ਪਟਨਾ : ਬਿਹਾਰ ਦੇ ਪਟਨਾ ਦੀ ਇਕ ਅਦਾਲਤ ਨੇ ਕੋਚਿੰਗ ਸੰਸਥਾ ’ਚ ਹੋਈ ਗੋਲੀਬਾਰੀ ਦੀ ਘਟਨਾ ਨਾਲ ਜੁੜੇ ਮਾਮਲੇ ’ਚ ਸ਼ਨੀਵਾਰ ਨੂੰ ਅਧਿਆਪਕ ਫੈਸਲ ਖਾਨ ਉਰਫ ‘ਖਾਨ ਸਰ’ ਦੀ ਅਗਾਊਂ ਜ਼ਮਾਨਤ ਸਮਾਂ-ਹੱਦ 30 ਜੂਨ ਤੱਕ ਵਧਾ ਦਿੱਤੀ ਹੈ। ਇਸ ਦੀ ਜਾਣਕਾਰੀ ਉਨ੍ਹਾਂ ਦੇ ਵਕੀਲ ਨੇ ਦਿੱਤੀ ਹੈ। ਦੱਸ ਦੇਈਏ ਕਿ ਜੂਨ ਮਹੀਨੇ ਦੇ ਸ਼ੁਰੂ ’ਚ ਕੁਝ ਸ਼ਰਾਰਤੀ ਅਨਸਰਾਂ ਨੇ ‘ਖਾਨ ਸਰ’ ਦੀ ਕੋਚਿੰਗ ਸੰਸਥਾ ’ਚ ਦਾਖ਼ਲ ਹੋ ਕੇ ਭੰਨਤੋੜ ਕੀਤੀ ਸੀ ਅਤੇ ਇਸ ਦੌਰਾਨ ਉਨ੍ਹਾਂ ਦੇ ਸੁਰੱਖਿਆ ਕਰਮਚਾਰੀਆਂ ਨੇ ਗੋਲੀ ਚਲਾਈ ਸੀ।
ਕੋਚਿੰਗ ਸੰਸਥਾਂ ਮਾਮਲੇ ਵਿਚ ਦਰਜ ਐੱਫ. ਆਈ. ਆਰ. ਵਿਚ ‘ਖਾਨ ਸਰ’ ਦਾ ਨਾਂ ਵੀ ਸ਼ਾਮਲ ਸੀ ਅਤੇ ਅਦਾਲਤ ਨੇ 9 ਜੂਨ ਨੂੰ ਉਨ੍ਹਾਂ ਨੂੰ ਗ੍ਰਿਫ਼ਤਾਰੀ ਤੋਂ ਸੁਰੱਖਿਆ ਦਿੱਤੀ ਸੀ। ਸ਼ਨੀਵਾਰ ਨੂੰ ਇਸ ਮਾਮਲੇ ਦੀ ਹੋ ਰਹੀ ਸੁਣਵਾਈ ਦੌਰਾਨ ਮਾਮਲੇ ਦੀ ਅਪਡੇਟ ਕੀਤੀ ਕੇਸ ਡਾਇਰੀ ਅਦਾਲਤ ਵਿਚ ਪੇਸ਼ ਕੀਤੀ ਗਈ ਅਤੇ ਬਹਿਸ ਲਈ ਸੁਣਵਾਈ ਮੰਗਲਵਾਰ ਤੱਕ ਮੁਲਤਵੀ ਕਰ ਦਿੱਤੀ ਗਈ। ਜਿਸ ਕਾਰਨ ‘ਖਾਨ ਸਰ’ ਦੀ ਅਗਾਊਂ ਜ਼ਮਾਨਤ ਸਮਾਂ-ਹੱਦ 30 ਜੂਨ ਤੱਕ ਵਧਾ ਦਿੱਤੀ ਗਈ।