Wednesday, July 08, 2026
BREAKING
ਕਰੀਬ 84 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਦੋ ਨਵੇਂ ਟਿਊਬਵੈੱਲਾਂ ਦਾ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਉਦਘਾਟਨ ਜ਼ਿਲਾ ਬਾਲ ਸੁਰੱਖਿਆ ਯੂਨਿਟ ਵੱਲੋਂ ਜੂਵੇਨਾਇਲ ਜਸਟਿਸ ਐਕਟ ਅਤੇ ਪੌਕਸੋ ਐਕਟ ਸੰਬੰਧੀ ਕਰਵਾਇਆ ਗਿਆ ਜਾਗਰੂਕਤਾ ਪ੍ਰੋਗਰਾਮ ਖੇਤੀਬਾੜੀ ਵਿਭਾਗ ਵਲੋਂ ਆਤਮਾ ਸਕੀਮ ਅਧੀਨ ਜਿਲ੍ਹਾ ਫਾਰਮਰ ਐਡਵਾਇਜ਼ਰੀ ਕਮੇਟੀ ਦੀ ਮੀਟਿੰਗ ਕਰਵਾਈ ਗਈ ਅਕਾਲੀ ਦਲ ਵੱਲੋਂ ਹਰ ਪਿੰਡ 'ਚ ਵਿਖਾਈ ਜਾਵੇਗੀ ਵਿਵਾਦਾਂ ਨਾਲ ਘਿਰੀ ਫ਼ਿਲਮ 'ਸਤਲੁਜ': ਸੁਖਬੀਰ ਬਾਦਲ ਈਰਾਨ ਨਾਲ ਜੰਗਬੰਦੀ 'ਖ਼ਤਮ', ਨਹੀਂ ਕਰਾਂਗੇ ਕੋਈ ਡੀਲ! ਰਾਸ਼ਟਰਪਤੀ ਟਰੰਪ ਦਾ ਵੱਡਾ ਐਲਾਨ ਟਰੰਪ ਦੇ ਬਿਆਨ ਕਾਰਨ ਤਾਸ਼ ਦੇ ਪੱਤਿਆਂ ਵਾਂਹ ਢਹਿ ਗਿਆ ਸ਼ੇਅਰ ਬਾਜ਼ਾਰ, ਸੈਂਸੈਕਸ 1663 ਅੰਕ ਡਿੱਗ ਕੇ ਬੰਦ ਜਲੰਧਰ ਪਹੁੰਚੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਕੈਂਟ ਸਟੇਸ਼ਨ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਇੰਡੋਨੇਸ਼ੀਆ ਦੌਰੇ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਆਸਟ੍ਰੇਲੀਆ ਲਈ ਰਵਾਨਾ ਪੰਜਾਬ 'ਚ ਵੱਡੀ ਸਾਜਿਸ਼ ਨਾਕਾਮ! 3 ਮੁਲਜ਼ਮ 6 ਹੈਂਡ ਗ੍ਰਨੇਡ ਤੇ 12 ਪਿਸਤੌਲਾਂ ਸਣੇ ਗ੍ਰਿਫ਼ਤਾਰ ਜਲੰਧਰ 'ਚ ਦੋ ਸਕੂਲੀ ਬੱਸਾਂ ਦੀ ਜ਼ਬਰਦਸਤ ਟੱਕਰ! ਪਲਟੀ ਬੱਸ, ਹਾਦਸਾ ਵੇਖ ਸਹਿਮੇ ਲੋਕ

ਦੁਨੀਆਂ

ਹਾਲੇ ਹੋਰ ਧੂੰਆਂ ਕੱਢੇਗੀ ਗਰਮੀ ! 3,700 ਲੋਕਾਂ ਦੀ ਮੌਤ ਮਗਰੋਂ WHO ਨੇ ਯੂਰਪ ਲਈ ਜਾਰੀ ਕੀਤਾ ALERT

08 ਜੁਲਾਈ, 2026 06:19 PM

ਯੂਰਪ ਅਜੇ ਜੂਨ ਦੀ ਭਿਆਨਕ ਹੀਟਵੇਵ ਤੋਂ ਪੂਰੀ ਤਰ੍ਹਾਂ ਉੱਭਰ ਵੀ ਨਹੀਂ ਸਕਿਆ ਹੈ ਕਿ ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਨੇ ਇਕ ਹੋਰ ਖ਼ਤਰਨਾਕ ਗਰਮੀ ਦੀ ਲਹਿਰ ਦੀ ਚਿਤਾਵਨੀ ਜਾਰੀ ਕਰ ਦਿੱਤੀ ਹੈ। ਸੰਗਠਨ ਨੇ ਕਿਹਾ ਹੈ ਕਿ ਅਟਲਾਂਟਿਕ ਮਹਾਸਾਗਰ 'ਤੇ ਨਵੀਂ ਤੀਬਰ ਹੀਟਵੇਵ ਬਣ ਰਹੀ ਹੈ, ਜਿਸ ਨਾਲ ਆਉਣ ਵਾਲੇ ਹਫ਼ਤੇ ਯੂਰਪ ਲਈ ਹੋਰ ਜ਼ਿਆਦਾ ਜਾਨਲੇਵਾ ਸਾਬਿਤ ਹੋ ਸਕਦੇ ਹਨ। ਹੀਟਵੇਵ ਦੌਰਾਨ ਫਰਾਂਸ, ਨੀਦਰਲੈਂਡ ਅਤੇ ਬੈਲਜੀਅਮ ਵਿਚ ਤਕਰੀਬਨ 3,700 ਮੌਤਾਂ ਦਰਜ ਕੀਤੀਆਂ ਗਈਆਂ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਅੰਕੜਾ ਅਜੇ ਸ਼ੁਰੂਆਤੀ ਹੈ ਅਤੇ ਹੋਰ ਵਧ ਸਕਦਾ ਹੈ।


43 ਡਿਗਰੀ ਤੱਕ ਪਹੁੰਚੇਗਾ ਤਾਪਮਾਨ
ਮੌਸਮ ਦੀ ਭਵਿੱਖਬਾਣੀ ਅਨੁਸਾਰ ਅਗਲੇ ਕੁਝ ਦਿਨਾਂ ਵਿਚ ਪੁਰਤਗਾਲ ਅਤੇ ਦੱਖਣੀ ਸਪੇਨ ਦੇ ਕਈ ਹਿੱਸਿਆਂ ’ਚ ਤਾਪਮਾਨ 43 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇੰਨੀ ਜ਼ਿਆਦਾ ਗਰਮੀ ਆਮ ਜਨਜੀਵਨ, ਬਿਜਲੀ ਵਿਵਸਥਾ ਅਤੇ ਸਿਹਤ ਸੇਵਾਵਾਂ ’ਤੇ ਭਾਰੀ ਦਬਾਅ ਪਾ ਸਕਦੀ ਹੈ। ਡਬਲਿਊ.ਐੱਚ.ਓ. ਦੇ ਯੂਰਪੀ ਖੇਤਰੀ ਡਾਇਰੈਕਟਰ ਹੈਂਸ ਕਲੂਗੇ ਨੇ ਦੱਸਿਆ ਕਿ 20 ਤੋਂ 28 ਜੂਨ ਦੇ ਵਿਚਕਾਰ ਆਈ ਹੀਟਵੇਵ ਯੂਰਪ ਦੇ ਇਤਿਹਾਸ ਦੀਆਂ ਸਭ ਤੋਂ ਗੰਭੀਰ ਗਰਮੀ ਦੀਆਂ ਲਹਿਰਾਂ ਵਿਚੋਂ ਇਕ ਰਹੀ।


ਹਰ ਦੇਸ਼ ਨਹੀਂ ਤਿਆਰ
ਡਬਲਿਊ. ਐੱਚ. ਓ. ਨੇ ਦੱਸਿਆ ਕਿ ਉਸ ਦੇ ਯੂਰਪੀ ਮੈਂਬਰ ਦੇਸ਼ਾਂ 'ਚੋਂ ਅੱਧੇ ਤੋਂ ਵੀ ਘੱਟ ਦੇਸ਼ਾਂ ਕੋਲ ਹੀਟਵੇਵ ਨਾਲ ਨਜਿੱਠਣ ਲਈ ਪ੍ਰਭਾਵਸ਼ਾਲੀ ‘ਹੀਟ-ਹੈਲਥ ਐਕਸ਼ਨ ਪਲਾਨ’ ਹਨ। ਜਿਨ੍ਹਾਂ ਦੇਸ਼ਾਂ ਨੇ ਪਹਿਲਾਂ ਤੋਂ ਅਜਿਹੀਆਂ ਯੋਜਨਾਵਾਂ ਲਾਗੂ ਕੀਤੀਆਂ ਸਨ, ਉੱਥੇ ਲੋਕਾਂ ਦੀ ਬਿਹਤਰ ਸੁਰੱਖਿਆ ਹੋ ਸਕੀ ਅਤੇ ਪ੍ਰਸ਼ਾਸਨ ਨੇ ਤੇਜ਼ੀ ਨਾਲ ਪ੍ਰਤੀਕਿਰਿਆ ਦਿੱਤੀ।


ਬਜ਼ੁਰਗ ਅਤੇ ਬੇਘਰ ਸਭ ਤੋਂ ਜ਼ਿਆਦਾ ਖ਼ਤਰੇ ’ਚ
ਸੰਗਠਨ ਨੇ ਚਿੰਤਾ ਪ੍ਰਗਟਾਈ ਕਿ ਬਿਰਧ ਆਸ਼ਰਮਾਂ (ਓਲਡ ਏਜ ਹੋਮਜ਼) ਵਿਚ ਰਹਿਣ ਵਾਲੇ ਬਜ਼ੁਰਗ, ਬੇਘਰ ਲੋਕ ਅਤੇ ਸਮਾਜਿਕ ਤੌਰ ’ਤੇ ਇਕੱਲੇ ਰਹਿ ਰਹੇ ਸੀਨੀਅਰ ਨਾਗਰਿਕ ਅਜੇ ਵੀ ਲੋੜੀਂਦੀ ਸੁਰੱਖਿਆ ਅਤੇ ਸਹਾਇਤਾ ਤੋਂ ਵਾਂਝੇ ਹਨ। ਡਬਲਿਊ.ਐੱਚ.ਓ. ਨੇ ਸਰਕਾਰਾਂ ਨੂੰ ਇਨ੍ਹਾਂ ਵਰਗਾਂ ਤੱਕ ਸਮੇਂ ਸਿਰ ਰਾਹਤ ਅਤੇ ਸਿਹਤ ਸੇਵਾਵਾਂ ਪਹੁੰਚਾਉਣ ਦੀ ਅਪੀਲ ਕੀਤੀ ਹੈ।


ਜਲਵਾਯੂ ਪਰਿਵਰਤਨ ਨੂੰ ਦੱਸਿਆ ਵੱਡਾ ਕਾਰਨ
ਵਿਗਿਆਨੀਆਂ ਦਾ ਕਹਿਣਾ ਹੈ ਕਿ ਜੂਨ ਦੀ ਰਿਕਾਰਡਤੋੜ ਹੀਟਵੇਵ ਦੇ ਪਿੱਛੇ ਜਲਵਾਯੂ ਪਰਿਵਰਤਨ (ਕਲਾਈਮੇਟ ਚੇਂਜ) ਮੁੱਖ ਕਾਰਨ ਰਿਹਾ ਹੈ। ਬਹੁਤ ਜ਼ਿਆਦਾ ਗਰਮੀ ਕਾਰਨ ਬਿਜਲੀ ਉਤਪਾਦਨ ਪ੍ਰਭਾਵਿਤ ਹੋਇਆ, ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ ਅਤੇ ਕਈ ਦੇਸ਼ਾਂ ਵਿਚ ਸਿਹਤ ਸੇਵਾਵਾਂ ’ਤੇ ਭਾਰੀ ਦਬਾਅ ਪਿਆ।


ਦੋ ਮੋਰਚਿਆਂ ’ਤੇ ਕੰਮ ਕਰਨ ਦੀ ਲੋੜ
ਡਬਲਿਊ.ਐੱਚ.ਓ. ਅਨੁਸਾਰ ਯੂਰਪ ਨੂੰ ਹੁਣ ਦੋ ਮੋਰਚਿਆਂ ’ਤੇ ਕੰਮ ਕਰਨਾ ਹੋਵੇਗਾ। ਪਹਿਲਾ, ਹਾਲੀਆ ਹੀਟਵੇਵ ਦੌਰਾਨ ਸਾਹਮਣੇ ਆਈਆਂ ਕਮੀਆਂ ਨੂੰ ਅਗਲੀ ਗਰਮੀ ਦੀ ਲਹਿਰ ਤੋਂ ਪਹਿਲਾਂ ਦੂਰ ਕਰਨਾ ਅਤੇ ਦੂਜਾ, ਅਜਿਹੀ ਸਿਹਤ ਪ੍ਰਣਾਲੀ ਵਿਕਸਿਤ ਕਰਨਾ, ਜੋ ਭਵਿੱਖ ਵਿਚ ਆਉਣ ਵਾਲੀ ਅਤਿ ਦੀ ਗਰਮੀ ਦਾ ਪ੍ਰਭਾਵਸ਼ਾਲੀ ਢੰਗ ਨਾਲ ਸਾਹਮਣਾ ਕਰ ਸਕੇ।

 

Have something to say? Post your comment

ਅਤੇ ਦੁਨੀਆਂ ਖਬਰਾਂ

ਈਰਾਨ ਨਾਲ ਜੰਗਬੰਦੀ 'ਖ਼ਤਮ', ਨਹੀਂ ਕਰਾਂਗੇ ਕੋਈ ਡੀਲ! ਰਾਸ਼ਟਰਪਤੀ ਟਰੰਪ ਦਾ ਵੱਡਾ ਐਲਾਨ

ਈਰਾਨ ਨਾਲ ਜੰਗਬੰਦੀ 'ਖ਼ਤਮ', ਨਹੀਂ ਕਰਾਂਗੇ ਕੋਈ ਡੀਲ! ਰਾਸ਼ਟਰਪਤੀ ਟਰੰਪ ਦਾ ਵੱਡਾ ਐਲਾਨ

ਇੰਡੋਨੇਸ਼ੀਆ ਦੌਰੇ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਆਸਟ੍ਰੇਲੀਆ ਲਈ ਰਵਾਨਾ

ਇੰਡੋਨੇਸ਼ੀਆ ਦੌਰੇ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਆਸਟ੍ਰੇਲੀਆ ਲਈ ਰਵਾਨਾ

ਚੀਨ ਲੋਕਤੰਤਰ ਲਈ ਖਤਰਾ ਹੈ : NGO ਮੁਖੀ

ਚੀਨ ਲੋਕਤੰਤਰ ਲਈ ਖਤਰਾ ਹੈ : NGO ਮੁਖੀ

ਭੂਚਾਲਾਂ ਮਗਰੋਂ ਹਰ ਪਾਸੇ ਤਬਾਹੀ ਦਾ ਮੰਜ਼ਰ, ਵੈਨੇਜ਼ੁਏਲਾ 'ਚ ਮ੍ਰਿਤਕਾਂ ਦੀ ਗਿਣਤੀ 3,600 ਤੋਂ ਪਾਰ

ਭੂਚਾਲਾਂ ਮਗਰੋਂ ਹਰ ਪਾਸੇ ਤਬਾਹੀ ਦਾ ਮੰਜ਼ਰ, ਵੈਨੇਜ਼ੁਏਲਾ 'ਚ ਮ੍ਰਿਤਕਾਂ ਦੀ ਗਿਣਤੀ 3,600 ਤੋਂ ਪਾਰ

ਭਾਰਤ ਅਤੇ ਇੰਡੋਨੇਸ਼ੀਆ ਵਿਚਾਲੇ ਸਿਹਤ, ਸਿੱਖਿਆ ਸਮਝੌਤਿਆਂ 'ਤੇ ਦਸਤਖਤ ; ਪੂਰਬੀ ਜਾਵਾ 'ਚ ਖੁੱਲ੍ਹੇਗਾ IIM ਕੈਂਪਸ

ਭਾਰਤ ਅਤੇ ਇੰਡੋਨੇਸ਼ੀਆ ਵਿਚਾਲੇ ਸਿਹਤ, ਸਿੱਖਿਆ ਸਮਝੌਤਿਆਂ 'ਤੇ ਦਸਤਖਤ ; ਪੂਰਬੀ ਜਾਵਾ 'ਚ ਖੁੱਲ੍ਹੇਗਾ IIM ਕੈਂਪਸ

PM ਮੋਦੀ ਨੂੰ ਮਿਲਿਆ ਇੰਡੋਨੇਸ਼ੀਆ ਦਾ ਸਰਵਉੱਚ ਸਨਮਾਨ ‘ਬਿੰਤਾਂਗ ਆਦਿਪੁਰਨਾ’; ਦੇਸ਼ ਵਾਸੀਆਂ ਨੂੰ ਕੀਤਾ ਸਮਰਪਿਤ

PM ਮੋਦੀ ਨੂੰ ਮਿਲਿਆ ਇੰਡੋਨੇਸ਼ੀਆ ਦਾ ਸਰਵਉੱਚ ਸਨਮਾਨ ‘ਬਿੰਤਾਂਗ ਆਦਿਪੁਰਨਾ’; ਦੇਸ਼ ਵਾਸੀਆਂ ਨੂੰ ਕੀਤਾ ਸਮਰਪਿਤ

ਰੂਸ-ਯੂਕਰੇਨ ਜੰਗ ਖ਼ਤਮ ਹੋਣ ਦੇ ਕੰਢੇ : ਟਰੰਪ

ਰੂਸ-ਯੂਕਰੇਨ ਜੰਗ ਖ਼ਤਮ ਹੋਣ ਦੇ ਕੰਢੇ : ਟਰੰਪ

ਟਰੰਪ ਦੇ ਬਿਆਨ 'ਤੇ ਭੜਕਿਆ ਈਰਾਨ, ਕਿਹਾ,

ਟਰੰਪ ਦੇ ਬਿਆਨ 'ਤੇ ਭੜਕਿਆ ਈਰਾਨ, ਕਿਹਾ, "ਤੁਹਾਡੇ ਕੋਲ ਨਾ ਤਾਂ ਸ਼ਿਸ਼ਟਾਚਾਰ ਤੇ ਨਾ ਹੀ ਸਨਮਾਨ"

''ਭਾਰਤ ਸਾਡੇ ਨਾਲ ਐ...'' ਅਮਰੀਕਾ ਦੇ ਬਿਆਨ ਦਾ ਇਜ਼ਰਾਈਲੀ PM ਨੇ ਦਿੱਤਾ ਠੋਕਵਾਂ ਜਵਾਬ

''ਭਾਰਤ ਸਾਡੇ ਨਾਲ ਐ...'' ਅਮਰੀਕਾ ਦੇ ਬਿਆਨ ਦਾ ਇਜ਼ਰਾਈਲੀ PM ਨੇ ਦਿੱਤਾ ਠੋਕਵਾਂ ਜਵਾਬ

ਸ਼੍ਰੀਲੰਕਾ ਜੇਲ੍ਹ ਹਿੰਸਾ: ਮੌਤਾਂ ਦੀ ਗਿਣਤੀ 25 ਤੱਕ ਪਹੁੰਚੀ

ਸ਼੍ਰੀਲੰਕਾ ਜੇਲ੍ਹ ਹਿੰਸਾ: ਮੌਤਾਂ ਦੀ ਗਿਣਤੀ 25 ਤੱਕ ਪਹੁੰਚੀ