Friday, July 10, 2026
BREAKING
ਵਾਧਾ ਲੈ ਕੇ ਬੰਦ ਹੋਏ ਬਾਜ਼ਾਰ, ਸੈਂਸੈਕਸ-ਨਿਫਟੀ ਨੇ ਦਰਜ ਕੀਤਾ ਵੱਡਾ ਉਛਾਲ, ਜਾਣੋ ਤੇਜ਼ੀ ਦੇ ਕਾਰਨ ਕੀ ਭਾਰਤ 'ਚ ਵੀ ਬੱਚਿਆਂ ਲਈ ਬੈਨ ਹੋਵੇਗਾ ਸੋਸ਼ਲ ਮੀਡੀਆ! ਆਸਟ੍ਰੇਲੀਆ 'ਚ PM ਮੋਦੀ ਨੇ ਦਿੱਤੇ ਸੰਕੇਤ ਆਕਲੈਂਡ ਪਹੁੰਚੇ PM ਮੋਦੀ, ਪ੍ਰਧਾਨ ਮੰਤਰੀ ਲਕਸਨ ਨੇ ਕੀਤਾ ਨਿੱਘਾ ਸਵਾਗਤ ਪੰਜਾਬ 'ਚ ਲਗਾਤਾਰ ਚਾਰ ਦਿਨ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਨੇ ਲੋਕਾਂ ਨੂੰ ਕੀਤਾ ਅਲਰਟ Trump ਦਾ ਕਤਲ ਕਰਨ ਦੀ ਤਿਆਰੀ 'ਚ ਈਰਾਨ! ਇਜ਼ਰਾਈਲ ਨੇ ਅਮਰੀਕਾ ਨੂੰ ਕਰ'ਤਾ ਅਲਰਟ 'ਸਤਲੁਜ ਫਿਲਮ' 'ਤੇ ਪਾਬੰਦੀ ਖਿਲਾਫ SGPC ਦਾ ਵੱਡਾ ਰੋਸ ਮਾਰਚ, ADC ਨੂੰ ਸੌਂਪਿਆ ਮੰਗ ਪੱਤਰ ਅੰਮ੍ਰਿਤਸਰ : ਸਿੱਖਿਆ ਵਿਭਾਗ ’ਚ ਕਰੋੜਾਂ ਦਾ ਵਿੱਤੀ ਘਪਲਾ; ਬਲਾਕ ਸਿੱਖਿਆ ਅਫ਼ਸਰ ਸਮੇਤ 3 ਕਲਰਕ ਸਸਪੈਂਡ ਪੰਜਾਬ ‘ਚ ਪ੍ਰਸ਼ਾਸਨਿਕ ਫੇਰਬਦਲ, ਵੱਡੇ ਪੱਧਰ 'ਤੇ ਪਟਵਾਰੀਆਂ ਦੇ ਤਬਾਦਲੇ ਰਾਜਪਾਲ ਕਟਾਰੀਆ ਬੋਲੇ, ਝੂਠ ਬੋਲਣਾ ਬੰਦ ਕਰਨ ਅਧਿਕਾਰੀ, ਹਾਲਾਤ ਕੁਝ ਹੋਰ ਵੀ ਬਿਆਨ ਕਰ ਰਹੇ ਪੰਜਾਬ: ਪੁਲਸ ਚੌਕੀ ਤੋਂ ਮਹਿਜ਼ 100 ਮੀਟਰ ਦੀ ਦੂਰੀ 'ਤੇ ਨੌਜਵਾਨ ਨੂੰ ਮਾਰੀਆਂ ਗੋਲ਼ੀਆਂ! ਮੰਜ਼ਰ ਵੇਖ ਸਹਿਮੇ ਲੋਕ

ਹਰਿਆਣਾ

ਇਸ ਕਾਰਨ ਹੋਇਆ ਮਾਡਲ ਸ਼ੀਤਲ ਦਾ ਕਤਲ, ਸਾਹਮਣੇ ਆਈ ਅਸਲ ਵਜ੍ਹਾ

17 ਜੂਨ, 2025 05:47 PM

ਪਾਣੀਪਤ : ਹਰਿਆਣਾ ਦੀ ਮਸ਼ਹੂਰ ਮਾਡਲ ਸ਼ੀਤਲ ਉਰਫ਼ ਸਿੰਮੀ ਚੌਧਰੀ ਦੇ ਕਤਲ ਮਾਮਲੇ ਵਿਚ ਪੁਲਸ ਨੇ ਵੱਡਾ ਖੁਲਾਸਾ ਕੀਤਾ ਹੈ। ਪੁਲਸ ਨੇ ਇਸ ਮਾਮਲੇ 'ਚ ਸ਼ੀਤਲ ਦੇ ਪ੍ਰੇਮੀ ਸੁਨੀਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਨੇ ਸ਼ੁਰੂਆਤੀ ਪੁੱਛਗਿੱਛ ਵਿੱਚ ਕਬੂਲ ਕੀਤਾ ਕਿ ਉਸਨੇ ਹੀ ਸ਼ੀਤਲ ਦਾ ਚਾਕੂ ਮਾਰ ਕੇ ਕਤਲ ਕੀਤਾ ਹੈ।

ਕਤਲ ਨੂੰ ਹਾਦਸਾ ਦਿਖਾਉਣ ਦੀ ਕੋਸ਼ਿਸ਼
ਸੁਨੀਲ ਨੇ ਕਤਲ ਨੂੰ ਹਾਦਸਾ ਦਿਖਾਉਣ ਦੀ ਕੋਸ਼ਿਸ਼ ਕੀਤੀ। ਉਸ ਨੇ ਆਪਣੀ ਆਈ-20 ਕਾਰ ਨੂੰ ਪਾਣੀਪਤ ਦੇ ਵੀਰਾਟ ਨਗਰ ਫੇਜ਼-3 ਨੇੜੇ ਦਿੱਲੀ ਪੈਰਲੇਲ ਨਹਿਰ 'ਚ ਸੁੱਟ ਦਿੱਤਾ ਅਤੇ ਖੁਦ ਡੁੱਬਣ ਦਾ ਨਾਟਕ ਕਰਕੇ ਤੈਰ ਕੇ ਬਾਹਰ ਆ ਗਿਆ। ਲੋਕਾਂ ਨੇ ਉਸ ਨੂੰ ਇੱਕ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ।

ਪਰਿਵਾਰ ਅਤੇ ਪਿੱਛੋਕੜ
ਸ਼ੀਤਲ ਪਾਣੀਪਤ ਦੀ ਸਤਕਰਤਾਰ ਕਾਲੋਨੀ ਵਿੱਚ ਆਪਣੀ ਭੈਣ ਨਾਲ ਰਹਿੰਦੀ ਸੀ। ਉਹ 14 ਜੂਨ ਨੂੰ 'ਸ਼ੂਟਿੰਗ' ਲਈ ਘਰੋਂ ਨਿਕਲੀ ਸੀ, ਪਰ ਵਾਪਸ ਨਹੀਂ ਆਈ। ਇਸ ਤੋਂ ਬਾਅਦ, ਪਰਿਵਾਰ ਨੇ ਪਾਣੀਪਤ ਪੁਲਸ ਸਟੇਸ਼ਨ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਮ੍ਰਿਤਕਾ ਦੀ ਭੈਣ ਨੇਹਾ ਮੁਤਾਬਕ ਸ਼ੀਤਲ ਵਿਆਹੀ ਹੋਈ ਸੀ ਅਤੇ ਇਕ ਬੇਟੇ ਦੀ ਮਾਂ ਸੀ ਪਰ ਉਹ ਆਪਣੇ ਪਤੀ ਤੋਂ ਵੱਖ ਰਹਿ ਰਹੀ ਅਤੇ ਉਸ ਬੇਟਾ ਆਪਣੇ ਪਿਤਾ ਕੋਲ ਰਹਿ ਰਿਹਾ ਸੀ। ਸ਼ੀਤਲ ਦੀ ਦੋਸਤੀ ਕੁਝ ਸਮਾਂ ਪਹਿਲਾਂ ਸੁਨੀਲ ਨਾਲ ਹੋਈ ਸੀ। ਬਾਅਦ ਵਿੱਚ ਪਤਾ ਲੱਗਾ ਕਿ ਸੁਨੀਲ ਪਹਿਲਾਂ ਹੀ ਵਿਆਹਿਆ ਹੋਇਆ ਹੈ ਅਤੇ ਉਸ ਦੇ ਬੱਚੇ ਵੀ ਹਨ। ਉਹ ਸ਼ੀਤਲ ਉੱਤੇ ਵਿਆਹ ਦਾ ਦਬਾਅ ਬਣਾ ਰਿਹਾ ਸੀ, ਜਿਸ ਕਾਰਨ ਸ਼ੀਤਲ ਨੇ ਉਸ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ। ਇਸੇ ਗੱਲ ਤੋਂ ਸੁਨੀਲ ਨਾਰਾਜ਼ ਸੀ, ਜਿਸ ਕਾਰਨ ਉਸ ਨੇ ਸ਼ੀਤਲ ਦਾ ਕਤਲ ਕਰ ਦਿੱਤਾ।

ਆਖ਼ਰੀ ਸੰਪਰਕ
ਭੈਣ ਨੇਹਾ ਨੇ ਦੱਸਿਆ ਕਿ ਸ਼ੀਤਲ ਨਾਲ ਆਖ਼ਰੀ ਵਾਰ ਰਾਤ 11 ਵਜੇ ਵੀਡੀਓ ਕਾਲ 'ਤੇ ਗੱਲ ਹੋਈ ਸੀ, ਜਦੋਂ ਉਸਨੇ ਦੱਸਿਆ ਕਿ ਸੁਨੀਲ ਉਸ ਨੂੰ ਕੁੱਟ ਰਿਹਾ ਹੈ। ਇਸ ਤੋਂ ਕੁੱਝ ਸਮੇਂ ਬਾਅਦ ਫੋਨ ਕੱਟਿਆ ਗਿਆ ਅਤੇ ਫਿਰ ਫੋਨ ਬੰਦ ਹੋ ਗਿਆ।

ਪੁਲਸ ਕਾਰਵਾਈ
ਪੁਲਸ ਨੇ ਸੋਮਵਾਰ ਨੂੰ ਸੁਨੀਲ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਮੰਗਲਵਾਰ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ। ਸ਼ੀਤਲ ਦਾ ਪੋਸਟਮਾਰਟਮ ਪੀ.ਜੀ.ਆਈ. ਖਾਨਪੁਰ ਵਿੱਚ ਕਰਵਾਇਆ ਗਿਆ ਅਤੇ ਬਾਅਦ ਵਿੱਚ ਕਿਸ਼ਨਪੁਰਾ ਸ਼ਮਸ਼ਾਨ ਘਾਟ 'ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ
ਇਸ ਕਤਲਕਾਂਡ ਨਾਲ ਜੁੜੀ ਇਕ ਸੀਸੀਟੀਵੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਕੁੜੀ-ਮੁੰਡਾ ਗੱਡੀ 'ਚ ਬੈਠਦੇ ਦਿੱਖ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਦੋਵੇਂ ਸੁਨੀਲ ਅਤੇ ਸ਼ੀਤਲ ਹਨ।

Have something to say? Post your comment

ਅਤੇ ਹਰਿਆਣਾ ਖਬਰਾਂ

ਹਰਿਆਣਾ ਤੋਂ ਚੱਲੇਗੀ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟਰੇਨ, 17 ਜੁਲਾਈ ਨੂੰ PM ਮੋਦੀ ਦਿਖਾਉਣਗੇ ਹਰੀ ਝੰਡੀ

ਹਰਿਆਣਾ ਤੋਂ ਚੱਲੇਗੀ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟਰੇਨ, 17 ਜੁਲਾਈ ਨੂੰ PM ਮੋਦੀ ਦਿਖਾਉਣਗੇ ਹਰੀ ਝੰਡੀ

ਝੱਜਰ 'ਚ ਇੰਟਰਨੈਸ਼ਨਲ ਸਕੂਲ ਨੇੜੇ ਮਿਲੀਆਂ 2 ਲਾਸ਼ਾਂ ! ਇਲਾਕੇ 'ਚ ਫੈਲੀ ਸਨਸਨੀ

ਝੱਜਰ 'ਚ ਇੰਟਰਨੈਸ਼ਨਲ ਸਕੂਲ ਨੇੜੇ ਮਿਲੀਆਂ 2 ਲਾਸ਼ਾਂ ! ਇਲਾਕੇ 'ਚ ਫੈਲੀ ਸਨਸਨੀ

ਪੰਜਾਬ-ਹਰਿਆਣਾ ਹਾਈ ਕੋਰਟ ਦੇ ਵਕੀਲ ਦੇ ਘਰ ਪੈ ਗਿਆ ਡਾਕਾ ! ਲੱਖਾਂ ਦੀ ਨਕਦੀ ਤੇ ਸੋਨਾ-ਚਾਂਦੀ ਗ਼ਾਇਬ

ਪੰਜਾਬ-ਹਰਿਆਣਾ ਹਾਈ ਕੋਰਟ ਦੇ ਵਕੀਲ ਦੇ ਘਰ ਪੈ ਗਿਆ ਡਾਕਾ ! ਲੱਖਾਂ ਦੀ ਨਕਦੀ ਤੇ ਸੋਨਾ-ਚਾਂਦੀ ਗ਼ਾਇਬ

ਜ਼ਮੀਨ ਦੀ ਰਜਿਸਟ੍ਰੇਸ਼ਨ ਲਈ NOC ਦੀ ਪਰੇਸ਼ਾਨੀ ਖਤਮ, ਹਰਿਆਣਾ ਸਰਕਾਰ ਕਰੇਗੀ ਵੱਡੇ ਬਦਲਾਅ

ਜ਼ਮੀਨ ਦੀ ਰਜਿਸਟ੍ਰੇਸ਼ਨ ਲਈ NOC ਦੀ ਪਰੇਸ਼ਾਨੀ ਖਤਮ, ਹਰਿਆਣਾ ਸਰਕਾਰ ਕਰੇਗੀ ਵੱਡੇ ਬਦਲਾਅ

ਸਰਕਾਰੀ ਸਕੂਲਾਂ ਦੇ ਬੱਚੇ ਹੁਣ ਬੋਲਣਗੇ 'ਫਰੈਂਚ'! ਹਰਿਆਣਾ 'ਚ ਇਸ ਸੈਸ਼ਨ ਤੋਂ ਸ਼ੁਰੂ ਹੋਵੇਗੀ ਪੜ੍ਹਾਈ

ਸਰਕਾਰੀ ਸਕੂਲਾਂ ਦੇ ਬੱਚੇ ਹੁਣ ਬੋਲਣਗੇ 'ਫਰੈਂਚ'! ਹਰਿਆਣਾ 'ਚ ਇਸ ਸੈਸ਼ਨ ਤੋਂ ਸ਼ੁਰੂ ਹੋਵੇਗੀ ਪੜ੍ਹਾਈ

ਰਿਟਾਇਰਮੈਂਟ ਦੇ ਦਿਨ IAS ਪ੍ਰਦੀਪ ਕੁਮਾਰ ਗ੍ਰਿਫ਼ਤਾਰ, 169 ਕਰੋੜ ਰੁਪਏ ਦੇ ਘਪਲੇ 'ਚ CBI ਦਾ ਵੱਡਾ ਐਕਸ਼ਨ

ਰਿਟਾਇਰਮੈਂਟ ਦੇ ਦਿਨ IAS ਪ੍ਰਦੀਪ ਕੁਮਾਰ ਗ੍ਰਿਫ਼ਤਾਰ, 169 ਕਰੋੜ ਰੁਪਏ ਦੇ ਘਪਲੇ 'ਚ CBI ਦਾ ਵੱਡਾ ਐਕਸ਼ਨ

ਯਮੁਨਾਨਗਰ ’ਚ ‘ਵਾਰਤਾਲਾਪ’ ਵਰਕਸ਼ਾਪ ’ਚ ਭਲਾਈ ਸਕੀਮਾਂ ਤੇ 12 ਸਾਲਾਂ ਦੀਆਂ ਪ੍ਰਾਪਤੀਆਂ ’ਤੇ ਚਰਚਾ

ਯਮੁਨਾਨਗਰ ’ਚ ‘ਵਾਰਤਾਲਾਪ’ ਵਰਕਸ਼ਾਪ ’ਚ ਭਲਾਈ ਸਕੀਮਾਂ ਤੇ 12 ਸਾਲਾਂ ਦੀਆਂ ਪ੍ਰਾਪਤੀਆਂ ’ਤੇ ਚਰਚਾ

220 ਫੁੱਟ ਡੂੰਘੇ ਬੋਰਵੈੱਲ 'ਚ ਜਾ ਡਿੱਗਾ ਜਵਾਕ ! ਰੈਸਕਿਊ ਲਈ ਸੱਦਣੀ ਪਈ ਫ਼ੌਜ

220 ਫੁੱਟ ਡੂੰਘੇ ਬੋਰਵੈੱਲ 'ਚ ਜਾ ਡਿੱਗਾ ਜਵਾਕ ! ਰੈਸਕਿਊ ਲਈ ਸੱਦਣੀ ਪਈ ਫ਼ੌਜ

ਮਸ਼ਹੂਰ ਅਦਾਕਾਰਾ ਸਤਿੰਦਰ ਸੱਤੀ ਨੇ CMਨਾਇਬ ਸਿੰਘ ਸੈਣੀ ਨਾਲ ਕੀਤੀ ਮੁਲਾਕਾਤ

ਮਸ਼ਹੂਰ ਅਦਾਕਾਰਾ ਸਤਿੰਦਰ ਸੱਤੀ ਨੇ CMਨਾਇਬ ਸਿੰਘ ਸੈਣੀ ਨਾਲ ਕੀਤੀ ਮੁਲਾਕਾਤ

CM ਸੈਣੀ ਨੇ ਲੁਧਿਆਣਵੀਆਂ ਨਾਲ ਸੁਣੀ PM ਮੋਦੀ ਦੀ 'ਮਨ ਕੀ ਬਾਤ', ਜੂਨ ਮਹੀਨੇ 'ਚ ਤੀਜਾ ਦੌਰਾ

CM ਸੈਣੀ ਨੇ ਲੁਧਿਆਣਵੀਆਂ ਨਾਲ ਸੁਣੀ PM ਮੋਦੀ ਦੀ 'ਮਨ ਕੀ ਬਾਤ', ਜੂਨ ਮਹੀਨੇ 'ਚ ਤੀਜਾ ਦੌਰਾ