Monday, October 05, 2026
BREAKING
• ਕਿਸਾਨਾਂ ਨੂੰ ਮੰਡੀਆਂ ਵਿੱਚ ਸੁਚਾਰੂ ਖਰੀਦ ਵਿਵਸਥਾ ਮੁਹੱਈਆ ਕਰਵਾਉਣਾ ਜ਼ਿਲ੍ਹਾ ਪ੍ਰਸ਼ਾਸਨ ਦੀ ਮੁੱਖ ਤਰਜੀਹ : ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ • ਖੜ੍ਹਾ ਪਾਣੀ ਬਣ ਸਕਦਾ ਹੈ ਡੇਂਗੂ ਦਾ ਕਾਰਨ, ਸਾਵਧਾਨ ਰਹੋ : ਡਾ. ਰਾਕੇਸ਼ ਪਾਲ • ਹਰੇਕ ਯੋਗ ਲਾਭਪਾਤਰੀ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾਵੇ : ਐੱਸ.ਐੱਮ.ਓ. ਡਾ. ਸਤਿੰਦਰਜੀਤ ਕੌਰ • ਨਸ਼ਾ ਰੋਗੀਆਂ ਦੇ ਮਿਆਰੀ ਅਤੇ ਪ੍ਰਭਾਵਸ਼ਾਲੀ ਇਲਾਜ ਲਈ ਨਿਰਧਾਰਿਤ ਐੱਸ.ਓ.ਪੀ. ਦੀ ਸੁਹਿਰਦਤਾ ਨਾਲ ਪਾਲਣਾ ਯਕੀਨੀ ਬਣਾਈ ਜਾਵੇ : ਸਿਵਲ ਸਰਜਨ ਡਾ. ਅਮਨ ਸੂਦ • ਝੋਨੇ ਦੀ ਸਰਕਾਰੀ ਖਰੀਦ ਦੌਰਾਨ ਕਿਸਾਨਾਂ, ਆੜ੍ਹਤੀਆਂ ਤੇ ਮਿਲਰਾਂ ਨੂੰ ਨਹੀਂ ਆਉਣ ਦਿੱਤੀ ਜਾ ਰਹੀ ਕੋਈ ਦਿੱਕਤ : ਲਾਲ ਚੰਦ ਕਟਾਰੂਚੱਕ • ਪੰਜਾਬ 'ਚ ਸਵਾਰੀਆਂ ਨਾਲ ਭਰੀ ਬੱਸ ਪੁਲ ਤੋਂ ਹੇਠਾਂ ਡਿੱਗੀ, ਕੰਡਕਟਰ ਸਣੇ 3 ਮੌਤਾਂ, ਮੰਜ਼ਰ ਨੇ ਖੜ੍ਹੇ ਕੀਤੇ ਰੌਂਗਟੇ • ਸ਼ੇਅਰ ਬਾਜ਼ਾਰ 'ਚ ਭਰਿਆ ਜੋਸ਼, ਸੈਂਸੈਕਸ 472 ਅੰਕ ਵਧ ਕੇ 22,555 'ਤੇ ਹੋਇਆ ਬੰਦ • ਮੈਡੀਸਨ ਦੇ ਖੇਤਰ 'ਚ 2026 ਦੇ ਨੋਬਲ ਪੁਰਸਕਾਰ ਦਾ ਐਲਾਨ • UP ਰਾਜ ਸਭਾ ਚੋਣਾਂ: ਭਾਜਪਾ ਨੇ 8 ਉਮੀਦਵਾਰਾਂ ਦੇ ਨਾਵਾਂ ਦਾ ਕੀਤਾ ਐਲਾਨ • ਪੰਜਾਬ ਕਾਂਗਰਸ ਦੀ ਕਮਾਨ ਮਿਲਣ ਮਗਰੋਂ ਹਾਈਕਮਾਂਡ ਨੂੰ ਮਿਲਣ ਦਿੱਲੀ ਪਹੁੰਚੇ ਪਰਗਟ ਸਿੰਘ

ਰਾਸ਼ਟਰੀ

ਹਵਾਈ ਫੌਜ ਕੋਲ ਲੜਾਕੂ ਜਹਾਜ਼ਾਂ ਦੀ ਕਮੀ, ਹਰ ਸਾਲ ਚਾਹੀਦੈ 35 ਤੋਂ 40 ਜਹਾਜ਼ : ਏਅਰ ਚੀਫ ਮਾਰਸ਼ਲ AP ਸਿੰਘ

04 ਅਕਤੂਬਰ, 2026 06:01 PM

ਨਵੀਂ ਦਿੱਲੀ : ਹਵਾਈ ਫੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਏ. ਪੀ. ਸਿੰਘ ਨੇ ਮੰਨਿਆ ਹੈ ਕਿ ਕਿ ਹਵਾਈ ਫੌਜ ਕੋਲ ਲੜਾਕੂ ਜਹਾਜ਼ਾਂ ਦੀ ਕਮੀ ਹੈ ਤੇ ਉਸ ਨੂੰ ਹਰ ਸਾਲ 35 ਤੋਂ 40 ਜਹਾਜ਼ ਚਾਹੀਦੇ ਹਨ। 8 ਅਕਤੂਬਰ ਨੂੰ ‘ਹਵਾਈ ਸੈਨਾ ਦਿਵਸ’ ਤੋਂ ਪਹਿਲਾਂ ਸ਼ਨੀਵਾਰ ਇੱਥੇ ਸਾਲਾਨਾ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਨੂੰ ਵੇਖਦੇ ਹੋਏ ਹਵਾਈ ਫੌਜ ਨੂੰ ਅਧਿਕਾਰੀਆਂ ਤੇ ਹਵਾਈ ਫੌਜੀਆਂ ਦੀ ਘਾਟ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਇਹ ਚਿੰਤਾ ਦਾ ਵਿਸ਼ਾ ਨਹੀਂ ਹੈ।

ਜੇ ਇਨ੍ਹਾਂ ਕਮੀਆਂ ਨੂੰ ਦੂਰ ਕਰਨ ਲਈ ਵਿਕਸਤ ਕੀਤੀਆਂ ਗਈਆਂ ਰਣਨੀਤੀਆਂ ਤੇ ਯੋਜਨਾਵਾਂ ਸਮੇਂ ਸਿਰ ਅਤੇ ਮਿੱਥੇ ਸਮੇਂ ਅਨੁਸਾਰ ਪੂਰੀਆਂ ਹੋ ਜਾਂਦੀਆਂ ਹਨ ਤਾਂ ਸਥਿਤੀ ’ਚ ਕਾਫ਼ੀ ਸੁਧਾਰ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਸਥਿਤੀ ਜਹਾਜ਼ਾਂ ਲਈ ਨਿਰਧਾਰਤ ਡਿਲੀਵਰੀ ਸ਼ਡਿਊਲ ’ਚ ਲਗਾਤਾਰ ਦੇਰੀ ਕਾਰਨ ਪੈਦਾ ਹੋਈ ਹੈ। ਸਵਦੇਸ਼ੀ ਲੜਾਕੂ ਜਹਾਜ਼ਾਂ ਨੂੰ ਵਿਕਸਤ ਕਰਨ ਲਈ ਵੱਖ-ਵੱਖ ਪ੍ਰੋਗਰਾਮਾਂ ’ਚ ਦੇਰੀ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਹਵਾਈ ਫੌਜ ਨੂੰ ਸਾਲਾਨਾ ਘੱਟੋ-ਘੱਟ 35 ਤੋਂ 40 ਲੜਾਕੂ ਜਹਾਜ਼ਾਂ ਦੀ ਲੋੜ ਹੈ। ਜੇ ਅਜਿਹਾ ਹੁੰਦਾ ਹੈ ਤਾਂ ਸਥਿਤੀ ’ਚ ਕਾਫ਼ੀ ਸੁਧਾਰ ਹੋ ਸਕਦਾ ਹੈ। ਏ. ਪੀ. ਸਿੰਘ ਨੇ ਕਿਹਾ ਕਿ ਸਵਦੇਸ਼ੀ ਜਹਾਜ਼ਾਂ ਨੂੰ ਹਾਸਲ ਕਰਨ ਲਈ ਸਾਰੇ ਹਿੱਸੇਦਾਰਾਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ।

ਲੜਾਕੂ ਜਹਾਜ਼ਾਂ ਦੇ ਸੌਦਿਆਂ ’ਚ ਦੇਰੀ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਜਿਨ੍ਹਾਂ ਜਹਾਜ਼ਾਂ ਦੀ ਸਮੇਂ ਸਿਰ ਡਿਲੀਵਰੀ ਹੋਣ ਦੀ ਉਮੀਦ ਸੀ, ਉਹ ਨਹੀਂ ਹੋਈ। ਲੜਾਕੂ ਜਹਾਜ਼ਾਂ ਦੇ ਇੰਜਣਾਂ ਲਈ ਵਿਦੇਸ਼ੀ ਸੋਮਿਆਂ ’ਤੇ ਨਿਰਭਰਤਾ ਘਟਾਉਣ ਲਈ ਠੋਸ ਫੈਸਲੇ ਲੈਣ ਦੀ ਲੋੜ ਹੈ। ਫਰਾਂਸ ਨਾਲ ਮਲਟੀ-ਰੋਲ ਕੰਬੈਟ ਏਅਰਕ੍ਰਾਫਟ ਸੌਦੇ ਬਾਰੇ ਉਨ੍ਹਾਂ ਉਮੀਦ ਪ੍ਰਗਟਾਈ ਕਿ ਇਸ ਨੂੰ ਮੌਜੂਦਾ ਵਿੱਤੀ ਸਾਲ ’ਚ ਅੰਤਿਮ ਰੂਪ ਦਿੱਤਾ ਜਾ ਸਕਦਾ ਹੈ। ਉਨ੍ਹਾਂ ਚੀਨ ਵੱਲੋਂ ਪਾਕਿ ਨੂੰ ਪੰਜਵੀਂ ਪੀੜ੍ਹੀ ਦੇ ਲੜਾਕੂ ਜਹਾਜ਼ਾਂ ਦੀ ਸਪਲਾਈ ਨੂੰ ਚਿੰਤਾ ਦਾ ਵਿਸ਼ਾ ਦੱਸਿਆ ਤੇ ਕਿਹਾ ਕਿ ਜੇ ਸਵਦੇਸ਼ੀ ਤੌਰ ’ਤੇ ਵਿਕਸਤ ਐਡਵਾਂਸਡ ਮੀਡੀਅਮ ਕੰਬੈਟ ਏਅਰਕ੍ਰਾਫਟ ਪ੍ਰੋਗਰਾਮ ’ਚ ਦੇਰੀ ਹੁੰਦੀ ਹੈ ਤਾਂ ਹੋਰ ਬਦਲਾਂ ’ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ।

Have something to say? Post your comment

ਅਤੇ ਰਾਸ਼ਟਰੀ ਖਬਰਾਂ

UP ਰਾਜ ਸਭਾ ਚੋਣਾਂ: ਭਾਜਪਾ ਨੇ 8 ਉਮੀਦਵਾਰਾਂ ਦੇ ਨਾਵਾਂ ਦਾ ਕੀਤਾ ਐਲਾਨ

UP ਰਾਜ ਸਭਾ ਚੋਣਾਂ: ਭਾਜਪਾ ਨੇ 8 ਉਮੀਦਵਾਰਾਂ ਦੇ ਨਾਵਾਂ ਦਾ ਕੀਤਾ ਐਲਾਨ

ਸੁਪਰੀਮ ਕੋਰਟ ਵਲੋਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੀ ਮੁਅੱਤਲੀ ਦੀ ਪਟੀਸ਼ਨ ਖਾਰਜ

ਸੁਪਰੀਮ ਕੋਰਟ ਵਲੋਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੀ ਮੁਅੱਤਲੀ ਦੀ ਪਟੀਸ਼ਨ ਖਾਰਜ

ਪੱਛਮੀ ਬੰਗਾਲ ’ਚ ਉੱਤਰਾਖੰਡ ਤੇ ਗੁਜਰਾਤ ਵਾਂਗ ਵੀ ਲਾਗੂ ਹੋਵੇਗਾ UCC : CM ਸ਼ੁਭੇਂਦੂ ਅਧਿਕਾਰੀ

ਪੱਛਮੀ ਬੰਗਾਲ ’ਚ ਉੱਤਰਾਖੰਡ ਤੇ ਗੁਜਰਾਤ ਵਾਂਗ ਵੀ ਲਾਗੂ ਹੋਵੇਗਾ UCC : CM ਸ਼ੁਭੇਂਦੂ ਅਧਿਕਾਰੀ

ਮੁਫ਼ਤ ਬੱਸ ਯਾਤਰਾ ਲਈ ‘ਪਿੰਕ ਸਹੇਲੀ ਕਾਰਡ’ ਹੋਣਾ ਲਾਜ਼ਮੀ, ਦਿੱਲੀ ਵਾਲਿਆਂ ਲਈ ਖ਼ਾਸ ਖ਼ਬਰ

ਮੁਫ਼ਤ ਬੱਸ ਯਾਤਰਾ ਲਈ ‘ਪਿੰਕ ਸਹੇਲੀ ਕਾਰਡ’ ਹੋਣਾ ਲਾਜ਼ਮੀ, ਦਿੱਲੀ ਵਾਲਿਆਂ ਲਈ ਖ਼ਾਸ ਖ਼ਬਰ

ਭਾਰਤ ਪਹੁੰਚੇ ਸਵਿਟਜ਼ਰਲੈਂਡ ਦੇ ਰਾਸ਼ਟਰਪਤੀ ਗਾਈ ਪਾਰਮੇਲਿਨ ! PM ਮੋਦੀ ਤੇ FM ਜੈਸ਼ੰਕਰ ਨਾਲ ਕੀਤੀ ਮੁਲਾਕਾਤ

ਭਾਰਤ ਪਹੁੰਚੇ ਸਵਿਟਜ਼ਰਲੈਂਡ ਦੇ ਰਾਸ਼ਟਰਪਤੀ ਗਾਈ ਪਾਰਮੇਲਿਨ ! PM ਮੋਦੀ ਤੇ FM ਜੈਸ਼ੰਕਰ ਨਾਲ ਕੀਤੀ ਮੁਲਾਕਾਤ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ-ਜੋਤ ਦਿਵਸ ਮੌਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀਤਾ ਪ੍ਰਣਾਮ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ-ਜੋਤ ਦਿਵਸ ਮੌਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀਤਾ ਪ੍ਰਣਾਮ

ਕਸ਼ਮੀਰ ਮੁੱਦੇ 'ਤੇ ਭਾਰਤ ਦਾ ਪਾਕਿਸਤਾਨ ਨੂੰ ਠੋਕਵਾਂ ਜਵਾਬ !

ਕਸ਼ਮੀਰ ਮੁੱਦੇ 'ਤੇ ਭਾਰਤ ਦਾ ਪਾਕਿਸਤਾਨ ਨੂੰ ਠੋਕਵਾਂ ਜਵਾਬ !

ਚੋਣ ਕਮਿਸ਼ਨਰ ਤੇ ਵੋਟਰ ਸੂਚੀ ਦੇ SIR ਨੂੰ ਲੈ ਕੇ ਬੋਲੇ ਊਧਵ ਤੇ ਰਾਜ ਠਾਕਰੇ, ਦਿੱਤਾ ਵੱਡਾ ਬਿਆਨ

ਚੋਣ ਕਮਿਸ਼ਨਰ ਤੇ ਵੋਟਰ ਸੂਚੀ ਦੇ SIR ਨੂੰ ਲੈ ਕੇ ਬੋਲੇ ਊਧਵ ਤੇ ਰਾਜ ਠਾਕਰੇ, ਦਿੱਤਾ ਵੱਡਾ ਬਿਆਨ

SIR ਰਾਹੀਂ ਹਟਾਏ ਜਾ ਰਹੇ ਚੁਣੇ ਹੋਏ ਵੋਟਰਾਂ ਦੇ ਨਾਮ: ਸਚਿਨ ਪਾਇਲਟ

SIR ਰਾਹੀਂ ਹਟਾਏ ਜਾ ਰਹੇ ਚੁਣੇ ਹੋਏ ਵੋਟਰਾਂ ਦੇ ਨਾਮ: ਸਚਿਨ ਪਾਇਲਟ

ਆਕਾਸ਼ ਆਨੰਦ ਨੇ ਮਾਇਆਵਤੀ ਤੋਂ ਮੰਗੀ ਮੁਆਫ਼ੀ, ਕਿਹਾ- ਬਸਪਾ ਛੱਡ ਕੇ ਕਿਤੇ ਨਹੀਂ ਜਾ ਰਿਹਾ

ਆਕਾਸ਼ ਆਨੰਦ ਨੇ ਮਾਇਆਵਤੀ ਤੋਂ ਮੰਗੀ ਮੁਆਫ਼ੀ, ਕਿਹਾ- ਬਸਪਾ ਛੱਡ ਕੇ ਕਿਤੇ ਨਹੀਂ ਜਾ ਰਿਹਾ