Wednesday, August 05, 2026
BREAKING
ਪੰਜਾਬ ਵਿਧਾਨ ਸਭਾ ਵੱਲੋਂ ਉਪਭੋਗਤਾਵਾਂ ਦੀਆਂ ਚਿੰਤਾਵਾਂ ਹੱਲ ਹੋਣ ਤੱਕ ਲਾਜ਼ਮੀ ਈ-20 ਲਾਗੂਕਰਨ ਦੇ ਫੈਸਲੇ ਨੂੰ ਮੁਅੱਤਲ ਕਰਨ ਲਈ ਕੇਂਦਰ ਨੂੰ ਅਪੀਲ ਕਰਦਾ ਮਤਾ ਪਾਸ ਕੈਬਿਨੇਟ ਮੰਤਰੀ ਡਾ. ਰਵਜੋਤ ਸਿੰਘ ਨੇ ਪੰਜਾਬ ਵਿਧਾਨ ਸਭਾ ਵਿੱਚ ਈ-20 ਬਲੈਂਡਿਡ ਪੈਟਰੋਲ ਸਬੰਧੀ ਮਤੇ ਦਾ ਕੀਤਾ ਸਮਰਥਨ 33 ਫ਼ੀਸਦੀ ਸਬਸਿਡੀ 'ਤੇ ਤੇਲ ਕੱਢਣ ਵਾਲੇ ਯੂਨਿਟ ਸਥਾਪਤ ਕਰਨ ਲਈ 11 ਅਗਸਤ ਤੱਕ ਅਰਜ਼ੀਆਂ ਦੀ ਮੰਗ - ਮੁੱਖ ਖੇਤੀਬਾੜੀ ਅਫ਼ਸਰ PM ਦੀ ਪੋਸਟ ਹਟਾਏ ਜਾਣ ਦੇ ਮਾਮਲੇ 'ਚ ਮੈਟਾ ਦੇ ਹੈੱਡ ਨੂੰ ਸੰਮਨ ਪੰਜਾਬ 'ਚ ਜਾਰੀ ਹੋਇਆ ਰੈੱਡ ਅਲਰਟ, ਪੁਲਸ ਨੇ ਕਈ ਜ਼ਿਲ੍ਹਿਆਂ 'ਚ ਕੀਤੀ ਭਾਰੀ ਨਾਕਾਬੰਦੀ BIG BREAKING: ਪੰਜਾਬ 'ਚ ED ਦੀ RAID ਜਨਮ ਜਾਂ ਮੌਤ ਦੀ ਰਜਿਸਟਰੇਸ਼ਨ 'ਚ ਦੇਰੀ ਪਵੇਗੀ ਭਾਰੀ, ਜਾਣੋ ਰਾਜ ਸਭਾ 'ਚ ਪਾਸ ਹੋਏ ਬਿੱਲ ਦੇ ਨਵੇਂ ਨਿਯਮ ਪਾਰਟੀ ਅੰਦਰ ਮੌਜੂਦ 'ਗੱਦਾਰਾਂ' ਨੂੰ ਲੈ ਕੇ ਪੰਜਾਬ ਕਾਂਗਰਸ ਇੰਚਾਰਜ ਭੂਪੇਸ਼ ਬਘੇਲ ਦਾ ਬਿਆਨ ਜਲੰਧਰ ਦੇ ਸਿਵਲ ਹਸਪਤਾਲ 'ਚ ਲੱਗੀ ਭਿਆਨਕ ਅੱਗ, ਮੌਕੇ 'ਤੇ ਪੈ ਗਿਆ ਚੀਕ-ਚਿਹਾੜਾ ਪਾਵਰਕਾਮ ਨੇ ਬਿਜਲੀ ਖ਼ਪਤਕਾਰਾਂ ਨੂੰ ਦਿੱਤੀ ਵੱਡੀ ਰਾਹਤ, ਹਜ਼ਾਰਾਂ ਲੋਕਾਂ ਨੂੰ ਮਿਲੇਗਾ ਸਿੱਧਾ ਲਾਭ, ਹੁਣ...

ਪੰਜਾਬ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਨੇ ਰਚਾਇਆ ਸ਼ਾਇਰ ਸੁਰਿੰਦਰਪ੍ਰੀਤ ਘਣੀਆਂ ਨਾਲ ਭਾਵਪੂਰਤ ਰੂਬਰੂ ਸਮਾਗਮ

13 ਜੁਲਾਈ, 2025 05:09 PM

ਬਠਿੰਡਾ :ਕੈਨੇਡੀਅਨ ਪੰਜਾਬੀ ਸਾਹਿਤ ਸਭਾ, ਟਰਾਂਟੋੰ ਵੱਲੋਂ ਇੱਥੇ ਪ੍ਰਸਿੱਧ ਕਵਿੱਤਰੀ ਸੁਰਿੰਦਰਜੀਤ ਕੌਰ ਗਿੱਲ ਦੇ ਗ੍ਰਹਿ ਵਿਖੇ ਬਠਿੰਡਾ ਨਿਵਾਸੀ   ਉੱਘੇ ਗ਼ਜ਼ਲਗੋ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ, ਸੁਰਿੰਦਰਪ੍ਰੀਤ ਘਣੀਆਂ ਨਾਲ ਦਿਲਚਸਪ ਅਤੇ ਭਾਵਪੂਰਤ ਰੂਬਰੂ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਭਾ ਵੱਲੋਂ ਸ੍ਰੀ ਘਣੀਆਂ ਦੇ ਸਾਹਿਤਕ ਅਤੇ ਜਥੇਬੰਦਕ ਯੋਗਦਾਨ ਬਦਲੇ ਉਹਨਾਂ ਦਾ ਸਨਮਾਨ ਵੀ ਕੀਤਾ ਗਿਆ।ਸਮਾਗਮ ਦੇ ਆਰੰਭ ਵਿੱਚ ਸ਼ਾਇਰ ਮਲੂਕ ਸਿੰਘ ਕਾਹਲੋਂ ਨੇ ਮੰਚ ਸੰਚਾਲਨ ਕਰਦਿਆਂ ਸ਼੍ਰੀ ਘਣੀਆਂ ਦੀ ਜਾਣ ਪਛਾਣ ਕਰਾਉਂਦਿਆਂ ਦੱਸਿਆ ਕਿ ਸੁਰਿੰਦਰਪ੍ਰੀਤ ਘਣੀਆਂ ਜਿੱਥੇ ਇੱਕ ਨਾਮਵਰ ਸ਼ਾਇਰ ਹਨ ਉਥੇ ਉਹਨਾਂ ਦਾ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਸਮਰਪਿਤ ਕੇਂਦਰੀ ਪੰਜਾਬੀ ਲੇਖਕ ਸਭਾ ਵਿੱਚ ਵੀ ਜ਼ਿਕਰਯੋਗ ਕੰਮ ਹੈ। ਇਸ ਉਪਰੰਤ ਸਮਾਗਮ ਦੀ ਮੇਜ਼ਬਾਨ ਤੇ ਪ੍ਰਸਿੱਧ ਕਵਿੱਤਰੀ ਸੁਰਿੰਦਰਜੀਤ ਕੌਰ ਗਿੱਲ ਨੇ ਸੁਰਿੰਦਰਪ੍ਰੀਤ ਘਣੀਆਂ ਦੀ ਸ਼ਖ਼ਸੀਅਤ ਅਤੇ ਰਚਨਾ ਦੀ ਪ੍ਰਸ਼ੰਸਾ ਕਰਦਿਆਂ ਸਮੂਹ ਹਾਜ਼ਰੀਨ ਨੂੰ ਸਭਾ ਵੱਲੋਂ ਜੀ ਆਇਆ ਆਖਿਆ।

          ਇਸ ਮੌਕੇ ਸੁਰਿੰਦਰਪ੍ਰੀਤ ਘਣੀਆਂ ਨੇ ਹਾਜ਼ਰੀਨ ਦੇ ਰੂਬਰੂ ਹੁੰਦਿਆਂ ਆਪਣੇ ਜੀਵਨ ਸੰਘਰਸ਼, ਤਜਰਬੇ, ਪੜ੍ਹਾਈ ਲਿਖਾਈ, ਨੌਕਰੀ, ਸਾਹਿਤਿਕ ਸਫ਼ਰ ਅਤੇ ਸਿਰਜਣ ਪ੍ਰਕਿਰਿਆ ਬਾਰੇ ਬੋਲਦਿਆਂ ਕਿਹਾ ਕਿ ਉਸਨੇ ਆਪਣੇ ਸ਼ਾਇਰ ਚਾਚਾ ਜੀ ਕੈਪਟਨ ਪ੍ਰੀਤਮ ਸਿੰਘ ਲਹਿਰੀ ਤੋਂਪ੍ਰੇਰਿਤ ਹੁੰਦਿਆਂ ਲਿਖਣਾ ਸ਼ੁਰੂ ਕਰਦਿਆ ਪਹਿਲਾ ਗੀਤ ਨੌਵੀਂ ਜਮਾਤ ਵਿੱਚ ਪੜੵਦਿਆਂ ਲਿਖਿਆ। ਉਸ ਤੋਂ ਬਾਅਦ ਪੰਜਾਬੀ ਸਾਹਿਤ ਸਭਾ ਜੈਤੋ ਨਾਲ ਜੁੜਕੇ ਉਸਤਾਦ ਦੀਪਕ ਜੈਤੋਈ ਸਾਹਿਬ ਅਤੇ ਪ੍ਰਸਿੱਧ ਨਾਵਲਕਾਰ ਪ੍ਰੋਫੈਸਰ ਗੁਰਦਿਆਲ ਸਿੰਘ ਦੀ ਛਤਰ ਛਾਇਆ ਹੇਠ ਸਾਹਿਤ ਦਾ ਅਸਲ ਮਨੋਰਥ ਸਮਝਦਿਆਂ ਸੁਚੇਤ ਪੱਧਰ ਤੇ ਸਾਹਿਬ ਸਿਰਜਣਾ ਕੀਤੀ। ਸਾਹਿਤ ਦੇ ਮਨੋਰਥ ਅਤੇ ਮਹੱਤਵ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਸਾਹਿਤ ਵਿਅਕਤੀ , ਸਮਾਜ ਅਤੇ ਆਲੇ ਦੁਆਲੇ ਨੂੰ ਸਮਝਣ ਦਾ ਸਾਧਨ ਹੈ ਜਿਸ ਦੀ ਰਾਜਨੀਤਿਕ ਇਨਕਲਾਬ ਵਿੱਚ ਵੀ ਮਹੱਤਵਪੂਰਨ ਭੂਮਿਕਾ ਬਣਦੀ ਹੈ। ਇਸ ਮੌਕੇ ਉਹਨਾਂ ਆਪਣੀਆਂ ਗ਼ਜ਼ਲ ਦੀਆਂ ਦੋ ਪੁਸਤਕਾਂ ਹਰਫਾਂ ਦੇ ਪੁਲ ਅਤੇ ਟੂਮਾਂ ਵਿੱਚੋਂ ਚੋਣਵੀਆਂ ਗਜ਼ਲਾਂ ਸਾਂਝੀਆਂ ਕਰਦਿਆਂ ਨਵੀਆਂ ਗਜਲਾਂ ਵੀ ਹਾਜ਼ਰੀਨ ਨਾਲ ਸਾਂਝੀਆਂ ਕੀਤੀਆਂ।

          ਸਵਾਲਾਂ ਜਵਾਬਾਂ ਦੇ ਸਿਲਸਿਲੇ ਤਹਿਤ ਪਿਆਰਾ ਸਿੰਘ ਕੁੱਦੋਵਾਲ, ਬਜ਼ੁਰਗ ਲੇਖਕ ਕਿਰਪਾਲ ਸਿੰਘ ਪੰਨੂ, ਡਾ. ਸੁਖਦੇਵ ਸਿੰਘ ਝੰਡ, ਬਮਲਜੀਤ ਕੌਰ ਮਾਨ ਆਦਿ ਲੇਖਕਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸ਼੍ਰੀ ਘਣੀਆਂ ਨੇ ਕਿਹਾ ਕਿ ਸਾਹਿਤ ਦਾ ਮਨੋਰਥ ਦੁੱਖ ਸੁੱਖ ਦੀ ਸਾਂਝ ਪੈਦਾ ਕਰਨਾ ਅਤੇ ਮਨੁੱਖ ਨੂੰ ਸੰਵੇਦਨਸ਼ੀਲ ਬਣਾਉਣਾ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਲੇਖਕ ਸਭਾਵਾਂ ਦੀ ਬਾਗ -ਡੋਰ ਸਿਆਸੀ ਪਾਰਟੀਆਂ ਦੇ ਨਹੀਂ, ਲੇਖਕਾਂ ਦੇ ਹੱਥ ਹੋਣੀ ਚਾਹੀਦੀ ਹੈ। ਇਸ ਮੌਕੇ ਡਾ. ਜਗਮੋਣ ਸੰਘਾ, ਅਜੈਬ ਸਿੰਘ ਸੰਘਾ, ਇਕਬਾਲ ਸਿੰਘ ਬਰਾੜ, ਜੱਸੀ ਭੁੱਲਰ ,ਹਰਦਿਆਲ ਝੀਤਾ, ਰਿੰਟੂ ਭਾਟੀਆ, ਸੁਰਜੀਤ ਕੌਰ, ਪਿਆਰਾ ਸਿੰਘ ਕੁੱਦੋਵਾਲ, ਬਮਲਜੀਤ ਕੌਰ ਮਾਨ, ਪਰਮਜੀਤ ਦਿਓਲ, ਸੁਖਚਰਨਜੀਤ ਕੌਰ ਗਿੱਲ ਅਤੇ ਸੁਰਿੰਦਰਜੀਤ ਕੌਰ ਗਿੱਲ ਨੇ ਵੀ ਆਪਣੀਆਂ ਭਾਵ ਪੂਰਤ ਅਤੇ ਮਿਆਰੀ ਰਚਨਾਵਾਂ ਨਾਲ ਵਿਸ਼ੇਸ਼ ਰੰਗ ਬੰਨਿਆਂ।

              ਸਮਾਗਮ ਦੇ ਅਖੀਰ ਵਿੱਚ ਸੇਵਾ ਮੁਕਤ ਜ਼ਿਲਾ ਭਾਸ਼ਾ ਅਫਸਰ, ਪਟਿਆਲਾ ਅਤੇ ਸਭਾ ਦੇ ਸਰਪ੍ਰਸਤ ਬਲਰਾਜ ਸਿੰਘ ਚੀਮਾ ਨੇ ਸਮਾਗਮ ਤੇ ਟਿੱਪਣੀ ਕਰਦਿਆਂ ਕਿਹਾ ਕਿ ਅੱਜ ਦਾ ਸਮਾਗਮ ਬੇਹੱਦ ਪ੍ਰਭਾਵਸ਼ਾਲੀ ਰਿਹਾ ।ਉਹਨਾਂ ਸੁਰਿੰਦਰਪ੍ਰੀਤ ਘਣੀਆਂ ਦੇ ਵਿਚਾਰਾਂ ਨਾਲ ਸਹਿਮਤੀ ਪ੍ਰਗਟ ਕਰਦਿਆਂ ਕਿਹਾ ਕਿ ਕਵਿਤਾ ਕਵੀ ਦੇ ਸੱਚੇ- ਸੁੱਚੇ ਮਨ ਅਤੇ ਅਨੁਭਵ ਦਾ ਸਹਿਜ ਤੇ ਸੁਹਜਮਈ ਕਲਾਤਮਿਕ ਪ੍ਰਗਟਾਵਾ ਹੁੰਦੀ ਹੈ। ਉਹਨਾਂ ਇਸ ਮੌਕੇ ਸਮੂਹ ਹਾਜ਼ਰੀਨ ਦਾ ਸਭਾ ਵੱਲੋਂ ਧੰਨਵਾਦ ਵੀ ਕੀਤਾ। ਸਮਾਗਮ ਦੇ ਅਖੀਰ ਵਿੱਚ ਕਨੇਡੀਅਨ ਸਾਹਿਤ ਸਭਾ ਅਤੇ ਵਿਸ਼ਵ ਪੰਜਾਬੀ ਸਾਹਿਤਿਕ ਸਾਂਝਾ ਸਭਾ ਦੀ ਚੇਅਰਮੈਨ ਰਮਿੰਦਰ ਵਾਲੀਆ ਵੱਲੋਂ ਮਹਿਮਾਨ ਸ਼ਾਇਰ ਸੁਰਿੰਦਰਪ੍ਰੀਤ ਘਣੀਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ ।ਇਸ ਮੌਕੇ ਡਾ. ਗੁਰਚਰਨ ਸਿੰਘ, ਗੁਰਦਿਆਲ ਸਿੰਘ ਮਲੂਕਾ ,ਹਰਪਾਲ ਸਿੰਘ ਭਾਟੀਆ, ਰਮਿੰਦਰ ਵਾਲੀਆ, ਮਕਸੂਦ ਚੌਧਰੀ, ਐਸ,ਐਸ. ਮੱਲੀ ਆਦਿ ਲੇਖਕ ਤੇ ਸਰੋਤੇ ਵੀ ਹਾਜ਼ਰ ਸਨ।

 

Have something to say? Post your comment

ਅਤੇ ਪੰਜਾਬ ਖਬਰਾਂ

ਪੰਜਾਬ ਵਿਧਾਨ ਸਭਾ ਵੱਲੋਂ ਉਪਭੋਗਤਾਵਾਂ ਦੀਆਂ ਚਿੰਤਾਵਾਂ ਹੱਲ ਹੋਣ ਤੱਕ ਲਾਜ਼ਮੀ ਈ-20 ਲਾਗੂਕਰਨ ਦੇ ਫੈਸਲੇ ਨੂੰ ਮੁਅੱਤਲ ਕਰਨ ਲਈ ਕੇਂਦਰ ਨੂੰ ਅਪੀਲ ਕਰਦਾ ਮਤਾ ਪਾਸ

ਪੰਜਾਬ ਵਿਧਾਨ ਸਭਾ ਵੱਲੋਂ ਉਪਭੋਗਤਾਵਾਂ ਦੀਆਂ ਚਿੰਤਾਵਾਂ ਹੱਲ ਹੋਣ ਤੱਕ ਲਾਜ਼ਮੀ ਈ-20 ਲਾਗੂਕਰਨ ਦੇ ਫੈਸਲੇ ਨੂੰ ਮੁਅੱਤਲ ਕਰਨ ਲਈ ਕੇਂਦਰ ਨੂੰ ਅਪੀਲ ਕਰਦਾ ਮਤਾ ਪਾਸ

ਕੈਬਿਨੇਟ ਮੰਤਰੀ ਡਾ. ਰਵਜੋਤ ਸਿੰਘ ਨੇ ਪੰਜਾਬ ਵਿਧਾਨ ਸਭਾ ਵਿੱਚ ਈ-20 ਬਲੈਂਡਿਡ ਪੈਟਰੋਲ ਸਬੰਧੀ ਮਤੇ ਦਾ ਕੀਤਾ ਸਮਰਥਨ

ਕੈਬਿਨੇਟ ਮੰਤਰੀ ਡਾ. ਰਵਜੋਤ ਸਿੰਘ ਨੇ ਪੰਜਾਬ ਵਿਧਾਨ ਸਭਾ ਵਿੱਚ ਈ-20 ਬਲੈਂਡਿਡ ਪੈਟਰੋਲ ਸਬੰਧੀ ਮਤੇ ਦਾ ਕੀਤਾ ਸਮਰਥਨ

33 ਫ਼ੀਸਦੀ ਸਬਸਿਡੀ 'ਤੇ ਤੇਲ ਕੱਢਣ ਵਾਲੇ ਯੂਨਿਟ ਸਥਾਪਤ ਕਰਨ ਲਈ 11 ਅਗਸਤ ਤੱਕ ਅਰਜ਼ੀਆਂ ਦੀ ਮੰਗ - ਮੁੱਖ ਖੇਤੀਬਾੜੀ ਅਫ਼ਸਰ

33 ਫ਼ੀਸਦੀ ਸਬਸਿਡੀ 'ਤੇ ਤੇਲ ਕੱਢਣ ਵਾਲੇ ਯੂਨਿਟ ਸਥਾਪਤ ਕਰਨ ਲਈ 11 ਅਗਸਤ ਤੱਕ ਅਰਜ਼ੀਆਂ ਦੀ ਮੰਗ - ਮੁੱਖ ਖੇਤੀਬਾੜੀ ਅਫ਼ਸਰ

ਪੰਜਾਬ 'ਚ ਜਾਰੀ ਹੋਇਆ ਰੈੱਡ ਅਲਰਟ, ਪੁਲਸ ਨੇ ਕਈ ਜ਼ਿਲ੍ਹਿਆਂ 'ਚ ਕੀਤੀ ਭਾਰੀ ਨਾਕਾਬੰਦੀ

ਪੰਜਾਬ 'ਚ ਜਾਰੀ ਹੋਇਆ ਰੈੱਡ ਅਲਰਟ, ਪੁਲਸ ਨੇ ਕਈ ਜ਼ਿਲ੍ਹਿਆਂ 'ਚ ਕੀਤੀ ਭਾਰੀ ਨਾਕਾਬੰਦੀ

BIG BREAKING: ਪੰਜਾਬ 'ਚ ED ਦੀ RAID

BIG BREAKING: ਪੰਜਾਬ 'ਚ ED ਦੀ RAID

ਪਾਰਟੀ ਅੰਦਰ ਮੌਜੂਦ 'ਗੱਦਾਰਾਂ' ਨੂੰ ਲੈ ਕੇ ਪੰਜਾਬ ਕਾਂਗਰਸ ਇੰਚਾਰਜ ਭੂਪੇਸ਼ ਬਘੇਲ ਦਾ ਬਿਆਨ

ਪਾਰਟੀ ਅੰਦਰ ਮੌਜੂਦ 'ਗੱਦਾਰਾਂ' ਨੂੰ ਲੈ ਕੇ ਪੰਜਾਬ ਕਾਂਗਰਸ ਇੰਚਾਰਜ ਭੂਪੇਸ਼ ਬਘੇਲ ਦਾ ਬਿਆਨ

ਜਲੰਧਰ ਦੇ ਸਿਵਲ ਹਸਪਤਾਲ 'ਚ ਲੱਗੀ ਭਿਆਨਕ ਅੱਗ, ਮੌਕੇ 'ਤੇ ਪੈ ਗਿਆ ਚੀਕ-ਚਿਹਾੜਾ

ਜਲੰਧਰ ਦੇ ਸਿਵਲ ਹਸਪਤਾਲ 'ਚ ਲੱਗੀ ਭਿਆਨਕ ਅੱਗ, ਮੌਕੇ 'ਤੇ ਪੈ ਗਿਆ ਚੀਕ-ਚਿਹਾੜਾ

ਪਾਵਰਕਾਮ ਨੇ ਬਿਜਲੀ ਖ਼ਪਤਕਾਰਾਂ ਨੂੰ ਦਿੱਤੀ ਵੱਡੀ ਰਾਹਤ, ਹਜ਼ਾਰਾਂ ਲੋਕਾਂ ਨੂੰ ਮਿਲੇਗਾ ਸਿੱਧਾ ਲਾਭ, ਹੁਣ...

ਪਾਵਰਕਾਮ ਨੇ ਬਿਜਲੀ ਖ਼ਪਤਕਾਰਾਂ ਨੂੰ ਦਿੱਤੀ ਵੱਡੀ ਰਾਹਤ, ਹਜ਼ਾਰਾਂ ਲੋਕਾਂ ਨੂੰ ਮਿਲੇਗਾ ਸਿੱਧਾ ਲਾਭ, ਹੁਣ...

ਸਫ਼ਾਈ ਸੇਵਕਾਂ ਦੀ ਹੜਤਾਲ ਖ਼ਤਮ ਹੁੰਦਿਆਂ ਏ.ਡੀ.ਸੀ. ਪੂਨਮ ਸਿੰਘ ਖੁਦ ਸੜਕਾਂ 'ਤੇ ਉਤਰੇ

ਸਫ਼ਾਈ ਸੇਵਕਾਂ ਦੀ ਹੜਤਾਲ ਖ਼ਤਮ ਹੁੰਦਿਆਂ ਏ.ਡੀ.ਸੀ. ਪੂਨਮ ਸਿੰਘ ਖੁਦ ਸੜਕਾਂ 'ਤੇ ਉਤਰੇ

ਪੰਜਾਬ ਵਿਧਾਨ ਸਭਾ 'ਚ E-20 ਪੈਟਰੋਲ ਬਾਰੇ ਮਤਾ ਪਾਸ, ਵਿਰੋਧੀ ਧਿਰ ਨੇ ਵੀ ਰੱਖੀ ਆਪਣੀ ਰਾਏ

ਪੰਜਾਬ ਵਿਧਾਨ ਸਭਾ 'ਚ E-20 ਪੈਟਰੋਲ ਬਾਰੇ ਮਤਾ ਪਾਸ, ਵਿਰੋਧੀ ਧਿਰ ਨੇ ਵੀ ਰੱਖੀ ਆਪਣੀ ਰਾਏ