Tuesday, March 10, 2026
BREAKING
ਕਰੂਰ ਭਾਜੜ ਮਾਮਲਾ: CBI ਨੇ ਅਦਾਕਾਰ ਤੇ TVK ਮੁਖੀ ਵਿਜੇ ਨੂੰ ਮੁੜ ਕੀਤਾ ਤਲਬ ਧੋਨੀ ਤੇ ਰੋਹਿਤ ਦੇ ਐਲੀਟ ਕਲੱਬ 'ਚ ਸ਼ਾਮਲ ਹੋ ਕੇ ਚੰਗਾ ਲੱਗ ਰਿਹਾ ਹੈ : ਸੂਰਿਆਕੁਮਾਰ ਯਾਦਵ ਮਨੂ ਭਾਕਰ ਰਾਸ਼ਟਰੀ ਚੋਣ ਟ੍ਰਾਇਲ ਦੇ ਮਹਿਲਾ 10 ਮੀਟਰ ਪਿਸਟਲ ਮੁਕਾਬਲੇ 'ਚ ਚੋਟੀ 'ਤੇ ਪੁੱਜੀ ਅਰਸ਼ਦੀਪ ਸਿੰਘ ਖ਼ਿਲਾਫ਼ ICC ਦਾ ਐਕਸ਼ਨ! World Cup Final 'ਚ ਕੀਤੀ 'ਗਲਤੀ' ਦੀ ਦਿੱਤੀ ਸਜ਼ਾ IPL 2026: ਮੈਥਿਊ ਹੇਡਨ ਬਣੇ ਗੁਜਰਾਤ ਟਾਈਟਨਸ ਦੇ ਨਵੇਂ ਬੱਲੇਬਾਜ਼ੀ ਕੋਚ ਹਰਿਆਣਾ ਦੇ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਪੰਜਾਬ ਦੇ 4 ਹਸਪਤਾਲਾਂ 'ਚ ਹੋਵੇਗਾ 'ਕੈਸ਼ਲੇਸ' ਇਲਾਜ ਗਹਿਣੇ ਖ਼ਰੀਦਣ ਵਾਲਿਆਂ ਨੂੰ ਝਟਕਾ , 10,442 ਰੁਪਏ ਮਹਿੰਗੀ ਹੋਈ ਚਾਂਦੀ ਇਰਾਨ-ਅਮਰੀਕਾ ਤੇ ਇਜ਼ਰਾਈਲ ਦੀ ਜੰਗ 'ਚ 'ਜਿੱਤ' ਰਿਹਾ ਰੂਸ ! ਜਾਣੋ ਕਿਵੇਂ ਦੋ ਦਿਨਾਂ ਦੀ ਗਿਰਾਵਟ ਤੋਂ ਬਾਅਦ ਸ਼ੇਅਰ ਬਾਜ਼ਾਰ 'ਚ ਸ਼ਾਨਦਾਰ ਰਿਕਵਰੀ, Day High 'ਤੇ ਬੰਦ ਹੋਏ Sensex-Nifty ਕਿਤੇ ਤੁਹਾਡਾ ਹੀ ਨਾ ਹੋ ਜਾਵੇ ਖਾਤਮਾ : ਈਰਾਨੀ ਅਧਿਕਾਰੀ ਨੇ Trump ਨੂੰ ਦੇ 'ਤੀ ਧਮਕੀ

ਪੰਜਾਬ

ਜ਼ਿਲ੍ਹਾ ਭਾਸ਼ਾ ਦਫ਼ਤਰ, ਐੱਸ.ਏ.ਐੱਸ.ਨਗਰ ਵਿਖੇ ਕੌਮਾਂਤਰੀ ਨਾਰੀ ਦਿਹਾੜੇ ਨੂੰ ਸਮਰਪਿਤ ‘ਹੌਸਲਿਆਂ ਦੇ ਰੂ-ਬ-ਰੂ’ ਸਮਾਗਮ ਦਾ ਆਯੋਜਨ

10 ਮਾਰਚ, 2026 05:26 PM

ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਭਾਸ਼ਾ ਦਫ਼ਤਰ, ਐੱਸ.ਏ.ਐੱਸ.ਨਗਰ ਵੱਲੋਂ ਕੌਮਾਂਤਰੀ ਨਾਰੀ ਦਿਹਾੜੇ ਨੂੰ ਸਰਪਿਤ ਸਮਾਗਮ ‘ਹੌਸਲਿਆਂ ਦੇ ਰੂ-ਬ-ਰੂ’ ਦਾ ਆਯੋਜਨ ਕੀਤਾ ਗਿਆ। ਸਮਾਗਮ ਦਾ ਆਰੰਭ ਭਾਸ਼ਾ ਵਿਭਾਗ, ਪੰਜਾਬ ਦੀ ਵਿਭਾਗੀ ਧੁਨੀ ‘ਧਨੁ ਲੇਖਾਰੀ ਨਾਨਕਾ’ ਨਾਲ ਕੀਤਾ ਗਿਆ। ਡਾ. ਦਰਸ਼ਨ ਕੌਰ ਖੋਜ ਅਫ਼ਸਰ ਨੇ ਸਮੂਹ ਹਾਜ਼ਰੀਨ ਨੂੰ ‘ਜੀ ਆਇਆਂ ਨੂੰ’ ਕਹਿੰਦਿਆਂ ਹੋਇਆਂ ਸਮਾਗਮ ਦੀ ਰੂਪ ਰੇਖਾ ਸਾਂਝੀ ਕੀਤੀ ਅਤੇ ਆਖਿਆ ਕਿ ਔਰਤ ਸਮਾਜ ਦਾ ਕੇਵਲ ਹਿੱਸਾ ਨਹੀਂ ਸਗੋਂ ਸਮਾਜ ਦੀ ਬੁਨਿਆਦ ਹੈ।

ਉੱਘੀ ਕਵਿੱਤਰੀ ਸੁਖਵਿੰਦਰ ਅੰਮ੍ਰਿਤ ਨੇ ਆਖਿਆ ਕਿ ਔਰਤ ਦੀ ਹਸਤੀ ਉਸ ਨਦੀ ਵਾਂਗ ਹੈ ਜੋ ਰਾਹ ਦੇ ਪੱਥਰ ਨੂੰ ਤਰਾਸ਼ ਕੇ ਨਵਾਂ ਰੂਪ ਦਿੰਦੀ ਹੈ। ਇਸ ਮੌਕੇ ਉਨ੍ਹਾਂ ਨੇ ਨਾਰੀ ਮੁੱਦਿਆਂ ਨੂੰ ਮੁਖ਼ਾਤਿਬ ਆਪਣੀਆਂ ਕਈ ਰਚਨਾਵਾਂ ਜਿਵੇਂ ‘ਮੈਂ ਕੇਵਲ ਮਿੱਟੀ ਨਹੀਂ’, ‘ਮਾਵਾਂ ਤੇ ਧੀਆਂ’, ‘ਨੀ ਫੁੱਲਾਂ ਵਰਗੀਓ ਕੁੜੀਓ’, ‘ਭ੍ਰਮਣ’ ਆਦਿ ਸ੍ਰੋਤਿਆਂ ਨਾਲ ਸਾਂਝੀਆਂ ਕੀਤੀਆਂ।

ਪ੍ਰੋ. ਗੁਰਦੇਵ ਪਾਲ, ਸਾਬਕਾ ਪ੍ਰਿੰਸੀਪਲ, ਸਰਕਾਰੀ ਕਾਲਜ, ਡੇਰਾਬੱਸੀ ਨੇ ਆਖਿਆ ਕਿ ਮਾਂ ਦੀ ਪਰਵਰਿਸ਼ ਹੀ ਉਹ ਪਹਿਲਾ ਸਕੂਲ ਹੁੰਦਾ ਹੈ ਜਿੱਥੇ ਬੱਚਿਆਂ ਦੇ ਵਿਚਾਰ ਅਤੇ ਮੁੱਲ ਘੜੇ ਜਾਂਦੇ ਹਨ। ਇਸ ਲਈ ਮਾਵਾਂ ਦਾ ਫ਼ਰਜ਼ ਹੈ ਕਿ ਉਹ ਧੀ ਅਤੇ ਪੁੱਤਰ ਦੋਵਾਂ ਨੂੰ ਬਰਾਬਰੀ ਦੇ ਮੌਕਿਆਂ ਨਾਲ ਪਾਲਣ, ਤਾਂ ਜੋ ਸਮਾਜ ਵਿੱਚ ਸਮਾਨਤਾ ਅਤੇ ਸੰਵੇਦਨਾ ਦੀ ਮਜ਼ਬੂਤ ਨੀਂਹ ਬੱਝ ਸਕੇ।

ਪਰਵਾਸੀ ਕਹਾਣੀਕਾਰਾ ਗੁਰਮੀਤ ਪਨਾਗ ਨੇ ਆਪਣੇ ਪਰਵਾਸ ਦੇ ਤਜ਼ਰਬਿਆਂ ਸਬੰਧੀ ਗੱਲ ਕਰਦਿਆਂ ਆਖਿਆ ਕਿ ਪਰਵਾਸੀ ਔਰਤ ਦੋ ਸਭਿਆਚਾਰਾਂ ਦੇ ਦਰਮਿਆਨ ਆਪਣੀ ਪਛਾਣ ਅਤੇ ਸਪੇਸ ਸਿਰਜਣ ਲਈ ਨਿਰੰਤਰ ਸੰਘਰਸ਼ ਕਰਦੀ ਹੈ। ਨਵੇਂ ਮਾਹੌਲ ਵਿੱਚ ਰਹਿੰਦੇ ਹੋਏ ਵੀ ਉਹ ਆਪਣੀਆਂ ਜੜ੍ਹਾਂ ਨਾਲ ਸਬੰਧ ਬਣਾਈ ਰੱਖਣ ਦਾ ਯਤਨ ਕਰਦੀ ਰਹਿੰਦੀ ਹੈ।

ਇਸ ਮੌਕੇ ਜਗਤਾਰ ਸਿੰਘ ਜੋਗ, ਅਮਨਦੀਪ ਕੌਰ ਮੋਗਾ ਅਤੇ ਸਹਿਜਪ੍ਰੀਤ ਕੌਰ ਵੀ ਨਾਰੀ ਵਿਸ਼ਿਆਂ ਨਾਲ ਸਬੰਧਤ ਕਵਿਤਾਵਾਂ ਨਾਲ ਸ੍ਰੋਤਿਆਂ ਦੇ ਰੂ-ਬ-ਰੂ ਹੋਏ।

ਸਮਾਗਮ ਦੇ ਅੰਤ ਵਿੱਚ ਡਾ. ਦਰਸ਼ਨ ਕੌਰ ਖੋਜ ਅਫ਼ਸਰ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਨਮਾਨ ਅਤੇ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਦਿਲਪ੍ਰੀਤ ਵੱਲੋਂ ਬਾਖ਼ੂਬੀ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।

ਇਸ ਵਿਚਾਰ ਚਰਚਾ ਵਿੱਚ ਕਰਮਜੀਤ ਕੌਰ, ਗੁਰਚਰਨ ਸਿੰਘ, ਸਰਮੁਖ ਸਿੰਘ, ਬਲਜੀਤ ਸਿੰਘ, ਮਨਜੀਤ ਸਿੰਘ ਅਤੇ ਸਟੈਨੋਗ੍ਰਾਫ਼ੀ ਦੇ ਸਿਖਿਆਰਥੀ ਵੀ ਸ਼ਾਮਲ ਹੋਏ।

Have something to say? Post your comment

ਅਤੇ ਪੰਜਾਬ ਖਬਰਾਂ

ਸਾਈਬਰ ਕ੍ਰਾਈਮ ਡਿਵੀਜ਼ਨ ਪੰਜਾਬ ਦੀ ਵੱਡੀ ਕਾਰਵਾਈ, ਸੋਸ਼ਲ ਮੀਡੀਆ ‘ਤੇ ਔਰਤਾਂ ਬਣ ਕੇ ਧੋਖਾਧੜੀ ਕਰਨ ਵਾਲੇ ਅੰਤਰ-ਰਾਜੀ ਗਿਰੋਹ ਦਾ ਪਰਦਾਫਾਸ਼; ਤਿੰਨ ਗ੍ਰਿਫ਼ਤਾਰ

ਸਾਈਬਰ ਕ੍ਰਾਈਮ ਡਿਵੀਜ਼ਨ ਪੰਜਾਬ ਦੀ ਵੱਡੀ ਕਾਰਵਾਈ, ਸੋਸ਼ਲ ਮੀਡੀਆ ‘ਤੇ ਔਰਤਾਂ ਬਣ ਕੇ ਧੋਖਾਧੜੀ ਕਰਨ ਵਾਲੇ ਅੰਤਰ-ਰਾਜੀ ਗਿਰੋਹ ਦਾ ਪਰਦਾਫਾਸ਼; ਤਿੰਨ ਗ੍ਰਿਫ਼ਤਾਰ

SGPC ਵੱਲੋਂ ਪਿੰਗਲਵਾੜਾ ਸੁਸਾਇਟੀ ਲਈ 15 ਲੱਖ ਰੁਪਏ ਦੀ ਮਾਲੀ ਸਹਾਇਤਾ, ਧਾਮੀ ਨੇ ਸੌਂਪਿਆ ਚੈਕ

SGPC ਵੱਲੋਂ ਪਿੰਗਲਵਾੜਾ ਸੁਸਾਇਟੀ ਲਈ 15 ਲੱਖ ਰੁਪਏ ਦੀ ਮਾਲੀ ਸਹਾਇਤਾ, ਧਾਮੀ ਨੇ ਸੌਂਪਿਆ ਚੈਕ

Sukhpal Singh Khaira ਦੀ ਵਿਵਾਦਤ ਟਿੱਪਣੀ 'ਤੇ ਮਚਿਆ ਸਿਆਸੀ ਤੂਫਾਨ, Punjab State Women Commission ਨੇ ਲਿਆ ਸੁ-ਮੋਟੋ, 12 ਮਾਰਚ ਨੂੰ ਪੇਸ਼ ਹੋਣ ਦੇ ਹੁਕਮ

Sukhpal Singh Khaira ਦੀ ਵਿਵਾਦਤ ਟਿੱਪਣੀ 'ਤੇ ਮਚਿਆ ਸਿਆਸੀ ਤੂਫਾਨ, Punjab State Women Commission ਨੇ ਲਿਆ ਸੁ-ਮੋਟੋ, 12 ਮਾਰਚ ਨੂੰ ਪੇਸ਼ ਹੋਣ ਦੇ ਹੁਕਮ

ਤਨਖਾਹਾਂ ਲਈ ਉਡੀਕ ਕਰ ਰਹੇ ਅਧਿਆਪਕ: ਪੰਜਾਬ ਭਰ 'ਚ ਫਰਵਰੀ ਦੀ ਸੈਲਰੀ ਲੇਟ, ਗੌਰਮਿੰਟ ਟੀਚਰਜ਼ ਯੂਨੀਅਨ ਨੇ ਸਰਕਾਰ ਨੂੰ ਦਿੱਤੀ ਚੇਤਾਵਨੀ

ਤਨਖਾਹਾਂ ਲਈ ਉਡੀਕ ਕਰ ਰਹੇ ਅਧਿਆਪਕ: ਪੰਜਾਬ ਭਰ 'ਚ ਫਰਵਰੀ ਦੀ ਸੈਲਰੀ ਲੇਟ, ਗੌਰਮਿੰਟ ਟੀਚਰਜ਼ ਯੂਨੀਅਨ ਨੇ ਸਰਕਾਰ ਨੂੰ ਦਿੱਤੀ ਚੇਤਾਵਨੀ

ਲੁਧਿਆਣਾ 'ਚ ਭਾਜਪਾ ਨੂੰ ਵੱਡਾ ਖੋਰਾ: ਅਮਿਤ ਗੋਸਾਈਂ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ, ਸੁਖਬੀਰ ਬਾਦਲ ਨੇ ਹਲਕਾ ਇੰਚਾਰਜ ਕੀਤਾ ਨਿਯੁਕਤ

ਲੁਧਿਆਣਾ 'ਚ ਭਾਜਪਾ ਨੂੰ ਵੱਡਾ ਖੋਰਾ: ਅਮਿਤ ਗੋਸਾਈਂ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ, ਸੁਖਬੀਰ ਬਾਦਲ ਨੇ ਹਲਕਾ ਇੰਚਾਰਜ ਕੀਤਾ ਨਿਯੁਕਤ

ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਮਯਾਬੀ: 85 ਲੱਖ ਦੀ ਕੀਮਤ ਦੇ 400 ਗੁੰਮ ਹੋਏ ਮੋਬਾਈਲ ਕੀਤੇ ਬਰਾਮਦ, ਅਸਲ ਮਾਲਕਾਂ ਦੇ ਖਿੜੇ ਚਿਹਰੇ

ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਮਯਾਬੀ: 85 ਲੱਖ ਦੀ ਕੀਮਤ ਦੇ 400 ਗੁੰਮ ਹੋਏ ਮੋਬਾਈਲ ਕੀਤੇ ਬਰਾਮਦ, ਅਸਲ ਮਾਲਕਾਂ ਦੇ ਖਿੜੇ ਚਿਹਰੇ

ਪੰਜਾਬ ਸਰਕਾਰ ਰਾਜਪੁਰਾ-ਆਕੜ ਲਿੰਕ ਸੜਕ ਦਾ ਨਾਮ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੇ ਨਾਮ 'ਤੇ ਰੱਖੇਗੀ: ਗੁਰਮੀਤ ਸਿੰਘ ਖੁੱਡੀਆਂ

ਪੰਜਾਬ ਸਰਕਾਰ ਰਾਜਪੁਰਾ-ਆਕੜ ਲਿੰਕ ਸੜਕ ਦਾ ਨਾਮ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੇ ਨਾਮ 'ਤੇ ਰੱਖੇਗੀ: ਗੁਰਮੀਤ ਸਿੰਘ ਖੁੱਡੀਆਂ

ਕਾਨਿਆਂਵਾਲੀ ਮਾਈਨਰ ਦੀ ਸਮਰੱਥਾ ਅਤੇ ਪਾਣੀ ਦਾ ਨਿਰੰਤਰ ਵਹਾਅ ਯਕੀਨੀ ਬਣਾਇਆ ਜਾਵੇਗਾ: ਬਰਿੰਦਰ ਕੁਮਾਰ ਗੋਇਲ

ਕਾਨਿਆਂਵਾਲੀ ਮਾਈਨਰ ਦੀ ਸਮਰੱਥਾ ਅਤੇ ਪਾਣੀ ਦਾ ਨਿਰੰਤਰ ਵਹਾਅ ਯਕੀਨੀ ਬਣਾਇਆ ਜਾਵੇਗਾ: ਬਰਿੰਦਰ ਕੁਮਾਰ ਗੋਇਲ

ਹੁਣ ਤੱਕ 7800 ਤੋਂ ਵੱਧ ਲੋਕਾਂ ਨੇ ਵਾਜਿਬ ਮੁੱਲ ਦੀਆਂ ਦੁਕਾਨਾਂ ਲਈ ਅਰਜ਼ੀਆਂ ਦਿੱਤੀਆਂ: ਲਾਲ ਚੰਦ ਕਟਾਰੂਚੱਕ

ਹੁਣ ਤੱਕ 7800 ਤੋਂ ਵੱਧ ਲੋਕਾਂ ਨੇ ਵਾਜਿਬ ਮੁੱਲ ਦੀਆਂ ਦੁਕਾਨਾਂ ਲਈ ਅਰਜ਼ੀਆਂ ਦਿੱਤੀਆਂ: ਲਾਲ ਚੰਦ ਕਟਾਰੂਚੱਕ

'ਸਾਡਾ ਬਜ਼ੁਰਗ ਸਾਡਾ ਮਾਣ' ਮੁਹਿੰਮ ਤਹਿਤ ਪਿੰਡ ਸਮਗੌਲੀ ਵਿੱਚ ਵਿਸ਼ੇਸ਼ ਸਿਹਤ ਤੇ ਮੈਡੀਕਲ ਚੈੱਕਅਪ ਕੈਂਪ ਆਯੋਜਿਤ

'ਸਾਡਾ ਬਜ਼ੁਰਗ ਸਾਡਾ ਮਾਣ' ਮੁਹਿੰਮ ਤਹਿਤ ਪਿੰਡ ਸਮਗੌਲੀ ਵਿੱਚ ਵਿਸ਼ੇਸ਼ ਸਿਹਤ ਤੇ ਮੈਡੀਕਲ ਚੈੱਕਅਪ ਕੈਂਪ ਆਯੋਜਿਤ