ਪ੍ਰੀਤ ਪੱਤੀ
ਮਾਲਿਕਪੁਰ (ਖਰੜ) - ਅਲਫਾਜ਼ ਪ੍ਰੋਡਕਸ਼ਨ ਵੱਲੋਂ ਪੇਸ਼ ਕੀਤਾ ਗਿਆ “ਮੋਟਰ ਤੇ ਮੁਸ਼ਾਇਰਾ ਅਤੇ ਓਪਨ ਮਾਈਕ”, ਜੋ ਕਿ ਪੰਜਾਬ ਦੀ ਮਿੱਟੀ ਦੀ ਮਹਿਕ ਅਤੇ ਸ਼ਾਇਰੀ ਦੀ ਰੂਹ ਨੂੰ ਇਕੱਠੇ ਲਿਆਉਂਦਾ ਇਕ ਖਾਸ ਸਭਿਆਚਾਰਕ ਪ੍ਰੋਗਰਾਮ ਹੈ। ਇਹ ਵਿਲੱਖਣ ਸਮਾਗਮ ਸ਼ਨੀਵਾਰ, 28 ਮਾਰਚ 2026 ਸ਼ਾਮ 6:00 ਵਜੇ, ਸਕੂਨ ਫਾਰਮ ਹਾਊਸ ਦੇ ਨੇੜੇ, ਖਰੜ ਖੇੜੀ ਚੌਂਕ ਰੋਡ, ਪਿੰਡ ਮਾਲਿਕਪੁਰ ਵਿਖੇ ਕਰਵਾਇਆ ਗਿਆ। ਇਹ ਪ੍ਰੋਗਰਾਮ ਪੰਜਾਬੀ ਪਿੰਡਾਂ ਦੀ ਸਾਦਗੀ ਅਤੇ ਰਵਾਇਤੀ ਜੀਵਨ ਨੂੰ ਮੁੜ ਜੀਉਂਦਾ ਕਰਨ ਦੀ ਕੋਸ਼ਿਸ਼ ਹੈ, ਜਿੱਥੇ ਦਰਸ਼ਕਾਂ ਨੇ ਚਰਪਾਈਆਂ ’ਤੇ ਬੈਠ ਕੇ ਖੁੱਲ੍ਹੇ ਅਸਮਾਨ ਹੇਠ ਕਵਿਤਾ, ਕਹਾਣੀ ਅਤੇ ਅਲਫ਼ਾਜ਼ਾਂ ਦਾ ਆਨੰਦ ਮਾਣਿਆ ।
ਇਸ ਸ਼ਾਮ ਦੌਰਾਨ 15 ਪ੍ਰਤਿਭਾਸ਼ਾਲੀ ਕਲਾਕਾਰ ਵਲੋਂ ਆਪਣੀਆਂ ਮੂਲ ਰਚਨਾਵਾਂ ਪੇਸ਼ ਕੀਤੀਆਂ, ਜਿਹਨਾਂ ਵਿੱਚ ਪਿਆਰ, ਜਜ਼ਬਾਤ, ਸਮਾਜਿਕ ਸੋਚ ਅਤੇ ਜੀਵਨ ਦੇ ਅਨੁਭਵਾਂ ਦੀ ਝਲਕ ਮਿਲੀ । ਹਰ ਪ੍ਰਸਤੁਤੀ ਦਰਸ਼ਕਾਂ ਦੇ ਦਿਲ ਨੂੰ ਛੂਹ ਕੇ ਮੰਤਰ ਮੁਗਧ ਕਰਦੀ ਰਹੀ ਅਤੇ ਇਕ ਯਾਦਗਾਰ ਮਾਹੌਲ ਬਣਾਇਆ।
ਇਸ ਸਮਾਗਮ ਦੀ ਖਾਸ ਗੱਲ ਹੈ ਕਿ ਮਾਣਯੋਗ ਵਿਸ਼ੇਸ਼ ਮਹਿਮਾਨ ਜੋ ਆਪਣੀ ਹਾਜ਼ਰੀ ਨਾਲ ਇਸ ਸ਼ਾਮ ਨੂੰ ਹੋਰ ਵੀ ਰੌਣਕਮਈ ਬਣਾਈ ਗਈ ਅਤੇ ਦਰਸ਼ਕਾਂ ਨਾਲ ਆਪਣੇ ਅਨੁਭਵ ਸਾਂਝੇ ਕੀਤੇ।
ਅਲਫਾਜ਼ ਪ੍ਰੋਡਕਸ਼ਨ ਵੱਲੋਂ ਆਯੋਜਿਤ ਇਹ ਪ੍ਰੋਗਰਾਮ ਨਵੇਂ ਹੁਨਰਾਂ ਨੂੰ ਮੰਚ ਪ੍ਰਧਾਨ ਕਰਨ ਅਤੇ ਸਭਿਆਚਾਰਕ ਵਿਰਾਸਤ ਨੂੰ ਉਤਸ਼ਾਹਿਤ ਕਰਨ ਵੱਲ ਇਕ ਕਦਮ ਹੈ। ਇਸ ਯਤਨ ਨੂੰ ਸਾਡੇ ਮਾਣਯੋਗ ਸਪਾਂਸਰਾਂ ਅਤੇ ਸਾਥੀਆਂ ਵੱਲੋਂ ਭਰਪੂਰ ਸਹਿਯੋਗ ਦਿੱਤਾ ਗਿਆ।
ਆਯੋਜਕਾਂ ਦੇ ਸ਼ਬਦਾਂ ਵਿੱਚ,"ਮੋਟਰ ਤੇ ਮੁਸ਼ਾਇਰਾ ਸਿਰਫ ਇਕ ਪ੍ਰੋਗਰਾਮ ਨਹੀਂ, ਇਹ ਇਕ ਅਹਿਸਾਸ ਹੈ—ਜਿੱਥੇ ਲੋਕ ਮੁੜ ਕੁਦਰਤ, ਮਿੱਟੀ ਅਤੇ ਦਿਲ ਦੀਆਂ ਗੱਲਾਂ ਨਾਲ ਮੁੜ ਤੋਂ ਜੁੜ ਗਏ।"
ਇਹ ਪ੍ਰੋਗਰਾਮ ਉਹਨਾਂ ਸਾਰੇ ਕਵਿਤਾ ਪ੍ਰੇਮੀਆਂ, ਕਲਾ ਦੇ ਸ਼ੌਕੀਨਾਂ ਅਤੇ ਉਹਨਾਂ ਲਈ ਖੁੱਲ੍ਹਾ ਸੀ ਜੋ ਕਿ ਸ਼ਹਿਰ ਦੀ ਭੱਜਦੌੜ ਤੋਂ ਦੂਰ ਇਕ ਸੁਕੂਨ ਭਰੀ ਸ਼ਾਮ ਬਿਤਾਉਣਾ ਚਾਹੁੰਦੇ ਸਨ।
ਆਯੋਜਕਾਂ ਵੱਲੋਂ ਵਿਸ਼ੇਸ਼ ਤੌਰ ਤੇ ਬਹੁ ਚਰਚਿਤ ਕਲਾਕਾਰ ਰਾਜ ਯੋਧਾ , ਪੰਜਾਬ ਸਿੰਘ (ਪੰਜਾਬ ਮੋਸ਼ਨ ਪਿਕਚਰ) ਸ਼ਾਇਰ ਸਨੀ ਗਿੱਲ, ਸਨੀ ਅਜਬ , ਸਨੀ ਠਾਕੁਰ, ਅਲਫ਼ਾਜ਼ , ਹੈਰੀ , ਹਰਸ਼ ਸੋਹਾਣਾ , ਬਲਵਿੰਦਰ ਢਿੱਲੋ , ਸਿਮਰਨਜੀਤ ਕੌਰ ਗਰੇਵਾਲ , ਬਲਜੀਤ ਕੌਰ , ਗੁਰਵੀਰ , ਗੁਰਮਨ, ਪਵਨਦੀਪ ਚੌਹਾਨ , ਹਰਪਿੰਦਰ ਸਿੰਘ (ਪੰਜਾਬ ਐਗਰੋ) ਦਾ ਧੰਨਵਾਦ ਕੀਤਾ ਗਿਆ। ਖਾਸ ਤੌਰ ਤੇ ਉਹਨਾਂ ਦਾ ਵੀ ਧੰਨਵਾਦ ਕੀਤਾ ਗਿਆ ਜੋ ਮੋਢੇ ਨਾਲ ਮੋਢਾ ਜੋੜ ਕੇ ਖੜੇ ਸਨ ਉਹ ਪਤਵੰਤੇ ਸੱਜਣ ਹਨ ਗੁਰਿੰਦਰ ਸਿੰਘ ਗਰੇਵਾਲ , ਸੰਦੀਪ ਚੌਹਾਨ , ਦਮਨ , ਨੂਰ , ਮਨਜਿੰਦਰ ਸਿੰਘ ਕਲਿਆਣ ਆਦਿ।