Saturday, September 05, 2026
BREAKING
ਪੰਜਾਬ ਸਰਕਾਰ ਵੱਲੋਂ ਪੰਜ ਸਰਕਾਰੀ ਪੌਲੀਟੈਕਨਿਕ ਕਾਲਜਾਂ ਵਿੱਚ ਇਨੋਵੇਸ਼ਨ ਲੈਬਜ਼ ਦੀ ਸਥਾਪਨਾ ਨਾਲ ਤਕਨੀਕੀ ਸਿੱਖਿਆ ਨੂੰ ਮਿਲੀ ਨਵੀਂ ਦਿਸ਼ਾ : ਹਰਜੋਤ ਸਿੰਘ ਬੈਂਸ ਪੈਨਸ਼ਨਰਜ਼ ਭਲਾਈ ਸੰਸਥਾ ਖਰੜ ਦੀ ਮਹੀਨਾਵਾਰ ਮੀਟਿੰਗ ਵਿੱਚ ਸੰਸਥਾ ਦੇ ਅਹੁਦੇਦਾਰਾਂ ਦੀ ਨਵੀਂ ਚੋਣ ਕੀਤੀ ਇਟਲੀ 'ਚ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਮੰਤਰੀ ਅਹੁਦੇ 'ਤੇ ਰਹਿਣ 'ਤੇ ਮੇਲੋਨੀ ਨੂੰ PM ਮੋਦੀ ਨੇ ਦਿੱਤੀ ਵਧਾਈ ਜਨਮ ਅਸ਼ਟਮੀ ਮੌਕੇ ਮਥੁਰਾ ਪੁੱਜੇ CM ਯੋਗੀ, ਕੀਤੀ ਪੂਜਾ, ਸ਼ਰਧਾਲੂਆਂ ਨੂੰ ਸੰਬੋਧਨ ਕਰਦੇ ਆਖ 'ਤੀਆਂ ਇਹ ਗੱਲਾਂ DA ਮਾਮਲੇ 'ਤੇ ਪੰਜਾਬ ਸਰਕਾਰ ਦਾ ਫ਼ੈਸਲਾ, 85 ਹਜ਼ਾਰ ਮੁਲਾਜ਼ਮਾਂ ਨੂੰ ਮਿਲੇਗਾ ਸਿੱਧਾ ਲਾਭ : ਅਮਨ ਅਰੋੜਾ ਡਾ. ਗੁਰਪ੍ਰੀਤ ਕੌਰ ਮਾਨ ਵੱਲੋਂ ਭੇਜੇ ਨੋਟਿਸ ਦਾ ਖਹਿਰਾ ਨੇ ਦਿੱਤਾ ਜਵਾਬ 'ਦਿਮਾਗੀ ਨਕਸਲਵਾਦ' ਦਾ ਕੈਪਟਨ ਅਮਰਿੰਦਰ ਸਿੰਘ ਨੇ PM ਮੋਦੀ ਨੂੰ ਪੁੱਛਿਆ ਅਰਥ ਪੰਜਾਬ : ਬਿਜਲੀ ਖ਼ਪਤਕਾਰਾਂ ਲਈ ਅਹਿਮ ਖ਼ਬਰ, ਪਾਵਰਕਾਮ ਵੱਲੋਂ ਖਾਸ ਹਦਾਇਤਾਂ ਜਾਰੀ ਜੈਕਾਰਿਆਂ ਦੀ ਗੂੰਜ ’ਚ ਸ੍ਰੀ ਅਨੰਦਪੁਰ ਸਾਹਿਬ ਵੱਲ ਰਵਾਨਾ ਹੋਇਆ ਮੀਰੀ-ਪੀਰੀ ਖਾਲਸਾ ਮਾਰਚ PU ਨੂੰ ਖੋਜ ਤੇ ਨਵਾਚਾਰ ਦਾ ਆਲਮੀ ਕੇਂਦਰ ਬਣਾਉਣ ਲਈ ਇਕਜੁੱਟ ਹੋਣ ਦੀ ਲੋੜ: ਉੱਪ ਰਾਸ਼ਟਰਪਤੀ

ਰਾਸ਼ਟਰੀ

'ਆਓ, ਭਾਰਤ ਨਾਲ ਸਹਿਯੋਗ ਕਰੋ ਤੇ ਦੁਨੀਆ ਲਈ ਤਕਨੀਕੀ ਹੱਲ ਵਿਕਸਿਤ ਕਰੋ', ਫਰਾਂਸ 'ਚ ਬੋਲੇ PM ਮੋਦੀ

14 ਜੂਨ, 2026 07:44 PM

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਫਰਾਂਸ ਦੇ ਨੀਸ ਸ਼ਹਿਰ 'ਚ 'ਭਾਰਤ ਇਨੋਵੇਟਸ' ਪ੍ਰੋਗਰਾਮ ਦਾ ਸਾਂਝਾ ਉਦਘਾਟਨ ਕੀਤਾ। ਇਸ ਮੌਕੇ 'ਤੇ ਪੀਐੱਮ ਮੋਦੀ ਨੇ ਕਿਹਾ ਕਿ ਭਾਰਤ ਅੱਜ ਬਹੁਤ ਤੇਜ਼ੀ ਨਾਲ ਤੇ ਵੱਡੇ ਪੱਧਰ 'ਤੇ ਨਵੀਂ ਤਕਨੀਕ ਅਤੇ ਆਈਡੀਆਜ਼ (ਵਿਚਾਰਾਂ) 'ਤੇ ਕੰਮ ਕਰ ਰਿਹਾ ਹੈ। ਭਾਰਤ ਦਾ ਇਹ ਕੰਮ ਸਿਰਫ਼ ਆਪਣੇ ਲਈ ਨਹੀਂ, ਸਗੋਂ ਪੂਰੀ ਦੁਨੀਆ ਦੇ ਭਲੇ ਤੇ ਇੱਕ ਸੁਰੱਖਿਅਤ ਭਵਿੱਖ ਲਈ ਹੈ। ਫਰਾਂਸ 'ਚ 'ਭਾਰਤ ਇਨੋਵੇਟਸ' ਪ੍ਰੋਗਰਾਮ 'ਚ ਪੀਐੱਮ ਮੋਦੀ ਨੇ ਕਿਹਾ, "ਭਾਰਤ ਤੇ ਫਰਾਂਸ ਦੀ ਇੱਕ ਵਿਸ਼ੇਸ਼ ਭਾਈਵਾਲੀ ਹੈ, ਇਸ 'ਚ ਜੁੜਾਅ (ਕੁਨੈਕਸ਼ਨ), ਦ੍ਰਿੜ ਵਿਸ਼ਵਾਸ (ਕਨਵਿਕਸ਼ਨ), ਨਵੀਨਤਾ (ਇਨੋਵੇਸ਼ਨ), ਪ੍ਰੇਰਣਾ (ਇੰਸਪੀਰੇਸ਼ਨ) ਅਤੇ ਸਾਂਝਾ ਦ੍ਰਿਸ਼ਟੀਕੋਣ (ਸ਼ੇਅਰਡ ਵਿਜ਼ਨ) ਹੈ।" ਭਾਰਤ ਦੇ ਨੌਜਵਾਨ ਇਨੋਵੇਟਰ ਅਜਿਹੇ ਹੱਲ ਲੱਭ ਰਹੇ ਹਨ, ਜੋ ਪੂਰੀ ਮਨੁੱਖਤਾ ਨੂੰ ਲਾਭ ਪਹੁੰਚਾ ਸਕਦੇ ਹਨ। ਪੀਐੱਮ ਮੋਦੀ ਨੇ ਕਿਹਾ, "ਆਓ, ਭਾਰਤ ਨਾਲ ਸਹਿਯੋਗ ਕਰੋ ਅਤੇ ਦੁਨੀਆ ਲਈ ਤਕਨੀਕੀ ਹੱਲ (ਟੈਕਨੋਲੋਜੀਕਲ ਸੋਲਿਊਸ਼ਨ) ਵਿਕਸਿਤ ਕਰੋ।"

'ਰਿਫਾਰਮ ਐਕਸਪ੍ਰੈਸ' ਰੁਕੇਗੀ ਨਹੀਂ: ਪੀਐਮ ਮੋਦੀ
ਪ੍ਰਧਾਨ ਮੰਤਰੀ ਨੇ ਕਿਹਾ, "ਇਹ 'ਰਿਫਾਰਮ ਐਕਸਪ੍ਰੈਸ' ਰੁਕੇਗੀ ਨਹੀਂ, ਇਹ ਜਾਰੀ ਰਹੇਗੀ।" ਸਟਾਰਟਅੱਪਸ ਦੀ ਗਿਣਤੀ ਵਿੱਚ ਵੀ ਹੋਰ ਵਾਧਾ ਹੋਵੇਗਾ। ਪੀਐੱਮ ਨੇ ਕਿਹਾ, "ਪਿਛਲੇ 12 ਸਾਲਾਂ ਵਿੱਚ, ਭਾਰਤ ਨੇ ਇੱਕ ਮਜ਼ਬੂਤ ਇਨੋਵੇਸ਼ਨ ਸਿਸਟਮ ਤਿਆਰ ਕੀਤਾ ਹੈ।" ਅੱਜ, ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸਟਾਰਟਅੱਪ ਈਕੋਸਿਸਟਮ ਹੈ।

ਇਨੋਵੇਸ਼ਨ ਭਾਰਤ ਦੇ ਡੀਐੱਨਏ 'ਚ: ਪੀਐੱਮ
'ਭਾਰਤ ਇਨੋਵੇਟਸ' ਪ੍ਰੋਗਰਾਮ ਵਿੱਚ ਬੋਲਦਿਆਂ ਪੀਐੱਮ ਮੋਦੀ ਨੇ ਕਿਹਾ, "ਭਾਰਤ ਦੀ ਤਰਜੀਹ ਮਨੁੱਖਤਾ ਲਈ ਤਕਨੀਕ ਅਤੇ ਹਿਊਮਨ-ਸੈਂਟਰਿਕ (ਮਨੁੱਖ-ਕੇਂਦਰਿਤ) ਇਨੋਵੇਸ਼ਨ ਹੈ। "ਇਨੋਵੇਸ਼ਨ ਭਾਰਤ ਦੇ ਡੀਐੱਨਏ ਵਿੱਚ ਹੈ।" ਉਨ੍ਹਾਂ ਕਿਹਾ ਕਿ ਭਾਰਤ ਸਪੀਡ ਅਤੇ ਵੱਡੇ ਸਕੇਲ (ਪੱਧਰ) ਦੇ ਨਾਲ ਇਨੋਵੇਸ਼ਨ ਕਰਦਾ ਹੈ। ਭਾਰਤ ਇੱਕ ਸਸਟੇਨੇਬਲ (ਟਿਕਾਊ) ਭਵਿੱਖ ਲਈ ਇਨੋਵੇਸ਼ਨ ਕਰਦਾ ਹੈ ਅਤੇ ਭਾਰਤ ਪੂਰੀ ਦੁਨੀਆ ਲਈ ਇਨੋਵੇਸ਼ਨ ਕਰਦਾ ਹੈ। ਉਨ੍ਹਾਂ ਕਿਹਾ, "ਭਾਰਤ-ਫਰਾਂਸ ਭਾਈਵਾਲੀ ਸੁਰੱਖਿਆ ਤੋਂ ਲੈ ਕੇ ਟਿਕਾਊ ਵਿਕਾਸ ਤੱਕ ਫੈਲੀ ਹੋਈ ਹੈ।" ਪੀਐੱਮ ਮੋਦੀ ਨੇ ਭਾਰਤ-ਫਰਾਂਸ ਭਾਈਵਾਲੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਦੋਵੇਂ ਦੇਸ਼ ਸਾਂਝੇ ਮੁੱਲਾਂ ਅਤੇ ਹਿੱਤਾਂ ਨਾਲ ਬੱਝੇ ਹੋਏ ਹਨ।

ਉਥੇ ਹੀ, ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਕਿਹਾ ਕਿ AI (ਆਰਟੀਫੀਸ਼ੀਅਲ ਇੰਟੈਲੀਜੈਂਸ) ਦੀ ਵਰਤੋਂ ਮਨੁੱਖ-ਕੇਂਦਰਿਤ ਅਤੇ ਨੈਤਿਕ ਹੋਣੀ ਚਾਹੀਦੀ ਹੈ। ਗਲੋਬਲ AI ਰੇਸ ਬਾਰੇ ਗੱਲ ਕਰਦਿਆਂ ਇਮੈਨੁਅਲ ਮੈਕਰੋਨ ਨੇ ਕਿਹਾ ਕਿ ਭਾਰਤ ਵਿੱਚ ਇਸ ਵਿਘਨਕਾਰੀ (ਡਿਸਰਪਟਿਵ) ਤਕਨੀਕ 'ਚ ਮਹਾਰਤ ਹਾਸਲ ਕਰ ਕੇ ਦੁਨੀਆ ਦੀ ਅਗਵਾਈ ਕਰਨ ਦੀ ਸਮਰੱਥਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਫਰਾਂਸ ਗਲੋਬਲ AI ਸਮਿਟ 2027 ਲਈ ਭਾਰਤ ਨਾਲ ਮਿਲ ਕੇ ਕੰਮ ਕਰੇਗਾ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਇਟਲੀ 'ਚ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਮੰਤਰੀ ਅਹੁਦੇ 'ਤੇ ਰਹਿਣ 'ਤੇ ਮੇਲੋਨੀ ਨੂੰ PM ਮੋਦੀ ਨੇ ਦਿੱਤੀ ਵਧਾਈ

ਇਟਲੀ 'ਚ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਮੰਤਰੀ ਅਹੁਦੇ 'ਤੇ ਰਹਿਣ 'ਤੇ ਮੇਲੋਨੀ ਨੂੰ PM ਮੋਦੀ ਨੇ ਦਿੱਤੀ ਵਧਾਈ

ਜਨਮ ਅਸ਼ਟਮੀ ਮੌਕੇ ਮਥੁਰਾ ਪੁੱਜੇ CM ਯੋਗੀ, ਕੀਤੀ ਪੂਜਾ, ਸ਼ਰਧਾਲੂਆਂ ਨੂੰ ਸੰਬੋਧਨ ਕਰਦੇ ਆਖ 'ਤੀਆਂ ਇਹ ਗੱਲਾਂ

ਜਨਮ ਅਸ਼ਟਮੀ ਮੌਕੇ ਮਥੁਰਾ ਪੁੱਜੇ CM ਯੋਗੀ, ਕੀਤੀ ਪੂਜਾ, ਸ਼ਰਧਾਲੂਆਂ ਨੂੰ ਸੰਬੋਧਨ ਕਰਦੇ ਆਖ 'ਤੀਆਂ ਇਹ ਗੱਲਾਂ

ਵੱਡੀ ਖਬਰ : ਜੰਮੂ-ਕਸ਼ਮੀਰ 'ਚ ਮੁਕਾਬਲੇ ਦੌਰਾਨ ਅੱਤਵਾਦੀ ਢੇਰ

ਵੱਡੀ ਖਬਰ : ਜੰਮੂ-ਕਸ਼ਮੀਰ 'ਚ ਮੁਕਾਬਲੇ ਦੌਰਾਨ ਅੱਤਵਾਦੀ ਢੇਰ

ਰਾਹੁਲ ਗਾਂਧੀ ਦੇ ਨਾਸਿਕ ਦੌਰੇ ਦੇ ਵਿਰੋਧ ’ਚ ਭਾਜਪਾ ਦਾ ਪ੍ਰਦਰਸ਼ਨ

ਰਾਹੁਲ ਗਾਂਧੀ ਦੇ ਨਾਸਿਕ ਦੌਰੇ ਦੇ ਵਿਰੋਧ ’ਚ ਭਾਜਪਾ ਦਾ ਪ੍ਰਦਰਸ਼ਨ

ਦੇਸ਼ 'ਚ ਮੁੰਡਿਆਂ ਨਾਲੋਂ ਜ਼ਿਆਦਾ ਪੜ੍ਹ ਰਹੀਆਂ ਕੁੜੀਆਂ ! 4.50 ਕਰੋੜ ਤੱਕ ਪਹੁੰਚਿਆ ਦਾਖਲੇ ਦਾ ਅੰਕੜਾ

ਦੇਸ਼ 'ਚ ਮੁੰਡਿਆਂ ਨਾਲੋਂ ਜ਼ਿਆਦਾ ਪੜ੍ਹ ਰਹੀਆਂ ਕੁੜੀਆਂ ! 4.50 ਕਰੋੜ ਤੱਕ ਪਹੁੰਚਿਆ ਦਾਖਲੇ ਦਾ ਅੰਕੜਾ

NEET PG ਦੀ ਦੁਬਾਰਾ ਪ੍ਰੀਖਿਆ ਖਿਲਾਫ ਸੁਪਰੀਮ ਕੋਰਟ ’ਚ ਪਟੀਸ਼ਨ

NEET PG ਦੀ ਦੁਬਾਰਾ ਪ੍ਰੀਖਿਆ ਖਿਲਾਫ ਸੁਪਰੀਮ ਕੋਰਟ ’ਚ ਪਟੀਸ਼ਨ

GDP ਦੇ ਅੰਕੜਿਆਂ 'ਤੇ ਸਵਾਲ ਚੁੱਕਣ ਨੂੰ ਲੈ ਕੇ ਰਿਜਿਜੂ ਦਾ ਕਾਂਗਰਸ 'ਤੇ ਪਲਟਵਾਰ, ਪੁੱਛਿਆ- 'ਕੀ ਪਾਰਟੀ ਨਸ਼ੇ 'ਚ ਹੈ'

GDP ਦੇ ਅੰਕੜਿਆਂ 'ਤੇ ਸਵਾਲ ਚੁੱਕਣ ਨੂੰ ਲੈ ਕੇ ਰਿਜਿਜੂ ਦਾ ਕਾਂਗਰਸ 'ਤੇ ਪਲਟਵਾਰ, ਪੁੱਛਿਆ- 'ਕੀ ਪਾਰਟੀ ਨਸ਼ੇ 'ਚ ਹੈ'

ਵੱਡੀ ਖ਼ਬਰ ; ਅਯੁੱਧਿਆ ਰਾਮ ਮੰਦਰ ਨੂੰ ਮਿਲੇ ਨਵੇਂ ਟਰੱਸਟੀ ! ਜਾਣੋ ਕੌਣ ਸੰਭਾਲਣਗੇ ਜ਼ਿੰਮੇਵਾਰੀ

ਵੱਡੀ ਖ਼ਬਰ ; ਅਯੁੱਧਿਆ ਰਾਮ ਮੰਦਰ ਨੂੰ ਮਿਲੇ ਨਵੇਂ ਟਰੱਸਟੀ ! ਜਾਣੋ ਕੌਣ ਸੰਭਾਲਣਗੇ ਜ਼ਿੰਮੇਵਾਰੀ

ਓਡੀਸ਼ਾ 'ਚ ਗੰਭੀਰ ਹੜ੍ਹ ਦੀ ਸਥਿਤੀ, ਸੁਬਰਨਰੇਖਾ ਨਦੀ ਦੇ ਪਾਣੀ 'ਚ ਡੁੱਬੇ 100 ਹੋਰ ਪਿੰਡ

ਓਡੀਸ਼ਾ 'ਚ ਗੰਭੀਰ ਹੜ੍ਹ ਦੀ ਸਥਿਤੀ, ਸੁਬਰਨਰੇਖਾ ਨਦੀ ਦੇ ਪਾਣੀ 'ਚ ਡੁੱਬੇ 100 ਹੋਰ ਪਿੰਡ

3 ਸਤੰਬਰ ਨੂੰ ਯੂਕ੍ਰੇਨ ਤੇ ਪੋਲੈਂਡ ਦੀ ਤਿੰਨ ਦਿਨ ਦੀ ਯਾਤਰਾ 'ਤੇ ਜਾਣਗੇ ਵਿਦੇਸ਼ ਮੰਤਰੀ ਜੈਸ਼ੰਕਰ

3 ਸਤੰਬਰ ਨੂੰ ਯੂਕ੍ਰੇਨ ਤੇ ਪੋਲੈਂਡ ਦੀ ਤਿੰਨ ਦਿਨ ਦੀ ਯਾਤਰਾ 'ਤੇ ਜਾਣਗੇ ਵਿਦੇਸ਼ ਮੰਤਰੀ ਜੈਸ਼ੰਕਰ