Wednesday, April 29, 2026
BREAKING
ਮਸ਼ਹੂਰ ਪਹਿਲਵਾਨ ਜੱਸਾ ਪੱਟੀ ਆਪਣੀ ਟੀਮ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਯੂਰਪ ਫੇਰੀ ਨੇ ਪੰਜਾਬ ਦੇ ਕਿਸਾਨਾਂ, ਉਦਯੋਗ ਅਤੇ ਨੌਜਵਾਨਾਂ ਲਈ ਨਵੇਂ ਦਰਵਾਜ਼ੇ ਖੋਲ੍ਹੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ 23 ਮਾਲ ਅਧਿਕਾਰੀ ਪਦਉੱਨਤ ਕੀਤੇ, ਹਰਦੀਪ ਸਿੰਘ ਮੁੰਡੀਆਂ ਨੇ ਸੌਂਪੇ ਤਰੱਕੀ ਪੱਤਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਹੁਣ ਤੱਕ 1.32 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਕੀਤੇ: ਹਰਦੀਪ ਸਿੰਘ ਮੁੰਡੀਆਂ ਪਟਿਆਲਾ ਪੁਲਿਸ ਵੱਲੋਂ ਸਰਹੱਦ ਪਾਰ ਤੋਂ ਚੱਲਣ ਵਾਲੇ ਅੱਤਵਾਦੀ ਮਡਿਉਲ ਦਾ ਪਰਦਾਫਾਸ ਬੱਚਿਆਂ ਵਿੱਚ ਖ਼ਤਰੇ ਦੇ ਚਿੰਨ੍ਹਾਂ ਨੂੰ ਪਛਾਨਣ ਦੀ ਲੋੜ 'ਤੇ ਜ਼ੋਰ ਦਿੱਤਾ ਜਾਵੇ : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ  ਚੀਨ ਦੇ ਸਾਹਮਣੇ ਹੀ ਰੱਖਿਆ ਮੰਤਰੀ ਰਾਜਨਾਥ ਨੇ ਝੰਬਿਆ ਪਾਕਿਸਤਾਨ, ਅੱਤਵਾਦ 'ਤੇ ਨਹੀਂ ਚੱਲੇਗਾ ਦੋਹਰੇ ਮਾਪਦੰਡ Google ਤੋਂ ਵੱਡਾ ਬਣੇਗਾ ਭਾਰਤ ਦਾ AI ਡੇਟਾ ਸੈਂਟਰ, 1.6 ਲੱਖ ਕਰੋੜ ਰੁਪਏ ਦਾ ਹੋਵੇਗਾ ਨਿਵੇਸ਼ ਹੋਰਮੂਜ਼ ਜਲਡਮਰੂ 'ਚ ਜਹਾਜ਼ਾਂ ਦੀ ਆਵਾਜਾਈ ਠੱਪ, ਲਗਭਗ 20,000 ਨਾਵਿਕ ਫਸੇ SCO 'ਚ ਰਾਜਨਾਥ ਸਿੰਘ ਨੇ ਕਿਰਗਿਸਤਾਨ ਤੇ ਕਜ਼ਾਕਿਸਤਾਨ ਦੇ ਰੱਖਿਆ ਮੰਤਰੀਆਂ ਨਾਲ ਕੀਤੀ ਮੁਲਾਕਾਤ

ਪੰਜਾਬ

ਐਸ.ਡੀ.ਐਮ. ਖਰੜ ਨੇ ਬਰਸਾਤ ਦੇ ਮੌਸਮ ਦੌਰਾਨ ਹੜਾਂ ਤੋਂ ਰੋਕਥਾਮ ਲਈ ਵੱਖ ਵੱਖ ਵਿਭਾਗਾਂ ਦੇ ਮੁਖੀਆਂ ਨਾਲ ਕੀਤੀ ਮੀਟਿੰਗ

24 ਜੂਨ, 2025 08:10 PM

ਖਰੜ (ਪ੍ਰੀਤ ਪੱਤੀ) : ਅੱਜ ਐਸਡੀਐਮ ਖਰੜ ਦਿਵਿਆ ਪੀ. ਵੱਲੋਂ ਆਗਾਮੀ ਬਰਸਾਤ ਦੇ ਮੌਸਮ ਦੌਰਾਨ ਹੜਾਂ ਤੋਂ ਰੋਕਥਾਮ ਲਈ ਵੱਖ ਵੱਖ ਵਿਭਾਗਾਂ ਦੇ ਮੁਖੀਆਂ ਨਾਲ ਮੀਟਿੰਗ ਕਰਕੇ ਹਦਾਇਤਾਂ ਜਾਰੀ ਕੀਤੀਆਂ ਗਈਆਂ। ਇਸ ਮੀਟਿੰਗ ਵਿੱਚ ਸਬ ਡਵੀਜਨ ਖਰੜ ਅੰਦਰ ਪੈਂਦੇ ਰਿਹਾਇਸ਼ੀ ਇਲਾਕੇ ਜੋ ਕਿ ਲੋਅ ਲੇਇੰਗ ਏਰੀਆ, ਸੁਸਾਇਟੀਆਂ ਜੋ ਪਾਣੀ ਦੇ ਵਹਾਅ, ਨਦੀ ਜਾਂ ਚੋਅ ਦੀ ਕੈਟਾਗਰੀ ਵਿੱਚ ਆਉਂਦੀ ਹੈ ਜਾਂ ਉਹ ਇਲਾਕੇ ਜਿਨਾਂ ਵਿੱਚ ਬੀਤੇ ਸਾਲ ਬਾਰਿਸ਼ਾਂ ਦਾ ਪਾਣੀ ਭਰ ਜਾਣ ਕਾਰਨ ਕਾਫੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਸੀ ਉਹਨਾਂ ਇਲਾਕਿਆਂ ਸਬੰਧੀ ਉਚਿਤ ਪ੍ਰਬੰਧ ਕਰਨ ਬਾਰੇ ਬੀਡੀਪੀਓ ਖਰੜ ਅਤੇ ਕਾਰਜ ਸਾਧਕ ਅਫਸਰ ਖਰੜ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਤਾਂ ਜੋ ਮਾਨਸੂਨ ਹੜ ਦੇ ਮੌਸਮ ਵਿੱਚ ਅਣਹੋਣੀ ਹੋਣ ਤੋਂ ਬਚਿਆ ਜਾ ਸਕੇ। ਐਸਡੀਐਮ ਖਰੜ ਵੱਲੋਂ ਡਰੇਨੀਜ਼ ਵਿਭਾਗ ਨੂੰ ਸੀਵਰੇਜ ਅਤੇ ਨਾਲਿਆਂ ਆਦਿ ਦੀ ਸਫਾਈ ਅਤੇ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਸਬੰਧੀ ਹਦਾਇਤਾਂ ਜਾਰੀ ਕੀਤੀਆਂ। ਉਹਨਾਂ ਡੀਐਸਪੀ ਖਰੜ ਨੂੰ ਗੋਤਾਖੋਰਾਂ ਦੀ ਸੂਚੀ ਸਮੇਤ ਟੈਲੀਫੋਨ ਨੰਬਰ ਡਿਊਟੀ ਸਟਾਫ ਨੂੰ ਉਪਲੱਬਧ ਕਰਵਾਉਣ ਲਈ ਕਿਹਾ। ਉਨ੍ਹਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਮੈਡੀਕਲ ਸਿਹਤ ਸੇਵਾਵਾਂ ਪ੍ਰਦਾਨ ਕਰਨ ਸਬੰਧੀ ਐਸ.ਐਮ.ਓ. ਖਰੜ ਨੂੰ ਕਿਹਾ। ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜਾਨਵਰਾਂ ਦੇ ਰੱਖ ਰਖਾਅ ਸਬੰਧੀ ਸਥਾਨ ਨਿਰਧਾਰਤ ਕਰਨਾ ਅਤੇ ਪ੍ਰਬੰਧ ਕਰਨਾ ਪਸ਼ੂ ਪਾਲਣ ਵਿਭਾਗ ਅਤੇ ਹੜ੍ਹ ਪੀੜਤਾਂ ਲਈ ਰਾਹਤ ਕੈਂਪ ਦਾ ਸਥਾਨ ਨਿਰਧਾਰਤ ਕਰਨਾ ਅਤੇ ਪ੍ਰਬੰਧ ਕਰਨ ਸਬੰਧੀ ਬੀ.ਡੀ.ਪੀ.ਓ ਤੇ ਕਾਰਜ ਸਾਧਕ ਅਫਸਰ ਖਰੜ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ। ਹੜ੍ਹ ਪੀੜਤਾਂ ਲਈ ਰਾਹਤ ਕੈਂਪਾਂ ਵਿੱਚ ਪੀਣ ਵਾਲੇ ਪਾਣੀ ਅਤੇ ਖਾਣ ਪੀਣ ਦੀਆਂ ਵਸਤਾਂ ਦਾ ਪ੍ਰਬੰਧ ਕਰਨ ਲਈ ਡੀਐਫਐਸਓ ਅਤੇ ਬਿਜਲੀ ਦਾ ਪ੍ਰਬੰਧ ਕਰਨ ਸੰਬੰਧੀ ਪੀਐਸਪੀਐਲ ਦੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ। ਉਨ੍ਹਾਂ ਹੜ ਪੀੜਤ ਏਰੀਏ ਵਿੱਚ ਅੱਗ ਜਾਂ ਹੋਰ ਆਫਤ ਤੋਂ ਬਚਣ ਲਈ ਫਾਇਰ ਗੱਡੀਆਂ ਦਾ ਪ੍ਰਬੰਧ ਕਰਨ ਲਈ ਕਿਹਾ ਅਤੇ ਜ਼ਿਲਾ ਸਿੱਖਿਆ ਅਫਸਰ ਪ੍ਰਾਇਮਰੀ/ਸੈਕੰਡਰੀ ਨੂੰ ਹੜ੍ਹ ਪੀੜਤ ਰਾਹਤ ਕੈਂਪ ਨਿਰਧਾਰਤ ਸਕੂਲਾਂ ਨੂੰ ਖੁੱਲੇ ਰੱਖਣ ਦਾ ਪ੍ਰਬੰਧ ਕਰਨ ਸੁਬੰਧੀ ਹਦਾਇਤ ਜਾਰੀ ਕੀਤੀ ਗਈ। ਹੜ੍ਹ ਕਾਰਨ ਹੋਏ ਨੁਕਸਾਨ ਦੀ ਰੋਜਾਨਾ ਰਿਪੋਰਟ ਤਿਆਰ ਕਰਨ, ਰੋਜਾਨਾ ਹੋਈ ਵਰਖਾ ਦੇ ਵਿਵਰਣ ਭੇਜਣ ਸਬੰਧੀ, ਫਲੰਡ ਕੰਟਰੋਲ ਰੂਮ ਚਾਲੂ ਰੱਖਣਾ ਅਤੇ ਸਬੰਧਿਤਾਂ ਡਿਊਟੀ ਕਰਤਾਵਾਂ ਦੀ ਹਾਜਰੀ ਦੀ ਪੜਤਾਲ ਕਰਕੇ ਸੂਚਿਤ ਕਰਨ ਸਬੰਧੀ ਤਹਿਸੀਲਦਾਰ ਖਰੜ ਨੂੰ ਹਦਾਇਤ ਜਾਰੀ ਕੀਤੀ ਗਈ ਹੈ। ਐਸਡੀਐਮ ਖਰੜ ਨੇ ਕਿਹਾ ਕਿ ਬੀ.ਡੀ.ਪੀ.ਓ ਖਰੜ/ਮਾਜਰੀ ਆਪਣੇ ਪਿੰਡਾਂ ਵਿੱਚ ਪੈਂਦੀਆਂ ਚੋਈਆਂ ਦੀ ਚੈਕਿੰਗ ਕਰਨਗੇ ਕਿ ਗੁੱਜਰ ਬਰਾਦਰੀ ਨਾਲ ਸਬੰਧਿਤ ਜਾਂ ਹੋਰ ਕਿਸੇ ਪਬਲਿਕ ਵੱਲੋਂ ਨਦੀਆਂ ਵਿੱਚ ਰਿਹਾਇਸ਼ ਤਾਂ ਨਹੀਂ ਕੀਤੀ ਗਈ, ਕਿਉਂਕਿ ਉੱਪਰੋਂ ਪਹਾੜਾਂ ਵਿੱਚੋਂ ਪਾਣੀ ਆਉਣ ਕਾਰਨ ਜਾਨੀ ਮਾਲੀ ਨੁਕਸਾਨ ਹੋਣ ਦੀ ਸੰਭਾਵਨਾ ਰਹਿੰਦੀ ਹੈ। ਉਹਨਾਂ ਬੀਡੀਪੀਓ ਖਰੜ ਮਾਜਰੀ ਨੂੰ ਆਪਣੀਆਂ ਆਪਣੀਆਂ ਜੇਸੀਬੀ 24 ਘੰਟੇ ਹਾਜ਼ਰ ਰੱਖਣ ਅਤੇ ਜੇਸੀਬੀ ਦੇ ਡਰਾਈਵਰਾਂ ਨੂੰ 24 ਘੰਟੇ ਡਿਊਟੀ ਤੇ ਹਾਜ਼ਰ ਰਹਿਣ ਲਈ ਹਦਾਇਤ ਜਾਰੀ ਕੀਤੀ। ਇਸ ਮੌਕੇ ਸਭ ਡਿਵੀਜ਼ਨ ਖਰੜ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Have something to say? Post your comment

ਅਤੇ ਪੰਜਾਬ ਖਬਰਾਂ

 ਮਸ਼ਹੂਰ ਪਹਿਲਵਾਨ ਜੱਸਾ ਪੱਟੀ ਆਪਣੀ ਟੀਮ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ

ਮਸ਼ਹੂਰ ਪਹਿਲਵਾਨ ਜੱਸਾ ਪੱਟੀ ਆਪਣੀ ਟੀਮ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ

ਯੂਰਪ ਫੇਰੀ ਨੇ ਪੰਜਾਬ ਦੇ ਕਿਸਾਨਾਂ, ਉਦਯੋਗ ਅਤੇ ਨੌਜਵਾਨਾਂ ਲਈ ਨਵੇਂ ਦਰਵਾਜ਼ੇ ਖੋਲ੍ਹੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਯੂਰਪ ਫੇਰੀ ਨੇ ਪੰਜਾਬ ਦੇ ਕਿਸਾਨਾਂ, ਉਦਯੋਗ ਅਤੇ ਨੌਜਵਾਨਾਂ ਲਈ ਨਵੇਂ ਦਰਵਾਜ਼ੇ ਖੋਲ੍ਹੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

23 ਮਾਲ ਅਧਿਕਾਰੀ ਪਦਉੱਨਤ ਕੀਤੇ, ਹਰਦੀਪ ਸਿੰਘ ਮੁੰਡੀਆਂ ਨੇ ਸੌਂਪੇ ਤਰੱਕੀ ਪੱਤਰ

23 ਮਾਲ ਅਧਿਕਾਰੀ ਪਦਉੱਨਤ ਕੀਤੇ, ਹਰਦੀਪ ਸਿੰਘ ਮੁੰਡੀਆਂ ਨੇ ਸੌਂਪੇ ਤਰੱਕੀ ਪੱਤਰ

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਹੁਣ ਤੱਕ 1.32 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਕੀਤੇ: ਹਰਦੀਪ ਸਿੰਘ ਮੁੰਡੀਆਂ

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਹੁਣ ਤੱਕ 1.32 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਕੀਤੇ: ਹਰਦੀਪ ਸਿੰਘ ਮੁੰਡੀਆਂ

ਪਟਿਆਲਾ ਪੁਲਿਸ ਵੱਲੋਂ ਸਰਹੱਦ ਪਾਰ ਤੋਂ ਚੱਲਣ ਵਾਲੇ ਅੱਤਵਾਦੀ ਮਡਿਉਲ ਦਾ ਪਰਦਾਫਾਸ

ਪਟਿਆਲਾ ਪੁਲਿਸ ਵੱਲੋਂ ਸਰਹੱਦ ਪਾਰ ਤੋਂ ਚੱਲਣ ਵਾਲੇ ਅੱਤਵਾਦੀ ਮਡਿਉਲ ਦਾ ਪਰਦਾਫਾਸ

ਬੱਚਿਆਂ ਵਿੱਚ ਖ਼ਤਰੇ ਦੇ ਚਿੰਨ੍ਹਾਂ ਨੂੰ ਪਛਾਨਣ ਦੀ ਲੋੜ 'ਤੇ ਜ਼ੋਰ ਦਿੱਤਾ ਜਾਵੇ : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ 

ਬੱਚਿਆਂ ਵਿੱਚ ਖ਼ਤਰੇ ਦੇ ਚਿੰਨ੍ਹਾਂ ਨੂੰ ਪਛਾਨਣ ਦੀ ਲੋੜ 'ਤੇ ਜ਼ੋਰ ਦਿੱਤਾ ਜਾਵੇ : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ 

ਰੇਲਵੇ ਟ੍ਰੈਕ ਉਡਾਉਣ ਲਈ ਜਗਰੂਪ ਇਕੱਲਾ ਨਹੀਂ ਸਗੋਂ ਚਾਰ ਹੋਰ ਸਨ ਸ਼ਾਮਲ, DIG ਦਾ ਵੱਡਾ ਖ਼ੁਲਾਸਾ

ਰੇਲਵੇ ਟ੍ਰੈਕ ਉਡਾਉਣ ਲਈ ਜਗਰੂਪ ਇਕੱਲਾ ਨਹੀਂ ਸਗੋਂ ਚਾਰ ਹੋਰ ਸਨ ਸ਼ਾਮਲ, DIG ਦਾ ਵੱਡਾ ਖ਼ੁਲਾਸਾ

ਪਟਿਆਲਾ : ਸ਼ੰਭੂ ਰੇਲਵੇ ਟਰੈਕ 'ਤੇ ਹੋਏ ਬਲਾਸਟ ਦੀ ਸੁਖਬੀਰ ਬਾਦਲ ਵਲੋਂ ਸਖ਼ਤ ਨਿਖ਼ੇਧੀ

ਪਟਿਆਲਾ : ਸ਼ੰਭੂ ਰੇਲਵੇ ਟਰੈਕ 'ਤੇ ਹੋਏ ਬਲਾਸਟ ਦੀ ਸੁਖਬੀਰ ਬਾਦਲ ਵਲੋਂ ਸਖ਼ਤ ਨਿਖ਼ੇਧੀ

ਵਿਜੇ ਸ਼ਰਮਾ ਟਿੰਕੂ ਨੇ ਖਰੜ ਦੇ ਵਾਰਡ ਨੰਬਰ 13 ਵਿੱਚ ਕੀਤੀ ਮੀਟਿੰਗ

ਵਿਜੇ ਸ਼ਰਮਾ ਟਿੰਕੂ ਨੇ ਖਰੜ ਦੇ ਵਾਰਡ ਨੰਬਰ 13 ਵਿੱਚ ਕੀਤੀ ਮੀਟਿੰਗ

ਮਾਨਸੂਨ ਤੋਂ ਪਹਿਲਾਂ ਹੜ੍ਹਾਂ ਦੇ ਸੁਰੱਖਿਆਂ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਲਈ ਆਪ ਸਰਕਾਰ ਵੱਲੋਂ ਐਂਫੀਬੀਅਸ ਮਸ਼ੀਨਾਂ ਦੀ ਖਰੀਦ ਨੂੰ ਮਨਜ਼ੂਰੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਮਾਨਸੂਨ ਤੋਂ ਪਹਿਲਾਂ ਹੜ੍ਹਾਂ ਦੇ ਸੁਰੱਖਿਆਂ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਲਈ ਆਪ ਸਰਕਾਰ ਵੱਲੋਂ ਐਂਫੀਬੀਅਸ ਮਸ਼ੀਨਾਂ ਦੀ ਖਰੀਦ ਨੂੰ ਮਨਜ਼ੂਰੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ