Monday, October 26, 2026
BREAKING
• ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਦੀ ਕਾਨੂੰਨ ਵਿਵਸਥਾ ਦੀ ਕੀਤੀ ਸਮੀਖਿਆ, ਕਿਹਾ- 'ਕਿਸੇ ਨੂੰ ਪਰੇਸ਼ਾਨੀ ਨਾ ਹੋਵੇ' • ਵਾਰਾਣਸੀ : PM ਮੋਦੀ ਵਲੋਂ ਨਵੀਂ ਟੈਕਸਟਾਈਲ ਨਿਰਮਾਣ ਇਕਾਈ ਦਾ ਉਦਘਾਟਨ, ਦੇਖਿਆ ਹਵਾਈ ਸੈਨਾ ਦਾ Air ਸ਼ੋਅ • "ਮਨ ਕੀ ਬਾਤ" ਦੁਨੀਆ ਦਾ ਸਭ ਤੋਂ ਮਸ਼ਹੂਰ ਪ੍ਰੋਗਰਾਮ ਬਣ ਗਿਆ: ਭਾਜਪਾ ਪ੍ਰਧਾਨ ਨਿਤਿਨ ਨਬੀਨ • ਬੰਗਲਾਦੇਸ਼ ਨੇ ਸਾਊਦੀ ਅਰਬ 'ਚ ਦੋ ਬੰਗਲਾਦੇਸ਼ੀ ਨਾਗਰਿਕਾਂ ਨੂੰ ਮੌਤ ਦੀ ਸਜ਼ਾ ਬਾਰੇ ਮੰਗੇ ਵੇਰਵੇ • ਜੰਗ ਦੀਆਂ ਨਵੀਆਂ ਧਮਕੀਆਂ ਵਿਚਾਲੇ ਈਰਾਨੀ ਵਿਦੇਸ਼ ਮੰਤਰੀ ਦਾ ਬਿਆਨ ਆਇਆ ਸਾਹਮਣੇ • 'ਅਸੀ ਹਿੰਦੂ ਆਂ, ਸਾਡੇ ਇੱਥੇ ...!', ਪਤਨੀ ਸੁਨੀਤਾ ਵਲੋਂ ਤਲਾਕ ਦੀ ਅਰਜ਼ੀ ਵਾਪਸ ਲੈਣ ਮਗਰੋਂ ਗੋਵਿੰਦਾ ਦਾ ਵੱਡਾ ਬਿਆਨ • "ਸਾਡੇ ਘਰਾਂ 'ਤੇ ਚੱਲ ਰਹੀਆਂ ਨੇ ਗੋਲੀਆਂ..." ਫਾਇਰਿੰਗ ਮਗਰੋਂ ਪਹਿਲੀ ਵਾਰ ਰੋਹਿਤ ਸ਼ੈੱਟੀ ਨੇ ਤੋੜੀ ਚੁੱਪੀ • ਫ੍ਰੈਂਚ ਓਪਨ ਬੈਡਮਿੰਟਨ: ਫਾਈਨਲ 'ਚ ਪੀ.ਵੀ. ਸਿੰਧੂ ਦੀ ਹਾਰ, ਦੱਖਣੀ ਕੋਰੀਆ ਦੀ ਆਨ ਸੇ ਯੰਗ ਨੇ ਜਿੱਤਿਆ ਖ਼ਿਤਾਬ • ਹਰਮਨਪ੍ਰੀਤ ਅਤੇ ਦੀਪਤੀ ਦੇ ਸੈਂਕੜੇ, ਭਾਰਤ ਨੇ ਜ਼ਿੰਬਾਬਵੇ ਨੂੰ ਦਿੱਤਾ 329 ਦੌੜਾਂ ਦਾ ਟੀਚਾ • ਆਲਰਾਊਂਡਰ ਵਜੋਂ ਵਰਕਲੋਡ ਸੰਭਾਲਣਾ ਵੱਡੀ ਚੁਣੌਤੀ : ਨੀਤੀਸ਼ ਕੁਮਾਰ ਰੈੱਡੀ

ਰਾਸ਼ਟਰੀ

ਗੰਗਾ ਨੇੜੇ ਅਣ-ਅਧਿਕਾਰਤ ਉਸਾਰੀ ’ਤੇ ਸੁਪਰੀਮ ਕੋਰਟ ਸਖ਼ਤ, 6 ਹਫ਼ਤਿਆਂ ’ਚ ਸਾਰੇ ਢਾਂਚੇ ਹਟਾਉਣ ਦੇ ਹੁਕਮ

24 ਜੁਲਾਈ, 2026 05:22 PM

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਗੰਗਾ ਨਦੀ ਕੰਢੇ ਹੋ ਰਹੀਆਂ ਅਣ-ਅਧਿਕਾਰਤ ਉਸਾਰੀਆਂ ਨੂੰ ਗੰਭੀਰ ਚਿੰਤਾ ਦਾ ਵਿਸ਼ਾ ਮੰਨਦਿਆਂ ਬਿਹਾਰ ਸਰਕਾਰ ਨੂੰ ਪਟਨਾ ’ਚ ਨਦੀ ਦੇ ਕੰਢੇ ਨੌਜਰ ਘਾਟ ਤੋਂ ਨੂਰਪੁਰ ਘਾਟ ਤੱਕ ਸਾਰੇ ਅਣ-ਅਧਿਕਾਰਤ ਢਾਂਚਿਆਂ ਅਤੇ ਕਬਜ਼ਿਆਂ ਨੂੰ 6 ਹਫ਼ਤਿਆਂ ਦੇ ਅੰਦਰ ਹਟਾਉਣ ਦਾ ਹੁਕਮ ਦਿੱਤਾ ਹੈ। ਜਸਟਿਸ ਜੇ. ਬੀ. ਪਾਰਦੀਵਾਲਾ ਅਤੇ ਜਸਟਿਸ ਕੇ. ਵੀ. ਵਿਸ਼ਵਨਾਥਨ ਦੀ ਬੈਂਚ ਨੇ ਕਿਹਾ ਕਿ ਪਹਿਲਾਂ ਦਿੱਤੇ ਗਏ ਹੁਕਮਾਂ ਦੇ ਬਾਵਜੂਦ ਅਧਿਕਾਰੀਆਂ ਨੇ ਨਾਜਾਇਜ਼ ਕਬਜ਼ੇ ਹਟਾਉਣ ਲਈ ਕੋਈ ਕਦਮ ਨਹੀਂ ਚੁੱਕਿਆ ਹੈ।

 

ਬੈਂਚ ਨੇ ਕਿਹਾ, ‘‘ਸਾਨੂੰ ਦੱਸਿਆ ਗਿਆ ਹੈ ਕਿ ਹੁਣ ਤੱਕ ਨਾਜਾਇਜ਼ ਕਬਜ਼ੇ ਹਟਾਉਣ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ। ਅਸੀਂ ਇਹ ਯਕੀਨੀ ਬਣਾਉਣ ਲਈ ਬਿਹਾਰ ਸਰਕਾਰ ਨੂੰ 6 ਹਫ਼ਤਿਆਂ ਦਾ ਸਮਾਂ ਦਿੰਦੇ ਹਾਂ ਕਿ ਪਟਨਾ ’ਚ ਨੌਜਰ ਘਾਟ ਤੋਂ ਨੂਰਪੁਰ ਘਾਟ ਦੇ ਵਿਚਕਾਰ ਸਾਰੇ ਅਣ-ਅਧਿਕਾਰਤ ਢਾਂਚੇ, ਉਸਾਰੀਆਂ ਤੇ ਨਾਜਾਇਜ਼ ਕਬਜ਼ੇ ਹਟਾ ਦਿੱਤੇ ਗਏ ਹਨ।’’ ਬੈਂਚ ਨੇ ਸਮਰੱਥ ਅਧਿਕਾਰੀ ਨੂੰ ਇਸ ਸਬੰਧ ’ਚ ਸੁਣਵਾਈ ਦੀ ਅਗਲੀ ਤਰੀਕ ਤੱਕ ਐਫੀਡੇਵਿਟ ਦੇ ਰੂਪ ’ਚ ਕਾਰਵਾਈ ਰਿਪੋਰਟ ਦਾਖਲ ਕਰਨ ਦਾ ਹੁਕਮ ਦਿੱਤਾ। ਅਦਾਲਤ ਨੇ ਕਿਹਾ ਕਿ ਇਸ ਮਾਮਲੇ ’ਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ।

 

ਸੁਣਵਾਈ ਦੌਰਾਨ ਵਧੀਕ ਸਾਲਿਸਟਰ ਜਨਰਲ ਐਸ਼ਵਰਿਆ ਭਾਟੀ ਨੇ ਅਣ-ਅਧਿਕਾਰਤ ਉਸਾਰੀਆਂ ਦੇ ਸਬੰਧ ’ਚ ਵਿਸਥਾਰਤ ਰਿਪੋਰਟ ਅਦਾਲਤ ’ਚ ਪੇਸ਼ ਕਰਨ ਲਈ ਹੋਰ ਸਮਾਂ ਮੰਗਿਆ। ਉਨ੍ਹਾਂ ਕਿਹਾ ਕਿ ਕੁਝ ਸੂਬਿਆਂ ਨੇ ਹਾਲੇ ਤੱਕ ਜ਼ਰੂਰੀ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਹੈ। ਇਸ ’ਤੇ ਚੋਟੀ ਦੀ ਅਦਾਲਤ ਨੇ ਕਿਹਾ, ‘‘ਸਾਰੇ ਸੂਬਿਆਂ ਨੂੰ ਕੇਂਦਰ ਸਰਕਾਰ ਨੂੰ ਜ਼ਰੂਰੀ ਜਾਣਕਾਰੀ ਦੇਣ ਦਾ ਆਖਰੀ ਮੌਕਾ ਦਿੱਤਾ ਜਾਂਦਾ ਹੈ। ਜੇ ਉਹ ਅਜਿਹਾ ਨਹੀਂ ਕਰਨਗੇ ਤਾਂ ਅਦਾਲਤ ਨੂੰ ਉਨ੍ਹਾਂ ਸੂਬਿਆਂ ਦੇ ਮੁੱਖ ਸਕੱਤਰਾਂ ਨੂੰ ਨਿੱਜੀ ਤੌਰ ’ਤੇ ਅਦਾਲਤ ’ਚ ਬੁਲਾਉਣ ਲਈ ਮਜਬੂਰ ਹੋਣਾ ਪਵੇਗਾ।’’

Have something to say? Post your comment

ਅਤੇ ਰਾਸ਼ਟਰੀ ਖਬਰਾਂ

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਦੀ ਕਾਨੂੰਨ ਵਿਵਸਥਾ ਦੀ ਕੀਤੀ ਸਮੀਖਿਆ, ਕਿਹਾ- 'ਕਿਸੇ ਨੂੰ ਪਰੇਸ਼ਾਨੀ ਨਾ ਹੋਵੇ'

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਦੀ ਕਾਨੂੰਨ ਵਿਵਸਥਾ ਦੀ ਕੀਤੀ ਸਮੀਖਿਆ, ਕਿਹਾ- 'ਕਿਸੇ ਨੂੰ ਪਰੇਸ਼ਾਨੀ ਨਾ ਹੋਵੇ'

ਵਾਰਾਣਸੀ : PM ਮੋਦੀ ਵਲੋਂ ਨਵੀਂ ਟੈਕਸਟਾਈਲ ਨਿਰਮਾਣ ਇਕਾਈ ਦਾ ਉਦਘਾਟਨ, ਦੇਖਿਆ ਹਵਾਈ ਸੈਨਾ ਦਾ Air ਸ਼ੋਅ

ਵਾਰਾਣਸੀ : PM ਮੋਦੀ ਵਲੋਂ ਨਵੀਂ ਟੈਕਸਟਾਈਲ ਨਿਰਮਾਣ ਇਕਾਈ ਦਾ ਉਦਘਾਟਨ, ਦੇਖਿਆ ਹਵਾਈ ਸੈਨਾ ਦਾ Air ਸ਼ੋਅ

"ਮਨ ਕੀ ਬਾਤ" ਦੁਨੀਆ ਦਾ ਸਭ ਤੋਂ ਮਸ਼ਹੂਰ ਪ੍ਰੋਗਰਾਮ ਬਣ ਗਿਆ: ਭਾਜਪਾ ਪ੍ਰਧਾਨ ਨਿਤਿਨ ਨਬੀਨ

4 ਨਵੰਬਰ ਪੰਜਾਬ ਆਉਣਗੇ ਰਾਹੁਲ ਗਾਂਧੀ ! ਸੰਗਰੂਰ ਜ਼ਿਲ੍ਹੇ ਦਾ ਕਰਨਗੇ ਦੌਰਾ

4 ਨਵੰਬਰ ਪੰਜਾਬ ਆਉਣਗੇ ਰਾਹੁਲ ਗਾਂਧੀ ! ਸੰਗਰੂਰ ਜ਼ਿਲ੍ਹੇ ਦਾ ਕਰਨਗੇ ਦੌਰਾ

PM ਮੋਦੀ ਨੇ RBI ਦੇ 169 ਕਰੋੜ ਦੇ ਡਾਟਾ ਸੈਂਟਰ ਦਾ ਕੀਤਾ ਉਦਘਾਟਨ, ਕਿਹਾ– 'ਵਿਕਾਸ ਸਾਡੀ ਤਰਜੀਹ'

PM ਮੋਦੀ ਨੇ RBI ਦੇ 169 ਕਰੋੜ ਦੇ ਡਾਟਾ ਸੈਂਟਰ ਦਾ ਕੀਤਾ ਉਦਘਾਟਨ, ਕਿਹਾ– 'ਵਿਕਾਸ ਸਾਡੀ ਤਰਜੀਹ'

ਭਾਰਤ ਨੇ ਸਾਊਦੀ ਅਰਬ 'ਚ ਆਪਣੇ ਨਾਗਰਿਕਾਂ ਲਈ ਇਕ ਹੋਰ ਐਡਵਾਇਜ਼ਰੀ ਕੀਤੀ ਜਾਰੀ

ਭਾਰਤ ਨੇ ਸਾਊਦੀ ਅਰਬ 'ਚ ਆਪਣੇ ਨਾਗਰਿਕਾਂ ਲਈ ਇਕ ਹੋਰ ਐਡਵਾਇਜ਼ਰੀ ਕੀਤੀ ਜਾਰੀ

ਐਤਵਾਰ ਨੂੰ ਓਡੀਸ਼ਾ ਜਾਣਗੇ PM ਮੋਦੀ, RBI ਡਾਟਾ ਸੈਂਟਰ ਦਾ ਕਰਨਗੇ ਉਦਘਾਟਨ

ਐਤਵਾਰ ਨੂੰ ਓਡੀਸ਼ਾ ਜਾਣਗੇ PM ਮੋਦੀ, RBI ਡਾਟਾ ਸੈਂਟਰ ਦਾ ਕਰਨਗੇ ਉਦਘਾਟਨ

ਵਿਕਸਿਤ ਭਾਰਤ ਦੇ ਨਿਰਮਾਣ 'ਚ ਯੁਵਾ ਸ਼ਕਤੀ ਦੀ ਭੂਮਿਕਾ ਅਹਿਮ : PM ਮੋਦੀ

ਵਿਕਸਿਤ ਭਾਰਤ ਦੇ ਨਿਰਮਾਣ 'ਚ ਯੁਵਾ ਸ਼ਕਤੀ ਦੀ ਭੂਮਿਕਾ ਅਹਿਮ : PM ਮੋਦੀ

ਭਾਰਤ ਤੇ ਪੋਲੈਂਡ ਦੋ-ਪੱਖੀ ਵਪਾਰ ਨੂੰ ਕਰਨਗੇ ਦੁੱਗਣਾ; ਰੱਖਿਆ, ਆਫ਼ਤ ਪ੍ਰਬੰਧਨ ਤੇ ਅੱਤਵਾਦ ਨੂੰ ਲੈ ਕੇ ਵੀ ਅਹਿਮ ਐਲਾਨ

ਭਾਰਤ ਤੇ ਪੋਲੈਂਡ ਦੋ-ਪੱਖੀ ਵਪਾਰ ਨੂੰ ਕਰਨਗੇ ਦੁੱਗਣਾ; ਰੱਖਿਆ, ਆਫ਼ਤ ਪ੍ਰਬੰਧਨ ਤੇ ਅੱਤਵਾਦ ਨੂੰ ਲੈ ਕੇ ਵੀ ਅਹਿਮ ਐਲਾਨ

ਹਵਾਈ ਫ਼ੌਜ ਦਾ ਏਅਰ ਸ਼ੋਅ 'ਵਿੰਗਸ ਓਵਰ ਗੰਗਾ' ਸ਼ੁਰੂ, ਗੰਗਾ ਦੇ ਉੱਪਰ ਜਹਾਜ਼ਾਂ ਨੇ ਦਿਖਾਏ ਕਰਤੱਬ

ਹਵਾਈ ਫ਼ੌਜ ਦਾ ਏਅਰ ਸ਼ੋਅ 'ਵਿੰਗਸ ਓਵਰ ਗੰਗਾ' ਸ਼ੁਰੂ, ਗੰਗਾ ਦੇ ਉੱਪਰ ਜਹਾਜ਼ਾਂ ਨੇ ਦਿਖਾਏ ਕਰਤੱਬ