Friday, July 03, 2026
BREAKING
ਜ਼ਿਲਾ ਮੈਜਿਸਟ੍ਰੇਟ ਵੱਲੋਂ ਸਤਲੁਜ ਦਰਿਆ ਅਤੇ ਬਿਸਤ ਦੁਆਬ ਨਹਿਰ ’ਚ ਨਹਾਉਣ ਦੀ ਮਨਾਹੀ ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ 80 ਹਜ਼ਾਰ ਰੁਪਏ ਤੱਕ ਦੀ ਸਬਸਿਡੀ: ਮੋਹਿੰਦਰ ਭਗਤ ਪੰਜਾਬ ਵੱਲੋਂ ਉਜ਼ਬੇਕਿਸਤਾਨ ਨਾਲ ਵਪਾਰ ਦੇ ਮੌਕੇ ਖੋਜਣ ਦਾ ਉਪਰਾਲਾ : ਖੁਰਾਕ ਕਮਿਸ਼ਨ ਨੇ ਮੱਧ ਏਸ਼ੀਆ ਨਾਲ ਰਣਨੀਤਕ ਸੰਪਰਕ ਦੀ ਅਗਵਾਈ ਕੀਤੀ ਪੰਜਾਬ ਸਰਕਾਰ ਨੇ ‘ਐਲਡਰਲਾਈਨ 14567’ ਰਾਹੀਂ ਬਜ਼ੁਰਗਾਂ ਲਈ ਸਹਾਇਤਾ ਪ੍ਰਣਾਲੀ ਨੂੰ ਕੀਤਾ ਹੋਰ ਮਜ਼ਬੂਤ ਸਵ. ਬਾਬੂ ਭਗਵਾਨ ਦਾਸ ਅਰੋੜਾ ਦੀ 26ਵੀਂ ਬਰਸੀ ਸ਼ਰਧਾ ਤੇ ਸਤਿਕਾਰ ਨਾਲ ਮਨਾਈ ਪੰਜਾਬ ਸਰਕਾਰ ਵੱਲੋਂ ਸਿਹਤ ਸੇਵਾਵਾਂ ਵਿੱਚ ਸ਼ਾਨਦਾਰ ਯੋਗਦਾਨ ਲਈ ਡੀ.ਐੱਮ.ਸੀ. ਡਾ. ਹਰਪ੍ਰੀਤ ਸਿੰਘ ਅਤੇ ਐੱਸ.ਐੱਮ.ਓ. ਡਾ. ਸਤਵਿੰਦਰਪਾਲ ਸਿੰਘ ਵੱਕਾਰੀ ਸਟੇਟ ਐਵਾਰਡ ਨਾਲ ਸਨਮਾਨਿਤ ਮਜੀਠੀਆ ਖ਼ਿਲਾਫ਼ ਦਰਜ FIR ਨੰਬਰ 91 ਦੇ ਮਾਮਲੇ 'ਚ ਸੁਣਵਾਈ ਮੁਕੰਮਲ, ਅਦਾਲਤ ਨੇ ਫ਼ੈਸਲਾ ਰਾਖਵਾਂ ਰੱਖਿਆ ਪੰਜਾਬ ਕਾਂਗਰਸ 'ਚ ਚੱਲ ਰਹੀ ਹਲਚਲ ਵਿਚਾਲੇ ਰਵਨੀਤ ਸਿੰਘ ਬਿੱਟੂ ਦਾ ਵੱਡਾ ਬਿਆਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਵੇਂ ਅਹੁਦੇਦਾਰਾਂ ਦਾ ਐਲਾਨ! ਇਨ੍ਹਾਂ ਆਗੂਆਂ ਨੂੰ ਦਿੱਤੀ ਅਹਿਮ ਜ਼ਿੰਮੇਵਾਰੀ ਪੰਜਾਬ ਕਾਂਗਰਸ ਦੇ ਸਿਆਸੀ 'ਤੂਫ਼ਾਨ' ਤੇ ਚਰਨਜੀਤ ਚੰਨੀ ਬਾਰੇ ਕੇਵਲ ਢਿੱਲੋਂ ਦਾ ਵੱਡਾ ਬਿਆਨ

ਰਾਸ਼ਟਰੀ

ਉੱਤਰਾਖੰਡ ’ਚ ਭਾਰੀ ਮੀਂਹ ਦਾ ਕਹਿਰ, ਬਦਰੀਨਾਥ-ਕੇਦਾਰਨਾਥ ਮਾਰਗ ’ਤੇ ਪੱਥਰ ਡਿੱਗੇ, ਕਈ ਵਾਹਨ ਫਸੇ

03 ਜੁਲਾਈ, 2026 05:46 PM

ਦੇਹਰਾਦੂਨ : ਉੱਤਰਾਖੰਡ ਵਿਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਜਨਜੀਵਨ ਪ੍ਰਭਾਵਿਤ ਹੋ ਗਿਆ। ਪਹਾੜਾਂ ਤੋਂ ਮਲਬਾ ਅਤੇ ਚੱਟਾਨਾਂ ਡਿੱਗਣ ਕਾਰਨ ਬਦਰੀਨਾਥ ਕੌਮੀ ਰਾਜਮਾਰਗ ਅਤੇ ਕੇਦਾਰਨਾਥ ਯਾਤਰਾ ਮਾਰਗ ਕਈ ਥਾਵਾਂ ’ਤੇ ਬੰਦ ਹੋ ਗਏ ਹਨ, ਜਿਸ ਕਾਰਨ ਸ਼ਰਧਾਲੂਆਂ ਅਤੇ ਸਥਾਨਕ ਲੋਕਾਂ ਦੇ ਵਾਹਨ ਫਸ ਗਏ। ਮੌਸਮ ਵਿਭਾਗ ਨੇ ਦੇਹਰਾਦੂਨ ਸਮੇਤ 5 ਜ਼ਿਲਿਆਂ ਲਈ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦਾ ਓਰੇਂਜ ਅਲਰਟ ਜਾਰੀ ਕੀਤਾ ਹੈ।

ਰੁਦਰਪ੍ਰਯਾਗ ਜ਼ਿਲੇ ਦੇ ਮੁਨਕਟੀਆ ਇਲਾਕੇ ਵਿਚ ਪਹਾੜੀ ਤੋਂ ਪੱਥਰ ਡਿੱਗਣ ਤੋਂ ਬਾਅਦ ਕੇਦਾਰਨਾਥ ਯਾਤਰਾ ਮਾਰਗ ਬੰਦ ਹੋ ਗਿਆ। ਸ਼ਰਧਾਲੂਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਸੋਨਪ੍ਰਯਾਗ-ਮੁਨਕਟੀਆ ਮਾਰਗ ’ਤੇ ਵਾਹਨਾਂ ਅਤੇ ਪੈਦਲ ਯਾਤਰੀਆਂ ਦੀ ਆਵਾਜਾਈ ਨੂੰ ਅਹਿਤਿਆਤ ਵਜੋਂ ਅਸਥਾਈ ਤੌਰ ’ਤੇ ਰੋਕ ਦਿੱਤਾ। ਜ਼ਿਲਾ ਆਫ਼ਤ ਪ੍ਰਬੰਧਨ ਅਧਿਕਾਰੀ ਨੰਦਨ ਸਿੰਘ ਰਜਵਾਰ ਨੇ ਦੱਸਿਆ ਕਿ ਜੇ. ਸੀ. ਬੀ. ਮਸ਼ੀਨਾਂ ਰਾਹੀਂ ਮਲਬਾ ਹਟਾਉਣ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ ਅਤੇ ਰਸਤਾ ਪੂਰੀ ਤਰ੍ਹਾਂ ਸੁਰੱਖਿਅਤ ਹੋਣ ਤੋਂ ਬਾਅਦ ਹੀ ਆਵਾਜਾਈ ਬਹਾਲ ਕੀਤੀ ਜਾਵੇਗੀ। 

ਦੂਜੇ ਪਾਸੇ, ਚਮੋਲੀ ਜ਼ਿਲੇ ਵਿਚ ਗੁਲਾਬਕੋਟੀ ਪਿੰਡ ਦੇ ਨੇੜੇ ਪਹਾੜੀ ਤੋਂ ਮਲਬਾ ਆਉਣ ਕਾਰਨ ਬਦਰੀਨਾਥ ਰਾਸ਼ਟਰੀ ਰਾਜਮਾਰਗ ਬੰਦ ਹੋ ਗਿਆ। ਇਸ ਕਾਰਨ ਬਦਰੀਨਾਥ ਅਤੇ ਹੇਮਕੁੰਟ ਸਾਹਿਬ ਆਉਣ-ਜਾਣ ਵਾਲੇ ਸ਼ਰਧਾਲੂਆਂ ਦੇ ਵਾਹਨਾਂ ਦੀਆਂ ਦੋਵੇਂ ਪਾਸੇ ਲੰਬੀਆਂ ਲਾਈਨਾਂ ਲੱਗ ਗਈਆਂ। ਨੈਸ਼ਨਲ ਹਾਈਵੇ ਐਂਡ ਇੰਫਰਾਸਟ੍ਰਕਚਰ ਡਿਵੈਲਪਮੈਂਟ ਕਾਰਪੋਰੇਸ਼ਨ (ਐੱਨ. ਐੱਚ. ਆਈ. ਡੀ. ਸੀ. ਐੱਲ.) ਦੀਆਂ ਟੀਮਾਂ ਰਸਤੇ ਨੂੰ ਜਲਦੀ ਖੋਲ੍ਹਣ ’ਚ ਜੁਟੀਆਂ ਹੋਈਆਂ ਹਨ।

ਮੌਸਮ ਵਿਭਾਗ ਅਨੁਸਾਰ ਦੇਹਰਾਦੂਨ, ਟਿਹਰੀ, ਪੌੜੀ, ਨੈਨੀਤਾਲ ਅਤੇ ਬਾਗੇਸ਼ਵਰ ਜ਼ਿਲਿਆਂ ’ਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦੀ ਸੰਭਾਵਨਾ ਨੂੰ ਦੇਖਦੇ ਹੋਏ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ, ਜਦਕਿ ਹਰਿਦੁਆਰ, ਉੱਤਰਕਾਸ਼ੀ, ਰੁਦਰਪ੍ਰਯਾਗ ਅਤੇ ਚਮੋਲੀ ਜ਼ਿਲਿਆਂ ਵਿਚ ਭਾਰੀ ਬਾਰਿਸ਼ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਨਰਿੰਦਰ ਮੋਦੀ ਅਗਲੇ ਹਫ਼ਤੇ ਜਾਣਗੇ ਨਿਊਜ਼ੀਲੈਂਡ!

ਨਰਿੰਦਰ ਮੋਦੀ ਅਗਲੇ ਹਫ਼ਤੇ ਜਾਣਗੇ ਨਿਊਜ਼ੀਲੈਂਡ!

ਬਾਰਿਸ਼ ਨੇ ਖੋਲ੍ਹੀ 12 ਹਜ਼ਾਰ ਕਰੋੜ ਦੇ ਦਿੱਲੀ-ਦੇਹਰਾਦੂਨ ਐਕਸਪ੍ਰੈਸਵੇਅ ਦੀ ਪੋਲ, ਇੰਜੀਨੀਅਰ ਤੇ ਪ੍ਰਾਜੈਕਟ ਮੈਨੇਜਰ ਸਸਪੈ

ਬਾਰਿਸ਼ ਨੇ ਖੋਲ੍ਹੀ 12 ਹਜ਼ਾਰ ਕਰੋੜ ਦੇ ਦਿੱਲੀ-ਦੇਹਰਾਦੂਨ ਐਕਸਪ੍ਰੈਸਵੇਅ ਦੀ ਪੋਲ, ਇੰਜੀਨੀਅਰ ਤੇ ਪ੍ਰਾਜੈਕਟ ਮੈਨੇਜਰ ਸਸਪੈ

ਦਿੱਲੀ 'ਚ ਸ਼ੁਰੂ ਹੋਵੇਗੀ

ਦਿੱਲੀ 'ਚ ਸ਼ੁਰੂ ਹੋਵੇਗੀ "ਸਾਫ਼ ਹਵਾ, ਸਿਹਤਮੰਦ ਦਿੱਲੀ" ਪ੍ਰਾਜੈਕਟ: CM ਰੇਖਾ ਗੁਪਤਾ

ਖਾਨ ਸਰ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ 7 ਜੁਲਾਈ ਤੱਕ ਟਲੀ, ਗ੍ਰਿਫ਼ਤਾਰੀ 'ਤੇ ਰੋਕ ਬਰਕਰਾਰ

ਖਾਨ ਸਰ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ 7 ਜੁਲਾਈ ਤੱਕ ਟਲੀ, ਗ੍ਰਿਫ਼ਤਾਰੀ 'ਤੇ ਰੋਕ ਬਰਕਰਾਰ

ਸੋਨਮ ਰਘੂਵੰਸ਼ੀ ਦੀ ਜ਼ਮਾਨਤ 'ਤੇ ਰੋਕ ਨਹੀਂ, ਸੁਪਰੀਮ ਕੋਰਟ ਨੇ ਕਿਹਾ- 'ਹੁਣ ਉਹ ਜੇਲ੍ਹ ਤੋਂ ਰਿਹਾਅ ਹੋ ਚੁੱਕੀ ਹੈ'

ਸੋਨਮ ਰਘੂਵੰਸ਼ੀ ਦੀ ਜ਼ਮਾਨਤ 'ਤੇ ਰੋਕ ਨਹੀਂ, ਸੁਪਰੀਮ ਕੋਰਟ ਨੇ ਕਿਹਾ- 'ਹੁਣ ਉਹ ਜੇਲ੍ਹ ਤੋਂ ਰਿਹਾਅ ਹੋ ਚੁੱਕੀ ਹੈ'

PM ਮੋਦੀ ਨੇ ਅਮਰਾਥ ਯਾਤਰੀਆਂ ਲਈ ਲਿਖਿਆ ਪੱਤਰ, ਇਨ੍ਹਾਂ 5 ਸੰਕਲਪਾਂ ਨੂੰ ਅਪਣਾਉਣ ਦੀ ਕੀਤੀ ਅਪੀਲ

PM ਮੋਦੀ ਨੇ ਅਮਰਾਥ ਯਾਤਰੀਆਂ ਲਈ ਲਿਖਿਆ ਪੱਤਰ, ਇਨ੍ਹਾਂ 5 ਸੰਕਲਪਾਂ ਨੂੰ ਅਪਣਾਉਣ ਦੀ ਕੀਤੀ ਅਪੀਲ

ਦਿੱਲੀ 'ਚ ਇਨ੍ਹਾਂ ਵਾਹਨਾਂ ਨੂੰ ਨਹੀਂ ਮਿਲੇਗੀ ਐਂਟਰੀ ! ਸਰਕਾਰ ਨੇ ਸਖ਼ਤ ਨਿਯਮਾਂ ਦਾ ਕੀਤਾ ਐਲਾਨ

ਦਿੱਲੀ 'ਚ ਇਨ੍ਹਾਂ ਵਾਹਨਾਂ ਨੂੰ ਨਹੀਂ ਮਿਲੇਗੀ ਐਂਟਰੀ ! ਸਰਕਾਰ ਨੇ ਸਖ਼ਤ ਨਿਯਮਾਂ ਦਾ ਕੀਤਾ ਐਲਾਨ

ਸੋਨਮ ਰਘੂਵੰਸ਼ੀ ਨੂੰ ਮਿਲੀ ਜ਼ਮਾਨਤ ! ਰੱਦ ਕਰਵਾਉਣ ਸੁਪਰੀਮ ਕੋਰਟ ਜਾ ਪਹੁੰਚੀ ਮੇਘਾਲਿਆ ਸਰਕਾਰ

ਸੋਨਮ ਰਘੂਵੰਸ਼ੀ ਨੂੰ ਮਿਲੀ ਜ਼ਮਾਨਤ ! ਰੱਦ ਕਰਵਾਉਣ ਸੁਪਰੀਮ ਕੋਰਟ ਜਾ ਪਹੁੰਚੀ ਮੇਘਾਲਿਆ ਸਰਕਾਰ

ਭਾਰੀ ਬਾਰਿਸ਼ ਕਾਰਨ ਆਦਿ ਕੈਲਾਸ਼ ਯਾਤਰਾ ਰੋਕੀ ! ਅੰਦਰੂਨੀ ਲਾਈਨ ਪਰਮਿਟ ਵੀ ਅਗਲੇ ਨੋਟਿਸ ਤੱਕ ਮੁਲਤਵੀ

ਭਾਰੀ ਬਾਰਿਸ਼ ਕਾਰਨ ਆਦਿ ਕੈਲਾਸ਼ ਯਾਤਰਾ ਰੋਕੀ ! ਅੰਦਰੂਨੀ ਲਾਈਨ ਪਰਮਿਟ ਵੀ ਅਗਲੇ ਨੋਟਿਸ ਤੱਕ ਮੁਲਤਵੀ

1 ਸਾਲ ਤੱਕ ਵਧਾਇਆ ਗਿਆ ਵਿਦੇਸ਼ ਸਕੱਤਰ ਵਿਕਰਮ ਮਿਸਰੀ ਦਾ ਕਾਰਜਕਾਲ

1 ਸਾਲ ਤੱਕ ਵਧਾਇਆ ਗਿਆ ਵਿਦੇਸ਼ ਸਕੱਤਰ ਵਿਕਰਮ ਮਿਸਰੀ ਦਾ ਕਾਰਜਕਾਲ