Friday, July 17, 2026
BREAKING
ਪੰਜਾਬ ਦਾ ਵਿਕਾਸ ਕਰਨਾ ਭਾਜਪਾ ਦਾ ਸੁਫ਼ਨਾ: ਨਰਿੰਦਰ ਮੋਦੀ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਦਾ ਕਿਰਾਇਆ ਜਾਣ ਹੋ ਜਾਵੋਗੇ ਹੈਰਾਨ, ਜਾਣੋ ਖ਼ਾਸੀਅਤ 1,800 ਕਰੋੜ ਨਾਲ ਚਮਕਣਗੇ 30 ਰੇਲਵੇ ਸਟੇਸ਼ਨ; ਜਲੰਧਰ ਕੈਂਟ, ਮੋਹਾਲੀ ਸਣੇ 4 ਸਟੇਸ਼ਨਾਂ ਦਾ ਕੰਮ ਪੂਰਾ : ਅਸ਼ਵਨੀ ਵੈਸ਼ਨਵ ਜਲੰਧਰ: ਹਰੇ ਰੰਗ ਦੀ ਦਸਤਾਰ ਸਜਾ ਕੇ ਸਟੇਜ਼ 'ਤੇ ਪਹੁੰਚੇ PM ਨਰਿੰਦਰ ਮੋਦੀ PM ਮੋਦੀ ਨੇ ਪੰਜਾਬ ਲਈ ਉਹ ਕਰਕੇ ਵਿਖਾਇਆ ਜੋ ਅੱਜ ਤਕ ਕਿਸੇ ਹੋਰ ਨੇ ਨਹੀਂ ਕੀਤਾ : ਰਵਨੀਤ ਬਿੱਟੂ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਬਚਾਉਣ ਦੀ ਲੋੜ: ਸੁਨੀਲ ਜਾਖੜ ਜਲੰਧਰ 'ਚ PM ਮੋਦੀ ਨੇ ਕੈਂਟ ਰੇਲਵੇ ਸਟੇਸ਼ਨ ਦਾ ਕੀਤਾ ਉਦਘਾਟਨ ਜਲੰਧਰ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਨੇ ਸੰਤ ਨਿਰੰਜਨ ਦਾਸ ਨਾਲ ਕੀਤੀ ਮੁਲਾਕਾਤ 'ਇਹ ਤਾਂ ਸਿਰਫ਼ ਸ਼ੁਰੂਆਤ ਹੈ, ਹਜੇ ਹੋਰ ਬਹੁਤ ਕੁਝ ਹੋਵੇਗਾ...' ਭਾਜਪਾ ਦੀ ਸਟੇਜ ਤੋਂ ਬੋਲੇ ਹਰਭਜਨ ਸਿੰਘ ਮੋਗਾ ਦੀ ਧੀ ਨੇ NEET 'ਚ ਗੱਡੇ ਝੰਡੇ, ਦੇਸ਼ ਭਰ ਵਿਚ 9ਵਾਂ ਸਥਾਨ ਕੀਤਾ ਹਾਸਲ

ਖੇਡ

ਆਪ੍ਰੇਸ਼ਨ ਸਿੰਦੂਰ ਦਾ IPL 'ਤੇ ਅਸਰ: ਪੰਜਾਬ ਕਿੰਗਜ਼ ਦੇ ਮੁਕਾਬਲੇ ਹੋ ਸਕਦੇ ਨੇ ਪ੍ਰਭਾਵਿਤ

07 ਮਈ, 2025 06:03 PM

ਪਾਕਿਸਤਾਨ ਵਿਚ ਅੱਤਵਾਦੀ ਟਿਕਾਣਿਆਂ 'ਤੇ ਭਾਰਤ ਦੇ ਮਿਜ਼ਾਈਲ ਹਮਲੇ ਤੋਂ ਬਾਅਦ ਧਰਮਸ਼ਾਲਾ ਹਵਾਈ ਅੱਡਾ ਅਸਥਾਈ ਤੌਰ 'ਤੇ ਬੰਦ ਹੋਣ ਕਾਰਨ ਆਈ.ਪੀ.ਐੱਲ. ਟੀਮਾਂ ਦੀ ਯਾਤਰਾ ਦਾ ਪ੍ਰੋਗਰਾਮ ਪ੍ਰਭਾਵਿਤ ਹੋਇਆ ਹੈ, ਜਿਨ੍ਹਾਂ ਨੇ ਉਥੇ ਖੇਡਣਾ ਹੈ। ਧਰਮਸ਼ਾਲਾ ਵਿਚ ਵੀਰਵਾਰ ਨੂੰ ਪੰਜਾਬ ਕਿੰਗਸ ਅਤੇ ਦਿੱਲੀ ਕੈਪੀਟਲਸ ਦਾ ਮੈਚ ਹੋਣਾ ਹੈ। ਇਸ ਤੋਂ ਬਾਅਦ, 11 ਮਈ ਨੂੰ ਪੰਜਾਬ ਅਤੇ ਮੁੰਬਈ ਇੰਡੀਅਨਜ਼ ਵਿਚਕਾਰ ਮੈਚ ਉੱਥੇ ਖੇਡਿਆ ਜਾਣਾ ਹੈ। ਧਰਮਸ਼ਾਲਾ ਪੰਜਾਬ ਕਿੰਗਜ਼ ਟੀਮ ਦਾ ਦੂਜਾ ਘਰੇਲੂ ਮੈਦਾਨ ਹੈ। ਪੰਜਾਬ ਟੀਮ ਨੂੰ ਇਸ ਸਮੇਂ ਯਾਤਰਾ ਸੰਬੰਧੀ ਕੋਈ ਸਮੱਸਿਆ ਨਹੀਂ ਹੈ ਕਿਉਂਕਿ ਉਹ ਇਸ ਹਫ਼ਤੇ ਦੇ ਅੰਤ ਤੱਕ ਉੱਥੇ ਹੀ ਰਹੇਗੀ।

ਦਿੱਲੀ ਨੂੰ ਇਹ ਦੇਖਣਾ ਹੋਵੇਗਾ ਕਿ ਉਸਦੇ ਖਿਡਾਰੀ ਕਿਵੇਂ ਵਾਪਸ ਆਉਣਗੇ, ਜਿਨ੍ਹਾਂ ਨੇ ਐਤਵਾਰ ਨੂੰ ਅਰੁਣ ਜੇਤਲੀ ਸਟੇਡੀਅਮ ਵਿੱਚ ਗੁਜਰਾਤ ਟਾਈਟਨਜ਼ ਵਿਰੁੱਧ ਖੇਡਣਾ ਹੈ। ਮੁੰਬਈ ਟੀਮ ਦਾ ਯਾਤਰਾ ਪ੍ਰੋਗਰਾਮ ਵੀ ਅਜੇ ਅਨਿਸ਼ਚਿਤ ਹੈ। ਬੀ.ਸੀ.ਸੀ.ਆਈ. ਦੇ ਇੱਕ ਸੂਤਰ ਨੇ ਮੁਤਾਬਕ, "ਇਸ ਸਮੇਂ ਸਭ ਕੁਝ ਅਨਿਸ਼ਚਿਤ ਹੈ। ਟੀਮਾਂ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਉਹ ਇਸ ਗੱਲ 'ਤੇ ਵੀ ਵਿਚਾਰ ਕਰ ਰਹੇ ਹਨ ਕਿ ਹਵਾਈ ਅੱਡਾ ਬੰਦ ਰਹਿਣ 'ਤੇ ਧਰਮਸ਼ਾਲਾ ਤੋਂ ਦਿੱਲੀ ਕਿਵੇਂ ਵਾਪਸ ਆਉਣਾ ਹੈ। ਦਿੱਲੀ ਕੈਪੀਟਲਸ ਲਈ ਇੱਕ ਵਿਕਲਪ ਬੱਸ ਰਾਹੀਂ ਵਾਪਸ ਆਉਣ ਦਾ ਹੈ ਪਰ ਸਿਰਫ਼ ਟੀਮਾਂ ਹੀ ਨਹੀਂ ਸਗੋਂ ਪ੍ਰਸਾਰਣ ਟੀਮ ਅਤੇ ਉਪਕਰਣ ਵੀ ਹਨ।" ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੇ ਜਵਾਬ ਵਿੱਚ, ਭਾਰਤ ਨੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ 9 ਥਾਵਾਂ 'ਤੇ ਮਿਜ਼ਾਈਲ ਹਮਲੇ ਕੀਤੇ। ਇਸ ਤੋਂ ਬਾਅਦ, ਦੇਸ਼ ਦੇ ਉੱਤਰੀ ਅਤੇ ਪੱਛਮੀ ਹਿੱਸਿਆਂ ਵਿੱਚ ਘੱਟੋ-ਘੱਟ 18 ਹਵਾਈ ਅੱਡੇ ਬੰਦ ਕਰ ਦਿੱਤੇ ਗਏ ਹਨ, ਜਿਨ੍ਹਾਂ ਵਿੱਚ ਸ਼੍ਰੀਨਗਰ, ਜੇਹ, ਜੰਮੂ, ਅੰਮ੍ਰਿਤਸਰ, ਪਠਾਨਕੋਟ, ਚੰਡੀਗੜ੍ਹ, ਜੋਧਪੁਰ, ਜੈਸਲਮੇਰ, ਸ਼ਿਮਲਾ, ਧਰਮਸ਼ਾਲਾ ਅਤੇ ਜਾਮਨਗਰ ਸ਼ਾਮਲ ਹਨ।

Have something to say? Post your comment

ਅਤੇ ਖੇਡ ਖਬਰਾਂ

ENG Vs IND: ਭਾਰਤ ਨੂੰ ਇੰਗਲੈਂਡ 'ਚ ਇੱਕ ਹੋਰ ਝਟਕਾ, ਧਾਕੜ ਖਿਡਾਰੀ ਆਖਰੀ ਮੈਚ ਤੋਂ ਬਾਹਰ

ENG Vs IND: ਭਾਰਤ ਨੂੰ ਇੰਗਲੈਂਡ 'ਚ ਇੱਕ ਹੋਰ ਝਟਕਾ, ਧਾਕੜ ਖਿਡਾਰੀ ਆਖਰੀ ਮੈਚ ਤੋਂ ਬਾਹਰ

ਵਿਸ਼ਵ ਕੱਪ ’ਚ ਫਿਰ ਦਿਸਿਆ ਮੈਸੀ ‘ਮੈਜਿਕ’, ਕੇਨ ਵੀ ਹੋਇਆ ਫਿਦਾ ; ਇੰਗਲੈਂਡ ’ਤੇ 2-1 ਨਾਲ ਦਿਵਾਈ ਜਿੱਤ

ਵਿਸ਼ਵ ਕੱਪ ’ਚ ਫਿਰ ਦਿਸਿਆ ਮੈਸੀ ‘ਮੈਜਿਕ’, ਕੇਨ ਵੀ ਹੋਇਆ ਫਿਦਾ ; ਇੰਗਲੈਂਡ ’ਤੇ 2-1 ਨਾਲ ਦਿਵਾਈ ਜਿੱਤ

ਰੋਹਿਤ ਸ਼ਰਮਾ ਦੇ ਆਖਰੀ ਮੈਚ ਨੂੰ ਲੈ ਕੇ ਪਾਰਥਿਵ ਪਟੇਲ ਦੀ ਵੱਡੀ ਉਮੀਦ; ਕਿਹਾ- 'ਖੇਡਣਗੇ ਯਾਦਗਾਰ ਪਾਰੀ'

ਰੋਹਿਤ ਸ਼ਰਮਾ ਦੇ ਆਖਰੀ ਮੈਚ ਨੂੰ ਲੈ ਕੇ ਪਾਰਥਿਵ ਪਟੇਲ ਦੀ ਵੱਡੀ ਉਮੀਦ; ਕਿਹਾ- 'ਖੇਡਣਗੇ ਯਾਦਗਾਰ ਪਾਰੀ'

IND vs ENG, 2nd ODI: ਇੰਗਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ

IND vs ENG, 2nd ODI: ਇੰਗਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ

ਵਨਡੇ ਅਤੇ ਟੀ20 ਵਿਸ਼ਵ ਕੱਪ ਫਾਰਮੈਟਾਂ ਵਿੱਚ ਬਦਲਾਅ 'ਤੇ ਬੋਲੇ ਅਸ਼ਵਿਨ, ਆਪਣਾ ਸੁਝਾਅ ਵੀ ਦਿੱਤਾ

ਵਨਡੇ ਅਤੇ ਟੀ20 ਵਿਸ਼ਵ ਕੱਪ ਫਾਰਮੈਟਾਂ ਵਿੱਚ ਬਦਲਾਅ 'ਤੇ ਬੋਲੇ ਅਸ਼ਵਿਨ, ਆਪਣਾ ਸੁਝਾਅ ਵੀ ਦਿੱਤਾ

ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਡਰਹਮ ਲਈ ਕਾਊਂਟੀ ਕ੍ਰਿਕਟ ਖੇਡਣਗੇ ਸਟੋਕਸ

ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਡਰਹਮ ਲਈ ਕਾਊਂਟੀ ਕ੍ਰਿਕਟ ਖੇਡਣਗੇ ਸਟੋਕਸ

ਸਿੰਧੂ ਜਾਪਾਨ ਓਪਨ ਦੇ ਕੁਆਰਟਰ ਫਾਈਨਲ ਵਿੱਚ ਪੁੱਜੀ

ਸਿੰਧੂ ਜਾਪਾਨ ਓਪਨ ਦੇ ਕੁਆਰਟਰ ਫਾਈਨਲ ਵਿੱਚ ਪੁੱਜੀ

ਐਮਬਾਪੇ ਨੇ ਟੀਮ ਮੈਨੇਜਰ ਦਿਦਿਏਰ ਡੇਸਚੈਂਪਸ ਦੀ ਰਣਨੀਤੀ ਦੀ ਕੀਤੀ ਆਲੋਚਨਾ

ਐਮਬਾਪੇ ਨੇ ਟੀਮ ਮੈਨੇਜਰ ਦਿਦਿਏਰ ਡੇਸਚੈਂਪਸ ਦੀ ਰਣਨੀਤੀ ਦੀ ਕੀਤੀ ਆਲੋਚਨਾ

IND vs ENG: ਜਿੱਤ ਤੋਂ ਬਾਅਦ ਸ਼ੁਭਮਨ ਗਿੱਲ ਨੇ ਵੱਡਾ ਖੁਲਾਸਾ ਕੀਤਾ, ਦੱਸਿਆ 2027 ਵਿਸ਼ਵ ਕੱਪ ਦਾ ਪਲਾਨ

IND vs ENG: ਜਿੱਤ ਤੋਂ ਬਾਅਦ ਸ਼ੁਭਮਨ ਗਿੱਲ ਨੇ ਵੱਡਾ ਖੁਲਾਸਾ ਕੀਤਾ, ਦੱਸਿਆ 2027 ਵਿਸ਼ਵ ਕੱਪ ਦਾ ਪਲਾਨ

ICC ਵਨਡੇ ਰੈਂਕਿੰਗ 'ਚ ਸਿਖਰ ਦੇ ਕਰੀਬ ਪੁੱਜੇ ਸ਼ੁਭਮਨ ਗਿੱਲ, ਭਾਰਤੀ ਖਿਡਾਰੀਆਂ ਦਾ ਜਲਵਾ ਬਰਕਰਾਰ

ICC ਵਨਡੇ ਰੈਂਕਿੰਗ 'ਚ ਸਿਖਰ ਦੇ ਕਰੀਬ ਪੁੱਜੇ ਸ਼ੁਭਮਨ ਗਿੱਲ, ਭਾਰਤੀ ਖਿਡਾਰੀਆਂ ਦਾ ਜਲਵਾ ਬਰਕਰਾਰ