Monday, July 27, 2026
BREAKING
ਪੰਜਾਬ ਸਟੇਟ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਵੱਲੋਂ ਨਿਊਟ੍ਰੀਸ਼ਨ ਗਾਰਡਨਜ਼ ਦੀ ਸਮੇਂ ਸਮੇਂ ਨਿਗਰਾਨੀ ਤੇ ਤਕਨੀਕੀ ਸੁਧਾਰ ਦੇ ਨਿਰਦੇਸ਼ ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ 6 ਮਹੀਨਿਆਂ ਵਿੱਚ 14,032 ਮਰੀਜ਼ਾਂ ਨੂੰ ਸਾਹ ਨਾਲ ਸਬੰਧਿਤ ਬੀਮਾਰੀਆਂ ਦਾ ਕੈਸ਼ਲੈੱਸ ਇਲਾਜ ਉਪਲੱਬਧ, 37.30 ਕਰੋੜ ਰੁਪਏ ਦੇ ਇਲਾਜ ਦਾ ਖ਼ਰਚ ਕੀਤਾ ਕਵਰ ਸੂਰਿਆਵੰਸ਼ੀ ਦਾ ਤੂਫਾਨੀ ਅਰਧ ਸੈਂਕੜਾ, ਭਾਰਤ ਨੇ ਜ਼ਿੰਬਾਬਵੇ ਨੂੰ ਦਿੱਤਾ 193 ਦੌੜਾਂ ਦਾ ਟੀਚਾ 'ਮੈਂ 2028 ਦੀਆਂ ਵਿਧਾਨ ਸਭਾ ਚੋਣਾਂ ਨਹੀਂ ਲੜਾਂਗਾ', ਸਿੱਧਰਮਈਆ ਨੇ ਕਰ'ਤਾ ਵੱਡਾ ਐਲਾਨ IND vs ZIM 3rd T20I: 9 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ 89/1 ਪੰਜਾਬ ਦੇ ਇਸ ਪਿੰਡ 'ਚ ਪ੍ਰਵਾਸੀ ਮਜ਼ਦੂਰਾਂ ਦੇ ਰਹਿਣ 'ਤੇ ਲੱਗੀ ਪਾਬੰਦੀ! ਪੰਚਾਇਤ ਦਾ ਅਨੋਖਾ ਫਰਮਾਨ ਕੇਂਦਰੀ ਸਿੱਖਿਆ ਮੰਤਰੀ ਦਾ ਅਸਤੀਫ਼ਾ ਸੰਘਰਸ਼ ਤੇ ਲੋਕਤੰਤਰੀ ਜਵਾਬਦੇਹੀ ਦੀ ਜਿੱਤ: ਬੀਬੀ ਜਗੀਰ ਕੌਰ ਖ਼ਤਰੇ ਦੇ ਨਿਸ਼ਾਨ ਨੇੜੇ ਪੁੱਜਾ ਰਣਜੀਤ ਸਾਗਰ ਡੈਮ ਦਾ ਵਾਟਰ ਲੈਵਲ ! ਅਲਰਟ 'ਤੇ ਪ੍ਰਸ਼ਾਸਨ ਵੱਡੀ ਵਾਰਦਾਤ: ਕੈਨੇਡਾ 'ਚ ਪੰਜਾਬਣ ਦਾ ਗੋਲੀ ਮਾਰ ਕੇ ਕਤਲ ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਨਾਕਾਮ! ਵੱਡੀ ਮਾਤਰਾ 'ਚ ਵਿਸਫੋਟਕ ਸਮੱਗਰੀ ਬਰਾਮਦ

ਰਾਸ਼ਟਰੀ

ਹੁਣ 10ਵੀਂ-12ਵੀਂ 'ਚ ਕੋਈ ਨਹੀਂ ਹੋਵੇਗਾ ਫੇਲ੍ਹ! ਸਿੱਖਿਆ ਮੰਤਰਾਲੇ ਨੇ ਤਿਆਰ ਕੀਤਾ ਮੈਗਾ ਪਲਾਨ

25 ਦਸੰਬਰ, 2025 05:42 PM

ਦੇਸ਼ ਦੀ ਸਕੂਲੀ ਸਿੱਖਿਆ ਪ੍ਰਣਾਲੀ 'ਚ ਇੱਕ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਕੇਂਦਰੀ ਸਿੱਖਿਆ ਮੰਤਰਾਲੇ ਨੇ ਇੱਕ ਅਜਿਹਾ ਪਲਾਨ ਤਿਆਰ ਕੀਤਾ ਹੈ ਜਿਸ ਤਹਿਤ ਹੁਣ 10ਵੀਂ ਅਤੇ 12ਵੀਂ ਜਮਾਤ ਵਿੱਚ ਕੋਈ ਵੀ ਵਿਦਿਆਰਥੀ ਫੇਲ੍ਹ ਨਹੀਂ ਹੋਵੇਗਾ। ਇਸ ਯੋਜਨਾ ਦਾ ਮੁੱਖ ਉਦੇਸ਼ ਬੋਰਡ ਪ੍ਰੀਖਿਆਵਾਂ ਵਿੱਚ ਫੇਲ੍ਹ ਹੋਣ ਤੋਂ ਬਾਅਦ ਸਕੂਲ ਛੱਡਣ ਵਾਲੇ (ਡਰਾਪਆਊਟ) ਵਿਦਿਆਰਥੀਆਂ ਨੂੰ ਰੋਕਣਾ ਅਤੇ ਉਨ੍ਹਾਂ ਨੂੰ ਪਾਸ ਹੋਣ ਦੇ ਬਰਾਬਰ ਮੌਕੇ ਪ੍ਰਦਾਨ ਕਰਨਾ ਹੈ।

ਹਰ ਸਾਲ 50 ਲੱਖ ਵਿਦਿਆਰਥੀਆਂ ਨੂੰ ਮਿਲੇਗਾ ਫਾਇਦਾ
 ਸੀ.ਬੀ.ਐਸ.ਈ. (CBSE) ਸਮੇਤ ਵੱਖ-ਵੱਖ ਸਟੇਟ ਬੋਰਡਾਂ ਤੋਂ ਹਰ ਸਾਲ ਲਗਭਗ 2 ਕਰੋੜ ਵਿਦਿਆਰਥੀ ਪ੍ਰੀਖਿਆ ਦਿੰਦੇ ਹਨ, ਜਿਨ੍ਹਾਂ ਵਿੱਚੋਂ ਔਸਤਨ 50 ਲੱਖ ਵਿਦਿਆਰਥੀ ਫੇਲ੍ਹ ਹੋ ਜਾਂਦੇ ਹਨ। ਮੰਤਰਾਲੇ ਦੇ ਅੰਕੜੇ ਦੱਸਦੇ ਹਨ ਕਿ ਪਹਿਲੀ ਜਮਾਤ ਵਿੱਚ ਦਾਖ਼ਲਾ ਲੈਣ ਵਾਲੇ ਬੱਚਿਆਂ ਵਿੱਚੋਂ ਸਿਰਫ਼ 76 ਫੀਸਦੀ ਹੀ 10ਵੀਂ ਤੱਕ ਅਤੇ ਮਹਿਜ਼ 58 ਫੀਸਦੀ ਵਿਦਿਆਰਥੀ ਹੀ 12ਵੀਂ ਜਮਾਤ ਤੱਕ ਪਹੁੰਚ ਪਾਉਂਦੇ ਹਨ। ਇਸ ਵੱਡੀ ਗਿਣਤੀ ਵਿੱਚ ਹੋ ਰਹੇ ਡਰਾਪਆਊਟ ਨੂੰ ਰੋਕਣ ਲਈ ਇਹ ਨਵੀਂ ਕਵਾਇਦ ਸ਼ੁਰੂ ਕੀਤੀ ਗਈ ਹੈ।

APAAR ID ਰਾਹੀਂ ਹੋਵੇਗੀ ਟ੍ਰੈਕਿੰਗ
 ਹੁਣ ਫੇਲ੍ਹ ਹੋਣ ਵਾਲੇ ਵਿਦਿਆਰਥੀਆਂ ਨੂੰ ਟ੍ਰੈਕ ਕਰਨ ਲਈ 'ਆਟੋਮੇਟਿਡ ਪਰਮਾਨੈਂਟ ਅਕੈਡਮਿਕ ਅਕਾਊਂਟ ਰਜਿਸਟਰੀ' (APAAR) ID ਦੀ ਵਰਤੋਂ ਕੀਤੀ ਜਾਵੇਗੀ। ਪਹਿਲਾਂ ਅਜਿਹੇ ਵਿਦਿਆਰਥੀਆਂ ਦਾ ਕੋਈ ਰਿਕਾਰਡ ਨਹੀਂ ਹੁੰਦਾ ਸੀ ਕਿ ਉਹ ਫੇਲ੍ਹ ਹੋਣ ਤੋਂ ਬਾਅਦ ਦੁਬਾਰਾ ਦਾਖ਼ਲਾ ਲੈਂਦੇ ਹਨ ਜਾਂ ਪੜ੍ਹਾਈ ਛੱਡ ਦਿੰਦੇ ਹਨ, ਪਰ ਹੁਣ ਇਸ ਵਿਸ਼ੇਸ਼ ਆਈਡੀ ਰਾਹੀਂ ਸਿੱਖਿਆ ਮੰਤਰਾਲਾ ਹਰ ਵਿਦਿਆਰਥੀ ਦੀ ਸਥਿਤੀ 'ਤੇ ਨਜ਼ਰ ਰੱਖ ਸਕੇਗਾ।

ਸਕੂਲਾਂ ਵਿੱਚ ਹੀ ਖੁੱਲ੍ਹਣਗੀਆਂ NIOS ਦੀਆਂ ਬ੍ਰਾਂਚਾਂ
 ਸਿੱਖਿਆ ਮੰਤਰਾਲੇ ਦੀ ਯੋਜਨਾ ਅਨੁਸਾਰ, ਹੁਣ ਦੇਸ਼ ਦੇ ਹਰ ਸਕੂਲ ਵਿੱਚ ਨੈਸ਼ਨਲ ਇੰਸਟੀਚਿਊਟ ਆਫ ਓਪਨ ਸਕੂਲ (NIOS) ਦੀਆਂ ਬ੍ਰਾਂਚਾਂ ਖੋਲ੍ਹੀਆਂ ਜਾਣਗੀਆਂ, ਜਿਸ ਦੀ ਸ਼ੁਰੂਆਤ 'ਪੀਐਮ ਸ਼੍ਰੀ' ਸਕੂਲਾਂ ਤੋਂ ਕੀਤੀ ਜਾਵੇਗੀ।
• ਮਾਰਕਸ਼ੀਟ ਦੀ ਮਾਨਤਾ: ਵਿਦਿਆਰਥੀਆਂ ਨੂੰ ਗਾਈਡ ਕੀਤਾ ਜਾਵੇਗਾ ਕਿ NIOS ਦੀ ਮਾਰਕਸ਼ੀਟ ਅਤੇ ਰੈਗੂਲਰ ਬੋਰਡ ਦੀ ਮਾਰਕਸ਼ੀਟ ਵਿੱਚ ਕੋਈ ਫਰਕ ਨਹੀਂ ਹੈ।
• ਉੱਚ ਸਿੱਖਿਆ ਵਿੱਚ ਮਾਨਤਾ: AICTE ਪਹਿਲਾਂ ਹੀ ਸਪੱਸ਼ਟ ਕਰ ਚੁੱਕਾ ਹੈ ਕਿ ਇੰਜੀਨੀਅਰਿੰਗ ਜਾਂ ਹੋਰ ਸੰਸਥਾਵਾਂ NIOS ਦੇ ਵਿਦਿਆਰਥੀਆਂ ਨੂੰ ਦਾਖ਼ਲਾ ਦੇਣ ਤੋਂ ਮਨ੍ਹਾ ਨਹੀਂ ਕਰ ਸਕਦੀਆਂ।
ਇਸ ਪਲਾਨ ਰਾਹੀਂ ਸਰਕਾਰ ਦੀ ਕੋਸ਼ਿਸ਼ ਹੈ ਕਿ ਵਿਦਿਆਰਥੀਆਂ ਨੂੰ NIOS ਰਾਹੀਂ ਪ੍ਰੀਖਿਆ ਪਾਸ ਕਰਨ ਲਈ ਉਤਸ਼ਾਹਿਤ ਕੀਤਾ ਜਾਵੇ ਤਾਂ ਜੋ ਕੋਈ ਵੀ ਨੌਜਵਾਨ ਡਿਗਰੀ ਤੋਂ ਵਾਂਝਾ ਨਾ ਰਹੇ।

Have something to say? Post your comment

ਅਤੇ ਰਾਸ਼ਟਰੀ ਖਬਰਾਂ

'ਮੈਂ 2028 ਦੀਆਂ ਵਿਧਾਨ ਸਭਾ ਚੋਣਾਂ ਨਹੀਂ ਲੜਾਂਗਾ', ਸਿੱਧਰਮਈਆ ਨੇ ਕਰ'ਤਾ ਵੱਡਾ ਐਲਾਨ

'ਮੈਂ 2028 ਦੀਆਂ ਵਿਧਾਨ ਸਭਾ ਚੋਣਾਂ ਨਹੀਂ ਲੜਾਂਗਾ', ਸਿੱਧਰਮਈਆ ਨੇ ਕਰ'ਤਾ ਵੱਡਾ ਐਲਾਨ

ਸਕੂਲ ਅਤੇ ਕਾਲਜ ਦੀ ਫੀਸ 'ਚ ਪਿਛਲੇ ਇਕ ਦਹਾਕੇ ਦੌਰਾਨ ਲਗਾਤਾਰ ਹੋਇਆ ਵਾਧਾ : ਜੈਰਾਮ ਰਮੇਸ਼

ਸਕੂਲ ਅਤੇ ਕਾਲਜ ਦੀ ਫੀਸ 'ਚ ਪਿਛਲੇ ਇਕ ਦਹਾਕੇ ਦੌਰਾਨ ਲਗਾਤਾਰ ਹੋਇਆ ਵਾਧਾ : ਜੈਰਾਮ ਰਮੇਸ਼

5 ਪਹਾੜੀਆਂ, ਜਿੱਥੇ ਇਤਿਹਾਸ ਰਚ ਭਾਰਤ ਨੇ ਜਿੱਤੀ ਕਾਰਗਿਲ ਦੀ ਜੰਗ

5 ਪਹਾੜੀਆਂ, ਜਿੱਥੇ ਇਤਿਹਾਸ ਰਚ ਭਾਰਤ ਨੇ ਜਿੱਤੀ ਕਾਰਗਿਲ ਦੀ ਜੰਗ

ਕੋਈ ਗਰੀਬ ਪਿੱਛੇ ਨਹੀਂ ਰਹੇਗਾ, ਕੋਈ ਲੋੜਵੰਦ ਮੌਕੇ ਤੋਂ ਵਾਂਝਾ ਨਹੀਂ ਰਹੇਗਾ : CM ਸੈਣੀ

ਕੋਈ ਗਰੀਬ ਪਿੱਛੇ ਨਹੀਂ ਰਹੇਗਾ, ਕੋਈ ਲੋੜਵੰਦ ਮੌਕੇ ਤੋਂ ਵਾਂਝਾ ਨਹੀਂ ਰਹੇਗਾ : CM ਸੈਣੀ

ਤਾਮਿਲਨਾਡੂ : ਨਾਜਾਇਜ਼ ਪਟਾਕਿਆਂ ਦੀ ਫੈਕਟਰੀ 'ਚ ਹੋਇਆ ਭਿਆਨਕ ਧਮਾਕਾ, ਦੋ ਲੋਕਾਂ ਦੀ ਮੌਤ

ਤਾਮਿਲਨਾਡੂ : ਨਾਜਾਇਜ਼ ਪਟਾਕਿਆਂ ਦੀ ਫੈਕਟਰੀ 'ਚ ਹੋਇਆ ਭਿਆਨਕ ਧਮਾਕਾ, ਦੋ ਲੋਕਾਂ ਦੀ ਮੌਤ

ਪ੍ਰਹਿਲਾਦ ਜੋਸ਼ੀ ਨੇ ਸੰਭਾਲਿਆ ਸਿੱਖਿਆ ਮੰਤਰੀ ਦਾ ਅਹੁਦਾ

ਪ੍ਰਹਿਲਾਦ ਜੋਸ਼ੀ ਨੇ ਸੰਭਾਲਿਆ ਸਿੱਖਿਆ ਮੰਤਰੀ ਦਾ ਅਹੁਦਾ

'ਆਪਰੇਸ਼ਨ ਸਿੰਦੂਰ' ਨੇ ਭਾਰਤ ਦਾ ਸੰਕਲਪ ਦਿਖਾਇਆ, ਪਾਕਿਸਤਾਨ ਨਾਲ ਗੱਲਬਾਤ ਸਿਰਫ਼ 'PoK' 'ਤੇ ਹੋਵੇਗੀ : ਰਾਜਨਾਥ ਸਿੰਘ

'ਆਪਰੇਸ਼ਨ ਸਿੰਦੂਰ' ਨੇ ਭਾਰਤ ਦਾ ਸੰਕਲਪ ਦਿਖਾਇਆ, ਪਾਕਿਸਤਾਨ ਨਾਲ ਗੱਲਬਾਤ ਸਿਰਫ਼ 'PoK' 'ਤੇ ਹੋਵੇਗੀ : ਰਾਜਨਾਥ ਸਿੰਘ

''ਮੈਨੂੰ ਦੇਸ਼ ਦੀ Youth Power 'ਤੇ ਮਾਣ ਹੈ..!'', PM ਮੋਦੀ ਨੇ ਭਾਰਤੀ ਨੌਜਵਾਨਾਂ ਦੀ ਕੀਤੀ ਤਾਰੀਫ਼

''ਮੈਨੂੰ ਦੇਸ਼ ਦੀ Youth Power 'ਤੇ ਮਾਣ ਹੈ..!'', PM ਮੋਦੀ ਨੇ ਭਾਰਤੀ ਨੌਜਵਾਨਾਂ ਦੀ ਕੀਤੀ ਤਾਰੀਫ਼

'ਮਨ ਕੀ ਬਾਤ' 'ਚ ਡਿਫੈਂਸ ਸੈਕਟਰ 'ਚ ਭਾਰਤ ਦੀ ਵਧ ਰਹੀ ਆਤਮਨਿਰਭਰਤਾ ਦੀ PM ਮੋਦੀ ਨੇ ਕੀਤੀ ਤਾਰੀਫ਼

'ਮਨ ਕੀ ਬਾਤ' 'ਚ ਡਿਫੈਂਸ ਸੈਕਟਰ 'ਚ ਭਾਰਤ ਦੀ ਵਧ ਰਹੀ ਆਤਮਨਿਰਭਰਤਾ ਦੀ PM ਮੋਦੀ ਨੇ ਕੀਤੀ ਤਾਰੀਫ਼

ਪ੍ਰਣਾਮ ਸ਼ਹੀਦਾਂ ਨੂੰ ; ਕਾਰਗਿਲ ਵਿਜੇ ਦਿਵਸ ਮੌਕੇ PM ਮੋਦੀ ਨੇ ਵੀਰ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ

ਪ੍ਰਣਾਮ ਸ਼ਹੀਦਾਂ ਨੂੰ ; ਕਾਰਗਿਲ ਵਿਜੇ ਦਿਵਸ ਮੌਕੇ PM ਮੋਦੀ ਨੇ ਵੀਰ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ