ 4 ਯੂਰਪੀ ਦੇਸ਼ਾਂ ਦਾ ਸਮਰਥਨ ਰਾਜਨੀਤੀ 'ਚ ਸਾਨੂੰ ਕਿੰਨੀ ਵੀ ਸ਼ਕਤੀ ਮਿਲ ਜਾਵੇ, ਸਾਡਾ ਮੂਲ ਮਾਰਗ ਸੇਵਾ ਹੀ ਰਹੇਗਾ: PM ਮੋਦੀ ਵਿਦੇਸ਼ ਮੰਤਰੀ ਜੈਸ਼ੰਕਰ ਨੇ ਮਾਰਕੋ ਰੂਬੀਓ ਨਾਲ ਕੀਤੀ ਮੁਲਾਕਾਤ ! 'ਪਾਬੰਦੀਆਂ' ਵਾਲੇ ਕਾਨੂੰਨ 'ਤੇ ਕੀਤੀ ਗੰਭੀਰ ਚਰਚਾ ਗ੍ਰੇਟਰ ਨੋਇਡਾ 'ਚ ਚੱਲਦੀ ਡਬਲ-ਡੈਕਰ ਬੱਸ ਨੂੰ ਲੱਗੀ ਭਿਆਨਕ ਅੱਗ, 9 ਯਾਤਰੀਆਂ ਦੀ ਮੌਤ ਨਿਊਜ਼ੀਲੈਂਡ ਦਾ ਵੱਡਾ ਦਾਅਵਾ: ਚੀਨ ਸਾਡੇ ਲਈ ਸਭ ਤੋਂ ਵੱਡਾ 'ਸਾਈਬਰ ਖ਼ਤਰਾ'

ਖੇਡ

ਚੀਨੀ ਤਾਈਪੇ ਨੂੰ ਹਰਾ ਕੇ ਭਾਰਤੀ ਪੁਰਸ਼ ਕਬੱਡੀ ਟੀਮ ਸੈਮੀਫਾਈਨਲ 'ਚ ਪੁੱਜੀ

24 ਸਤੰਬਰ, 2026 04:30 PM

ਨਾਗੋਆ : ਮੌਜੂਦਾ ਚੈਂਪੀਅਨ ਭਾਰਤ ਨੇ ਵੀਰਵਾਰ ਨੂੰ ਚੀਨੀ ਤਾਈਪੇ ਨੂੰ 37-21 ਨਾਲ ਹਰਾ ਕੇ ਏਸ਼ੀਆਈ ਖੇਡਾਂ ਦੇ ਪੁਰਸ਼ ਕਬੱਡੀ ਮੁਕਾਬਲੇ ਦੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ। ਗਰੁੱਪ ਗੇੜ 'ਚ ਭਾਰਤ ਦੀ ਇਹ ਲਗਾਤਾਰ ਚੌਥੀ ਜਿੱਤ ਹੈ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਦੱਖਣੀ ਕੋਰੀਆ, ਜਪਾਨ ਅਤੇ ਬੰਗਲਾਦੇਸ਼ ਨੂੰ ਹਰਾਇਆ ਸੀ। ਇਸ ਤਰ੍ਹਾਂ ਭਾਰਤ ਨੇ ਗਰੁੱਪ ਗੇੜ 'ਚ ਆਪਣੇ ਸਾਰੇ ਮੈਚ ਜਿੱਤ ਕੇ ਘੱਟੋ-ਘੱਟ ਕਾਂਸੀ ਦਾ ਤਗ਼ਮਾ ਪੱਕਾ ਕਰ ਲਿਆ ਹੈ।

ਭਾਰਤ ਨੇ ਸ਼ੁਰੂਆਤ ਤੋਂ ਹੀ ਮੈਚ 'ਤੇ ਆਪਣੀ ਪਕੜ ਬਣਾਈ ਰੱਖੀ ਅਤੇ ਹਾਫ਼ ਟਾਈਮ ਤੱਕ 23-11 ਦੀ ਲੀਡ ਹਾਸਲ ਕਰ ਲਈ। ਦੂਜੇ ਹਾਫ਼ 'ਚ ਵੀ ਭਾਰਤੀ ਟੀਮ ਦਾ ਦਬਦਬਾ ਕਾਇਮ ਰਿਹਾ ਅਤੇ ਇਸ ਦੌਰਾਨ ਟੀਮ 14-10 ਨਾਲ ਅੱਗੇ ਰਹੀ। ਭਾਰਤ ਨੇ ਸਫ਼ਲ ਰੇਡਾਂ ਤੋਂ 28 ਅੰਕ, ਤਿੰਨ ਬੋਨਸ ਅੰਕ ਅਤੇ ਆਲ-ਆਊਟ ਤੋਂ ਛੇ ਅੰਕ ਹਾਸਲ ਕੀਤੇ।

1990 'ਚ ਏਸ਼ੀਆਈ ਖੇਡਾਂ 'ਚ ਕਬੱਡੀ ਨੂੰ ਸ਼ਾਮਲ ਕੀਤੇ ਜਾਣ ਤੋਂ ਬਾਅਦ ਭਾਰਤੀ ਪੁਰਸ਼ ਟੀਮ ਨੇ ਕੁੱਲ ਨੌਂ ਤਗ਼ਮੇ ਜਿੱਤੇ ਹਨ, ਜਿਨ੍ਹਾਂ 'ਚ ਅੱਠ ਸੋਨੇ ਦੇ ਤਗ਼ਮੇ ਸ਼ਾਮਲ ਹਨ। ਸਾਲ 2018 'ਚ ਭਾਰਤ ਦਾ ਲਗਾਤਾਰ ਸੋਨ ਤਗ਼ਮਾ ਜਿੱਤਣ ਦਾ ਸਿਲਸਿਲਾ ਟੁੱਟਿਆ ਸੀ, ਜਦੋਂ ਟੀਮ ਨੂੰ ਕਾਂਸੀ ਦੇ ਤਗ਼ਮੇ ਨਾਲ ਹੀ ਸੰਤੋਖ ਕਰਨਾ ਪਿਆ ਸੀ।

ਦੂਜੇ ਪਾਸੇ, ਭਾਰਤੀ ਮਹਿਲਾ ਟੀਮ ਨੇ ਵੀ ਗਰੁੱਪ ਗੇੜ 'ਚ ਲਗਾਤਾਰ ਦੋ ਜਿੱਤਾਂ ਦਰਜ ਕੀਤੀਆਂ ਹਨ। ਆਪਣੇ ਪਹਿਲੇ ਮੈਚ 'ਚ ਬੰਗਲਾਦੇਸ਼ ਨੂੰ ਹਰਾਉਣ ਤੋਂ ਬਾਅਦ ਭਾਰਤੀ ਮਹਿਲਾ ਟੀਮ ਨੇ ਈਰਾਨ ਨੂੰ 37-23 ਨਾਲ ਮਾਤ ਦਿੱਤੀ। ਗਰੁੱਪ ਗੇੜ 'ਚ ਭਾਰਤੀ ਮਹਿਲਾ ਟੀਮ ਦਾ ਅਗਲਾ ਮੁਕਾਬਲਾ ਮੇਜ਼ਬਾਨ ਜਪਾਨ ਨਾਲ ਹੋਵੇਗਾ।

Have something to say? Post your comment

ਅਤੇ ਖੇਡ ਖਬਰਾਂ

ਏਸ਼ੀਆਈ ਖੇਡਾਂ: ਦਿਲਪ੍ਰੀਤ ਦੇ ਦੋ ਗੋਲਾਂ ਦੀ ਮਦਦ ਨਾਲ ਭਾਰਤ ਨੇ ਦੱ. ਕੋਰੀਆ ਨੂੰ 8-2 ਨਾਲ ਹਰਾਇਆ

ਏਸ਼ੀਆਈ ਖੇਡਾਂ: ਦਿਲਪ੍ਰੀਤ ਦੇ ਦੋ ਗੋਲਾਂ ਦੀ ਮਦਦ ਨਾਲ ਭਾਰਤ ਨੇ ਦੱ. ਕੋਰੀਆ ਨੂੰ 8-2 ਨਾਲ ਹਰਾਇਆ

ਏਸ਼ੀਆਈ ਖੇਡਾਂ : ਟੇਬਲ ਟੈਨਿਸ  'ਚ ਭਾਰਤੀ ਖਿਡਾਰੀ ਜਿੱਤ ਨਾਲ ਅਗਲੇ ਦੌਰ 'ਚ ਪੁੱਜੇ

ਏਸ਼ੀਆਈ ਖੇਡਾਂ : ਟੇਬਲ ਟੈਨਿਸ 'ਚ ਭਾਰਤੀ ਖਿਡਾਰੀ ਜਿੱਤ ਨਾਲ ਅਗਲੇ ਦੌਰ 'ਚ ਪੁੱਜੇ

ਜ਼ਿਆਦਾ ਤਗ਼ਮੇ ਅਤੇ ਟਰਾਫ਼ੀਆਂ ਜਿੱਤ ਕੇ ਹੀ ਭਾਰਤੀ ਮਹਿਲਾ ਕ੍ਰਿਕਟ ਅੱਗੇ ਵਧੇਗਾ: ਸ਼ੈਫ਼ਾਲੀ ਵਰਮਾ

ਜ਼ਿਆਦਾ ਤਗ਼ਮੇ ਅਤੇ ਟਰਾਫ਼ੀਆਂ ਜਿੱਤ ਕੇ ਹੀ ਭਾਰਤੀ ਮਹਿਲਾ ਕ੍ਰਿਕਟ ਅੱਗੇ ਵਧੇਗਾ: ਸ਼ੈਫ਼ਾਲੀ ਵਰਮਾ

ਨਿਊਜ਼ੀਲੈਂਡ ਟੈਸਟ ਲੜੀ ਦੀ ਤਿਆਰੀ ਲਈ ਬੱਲੇਬਾਜ਼ਾਂ ਨੂੰ ਮਿਲ ਸਕਦਾ ਹੈ ਆਰਾਮ : ਗੌਤਮ ਗੰਭੀਰ

ਨਿਊਜ਼ੀਲੈਂਡ ਟੈਸਟ ਲੜੀ ਦੀ ਤਿਆਰੀ ਲਈ ਬੱਲੇਬਾਜ਼ਾਂ ਨੂੰ ਮਿਲ ਸਕਦਾ ਹੈ ਆਰਾਮ : ਗੌਤਮ ਗੰਭੀਰ

ਭਾਰਤੀ ਮਹਿਲਾ ਹਾਕੀ ਟੀਮ ਨੇ ਥਾਈਲੈਂਡ ਨੂੰ 20-1 ਨਾਲ ਹਰਾਇਆ, ਦੀਪਿਕਾ ਨੇ ਦਾਗੇ 9 ਗੋਲ

ਭਾਰਤੀ ਮਹਿਲਾ ਹਾਕੀ ਟੀਮ ਨੇ ਥਾਈਲੈਂਡ ਨੂੰ 20-1 ਨਾਲ ਹਰਾਇਆ, ਦੀਪਿਕਾ ਨੇ ਦਾਗੇ 9 ਗੋਲ

ਮੀਰਾਬਾਈ ਚਾਨੂ ਨੇ ਏਸ਼ੀਆਈ ਖੇਡਾਂ 'ਚ ਰਚਿਆ ਇਤਿਹਾਸ, 28 ਸਾਲ ਬਾਅਦ ਵੇਟਲਿਫਟਿੰਗ 'ਚ ਭਾਰਤ ਦੀ 'ਚਾਂਦੀ'

ਮੀਰਾਬਾਈ ਚਾਨੂ ਨੇ ਏਸ਼ੀਆਈ ਖੇਡਾਂ 'ਚ ਰਚਿਆ ਇਤਿਹਾਸ, 28 ਸਾਲ ਬਾਅਦ ਵੇਟਲਿਫਟਿੰਗ 'ਚ ਭਾਰਤ ਦੀ 'ਚਾਂਦੀ'

ਮਨੂ 10 ਮੀਟਰ ਏਅਰ ਪਿਸਟਲ ਵਿੱਚ ਪੰਜਵੇਂ ਸਥਾਨ 'ਤੇ ਰਹੀ, ਟੀਮ ਤਗਮੇ ਤੋਂ ਵੀ ਖੁੰਝੀ

ਮਨੂ 10 ਮੀਟਰ ਏਅਰ ਪਿਸਟਲ ਵਿੱਚ ਪੰਜਵੇਂ ਸਥਾਨ 'ਤੇ ਰਹੀ, ਟੀਮ ਤਗਮੇ ਤੋਂ ਵੀ ਖੁੰਝੀ

Asia Cup Final : ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸ਼੍ਰੀਲੰਕਾ ਨੂੰ ਹਰਾ ਕੇ ਸੋਨ ਤਮਗਾ ਕੀਤਾ ਆਪਣੇ ਨਾਂ

Asia Cup Final : ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸ਼੍ਰੀਲੰਕਾ ਨੂੰ ਹਰਾ ਕੇ ਸੋਨ ਤਮਗਾ ਕੀਤਾ ਆਪਣੇ ਨਾਂ

ਸ਼ੇਫਾਲੀ ਚੌਥੇ ਸਥਾਨ 'ਤੇ ਪੁੱਜੀ ਗਈ; ਚਰਨੀ ਅਤੇ ਦੀਪਤੀ ਟਾਪ ਬਾਲਰ ਬਣੀਆਂ ਰਹੀਆਂ

ਸ਼ੇਫਾਲੀ ਚੌਥੇ ਸਥਾਨ 'ਤੇ ਪੁੱਜੀ ਗਈ; ਚਰਨੀ ਅਤੇ ਦੀਪਤੀ ਟਾਪ ਬਾਲਰ ਬਣੀਆਂ ਰਹੀਆਂ

ਸਾਡੀ ਟੀਮ ਨੇ ਸੋਨ ਤਮਗਿਆਂ ਦਾ ਰਸਤਾ ਖੋਲ੍ਹ ਦਿੱਤੈ : ਹਰਮਨਪ੍ਰੀਤ

ਸਾਡੀ ਟੀਮ ਨੇ ਸੋਨ ਤਮਗਿਆਂ ਦਾ ਰਸਤਾ ਖੋਲ੍ਹ ਦਿੱਤੈ : ਹਰਮਨਪ੍ਰੀਤ