Friday, September 04, 2026
BREAKING
ਭਾਰਤੀ ਜੀਵਨ ਬੀਮਾ ਨਿਗਮ ਨੇ ਆਪਣੇ ਕਰਮਚਾਰੀਆਂ ਲਈ ਲਗਾਇਆ ਮੈਡੀਕਲ ਚੈਕਅਪ ਕੈਂਪ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੀ ਪੰਜਾਬ ਸਰਕਾਰ: ਮਾਲਵਿੰਦਰ ਸਿੰਘ ਕੰਗ ਯੂ ਕੇ ਵਿੱਚ ਭਾਰਤੀ ਸੱਭਿਆਚਾਰ ਨਾਲ ਜੁੜ ਰਹੀ ਹੈ ਹੁਣ ਨਵੀਂ ਪਨੀਰੀ SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ ਪੰਜਾਬ ਭਰ 'ਚ ਸਕੂਲ ਵੈਨਾਂ ਦਾ ਚੱਕਾ ਜਾਮ! ਬਠਿੰਡਾ 'ਚ ਹੋਈ ਮਹਾਂਪੰਚਾਇਤ ਦੌਰਾਨ ਚਾਲਕਾਂ ਨੇ ਦਿੱਤੀ ਚਿਤਾਵਨੀ ਪੰਜਾਬ 'ਚ ਵਿਦੇਸ਼ੀ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 8 ਪਿਸਤੌਲਾਂ ਸਮੇਤ 2 ਤਸਕਰ ਕੀਤੇ ਗ੍ਰਿਫਤਾਰ ਵੱਡੀ ਖ਼ਬਰ: ਪੰਜਾਬੀ ਗਾਇਕ ਦੀ ਸ਼ੱਕੀ ਹਾਲਤ 'ਚ ਮੌਤ! ਪਰਿਵਾਰ ਨੇ ਕਿਹਾ- 'ਨਹੀਂ ਕਰਾਂਗੇ ਸਸਕਾਰ' ਮੁਲਾਜ਼ਮਾਂ ਦੇ DA ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਬਿਆਨ ਕੋਟਕਪੂਰਾ ਗੋਲੀਬਾਰੀ ਮਾਮਲੇ 'ਚ ਸੁਖਬੀਰ ਬਾਦਲ ਅਦਾਲਤ 'ਚ ਪੇਸ਼ ਵਿਸ਼ਵ ਦੀਆਂ ਵੱਡੀਆਂ ਅਰਥ ਵਿਵਸਥਾਵਾਂ ਨੂੰ ਪਿੱਛੇ ਛੱਡ ਭਾਰਤ ਨੇ ਫੜ੍ਹੀ ਤੇਜ਼ ਵਿਕਾਸ ਦੀ ਰਫ਼ਤਾਰ : ਢਿੱਲੋਂ

ਰਾਸ਼ਟਰੀ

ਅਹਿਮਦਾਬਾਦ ਜਹਾਜ਼ ਹਾਦਸੇ ਦੀ ਪਹਿਲੀ ਬਰਸੀ: ਅੱਜ ਵੀ ਹੰਝੂ ਬਣ ਝਲਕਦੇ ਆਪਣਿਆਂ ਨੂੰ ਗੁਆਉਣ ਦਾ ਗਮ

12 ਜੂਨ, 2026 02:09 PM

ਅਹਿਮਦਾਬਾਦ : ਅਹਿਮਦਾਬਾਦ ਵਿੱਚ ਪਿਛਲੇ ਸਾਲ ਅੱਜ ਦੇ ਦਿਨ ਯਾਨੀ 12 ਜੂਨ ਨੂੰ ਵਾਪਰੇ ਏਅਰ ਇੰਡੀਆ ਦੇ ਜਹਾਜ਼ ਹਾਦਸੇ ਨੂੰ ਇੱਕ ਸਾਲ ਹੋ ਗਿਆ। ਇਸ ਹਾਦਸੇ 'ਚ 261 ਲੋਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ ਸਨ, ਜਿਨ੍ਹਾਂ ਦਾ ਗਮ ਅੱਜ ਵੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਹੈ। ਏਅਰ ਇੰਡੀਆ ਦੀ ਉਡਾਣ AI 171 ਦੇ ਹਾਦਸੇ ਵਿੱਚ ਆਪਣੇ ਅਜ਼ੀਜ਼ਾਂ ਨੂੰ ਗੁਆਉਣ ਵਾਲੇ ਕੁਝ ਲੋਕ ਅਜੇ ਵੀ ਉਡਾਣ ਭਰਨ ਤੋਂ ਡਰਦੇ ਹਨ। ਬਹੁਤ ਸਾਰੇ ਪਰਿਵਾਰਾਂ ਅਤੇ ਗਵਾਹਾਂ ਲਈ, ਇਸ ਦੁਖਾਂਤ ਦਾ ਪ੍ਰਭਾਵ ਅਜੇ ਤੱਕ ਘੱਟ ਨਹੀਂ ਹੋਇਆ ਹੈ। ਜਹਾਜ਼ ਹਾਦਸੇ ਦੀ ਪਹਿਲੀ ਵਰ੍ਹੇਗੰਢ ਮਨਾਉਣ ਲਈ ਏਅਰਲਾਈਨ ਦੇ ਕਰਮਚਾਰੀ ਸ਼ੁੱਕਰਵਾਰ ਨੂੰ ਆਪਣੇ ਕੰਮ ਵਾਲੀ ਥਾਂ 'ਤੇ ਉਨ੍ਹਾਂ ਲੋਕਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਰੱਖਣਗੇ, ਜਿਨ੍ਹਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ। ਭਾਰਤੀ ਸਮੇਂ ਅਨੁਸਾਰ ਦੁਪਹਿਰ 1:39 ਵਜੇ ਤੋਂ 1:41 ਵਜੇ ਤੱਕ ਦੋ ਮਿੰਟ ਦਾ ਮੌਨ ਰੱਖਿਆ ਜਾਵੇਗਾ।


ਜਾਣੋ ਪੂਰਾ ਮਾਮਲਾ
12 ਜੂਨ, 2025 ਨੂੰ ਲੰਡਨ ਜਾਣ ਵਾਲੀ ਏਅਰ ਇੰਡੀਆਂ ਦੀ AI-171 ਉਡਾਣ ਮੇਘਾਨੀਨਗਰ ਦੇ ਬੀਜੇ ਮੈਡੀਕਲ ਕਾਲਜ ਦੇ ਹੋਸਟਲ ਨਾਲ ਟਕਰਾ ਗਈ ਸੀ। ਹਾਦਸੇ ਦੇ ਸਮੇਂ ਜਹਾਜ਼ ਵਿਚ 241 ਲੋਕ ਸਵਾਰ ਸਨ ਅਤੇ 19 ਜ਼ਮੀਨ 'ਤੇ ਸਨ। ਜਹਾਜ਼ ਨੂੰ ਅੱਗ ਲੱਗਣ ਕਾਰਨ ਸਾਰੇ ਯਾਤਰੀਆਂ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਸਿਰਫ਼ ਇੱਕ ਯਾਤਰੀ ਬਚਿਆ। ਬੀਜੇ ਮੈਡੀਕਲ ਕਾਲਜ ਦੇ ਹੋਸਟਲ ਦੇ ਅਹਾਤੇ ਤੋਂ ਇਸ ਹਾਦਸੇ ਦੇ ਭਿਆਨਕ ਨਿਸ਼ਾਨ ਅਜੇ ਵੀ ਸਾਫ਼ ਦਿਖਾਈ ਦਿੰਦੇ ਹਨ, ਜੋ ਗਾਇਬ ਨਹੀਂ ਹੋਏ। ਕਰੈਸ਼ ਹੋਣ ਤੋਂ ਬਾਅਦ ਜਿੱਥੇ ਜਹਾਜ਼ ਦਾ ਮਲਬਾ ਡਿੱਗਿਆ, ਜੋ ਕੰਧਾਂ ਨੁਕਸਾਨੀਆਂ ਗਈਆਂ, ਸਭ ਉਸੇ ਤਰ੍ਹਾਂ ਹੈ। ਜਿਸ ਸਮੇਂ ਇਹ ਹਾਦਸਾ ਵਾਪਰਿਆ ਸੀ, ਉਸ ਸਮੇਂ ਬੀਜੇ ਮੈਡੀਕਲ ਕਾਲਜ ਦੇ ਮੈਸ ਵਿਚ ਹੋਸਟਲ ਦੇ ਕਈ ਵਿਦਿਆਰਥੀ ਦੁਪਹਿਰ ਦਾ ਖਾਣਾ ਖਾਣ ਲਈ ਆਏ ਸਨ। ਕਰਮਚਾਰੀ ਏਅਰਲਾਈਨ ਦੇ ਮੁੱਖ ਦਫਤਰ, ਸਿਖਲਾਈ ਅਕੈਡਮੀ, ਦਿੱਲੀ, ਮੁੰਬਈ, ਅਹਿਮਦਾਬਾਦ, ਲੰਡਨ ਹੀਥਰੋ ਅਤੇ ਲੰਡਨ ਗੈਟਵਿਕ ਹਵਾਈ ਅੱਡਿਆਂ 'ਤੇ ਨਿਰਧਾਰਤ ਸਥਾਨਾਂ 'ਤੇ ਵੀ ਸ਼ਰਧਾਂਜਲੀ ਭੇਟ ਕਰਨਗੇ। ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (AAIB) ਇਸ ਘਟਨਾ ਦੀ ਜਾਂਚ ਕਰ ਰਿਹਾ ਹੈ ਅਤੇ ਜਲਦੀ ਹੀ ਇੱਕ ਅੰਤਰਿਮ ਰਿਪੋਰਟ ਆਉਣ ਦੀ ਉਮੀਦ ਹੈ।


ਦੱਸ ਦੇਈਏ ਕਿ ਇਸ ਮੰਦਭਾਗੀ ਹਾਦਸੇ ਵਿੱਚ ਦੀਵ ਨਿਵਾਸੀ ਰਫੀਕ ਅਰਬ ਨੇ ਪਿਛਲੇ ਸਾਲ 12 ਜੂਨ ਨੂੰ ਲੰਡਨ ਜਾਣ ਵਾਲੀ ਉਡਾਣ ਦੌਰਾਨ ਆਪਣੇ 25 ਸਾਲਾ ਪੁੱਤਰ ਫੈਜ਼ਾਨ ਨੂੰ ਗੁਆ ਦਿੱਤਾ ਸੀ। ਉਦੋਂ ਤੋਂ ਉਸਨੇ ਕਿਸੇ ਵੀ ਜਹਾਜ਼ ਵਿੱਚ ਕਦਮ ਨਹੀਂ ਰੱਖਿਆ ਅਤੇ ਉਹ ਹਵਾਈ ਯਾਤਰਾ ਦੇ ਡੂੰਘੇ ਡਰ ਨਾਲ ਜੀਉਂਦਾ ਹੈ। ਉਸਦਾ ਆਪਣੇ ਪਿਤਾ ਨੂੰ ਆਖਰੀ ਫ਼ੋਨ ਸੁਨੇਹਾ ਸੀ: "ਪਿਤਾ ਜੀ, ਮੈਂ ਫਲਾਈਟ ਵਿੱਚ ਚੜ੍ਹ ਗਿਆ ਹਾਂ ਅਤੇ ਮੈਂ ਜਾ ਰਿਹਾ ਹਾਂ।" ਸੂਰਤ ਨਿਵਾਸੀ ਮੁਕਤੀ ਵੰਸਾਦੀਆ ਲਈ ਇਸ ਦੁਖਾਂਤ ਨੇ ਉਸਦੇ ਮਾਤਾ-ਪਿਤਾ, ਦਿਵਿਆ (60) ਅਤੇ ਅਰਜੁਨ ਸਿੰਘ (65) ਨੂੰ ਖੋਹ ਲਿਆ। ਮੁਕਤੀ ਨੇ ਕਿਹਾ, "ਮੇਰੇ ਮਾਪੇ ਮੇਰੇ ਲਈ ਰੌਸ਼ਨੀ ਸਨ।" ਉਹ ਆਪਣੀ ਪਹਿਲੀ ਅੰਤਰਰਾਸ਼ਟਰੀ ਯਾਤਰਾ 'ਤੇ ਜਾ ਰਹੇ ਸਨ। ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਜਹਾਜ਼ ਵਿੱਚ ਬੈਠੇ ਸਨ। ਉਹ ਆਪਣੀ ਵੱਡੀ ਧੀ ਨੂੰ ਮਿਲਣ ਲੰਡਨ ਜਾ ਰਹੇ ਸਨ।


ਗੁਜਰਾਤ ਦੇ ਅਹਿਮਦਾਬਾਦ ਵਿੱਚ ਪਿਛਲੇ ਸਾਲ 12 ਜੂਨ ਨੂੰ ਹੋਏ AI171 ਜਹਾਜ਼ ਹਾਦਸੇ ਵਿੱਚ ਜਾਨਾਂ ਗੁਆਉਣ ਵਾਲੇ ਹੁਣ ਤੱਕ 91 ਪ੍ਰਤੀਸ਼ਤ ਪਰਿਵਾਰਾਂ ਨੂੰ ₹1 ਕਰੋੜ ਦਾ ਅੰਤਿਮ ਮੁਆਵਜ਼ਾ ਮਿਲ ਗਿਆ ਹੈ। ਇਸ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ 260 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ 229 ਯਾਤਰੀ ਅਤੇ 12 ਚਾਲਕ ਦਲ ਦੇ ਮੈਂਬਰ ਸ਼ਾਮਲ ਸਨ। ਇਸ ਹਾਦਸੇ ਵਿੱਚ 19 ਹੋਰ ਲੋਕਾਂ ਦੀ ਜ਼ਮੀਨ 'ਤੇ ਮੌਤ ਹੋ ਗਈ। ਬਚਿਆ ਇੱਕਲਾ ਭਾਰਤੀ ਮੂਲ ਦਾ ਬ੍ਰਿਟਿਸ਼ ਨਾਗਰਿਕ ਸੀ। ਬਾਕੀ ਮਾਮਲਿਆਂ ਵਿੱਚ ਮੁੱਖ ਤੌਰ 'ਤੇ ਅਧੂਰੇ ਦਸਤਾਵੇਜ਼ ਜਾਂ ਚੱਲ ਰਹੇ ਪਰਿਵਾਰਕ ਵਿਵਾਦ ਸ਼ਾਮਲ ਹਨ। ਬਿਆਨ ਵਿੱਚ ਕਿਹਾ ਗਿਆ ਹੈ ਕਿ ਬਾਕੀ ਨੌਂ ਪ੍ਰਤੀਸ਼ਤ ਦੇ ਮਾਮਲੇ ਵਿੱਚ, "ਜਾਂ ਤਾਂ ਦਸਤਾਵੇਜ਼ ਅਧੂਰੇ ਹਨ ਜਾਂ ਪਰਿਵਾਰਾਂ ਨੇ ਮੁਆਵਜ਼ਾ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ।" ਏਅਰ ਇੰਡੀਆ ਨੇ ਕਿਹਾ ਕਿ ਯਾਤਰੀਆਂ ਦੇ ਨਿੱਜੀ ਸਮਾਨ ਦੀ ਪਛਾਣ ਕਰਨ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਾਪਸ ਕਰਨ ਦੀ ਪ੍ਰਕਿਰਿਆ ਵੀ ਜਾਰੀ ਹੈ। ਕੁੱਲ 187 ਯਾਤਰੀਆਂ ਦੇ ਨਿੱਜੀ ਸਮਾਨ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ ਇਹ ਸਮਾਨ 139 ਦੇ ਪਰਿਵਾਰਾਂ ਨੂੰ ਵਾਪਸ ਕਰ ਦਿੱਤਾ ਗਿਆ ਹੈ।

 

Have something to say? Post your comment

ਅਤੇ ਰਾਸ਼ਟਰੀ ਖਬਰਾਂ

ਰਾਹੁਲ ਗਾਂਧੀ ਦੇ ਨਾਸਿਕ ਦੌਰੇ ਦੇ ਵਿਰੋਧ ’ਚ ਭਾਜਪਾ ਦਾ ਪ੍ਰਦਰਸ਼ਨ

ਰਾਹੁਲ ਗਾਂਧੀ ਦੇ ਨਾਸਿਕ ਦੌਰੇ ਦੇ ਵਿਰੋਧ ’ਚ ਭਾਜਪਾ ਦਾ ਪ੍ਰਦਰਸ਼ਨ

ਦੇਸ਼ 'ਚ ਮੁੰਡਿਆਂ ਨਾਲੋਂ ਜ਼ਿਆਦਾ ਪੜ੍ਹ ਰਹੀਆਂ ਕੁੜੀਆਂ ! 4.50 ਕਰੋੜ ਤੱਕ ਪਹੁੰਚਿਆ ਦਾਖਲੇ ਦਾ ਅੰਕੜਾ

ਦੇਸ਼ 'ਚ ਮੁੰਡਿਆਂ ਨਾਲੋਂ ਜ਼ਿਆਦਾ ਪੜ੍ਹ ਰਹੀਆਂ ਕੁੜੀਆਂ ! 4.50 ਕਰੋੜ ਤੱਕ ਪਹੁੰਚਿਆ ਦਾਖਲੇ ਦਾ ਅੰਕੜਾ

NEET PG ਦੀ ਦੁਬਾਰਾ ਪ੍ਰੀਖਿਆ ਖਿਲਾਫ ਸੁਪਰੀਮ ਕੋਰਟ ’ਚ ਪਟੀਸ਼ਨ

NEET PG ਦੀ ਦੁਬਾਰਾ ਪ੍ਰੀਖਿਆ ਖਿਲਾਫ ਸੁਪਰੀਮ ਕੋਰਟ ’ਚ ਪਟੀਸ਼ਨ

GDP ਦੇ ਅੰਕੜਿਆਂ 'ਤੇ ਸਵਾਲ ਚੁੱਕਣ ਨੂੰ ਲੈ ਕੇ ਰਿਜਿਜੂ ਦਾ ਕਾਂਗਰਸ 'ਤੇ ਪਲਟਵਾਰ, ਪੁੱਛਿਆ- 'ਕੀ ਪਾਰਟੀ ਨਸ਼ੇ 'ਚ ਹੈ'

GDP ਦੇ ਅੰਕੜਿਆਂ 'ਤੇ ਸਵਾਲ ਚੁੱਕਣ ਨੂੰ ਲੈ ਕੇ ਰਿਜਿਜੂ ਦਾ ਕਾਂਗਰਸ 'ਤੇ ਪਲਟਵਾਰ, ਪੁੱਛਿਆ- 'ਕੀ ਪਾਰਟੀ ਨਸ਼ੇ 'ਚ ਹੈ'

ਵੱਡੀ ਖ਼ਬਰ ; ਅਯੁੱਧਿਆ ਰਾਮ ਮੰਦਰ ਨੂੰ ਮਿਲੇ ਨਵੇਂ ਟਰੱਸਟੀ ! ਜਾਣੋ ਕੌਣ ਸੰਭਾਲਣਗੇ ਜ਼ਿੰਮੇਵਾਰੀ

ਵੱਡੀ ਖ਼ਬਰ ; ਅਯੁੱਧਿਆ ਰਾਮ ਮੰਦਰ ਨੂੰ ਮਿਲੇ ਨਵੇਂ ਟਰੱਸਟੀ ! ਜਾਣੋ ਕੌਣ ਸੰਭਾਲਣਗੇ ਜ਼ਿੰਮੇਵਾਰੀ

ਓਡੀਸ਼ਾ 'ਚ ਗੰਭੀਰ ਹੜ੍ਹ ਦੀ ਸਥਿਤੀ, ਸੁਬਰਨਰੇਖਾ ਨਦੀ ਦੇ ਪਾਣੀ 'ਚ ਡੁੱਬੇ 100 ਹੋਰ ਪਿੰਡ

ਓਡੀਸ਼ਾ 'ਚ ਗੰਭੀਰ ਹੜ੍ਹ ਦੀ ਸਥਿਤੀ, ਸੁਬਰਨਰੇਖਾ ਨਦੀ ਦੇ ਪਾਣੀ 'ਚ ਡੁੱਬੇ 100 ਹੋਰ ਪਿੰਡ

3 ਸਤੰਬਰ ਨੂੰ ਯੂਕ੍ਰੇਨ ਤੇ ਪੋਲੈਂਡ ਦੀ ਤਿੰਨ ਦਿਨ ਦੀ ਯਾਤਰਾ 'ਤੇ ਜਾਣਗੇ ਵਿਦੇਸ਼ ਮੰਤਰੀ ਜੈਸ਼ੰਕਰ

3 ਸਤੰਬਰ ਨੂੰ ਯੂਕ੍ਰੇਨ ਤੇ ਪੋਲੈਂਡ ਦੀ ਤਿੰਨ ਦਿਨ ਦੀ ਯਾਤਰਾ 'ਤੇ ਜਾਣਗੇ ਵਿਦੇਸ਼ ਮੰਤਰੀ ਜੈਸ਼ੰਕਰ

"PR ਤੋਂ GDP ਅੰਕੜਿਆਂ ਦੀ ਤਸਵੀਰ ਚਮਕਾਈ ਜਾ ਸਕਦੀ ਹੈ, ਅਰਥਵਿਵਸਥਾ ਨਹੀਂ": ਜੈਰਾਮ ਰਮੇਸ਼

SCO ਨੂੰ ਅੱਤਵਾਦ ਦੇ ਪੂਰੇ ਨੈੱਟਵਰਕ ਨੂੰ ਖਤਮ ਕਰਨ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ: PM ਮੋਦੀ

SCO ਨੂੰ ਅੱਤਵਾਦ ਦੇ ਪੂਰੇ ਨੈੱਟਵਰਕ ਨੂੰ ਖਤਮ ਕਰਨ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ: PM ਮੋਦੀ

ਜੰਤਰ-ਮੰਤਰ ਪ੍ਰਦਰਸ਼ਨਾਂ 'ਚ ਵਿਦਿਆਰਥੀਆਂ ਖ਼ਿਲਾਫ਼ FIRs ਰੱਦ ! ਸੁਪਰੀਮ ਕੋਰਟ ਨੇ ਸੁਣਾਇਆ ਵੱਡਾ ਫ਼ੈਸਲਾ

ਜੰਤਰ-ਮੰਤਰ ਪ੍ਰਦਰਸ਼ਨਾਂ 'ਚ ਵਿਦਿਆਰਥੀਆਂ ਖ਼ਿਲਾਫ਼ FIRs ਰੱਦ ! ਸੁਪਰੀਮ ਕੋਰਟ ਨੇ ਸੁਣਾਇਆ ਵੱਡਾ ਫ਼ੈਸਲਾ