Sunday, February 22, 2026
BREAKING
ਪੰਜਾਬ 'ਚ ਵੱਡੀ ਵਾਰਦਾਤ! NRI ਦੇ ਘਰ ਤੇ ਚੱਲੀਆਂ ਗੋਲ਼ੀਆਂ, ਕੰਬਿਆ ਇਹ ਇਲਾਕਾ ਅੰਮ੍ਰਿਤਸਰ ਪੁਲਸ ਵੱਲੋਂ ਗੈਰ-ਕਾਨੂੰਨੀ ਅਸਲਾ ਮੋਡਿਊਲ ਬੇਨਕਾਬ, 5 ਪਿਸਤੌਲਾਂ ਸਮੇਤ 2 ਕਾਬੂ CM ਮਾਨ ਦੀ ਰਿਹਾਇਸ਼ ਬਾਹਰ ਕਿਸਾਨਾਂ ਦਾ ਜ਼ਬਰਦਸਤ ਧਰਨਾ, ਪੰਜਾਬ ਸਰਕਾਰ ਨੂੰ ਦਿੱਤੀ ਚਿਤਾਵਨੀ ਵੱਡੀ ਖ਼ਬਰ ; ਦੁਕਾਨਦਾਰ ਨਾਲ ਕੁੱਟਮਾਰ ਮਾਮਲੇ 'ਚ ਗਾਇਕ ਗੀਤਾ ਜੈਲਦਾਰ ਨੇ ਮੰਗੀ ਮੁਆਫ਼ੀ ਫ਼ਰੀਦਕੋਟ 'ਚ ਨਸ਼ਾ ਤਸਕਰੀ ਦੇ ਵੱਡੇ ਨੈੱਟਵਰਕ ਦਾ ਪਰਦਾਫਾਸ਼, ਬਰਖ਼ਾਸਤ ਪੁਲਸ ਵਾਲੇ ਸਣੇ 6 ਗ੍ਰਿਫ਼ਤਾਰ ਪੰਜਾਬ 'ਚ ਅਕਾਲੀ ਦਲ ਦੇ ਆਗੂ ਦੀ ਗੱਡੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ! ਚੰਡੀਗੜ੍ਹ 'ਚ ਔਰਤ ਦਾ ਬੇਰਹਿਮੀ ਨਾਲ ਕਤਲ, ਲਾਸ਼ ਕੋਲ ਬੈਠਾ ਦੇਖਦਾ ਰਿਹਾ ਮੋਬਾਇਲ ਰਾਹੁਲ ਗਾਂਧੀ ਦੀ ਰੈਲੀ ਤੋਂ ਪਹਿਲਾਂ ਸਿਆਸਤ 'ਚ ਹਲਚਲ! 27 ਦੀਆਂ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਖਿੱਚੀ ਤਿਆਰੀ ਪੰਜਾਬ 'ਚ ਬਿਜਲੀ ਬਿੱਲ ਨਾ ਭਰਨ ਵਾਲਿਆਂ ਲਈ ਬੁਰੀ ਖ਼ਬਰ, ਪਾਵਰਕਾਮ ਨੇ ਕਰ 'ਤੀ ਵੱਡੀ ਕਾਰਵਾਈ Big Breaking: ਤਰਨਤਾਰਨ 'ਚ ਵਿਆਹ ਸਮਾਗਮ ਦੌਰਾਨ 'ਆਪ' ਸਰਪੰਚ ਦਾ ਕਤਲ ਕਰਨ ਵਾਲਿਆਂ ਦਾ ਐਨਕਾਊਂਟਰ

ਹਰਿਆਣਾ

ਕੌਣ ਹੈ ਰਾਹੁਲ ਫਾਜ਼ਿਲਪੁਰੀਆ? ਜਿਸ ਦੀ ਥਾਰ 'ਤੇ ਸਿੱਧੂ ਮੂਸੇਵਾਲਾ ਵਾਂਗ ਘੇਰ ਕੇ ਕੀਤੀ ਗਈ ਫਾਇਰਿੰਗ

15 ਜੁਲਾਈ, 2025 05:29 PM

ਗੁਰੂਗ੍ਰਾਮ : ਗੁਰੂਗ੍ਰਾਮ ਦੇ ਸੈਕਟਰ 71 ਇਲਾਕੇ ਵਿੱਚ ਸੋਮਵਾਰ ਰਾਤ ਨੂੰ ਅਣਪਛਾਤੇ ਹਮਲਾਵਰਾਂ ਨੇ ਹਰਿਆਣਾ ਅਤੇ ਬਾਲੀਵੁੱਡ ਦੇ ਮਸ਼ਹੂਰ ਗਾਇਕ ਤੇ ਰੈਪਰ ਰਾਹੁਲ ਫਾਜ਼ਿਲਪੁਰੀਆ 'ਤੇ ਗੋਲੀਬਾਰੀ ਕੀਤੀ, ਜਿਸ 'ਚ ਉਹ ਵਾਲ-ਵਾਲ ਬਚੇ। ਪੁਲਸ ਅਨੁਸਾਰ, ਹਮਲਾਵਰ ਟਾਟਾ ਪੰਚ ਕਾਰ ਵਿੱਚ ਸਵਾਰ ਹੋ ਕੇ ਪਿੱਛੇ ਆਏ ਅਤੇ ਫਾਜ਼ਿਲਪੁਰੀਆ ਦੀ ਥਾਰ 'ਤੇ ਅੰਨੇਵਾਹ ਗੋਲੀਬਾਰੀ ਕਰ ਦਿੱਤੀ। ਰਾਹੁਲ ਨੇ ਸਮਝਦਾਰੀ ਦਿਖਾਈ ਅਤੇ ਆਪਣੀ ਥਾਰ ਭਜਾ ਕੇ ਜਾਨ ਬਚਾਈ। ਇਸ ਘਟਨਾ ਮਗਰੋਂ ਗੁਰੂਗ੍ਰਾਮ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਕੌਣ ਹੈ ਰਾਹੁਲ ਫਾਜ਼ਿਲਪੁਰੀਆ ?
ਰਾਹੁਲ ਫਾਜ਼ਿਲਪੁਰੀਆ ਦਾ ਅਸਲ ਨਾਮ ਰਾਹੁਲ ਯਾਦਵ ਹੈ। ਉਹ 'ਕਰ ਗਈ ਚੁਲ', '2 ਮੇਨੀ ਗਰਲਜ਼', '32 ਬੋਰ' ਵਰਗੇ ਹਿੱਟ ਗੀਤਾਂ ਲਈ ਮਸ਼ਹੂਰ ਹਨ। ਉਹ ਮਸ਼ਹੂਰ ਯੂਟਿਊਬਰ ਅਤੇ ਬਿਗ ਬੌਸ ਓਟੀਟੀ 2 ਦੇ ਜੇਤੂ ਐਲਵਿਸ਼ ਯਾਦਵ ਦੇ ਕਾਫ਼ੀ ਨੇੜਲੇ ਦੋਸਤ ਹਨ। 2023 ਵਿੱਚ ਦੋਵਾਂ ਦੇ ਖ਼ਿਲਾਫ਼ ਸੱਪਾਂ ਦੇ ਜ਼ਹਿਰ ਅਤੇ ਜਿੰਦਾ ਸੱਪਾਂ ਦੀ ਵਰਤੋਂ ਨਾਲ ਜੁੜੇ ਇੱਕ ਰੇਵ ਪਾਰਟੀ ਮਾਮਲੇ ਵਿੱਚ ਕਾਰਵਾਈ ਹੋਈ ਸੀ। ਐਲਵਿਸ਼ ਨੇ ਪੁਲਸ ਨੂੰ ਕਿਹਾ ਸੀ ਕਿ ਸੱਪ ਲਿਆਉਣ ਦੀ ਜ਼ਿੰਮੇਵਾਰੀ ਰਾਹੁਲ ਦੀ ਸੀ।

ਸਿੱਧੂ ਮੂਸੇਵਾਲਾ ਵਾਂਗ ਹਮਲਾ?
ਇਹ ਹਮਲਾ ਕਾਫੀ ਹੱਦ ਤੱਕ ਸਿੱਧੂ ਮੂਸੇਵਾਲਾ ਕਤਲਕਾਂਡ ਦੀ ਯਾਦ ਦਿਵਾਉਂਦਾ ਹੈ। 29 ਮਈ 2022 ਨੂੰ, ਪੰਜਾਬ ਦੇ ਮਾਨਸਾ ਵਿਖੇ ਅਣਪਛਾਤੇ ਹਮਲਾਵਰਾਂ ਨੇ ਸਿੱਧੂ ਮੂਸੇਵਾਲਾ ਦੀ ਥਾਰ ਨੂੰ ਨਿਸ਼ਾਨਾ ਬਣਾਉਂਦਿਆਂ ਤਾਬੜਤੋੜ ਗੋਲੀਆਂ ਚਲਾਈਆਂ ਸਨ। ਇਸ ਘਟਨਾ ਵਿਚ ਮੂਸੇਵਾਲਾ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਹੁਣ ਕੁਝ ਹੱਦ ਤੱਕ ਉਸੇ ਤਰੀਕੇ ਨਾਲ ਰਾਹੁਲ ਫਾਜ਼ਿਲਪੁਰੀਆ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ।

ਫਿਲਹਾਲ ਜਾਂਚ ਜਾਰੀ
ਗੁਰੂਗ੍ਰਾਮ ਪੁਲਸ ਨੇ ਘਟਨਾ ਵਾਲੀ ਥਾਂ 'ਤੇ ਤੁਰੰਤ ਕਾਰਵਾਈ ਕੀਤੀ ਅਤੇ ਇਲਾਕੇ ਦੀ ਘੇਰਾਬੰਦੀ ਕਰਕੇ CCTV ਫੁਟੇਜ, ਗਵਾਰਾਂ ਅਤੇ ਕਾਰਾਂ ਦੀ ਡੀਟੇਲ ਇਕੱਠੀ ਕਰ ਰਹੀ ਹੈ। ਹਾਲਾਂਕਿ ਹੁਣ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ, ਪਰ ਪੁਲਸ ਦੇ ਅਨੁਸਾਰ ਜਲਦ ਹਮਲਾਵਰਾਂ ਦੀ ਪਛਾਣ ਕਰ ਲਈ ਜਾਵੇਗੀ।

Have something to say? Post your comment

ਅਤੇ ਹਰਿਆਣਾ ਖਬਰਾਂ

ਸਿਹਤ ਕਾਰਨਾਂ ਕਰਕੇ 2 ਮਾਰਚ ਤੱਕ ਸੈਸ਼ਨ 'ਚ ਨਹੀਂ ਆਉਣਗੇ ਟਰਾਂਸਪੋਰਟ ਮੰਤਰੀ ਅਨਿਲ ਵਿਜ

ਸਿਹਤ ਕਾਰਨਾਂ ਕਰਕੇ 2 ਮਾਰਚ ਤੱਕ ਸੈਸ਼ਨ 'ਚ ਨਹੀਂ ਆਉਣਗੇ ਟਰਾਂਸਪੋਰਟ ਮੰਤਰੀ ਅਨਿਲ ਵਿਜ

'ਪੰਜਾਬ 'ਚ ਮੇਰੇ ਪ੍ਰੋਗਰਾਮਾਂ ਨੂੰ ਰੋਕਿਆ ਜਾ ਰਿਹਾ', CM ਨਾਇਬ ਸੈਣੀ ਦੀ ਪੰਜਾਬ ਸਰਕਾਰ ਨੂੰ ਚਿਤਾਵਨੀ

'ਪੰਜਾਬ 'ਚ ਮੇਰੇ ਪ੍ਰੋਗਰਾਮਾਂ ਨੂੰ ਰੋਕਿਆ ਜਾ ਰਿਹਾ', CM ਨਾਇਬ ਸੈਣੀ ਦੀ ਪੰਜਾਬ ਸਰਕਾਰ ਨੂੰ ਚਿਤਾਵਨੀ

ਰਾਜਸਥਾਨ ਨੂੰ ਪਾਣੀ ਦੇਵੇਗਾ ਹਰਿਆਣਾ ! 32 ਸਾਲਾਂ ਤੋਂ ਲਟਕਦਾ ਆ ਰਿਹਾ ਮੁੱਦਾ ਆਖ਼ਿਰਕਾਰ ਹੋਇਆ ਹੱਲ

ਰਾਜਸਥਾਨ ਨੂੰ ਪਾਣੀ ਦੇਵੇਗਾ ਹਰਿਆਣਾ ! 32 ਸਾਲਾਂ ਤੋਂ ਲਟਕਦਾ ਆ ਰਿਹਾ ਮੁੱਦਾ ਆਖ਼ਿਰਕਾਰ ਹੋਇਆ ਹੱਲ

ਘਰ 'ਚ ਫਿਸਲੇ ਅਨਿਲ ਵਿਜ ਨਾਲ ਵਾਪਰਿਆ ਹਾਦਸਾ: ਦੋਵੇਂ ਲੱਤਾਂ ਫ੍ਰੈਕਚਰ, ਡਾਕਟਰਾਂ ਨੇ ਦਿੱਤੀ 'ਬੈੱਡ ਰੈਸਟ' ਦੀ ਸਲਾਹ

ਘਰ 'ਚ ਫਿਸਲੇ ਅਨਿਲ ਵਿਜ ਨਾਲ ਵਾਪਰਿਆ ਹਾਦਸਾ: ਦੋਵੇਂ ਲੱਤਾਂ ਫ੍ਰੈਕਚਰ, ਡਾਕਟਰਾਂ ਨੇ ਦਿੱਤੀ 'ਬੈੱਡ ਰੈਸਟ' ਦੀ ਸਲਾਹ

ਹਰਿਆਣਾ: ਸੂਰਜਕੁੰਡ ਮੇਲੇ ਦੌਰਾਨ ਵਾਪਰੇ ਹਾਦਸੇ ਦੇ ਜ਼ਖ਼ਮੀਆਂ ਨੂੰ ਮਿਲੇ CM ਸੈਣੀ, ਕੀਤੀ ਗੱਲਬਾਤ

ਹਰਿਆਣਾ: ਸੂਰਜਕੁੰਡ ਮੇਲੇ ਦੌਰਾਨ ਵਾਪਰੇ ਹਾਦਸੇ ਦੇ ਜ਼ਖ਼ਮੀਆਂ ਨੂੰ ਮਿਲੇ CM ਸੈਣੀ, ਕੀਤੀ ਗੱਲਬਾਤ

ਪੈਨਸ਼ਨ ਕਟੌਤੀ ਨੂੰ ਲੈ ਕੇ ਛਿੜਿਆ ਵਿਵਾਦ; CM ਸੈਣੀ ਬੋਲੇ-ਕਿਸੇ ਦੀ ਪੈਨਸ਼ਨ ਨਹੀਂ ਕੱਟੀ

ਪੈਨਸ਼ਨ ਕਟੌਤੀ ਨੂੰ ਲੈ ਕੇ ਛਿੜਿਆ ਵਿਵਾਦ; CM ਸੈਣੀ ਬੋਲੇ-ਕਿਸੇ ਦੀ ਪੈਨਸ਼ਨ ਨਹੀਂ ਕੱਟੀ

ਲਾਡੋ ਲਕਸ਼ਮੀ ਯੋਜਨਾ ਤਹਿਤ ਔਰਤਾਂ ਦੇ ਖਾਤਿਆਂ 'ਚ ਆਏ 193 ਕਰੋੜ ਰੁਪਏ, CM ਸੈਣੀ ਦਾ ਵੱਡਾ ਐਲਾਨ

ਲਾਡੋ ਲਕਸ਼ਮੀ ਯੋਜਨਾ ਤਹਿਤ ਔਰਤਾਂ ਦੇ ਖਾਤਿਆਂ 'ਚ ਆਏ 193 ਕਰੋੜ ਰੁਪਏ, CM ਸੈਣੀ ਦਾ ਵੱਡਾ ਐਲਾਨ

ਮਾਨ ਸਰਕਾਰ ਆਪਣੀ ਖਿਸਕਦੀ ਜ਼ਮੀਨ ਤੇ ਸੱਚ ਦੀ ਆਵਾਜ਼ ਤੋਂ ਬੌਖਲਾਈ: ਭੁਪਿੰਦਰ ਹੁੱਡਾ

ਮਾਨ ਸਰਕਾਰ ਆਪਣੀ ਖਿਸਕਦੀ ਜ਼ਮੀਨ ਤੇ ਸੱਚ ਦੀ ਆਵਾਜ਼ ਤੋਂ ਬੌਖਲਾਈ: ਭੁਪਿੰਦਰ ਹੁੱਡਾ

ਕੇਂਦਰੀ ਬਜਟ ਵਿਕਸਿਤ ਤੇ ਆਤਮ-ਨਿਰਭਰ ਭਾਰਤ ਦਾ ਰੋਡਮੈਪ, ਖੁੱਲ੍ਹਣਗੇ ਤਰੱਕੀ ਦੇ ਨਵੇਂ ਰਾਹ: CM ਸੈਣੀ

ਕੇਂਦਰੀ ਬਜਟ ਵਿਕਸਿਤ ਤੇ ਆਤਮ-ਨਿਰਭਰ ਭਾਰਤ ਦਾ ਰੋਡਮੈਪ, ਖੁੱਲ੍ਹਣਗੇ ਤਰੱਕੀ ਦੇ ਨਵੇਂ ਰਾਹ: CM ਸੈਣੀ

ਦਿੱਲੀ 'ਚ ਨਾਇਬ ਸੈਣੀ ਨੇ PM ਮੋਦੀ ਨਾਲ ਕੀਤੀ ਮੁਲਾਕਾਤ, ਹਰਿਆਣਾ ਦੇ ਦੌਰੇ ਲਈ ਦਿੱਤਾ ਸੱਦਾ

ਦਿੱਲੀ 'ਚ ਨਾਇਬ ਸੈਣੀ ਨੇ PM ਮੋਦੀ ਨਾਲ ਕੀਤੀ ਮੁਲਾਕਾਤ, ਹਰਿਆਣਾ ਦੇ ਦੌਰੇ ਲਈ ਦਿੱਤਾ ਸੱਦਾ