Sunday, August 30, 2026
BREAKING
PM ਮੋਦੀ ਉਜ਼ਬੇਕਿਸਤਾਨ ਦੇ ਸਰਵਉੱਚ ਸਨਮਾਨ ਨਾਲ ਸਨਮਾਨਿਤ ਅਮਰੀਕਾ ਨੇ ਨੇਪਾਲ ਲਈ 3.6 ਮਿਲੀਅਨ ਡਾਲਰ ਤੋਂ ਵੱਧ ਦੀ ਸਹਾਇਤਾ ਦਾ ਕਰ'ਤਾ ਐਲਾਨ ਸਮਰਾਲੇ ਪਹੁੰਚੇ ਅਮਰਿੰਦਰ ਸਿੰਘ ਰਾਜਾ ਵੜਿੰਗ, ਵਰਕਰਾਂ ਨਾਲ ਕੀਤਾ ਵਿਚਾਰ ਵਟਾਂਦਰਾ ਤਿੱਬਤ 'ਚ ਲਾਪਤਾ ਵਿਦੇਸ਼ੀ ਨਾਗਰਿਕਾਂ ਲਈ 24 ਘੰਟੇ ਦੀਆਂ ਹੌਟਲਾਈਨਾਂ ਸਥਾਪਤ ਤੇਲ ਦੀ ਕਿੱਲਤ ਨਾਲ ਜੂਝ ਰਹੇ ਰੂਸ ਦਾ ਭਾਰਤ ਨੇ ਫੜਿਆ ਹੱਥ ! ਭੇਜਿਆ 10,000,00 ਬੈਰਲ ਪੈਟਰੋਲ ਹੜ੍ਵ ਪ੍ਰਭਾਵਿਤ ਨੇਪਾਲ ਨੂੰ ਭਾਰਤ ਨੇ ਭੇਜੀ 68.5 ਟਨ ਰਾਹਤ ਸਮੱਗਰੀ ਅਤੇ ਜ਼ਰੂਰੀ ਸਹਾਇਤਾ ਯਾਤਰੀਆਂ ਲਈ Good News! ਹਜ਼ੂਰ ਸਾਹਿਬ ਨਾਂਦੇੜ-ਅੰਮ੍ਰਿਤਸਰ ਵਿਚਕਾਰ ਕੱਲ੍ਹ ਤੋਂ ਚੱਲੇਗੀ ਸਪੈਸ਼ਲ ਟਰੇਨ DIG ਪਟਿਆਲਾ ਰੇਂਜ ਦੇ ਦਫ਼ਤਰ ਤੇ ਰਿਹਾਇਸ਼ ਦੇ ਬਾਹਰ ਮਿਲਿਆ ਸ਼ੱਕੀ ਬੈਗ! ਤਲਾਸ਼ੀ ਲੈਣ 'ਤੇ ਪੁਲਸ ਦੇ ਉੱਡੇ ਹੋਸ਼ ਜਲੰਧਰ ਬਾਈਪਾਸ ਨੇੜੇ ਭਿਆਨਕ ਹਾਦਸਾ! ਲਾ*ਸ਼ ਦੇ ਉੱਪਰੋਂ ਲੰਘਦੀਆਂ ਰਹੀਆਂ ਗੱਡੀਆਂ ਗੁਰਦਾਸਪੁਰ ਪੁਲਸ ਵੱਲੋਂ 2 ਕਿਲੋ ਤੋਂ ਵੱਧ ਹੈਰੋਇਨ ਤੇ ਪਿਸਤੌਲ ਸਮੇਤ ਨੌਜਵਾਨ ਗ੍ਰਿਫ਼ਤਾਰ

ਰਾਸ਼ਟਰੀ

ਚਿਰਾਗ ਪਾਸਵਾਨ ਨੇ ਮੰਗਿਆ ਮਾਂਝੀ ਤੇ ਉਸ ਦੇ ਪੁੱਤ ਦਾ ਅਸਤੀਫ਼ਾ, NDA ’ਚ ਦਲਿਤ ਰਾਖਵੇਂਕਰਨ ’ਤੇ ਵਧਿਆ ਝਗੜਾ

30 ਅਗਸਤ, 2026 05:59 PM

ਪਟਨਾ : ਰਾਸ਼ਟਰੀ ਲੋਕਤੰਤਰੀ ਗੱਠਜੋੜ (ਰਾਜਗ) ’ਚ ਦਲਿਤ ਰਾਖਵੇਂਕਰਨ ’ਚ ਕ੍ਰੀਮੀ ਲੇਅਰ ਦੇ ਮੁੱਦੇ ’ਤੇ ਝਗੜਾ ਵਧ ਗਿਆ ਹੈ। ਕੇਂਦਰੀ ਮੰਤਰੀ ਚਿਰਾਗ ਪਾਸਵਾਨ ਨੇ ਨਰਿੰਦਰ ਮੋਦੀ ਕੈਬਨਿਟ ’ਚ ਆਪਣੇ ਸਹਿਯੋਗੀ ਜੀਤਨ ਰਾਮ ਮਾਂਝੀ ਦਾ ਅਸਤੀਫ਼ਾ ਮੰਗ ਲਿਆ ਹੈ। ਉਨ੍ਹਾਂ ਨੇ ਮਾਂਝੀ ਦੇ ਬੇਟੇ ਅਤੇ ਬਿਹਾਰ ਸਰਕਾਰ ’ਚ ਮੰਤਰੀ ਸੰਤੋਸ਼ ਸੁਮਨ ਨੂੰ ਵੀ ਕੁਰਸੀ ਛੱਡਣ ਲਈ ਕਿਹਾ ਹੈ। ਲੋਕ ਜਨਸ਼ਕਤੀ ਪਾਰਟੀ (ਰਾਮਵਿਲਾਸ) ਦੇ ਰਾਸ਼ਟਰੀ ਪ੍ਰਧਾਨ ਚਿਰਾਗ ਨੇ ਸ਼ਨੀਵਾਰ ਨੂੰ ਕਿਹਾ ਕਿ ਹਿੰਦੁਸਤਾਨ ਅਵਾਮੀ ਮੋਰਚਾ (ਹਮ) ਦੇ ਸੁਪ੍ਰੀਮੋ ਮਾਂਝੀ ਦਲਿਤ ਰਾਖਵੇਂਕਰਨ ’ਚ ਸਬ-ਕੈਟੇਗਰਾਈਜ਼ੇਸ਼ਨ ਦੀ ਗੱਲ ਕਰ ਰਹੇ ਹਨ ਤਾਂ ਸਭ ਤੋਂ ਪਹਿਲਾਂ ਉਹ ਖੁਦ ਅਤੇ ਉਨ੍ਹਾਂ ਦੇ ਬੇਟੇ ਮੰਤਰੀ ਅਹੁਦਾ ਛੱਡਣ।

ਚਿਰਾਗ ਨੇ ਸ਼ਨੀਵਾਰ ਨੂੰ ਪਟਨਾ ’ਚ ਮੀਡੀਆ ਨਾਲ ਗੱਲਬਾਤ ’ਚ ਕਿਹਾ ਕਿ ਅਨੁਸੂਚਿਤ ਵਰਗ ਦੀਆਂ ਸਾਰੀਆਂ ਜਾਤਾਂ ਇਕਜੁੱਟ ਹਨ, ਤਾਂ ਹੀ ਤਾਕਤ ਬਣੀ ਹੋਈ ਹੈ। ਜੇਕਰ ਇਸ ’ਚ ਵੰਡ ਹੋਈ ਤਾਂ ਰਾਖਵਾਂਕਰਨ ਸਮਾਪਤ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਦਲਿਤ ਅਤੇ ਮਹਾਦਲਿਤ ਦੀ ਵੰਡ ਕਰਨ ਦੀ ਕੋਸ਼ਿਸ਼ ਹੋਈ ਸੀ, ਉਦੋਂ ਵੀ ਉਨ੍ਹਾਂ ਨੇ ਇਸ ਦੇ ਖਿਲਾਫ ਆਵਾਜ਼ ਉਠਾਈ ਸੀ। ਲੋਜਪਾ (ਆਰ) ਦਲਿਤ ਰਾਖਵੇਂਕਰਨ ’ਚ ਸਬ-ਕੋਟਾ ਦੇ ਸਖ਼ਤ ਖਿਲਾਫ ਹੈ। ਚਿਰਾਗ ਨੇ ਐੱਸ. ਸੀ. ਰਾਖਵੇਂਕਰਨ ’ਚ ਕ੍ਰੀਮੀ ਲੇਅਰ ਨੂੰ ਸੰਵਿਧਾਨ ਦੇ ਖਿਲਾਫ ਦੱਸਿਆ। ਉਨ੍ਹਾਂ ਕਿਹਾ ਕਿ ਦਲਿਤਾਂ ਨੂੰ ਸਮਾਜਿਕ ਅਤੇ ਛੂਤ-ਛਾਤ ਦੇ ਆਧਾਰ ’ਤੇ ਰਾਖਵਾਂਕਰਨ ਮਿਲਿਆ ਹੋਇਆ ਹੈ। ਸੰਵਿਧਾਨ ’ਚ ਕਿਤੇ ਨਹੀਂ ਲਿਖਿਆ ਹੈ ਕਿ ਇਹ ਰਾਖਵਾਂਕਰਨ ਆਰਥਿਕ ਆਧਾਰ ’ਤੇ ਹੋਣਾ ਚਾਹੀਦਾ ਹੈ।

ਚਿਰਾਗ ਪਾਸਵਾਨ ਛੋਟਾ ਭਰਾ, ਪਹਿਲਾਂ ਉਹ ਅਸਤੀਫ਼ਾ ਦੇਵੇ : ਸੰਤੋਸ਼ ਸੁਮਨ
ਜੀਤਨ ਰਾਮ ਮਾਂਝੀ ਦੇ ਬੇਟੇ ਸੰਤੋਸ਼ ਸੁਮਨ ਮਾਂਝੀ ਨੇ ਚਿਰਾਗ ਪਾਸਵਾਨ ਨੂੰ ਆਪਣਾ ਛੋਟਾ ਭਰਾ ਦੱਸਿਆ ਅਤੇ ਕਿਹਾ ਕਿ ਪਹਿਲਾਂ ਉਹ ਅਹੁਦੇ ਤੋਂ ਅਸਤੀਫ਼ਾ ਦੇਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਐੱਸ. ਸੀ.-ਐੱਸ. ਟੀ. ਰਾਖਵੇਂਕਰਨ ’ਚ ਕ੍ਰੀਮੀ ਲੇਅਰ ਦੀ ਗੱਲ ਨਹੀਂ ਕਰ ਰਹੇ ਹਨ, ਸਗੋਂ ਕੋਟੇ ਦੇ ਅੰਦਰ ਕੋਟਾ (ਸਬ-ਕੋਟਾ) ਲਾਗੂ ਕਰਨ ਦੀ ਗੱਲ ਕਰ ਰਹੇ ਹਨ। ਸੰਤੋਸ਼ ਨੇ ਕਿਹਾ ਕਿ ਕ੍ਰੀਮੀ ਲੇਅਰ ਅਤੇ ਕੋਟੇ ਦੇ ਅੰਦਰ ਕੋਟੇ ਦਾ ਸੰਕਲਪ ਦੋਵੇਂ ਬਹੁਤ ਵੱਖਰੇ ਹਨ। ਕੇਂਦਰੀ ਮੰਤਰੀ ਜੀਤਨ ਰਾਮ ਮਾਂਝੀ ਨੇ ਵੀ ਆਪਣੇ ਕੈਬਨਿਟ ਸਹਿਯੋਗੀ ’ਤੇ ਪਲਟਵਾਰ ਕਰਦਿਆਂ ਕਿਹਾ ਕਿ ਚਿਰਾਗ ਪਾਸਵਾਨ ਅਸਤੀਫ਼ਾ ਦੇਣ ਦੀ ਗੱਲ ਕਰ ਰਹੇ ਹਨ, ਤਾਂ ਪਹਿਲਾਂ ਖੁਦ ਆਪਣਾ ਮੰਤਰੀ ਦਾ ਅਹੁਦਾ ਛੱਡਣ।

Have something to say? Post your comment

ਅਤੇ ਰਾਸ਼ਟਰੀ ਖਬਰਾਂ

PM ਮੋਦੀ ਉਜ਼ਬੇਕਿਸਤਾਨ ਦੇ ਸਰਵਉੱਚ ਸਨਮਾਨ ਨਾਲ ਸਨਮਾਨਿਤ

PM ਮੋਦੀ ਉਜ਼ਬੇਕਿਸਤਾਨ ਦੇ ਸਰਵਉੱਚ ਸਨਮਾਨ ਨਾਲ ਸਨਮਾਨਿਤ

ਤੇਲ ਦੀ ਕਿੱਲਤ ਨਾਲ ਜੂਝ ਰਹੇ ਰੂਸ ਦਾ ਭਾਰਤ ਨੇ ਫੜਿਆ ਹੱਥ ! ਭੇਜਿਆ 10,000,00 ਬੈਰਲ ਪੈਟਰੋਲ

ਤੇਲ ਦੀ ਕਿੱਲਤ ਨਾਲ ਜੂਝ ਰਹੇ ਰੂਸ ਦਾ ਭਾਰਤ ਨੇ ਫੜਿਆ ਹੱਥ ! ਭੇਜਿਆ 10,000,00 ਬੈਰਲ ਪੈਟਰੋਲ

ਹੜ੍ਵ ਪ੍ਰਭਾਵਿਤ ਨੇਪਾਲ ਨੂੰ ਭਾਰਤ ਨੇ ਭੇਜੀ 68.5 ਟਨ ਰਾਹਤ ਸਮੱਗਰੀ ਅਤੇ ਜ਼ਰੂਰੀ ਸਹਾਇਤਾ

ਹੜ੍ਵ ਪ੍ਰਭਾਵਿਤ ਨੇਪਾਲ ਨੂੰ ਭਾਰਤ ਨੇ ਭੇਜੀ 68.5 ਟਨ ਰਾਹਤ ਸਮੱਗਰੀ ਅਤੇ ਜ਼ਰੂਰੀ ਸਹਾਇਤਾ

'ਮਨ ਕੀ ਬਾਤ': PM ਮੋਦੀ ਨੇ ਬੰਗਾਲੀ ਅਦਾਕਾਰ ਉੱਤਮ ਕੁਮਾਰ ਨੂੰ ਦਿੱਤੀ ਭਾਵਪੂਰਤ ਸ਼ਰਧਾਂਜਲੀ

'ਮਨ ਕੀ ਬਾਤ': PM ਮੋਦੀ ਨੇ ਬੰਗਾਲੀ ਅਦਾਕਾਰ ਉੱਤਮ ਕੁਮਾਰ ਨੂੰ ਦਿੱਤੀ ਭਾਵਪੂਰਤ ਸ਼ਰਧਾਂਜਲੀ

ਕਿਸਾਨਾਂ ਲਈ ਆਮਦਨ ਦਾ ਨਵਾਂ ਸਰੋਤ ਬਣ ਰਹੀ ਐਵੋਕਾਡੋ ਦੀ ਖੇਤੀ: PM ਮੋਦੀ

ਕਿਸਾਨਾਂ ਲਈ ਆਮਦਨ ਦਾ ਨਵਾਂ ਸਰੋਤ ਬਣ ਰਹੀ ਐਵੋਕਾਡੋ ਦੀ ਖੇਤੀ: PM ਮੋਦੀ

ਧਰਤੀ ਤੋਂ ਪੁਲਾੜ ਤੱਕ ਉੱਡ ਰਹੇ ਭਾਰਤ ਦੀਆਂ ਧੀਆਂ ਦੇ ਸੁਪਨੇ: PM ਮੋਦੀ

ਧਰਤੀ ਤੋਂ ਪੁਲਾੜ ਤੱਕ ਉੱਡ ਰਹੇ ਭਾਰਤ ਦੀਆਂ ਧੀਆਂ ਦੇ ਸੁਪਨੇ: PM ਮੋਦੀ

ਇਕ ਵਾਰ ਫ਼ਿਰ ਵਿਵਾਦਾਂ 'ਚ ਘਿਰਿਆ India's Got Latent ; ਕਸ਼ਮੀਰੀ ਪੰਡਿਤਾਂ ਤੇ ਬਿਹਾਰ...

ਇਕ ਵਾਰ ਫ਼ਿਰ ਵਿਵਾਦਾਂ 'ਚ ਘਿਰਿਆ India's Got Latent ; ਕਸ਼ਮੀਰੀ ਪੰਡਿਤਾਂ ਤੇ ਬਿਹਾਰ...

ਨੇਪਾਲ ਹੜ੍ਹ: 288 ਭਾਰਤੀ ਅਜੇ ਵੀ ਲਾਪਤਾ

ਨੇਪਾਲ ਹੜ੍ਹ: 288 ਭਾਰਤੀ ਅਜੇ ਵੀ ਲਾਪਤਾ

ਸਦਗੁਰੂ ਜੱਗੀ ਵਾਸੂਦੇਵ ਹੋਏ ਭਾਵੁਕ, ਬੋਲੇ-ਨੇਪਾਲ ਹੜ੍ਹ 'ਚ ਈਸ਼ਾ ਫਾਊਂਡੇਸ਼ਨ ਦੇ 80 ਮੈਂਬਰ ਲਾਪਤਾ

ਸਦਗੁਰੂ ਜੱਗੀ ਵਾਸੂਦੇਵ ਹੋਏ ਭਾਵੁਕ, ਬੋਲੇ-ਨੇਪਾਲ ਹੜ੍ਹ 'ਚ ਈਸ਼ਾ ਫਾਊਂਡੇਸ਼ਨ ਦੇ 80 ਮੈਂਬਰ ਲਾਪਤਾ

ਖੰਡ ਖਰੀਦਣ 'ਤੇ ਲੱਗ ਗਈ ਲਿਮਿਟ ! Blinkit-Zepto-DMart ਸਣੇ ਕਈ ਰਿਟੇਲਰਾਂ ਨੇ ਲਿਆ ਫ਼ੈਸਲਾ

ਖੰਡ ਖਰੀਦਣ 'ਤੇ ਲੱਗ ਗਈ ਲਿਮਿਟ ! Blinkit-Zepto-DMart ਸਣੇ ਕਈ ਰਿਟੇਲਰਾਂ ਨੇ ਲਿਆ ਫ਼ੈਸਲਾ