Friday, June 26, 2026
BREAKING
ਐਸ.ਆਈ.ਆਰ. ਸਬੰਧੀ ਨੋਡਲ ਅਫ਼ਸਰਾਂ ਤੇ ਮੈਂਬਰਾਂ ਨਾਲ ਮੀਟਿੰਗ ਆਯੋਜਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਮਾਣਾ ਵਿੱਚ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ; ਨਸ਼ਿਆਂ ਖ਼ਿਲਾਫ਼ ਖੇਡਾਂ ਨੂੰ ਸਭ ਤੋਂ ਕਾਰਗਰ ਹਥਿਆਰ ਦੱਸਿਆ ਪਿੰਡਾਂ ਦਾ ਸਰਬਪੱਖੀ ਵਿਕਾਸ ਹੀ ਪੰਜਾਬ ਨੂੰ ਦੇਸ਼ ਭਰ ਵਿੱਚੋਂ ਨੰਬਰ ਇਕ ਸੂਬਾ ਬਣਾਏਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਸਟੇਟ ਫੂਡ ਕਮਿਸ਼ਨ ਵੱਲੋਂ 3 ਮਹੀਨੇ ਦੇ ਰਾਸ਼ਨ ਲਈ ਇੱਕੋ ਪਰਚੀ ਅਤੇ ਬਹੁ-ਭਾਸ਼ਾਈ ਲੈਣ-ਦੇਣ ਦੀਆਂ ਰਸੀਦਾਂ ਜਾਰੀ ਕਰਨ ਦੀ ਵਕਾਲਤ ਵਿਜੀਲੈਂਸ ਬਿਊਰੋ ਵੱਲੋਂ 1,00,000 ਰੁਪਏ ਰਿਸ਼ਵਤ ਲੈਂਦਾ ਸਹਾਇਕ ਰਜਿਸਟਰਾਰ ਕਾਬੂ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਬਠਿੰਡਾ ਵਿੱਚ ਪੰਜਾਬ ਦੀ ਪਹਿਲੀ ਬਾਇਓ-ਫ਼ਰਟੀਲਾਈਜ਼ਰ ਕੁਆਲਿਟੀ ਕੰਟਰੋਲ ਲੈਬ ਦਾ ਉਦਘਾਟਨ ਮਾਨ ਸਰਕਾਰ ਦੀ ਵੱਡੀ ਪਹਿਲ: ਪੰਜਾਬ ਦੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ "ਪੰਜਾਬ ਬਾਲ ਵਿਕਾਸ ਸੰਮੇਲਨ 2026" ਤਹਿਤ "ਨਿੱਕੇ ਕਦਮ, ਵੱਡਾ ਵਿਕਾਸ" ਮੁਹਿੰਮ ਦਾ ਆਗਾਜ਼ 26 ਹਜ਼ਾਰ ਤੋਂ ਵੱਧ ਕਿਸਾਨਾਂ ਵੱਲੋਂ 3.41 ਲੱਖ ਏਕੜ ਵਿੱਚ ਝੋਨੇ ਦੀ ਸਿੱਧੀ ਬਿਜਾਈ ਇੱਕ ਮਾਂ ਦਾ ਦਿਲ ਤੇ ਰੂਹ ਕਾਗਜ਼ਾਂ ਉੱਤੇ ਜਿਊਂਦੇ ਹੋ ਉੱਠੇ: ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਵੱਲੋਂ ਰਾਵੀ ਪੰਧੇਰ ਦੀ ਕਿਤਾਬ 'ਲੈਟਰਜ਼ ਟੂ ਮਾਈ ਡੌਟਰਜ਼' ਲੋਕ ਅਰਪਣ ਪੰਜਾਬ ਪੁਲਿਸ ਨੇ ਸਾਇਬਰ ਧੋਖਾਧੜੀ ਨਾਲ ਜੁੜੇ 63,749 ਬੈਂਕ ਖਾਤੇ ਫ੍ਰੀਜ਼ ਕੀਤੇ ਅਤੇ ਕਰੀਬ 540 ਕਰੋੜ ਰੁਪਏ ਦੀ ਧੋਖਾਧੜੀ ਦਾ ਪਤਾ ਲਗਾਇਆ; 2024 ਤੋਂ ਹੁਣ ਤੱਕ ਲਗਭਗ 64 ਕਰੋੜ ਰੁਪਏ ਦੀ ਰਿਕਵਰੀ ਕੀਤੀ ਗਈ: ਡੀਜੀਪੀ ਗੌਰਵ ਯਾਦਵ

ਬਾਜ਼ਾਰ

ਹੁਣ ਹੋਰ ਮਹਿੰਗਾ ਪਵੇਗਾ Apple ਦਾ ਸ਼ੌਂਕ! ਕੰਪਨੀ ਵੱਲੋਂ ਇਨ੍ਹਾਂ Products ਦੀ ਕੀਮਤ 'ਚ ਭਾਰੀ ਵਾਧਾ

26 ਜੂਨ, 2026 07:53 PM

ਐਪਲ ਦੇ Products ਦਾ ਸ਼ੌਂਕ ਹੁਣ ਹੋਰ ਮਹਿੰਗਾ ਹੋਣ ਜਾ ਰਿਹਾ ਹੈ। ਦਰਅਸਲ, ਐਪਲ ਨੇ ਆਪਣੇ ਗਾਹਕਾਂ ਨੂੰ ਵੱਡਾ ਝਟਕਾ ਦਿੰਦੇ ਹੋਏ ਮੈਕਬੁੱਕ ਅਤੇ ਆਈਪੈਡ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਕਰ ਦਿੱਤਾ ਹੈ। ਵੱਖ-ਵੱਖ ਮਾਡਲਾਂ ਦੀਆਂ ਕੀਮਤਾਂ ਵਿਚ 20 ਤੋਂ 42 ਫੀਸਦੀ ਤੱਕ ਦਾ ਵਾਧਾ ਦੇਖਿਆ ਗਿਆ ਹੈ, ਜਿਸ ਨਾਲ ਕੁਝ Products ਦੀ ਕੀਮਤ 1 ਲੱਖ ਰੁਪਏ ਤੱਕ ਵਧ ਗਈ ਹੈ।

ਇਕ ਰਿਪੋਰਟ ਮੁਤਾਬਕ, M5 ਮੈਕਸ ਚਿੱਪ ਵਾਲੇ 14-ਇੰਚ ਦੇ ਮੈਕਬੁੱਕ ਪ੍ਰੋ ਦੀ ਕੀਮਤ ਵਿਚ ਲਗਭਗ 1 ਲੱਖ ਰੁਪਏ ਦਾ ਵਾਧਾ ਹੋਇਆ ਹੈ। ਇਸੇ ਤਰ੍ਹਾਂ, M5 ਪ੍ਰੋ ਚਿੱਪ ਵਾਲੇ 14-ਇੰਚ ਮੈਕਬੁੱਕ ਪ੍ਰੋ ਦੀ ਕੀਮਤ, ਜੋ ਪਹਿਲਾਂ 2,49,900 ਰੁਪਏ ਸੀ, ਹੁਣ ਵਧ ਕੇ 2,99,900 ਰੁਪਏ ਹੋ ਗਈ ਹੈ। ਇਕ ਹੋਰ ਰਿਪੋਰਟ ਅਨੁਸਾਰ M5 ਚਿੱਪ ਵਾਲੇ ਬੇਸ 14-ਇੰਚ ਮੈਕਬੁੱਕ ਪ੍ਰੋ ਦੀ ਕੀਮਤ ਵਿਚ 70,000 ਰੁਪਏ ਦਾ ਵਾਧਾ ਹੋਇਆ ਹੈ। 13-ਇੰਚ ਦੇ iPad Air ਦੇ ਬੇਸ ਮਾਡਲ ਦੀ ਕੀਮਤ ਵਿਚ ਵੀ ਵੱਡਾ ਉਛਾਲ (ਲਗਭਗ 42%) ਦੇਖਿਆ ਗਿਆ ਹੈ, ਜਿਸ ਦੀ ਕੀਮਤ 84,900 ਰੁਪਏ ਤੋਂ ਵਧ ਕੇ 1,19,900 ਰੁਪਏ ਹੋ ਗਈ ਹੈ।

ਕੰਪਨੀ ਅਤੇ ਮਾਹਰਾਂ ਅਨੁਸਾਰ, ਇਸ ਵਾਧੇ ਦਾ ਮੁੱਖ ਕਾਰਨ ਮੈਮੋਰੀ ਚਿੱਪਾਂ ਅਤੇ ਸੈਮੀਕੰਡਕਟਰ ਕੰਪੋਨੈਂਟਸ ਦੀ ਵਧਦੀ ਲਾਗਤ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੇ ਵਧਦੇ ਰੁਝਾਨ ਕਾਰਨ ਚਿੱਪ ਬਣਾਉਣ ਵਾਲੀਆਂ ਕੰਪਨੀਆਂ ਹੁਣ ਆਪਣਾ ਵੱਡਾ ਹਿੱਸਾ ਏ.ਆਈ. ਡਾਟਾ ਸੈਂਟਰਾਂ ਨੂੰ ਸਪਲਾਈ ਕਰ ਰਹੀਆਂ ਹਨ, ਜਿਸ ਕਾਰਨ ਆਮ ਇਲੈਕਟ੍ਰੋਨਿਕਸ ਲਈ ਚਿੱਪਾਂ ਦੀ ਕਮੀ ਹੋ ਗਈ ਹੈ ਅਤੇ ਲਾਗਤ ਵਧ ਗਈ ਹੈ।  ਐਪਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਲਗਭਗ ਦੋ ਤਿਮਾਹੀਆਂ ਤੱਕ ਵਧੀ ਹੋਈ ਲਾਗਤ ਦਾ ਬੋਝ ਖੁਦ ਸਹਾਰਿਆ ਅਤੇ ਗਾਹਕਾਂ ਤੱਕ ਨਹੀਂ ਪਹੁੰਚਣ ਦਿੱਤਾ, ਪਰ ਹੁਣ ਵਧਦੀ ਲਾਗਤ ਕਾਰਨ ਕੀਮਤਾਂ ਵਧਾਉਣਾ ਮਜਬੂਰੀ ਹੋ ਗਿਆ ਹੈ। ਐਪਲ ਇੰਡੀਆ ਦੇ ਅਧਿਕਾਰਤ ਪੋਰਟਲ 'ਤੇ ਨਵੀਆਂ ਕੀਮਤਾਂ ਲਾਗੂ ਕਰ ਦਿੱਤੀਆਂ ਗਈਆਂ ਹਨ।

Have something to say? Post your comment

ਅਤੇ ਬਾਜ਼ਾਰ ਖਬਰਾਂ

ਚੀਨ ਤੋਂ ਵਧਦੀ ਸਟੇਨਲੈੱਸ ਸਟੀਲ ਦਰਾਮਦ ’ਤੇ ਉਦਯੋਗ ਦੀ ਚਿੰਤਾ, ਹਜ਼ਾਰਾਂ ਨੌਕਰੀਆਂ ਤੇ ਨਿਵੇਸ਼ ’ਤੇ ਮੰਡਰਾਇਆ ਖਤਰਾ

ਚੀਨ ਤੋਂ ਵਧਦੀ ਸਟੇਨਲੈੱਸ ਸਟੀਲ ਦਰਾਮਦ ’ਤੇ ਉਦਯੋਗ ਦੀ ਚਿੰਤਾ, ਹਜ਼ਾਰਾਂ ਨੌਕਰੀਆਂ ਤੇ ਨਿਵੇਸ਼ ’ਤੇ ਮੰਡਰਾਇਆ ਖਤਰਾ

ਮੂਧੇ ਮੂੰਹ ਡਿੱਗੀਆਂ ਸੋਨੇ ਦੀਆਂ ਕੀਮਤਾਂ ! 16,000 ਤੱਕ ਹੋ ਗਿਆ ਸਸਤਾ, ਜਾਣੋ ਹੁਣ ਕੀ ਹੈ ਤਾਜ਼ਾ ਭਾਅ

ਮੂਧੇ ਮੂੰਹ ਡਿੱਗੀਆਂ ਸੋਨੇ ਦੀਆਂ ਕੀਮਤਾਂ ! 16,000 ਤੱਕ ਹੋ ਗਿਆ ਸਸਤਾ, ਜਾਣੋ ਹੁਣ ਕੀ ਹੈ ਤਾਜ਼ਾ ਭਾਅ

Digital Fraud ਦੇ ਸ਼ਿਕਾਰ ਗਾਹਕਾਂ ਨੂੰ ਰਾਹਤ, RBI ਦੇ ਨਵੇਂ ਨਿਯਮਾਂ ਤਹਿਤ ਮਿਲੇਗਾ ਭਾਰੀ ਮੁਆਵਜ਼ਾ

Digital Fraud ਦੇ ਸ਼ਿਕਾਰ ਗਾਹਕਾਂ ਨੂੰ ਰਾਹਤ, RBI ਦੇ ਨਵੇਂ ਨਿਯਮਾਂ ਤਹਿਤ ਮਿਲੇਗਾ ਭਾਰੀ ਮੁਆਵਜ਼ਾ

Gold Crash ਦਾ ਅਸਰ : ਮੁੱਖ ਚੀਨੀ ਬੈਂਕਾਂ ਨੇ ਵਪਾਰ ਸੇਵਾਵਾਂ ਕਰ ਦਿੱਤੀਆਂ ਬੰਦ

Gold Crash ਦਾ ਅਸਰ : ਮੁੱਖ ਚੀਨੀ ਬੈਂਕਾਂ ਨੇ ਵਪਾਰ ਸੇਵਾਵਾਂ ਕਰ ਦਿੱਤੀਆਂ ਬੰਦ

ਸ਼ੇਅਰ ਬਾਜ਼ਾਰ ਦੀ ਹਰੇ ਨਿਸ਼ਾਨ 'ਚ ਕਲੋਜ਼ਿੰਗ : ਸੈਂਸੈਕਸ 109 ਅੰਕ ਮਜ਼ਬੂਤ ਹੋ ਕੇ 77,100 'ਤੇ ਹੋਇਆ ਬੰਦ

ਸ਼ੇਅਰ ਬਾਜ਼ਾਰ ਦੀ ਹਰੇ ਨਿਸ਼ਾਨ 'ਚ ਕਲੋਜ਼ਿੰਗ : ਸੈਂਸੈਕਸ 109 ਅੰਕ ਮਜ਼ਬੂਤ ਹੋ ਕੇ 77,100 'ਤੇ ਹੋਇਆ ਬੰਦ

ਭਾਰਤ ਦੀ GDP ਵਾਧਾ ਦਰ ਘਟੇਗਾ, ਵਧੇਗੀ ਮਹਿੰਗਾਈ ਦਰ, ਮਹਿੰਗੇ ਕਰਜ਼ੇ ਲਈ ਰਹੋ ਤਿਆਰ

ਭਾਰਤ ਦੀ GDP ਵਾਧਾ ਦਰ ਘਟੇਗਾ, ਵਧੇਗੀ ਮਹਿੰਗਾਈ ਦਰ, ਮਹਿੰਗੇ ਕਰਜ਼ੇ ਲਈ ਰਹੋ ਤਿਆਰ

ਸ਼ੇਅਰ ਬਾਜ਼ਾਰਾਂ 'ਚ ਸ਼ਾਨਦਾਰ ਰਿਕਵਰੀ : ਸੈਂਸੈਕ 790 ਅੰਕ ਹੋਇਆ ਮਜ਼ਬੂਤ ਤੇ ਨਿਫਟੀ 24,000 ਦੇ ਪਾਰ ਬੰਦ

ਸ਼ੇਅਰ ਬਾਜ਼ਾਰਾਂ 'ਚ ਸ਼ਾਨਦਾਰ ਰਿਕਵਰੀ : ਸੈਂਸੈਕ 790 ਅੰਕ ਹੋਇਆ ਮਜ਼ਬੂਤ ਤੇ ਨਿਫਟੀ 24,000 ਦੇ ਪਾਰ ਬੰਦ

ਕੋਰੀਆਈ ਬਾਜ਼ਾਰ ’ਚ ਹਾਹਾਕਾਰ! ਗਿਰਾਵਟ ਅਜਿਹੀ ਕਿ 20 ਮਿੰਟ ਤੱਕ ਰੋਕਣੀ ਪਈ ਟ੍ਰੇਡਿੰਗ

ਕੋਰੀਆਈ ਬਾਜ਼ਾਰ ’ਚ ਹਾਹਾਕਾਰ! ਗਿਰਾਵਟ ਅਜਿਹੀ ਕਿ 20 ਮਿੰਟ ਤੱਕ ਰੋਕਣੀ ਪਈ ਟ੍ਰੇਡਿੰਗ

ਗੋਲਡ ਲੋਨ ਬਾਜ਼ਾਰ ’ਚ ਪ੍ਰਾਈਵੇਟ ਬੈਂਕਾਂ ਅਤੇ NBFCs ਦੀ ਤੂਫ਼ਾਨੀ ਰਫ਼ਤਾਰ, ਰਿਪੋਰਟ ’ਚ ਵੱਡਾ ਖੁਲਾਸਾ

ਗੋਲਡ ਲੋਨ ਬਾਜ਼ਾਰ ’ਚ ਪ੍ਰਾਈਵੇਟ ਬੈਂਕਾਂ ਅਤੇ NBFCs ਦੀ ਤੂਫ਼ਾਨੀ ਰਫ਼ਤਾਰ, ਰਿਪੋਰਟ ’ਚ ਵੱਡਾ ਖੁਲਾਸਾ

ਅਮਰੀਕੀ ਡਾਲਰ ਮੁਕਾਬਲੇ 10 ਪੈਸੇ ਡਿੱਗੀ ਭਾਰਤੀ ਕਰੰਸੀ

ਅਮਰੀਕੀ ਡਾਲਰ ਮੁਕਾਬਲੇ 10 ਪੈਸੇ ਡਿੱਗੀ ਭਾਰਤੀ ਕਰੰਸੀ