ਮੁੰਬਈ : ਫ਼ਿਲਮ ਮੇਕਰਸ ਨੇ ਫ਼ਿਲਮ ‘ਭਾਈ ਤੇਰਾ ਸਟਾਰ ਹੈ’ ਦਾ ਪਹਿਲਾ ਪੋਸਟਰ ਰਿਲੀਜ਼ ਕਰ ਦਿੱਤਾ ਹੈ, ਜਿਸ ਦੇ ਨਾਲ ਫ਼ਿਲਮ ਦੀ ਪ੍ਰਮੋਸ਼ਨਲ ਮੁਹਿੰਮ ਦੀ ਅਧਿਕਾਰਤ ਸ਼ੁਰੂਆਤ ਹੋ ਗਈ ਹੈ। ਪੋਸਟਰ ਵਿੱਚ, ਅਦਾਕਾਰ ਰਾਘਵ ਜੁਯਾਲ 'ਅਜੈ ਸਿੰਘ' ਦੀ ਭੂਮਿਕਾ ਵਿੱਚ ਨਜ਼ਰ ਆ ਰਹੇ ਹਨ ਅਤੇ ਉਸ ’ਤੇ ਲਿਖਿਆ ਹੈ–“ਟੈਲੇਂਟ ਲੋਡਿੰਗ...।”
ਫ਼ਿਲਮ ਦਾ ਨਿਰਦੇਸ਼ਨ ਵਿਵੇਕ ਬੀ. ਅਗਰਵਾਲ ਨੇ ਕੀਤਾ ਹੈ। ਇਸ ਦੀ ਕਹਾਣੀ ਸੁਦੀਪਤੋ ਸਰਕਾਰ ਤੇ ਵਿਵੇਕ ਬੀ. ਅਗਰਵਾਲ ਨੇ ਲਿਖੀ ਹੈ ਅਤੇ ਨਿਰਮਾਣ ਅਵੰਤਿਕਾ ਹਰੀ, ਸੁਨੀਲ ਰੂਪਾਨੀ ਤੇ ਵਿਵੇਕ ਬੀ. ਅਗਰਵਾਲ ਨੇ ਕੀਤਾ ਹੈ। ਇਹ ਫ਼ਿਲਮ ‘ਈਸਟਵੁੱਡ ਪਿਕਚਰਜ਼’ ਦੀ ਪੇਸ਼ਕਸ਼ ਹੈ, ਜਿਸ ਨੂੰ ‘ਈਸਟਵੁੱਡ ਪਿਕਚਰਜ਼’ ਤੇ ‘ਇੰਡੀਅਨ ਸਟੋਰੀਜ਼ 2’ ਨੇ ਮਿਲ ਕੇ ਬਣਾਇਆ ਹੈ। ਲੰਡਨ ਦੇ ਖ਼ੂਬਸੂਰਤ ਪਿਛੋਕੜ ’ਤੇ ਆਧਾਰਿਤ ਇਹ ਫ਼ਿਲਮ ਨੌਜਵਾਨਾਂ ਦੀ ਊਰਜਾ, ਹਲਕੇ-ਫੁਲਕੇ ਹਾਸੇ, ਯਾਦਗਾਰੀ ਕਿਰਦਾਰਾਂ ਅਤੇ ਸ਼ਾਨਦਾਰ ਸੰਗੀਤ ਨਾਲ ਭਰਪੂਰ ਮਨੋਰੰਜਨ ਦਾ ਵਾਅਦਾ ਕਰਦੀ ਹੈ। ਪਹਿਲਾ ਪੋਸਟਰ ਸਿਰਫ਼ ਅਜੇ ਸਿੰਘ ਦੀ ਦੁਨੀਆ ਦੀ ਇਕ ਝਲਕ ਹੈ।