ਰਮੇਸ਼ ਗਰਗ
ਸੁਨਾਮ : ਅਗਰਵਾਲ ਸਭਾ ਰਜਿ, ਸੁਨਾਮ ਵੱਲੋ ਪ੍ਰਧਾਨ ਵਿਕਰਮ ਗਰਗ ਵਿੱਕੀ ਦੀ ਅਗਵਾਈ ਹੇਠ ਹਰ ਮਹੀਨੇ ਦੀ ਤਰਾਂ ਇਸ ਮਹੀਨੇ ਵੀ ਦੇਸੀ ਮਹੀਨੇ ਦੀ ਪਹਿਲੀ ਤਾਰੀਖ ਏਕਮ ਦਾ ਦਿਹਾੜਾ ਮਹਾਰਾਜਾ ਅਗਰਸੇਨ ਚੌਂਕ ਵਿੱੱਖੇ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਮਹਾਰਾਜਾ ਅਗਰਸੇਨ ਜੀ ਦੀ ਆਰਤੀ ਦਾ ਗਾਇਨ ਕੀਤਾ ਗਿਆ ਤੇ ਜੈ ਜੈ ਕਾਰ ਕੀਤੀ ਗਈ। ਇਸ ਮੌਕੇ ਤੇ ਗਰੀਨ ਸਿਟੀ ਨਿਵਾਸੀ ਸ੍ਰੀ ਮਨੋਜ ਕੁਮਾਰ ਗਰਗ ਭੱਠੇ ਵਾਲੇ ਦੇ ਪ੍ਰੀਵਾਰ ਵੱਲੋਂ ਭੋਗ ਪ੍ਰਸਾਦ ਦੀ ਸੇਵਾ ਕੀਤੀ ਗਈ,। ਇਸ ਮੌਕੇ ਤੇ ਅਗਰਵਾਲ ਸਭਾ ਦੇ ਪ੍ਰਧਾਨ ਵਿਕਰਮ ਗਰਗ ਵਿੱਕੀ, ਸਭਾ ਦੇ ਚੀਫ ਪੈਟਰਨ ਮਨਪ੍ਰੀਤ ਬਾਂਸਲ ਤੇ ਸ੍ਰਪਰਸਤ ਅਗਰ ਰਤਨ ਕ੍ਰਿਸ਼ਨ ਸੰਦੋਹਾ ਨੇ ਅਰਦਾਸ ਕੀਤੀ ਕਿ ਮਹਾਰਾਜਾ ਅਗਰਸੇਨ ਜੀ ਤੇ ਮਾਤਾ ਮਹਾਂਲਕਸ਼ਮੀ ਜੀ ਪ੍ਰੀਵਾਰ ਦੇ ਸਿਰ ਤੇ ਆਪਣਾ ਅਸੀ਼ਰਵਾਦ ਬਣਾਈ ਰੱਖਣ ਤੇ ਪ੍ਰੀਵਾਰ ਵਿੱਚ ਸੁੱਖ ਸਾਂਤੀ, ਆਪਸੀ ਪਿਆਰ ਤੇ ਤੰਦਰੁਸਤੀਆਂ ਰਹਿਣ। ਉਨ੍ਹਾਂ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਪ੍ਰਧਾਨ ਵਿਕਰਮ ਗਰਗ ਵਿੱਕੀ, ਮਨਪ੍ਰੀਤ ਬਾਂਸਲ , ਰਵੀ ਕਮਲ ਗੋਇਲ, ਕ੍ਰਿਸ਼ਨ ਸੰਦੋਹਾ, ਹਰੀਦੇਵ ਗੋਇਲ, ਰਾਮ ਲਾਲ ਰਾਮਾ ਆਲਮਪੁਰ, ਸਿ਼ਵ ਜਿੰਦਲ, ਪ੍ਰਭਾਤ ਜਿੰਦਲ, ਯਸ਼ਪਾਲ ਸਿੰਗਲਾ, ਹਕੂਮਤ ਰਾਏ ਜਿੰਦਲ, ਮਨੋਜ ਕੁਮਾਰ ਲਾਲੀ ਭੱਠੇ ਵਾਲੇ, ਸੁਭਾਸ਼ ਗਰਗ ਭੱਠੇ ਵਾਲੇ, ਇੰਜੀ, ਰਾਜੇਸ਼ ਗਰਗ, ਡਾਕਟਰ ਚਰਨ ਦਾਸ ਗੋਇਲ, ਰਾਜੀਵ ਬਿੰਦਲ, ਨਰੇਸ਼ ਸਿੰਗਲਾ ਭੁਟਾਲੀਆ,ਲਾਜਪਤ ਰਾਏ ਗਰਗ, ਮੁਨੀਸ਼ ਗਰਗ ਮੋਨੂੰ, ਰਾਕੇਸ਼ ਜਿੰਦਲ ਅਸੋ਼ਕ ਕੁਮਾਰ ਘੋਗਾ, ਭੀਮ ਸੈਨ ਧਰਮਗੜ੍ਹ, ਗਿਰਧਾਰੀ ਲਾਲ ਜਿੰਦਲ, ਅਜੈ ਜਿੰਦਲ ਮਸਤਾਨੀ,ਗੌਰਵ ਜਨਾਲੀਆ, ਹਰੀ ਓਮ, ਰਾਕੇਸ਼ ਗਾਗੀ, ਪਰਦੀਪ ਕੁਮਾਰ, ਰਾਜਨ ਸਿੰਗਲਾ, ਕਾਲਾ ਨਾਗਰਾ, ਮੁਕੇਸ਼ ਗਰਗ, ਵਿਮਲ ਜੈਨ, ਸ੍ਰੀਮਤੀ ਮੰਜੂ ਗਰਗ, ਸ੍ਰੀਮਤੀ ਹੈਪੀ ਜੈਨ, ਸ੍ਰੀਮਤੀ ਵਰਸਾ਼ ਬਾਂਸਲ, ਸ੍ਰੀਮਤੀ ਕੋਮਲ ਗਰਗ ਅਤੇ ਸ੍ਰੀਮਤੀ ਮਮਤਾ ਗਰਗ ਸਮੇਤ ਭਾਰੀ ਗਿਣਤੀ ਵਿੱਚ ਸਮਾਜ ਦੇ ਲੋਕ ਹਾਜਰ ਸਨ।