ਅਬੋਹਰ : ਉੱਤਰ ਭਾਰਤ ਦੇ ਪ੍ਰਸਿੱਧ ਡਰੈੱਸ ਡਿਜ਼ਾਈਨਰ ਜਗਤ ਵਰਮਾ ਦੇ ਭਰਾ ਸੰਜੇ ਵਰਮਾ ਨੂੰ ਅੱਜ ਸਵੇਰੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਹੁਣ ਇਸ ਕਤਲਕਾਂਡ ਮਾਮਲੇ ਨੂੰ ਲੈ ਕੇ ਸੀ. ਸੀ. ਟੀ. ਵੀ. ਫੁਟੇਜ ਸਾਹਮਣੇ ਆਈ ਹੈ। ਇਸ 'ਚ ਘਟਨਾ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਸਾਫ਼ ਤੌਰ 'ਤੇ ਦਿਖਾਈ ਦੇ ਰਹੇ ਹਨ। ਹਮਲਾਵਰ ਘਾਤ ਲਾ ਕੇ ਬੈਠੇ ਹੋਏ ਸੀ ਅਤੇ ਜਿਵੇਂ ਹੀ ਸੰਜੇ ਵਰਮਾ ਆਪਣੇ ਸ਼ੋਅਰੂਮ ਤੋਂ ਬਾਹਰ ਆਏ ਤਾਂ ਉਨ੍ਹਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਮੁਲਜ਼ਮਾਂ ਵਲੋਂ ਪਹਿਲਾਂ ਸ਼ੋਅਰੂਮ ਦੇ ਬਾਹਰ ਰੇਹੜੀ ਪਿੱਛੇ ਲੁਕ ਕੇ ਸੰਜੇ ਵਰਮਾ ਦੀ ਉਡੀਕ ਕੀਤੀ ਗਈ। ਜਿਵੇਂ ਹੀ ਸੰਜੇ ਵਰਮਾ ਆਪਣੇ ਸ਼ੋਅਰੂਮ 'ਚੋਂ ਬਾਹਰ ਆਏ ਤਾਂ ਉਕਤ ਮੁਲਜ਼ਮਾਂ ਵਲੋਂ ਤਾਬੜਤੋੜ ਗੋਲੀਆਂ ਮਾਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਸੰਜੇ ਵਰਮਾ ਕਰੀਬ ਤਿੰਨ ਦਹਾਕਿਆਂ ਤੋਂ ਡਰੈੱਸ ਡਿਜ਼ਾਈਨਿੰਗ 'ਚ ਉੱਤਰੀ ਭਾਰਤ 'ਚ ਇਕ ਚਰਚਿਤ ਚਿਹਰਾ ਮੰਨੇ ਜਾਂਦੇ ਹਨ।
ਸ਼ਹੀਦ ਭਗਤ ਸਿੰਘ ਚੌਂਕ 'ਤੇ ਸੰਜੇ ਵਰਮਾ ਅਤੇ ਜਗਤ ਵਰਮਾ ਦੋਵੇਂ ਭਰਾ ਮਿਲ ਕੇ ਵੀਅਰ ਵੈੱਲ ਨਾਂ ਦੇ ਸ਼ੋਅਰੂਮ ਦਾ ਸੰਚਾਲਨ ਕਰਦੇ ਸਨ। ਇਸ ਕਤਲ ਕਾਂਡ ਦੀ ਜ਼ਿੰਮੇਵਾਰੀ ਲਾਰੈਂਸ ਗੈਂਗ ਨੇ ਲਈ ਹੈ। ਆਰਜ਼ੂ ਬਿਸ਼ਨੋਈ ਨਾਮ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਇਕ ਪੋਸਟ ਵਿਚ ਲਿਖਿਆ ਗਿਆ ਹੈ ਕਿ 'ਉਹ ਸਾਡੇ ਦੁਸ਼ਮਣਾਂ ਦਾ ਸਮਰਥਨ ਕਰਦਾ ਸੀ, ਜੋ ਵੀ ਸਾਡੇ ਵਿਰੁੱਧ ਜਾਵੇਗਾ, ਅਸੀਂ ਉਸਨੂੰ ਤਬਾਹ ਕਰ ਦੇਵਾਂਗੇ।' ਇੱਥੇ ਦੱਸ ਦਈਏ ਕਿ ਜਗ ਬਾਣੀ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਹੈ।