Wednesday, April 30, 2025
BREAKING
ਸ਼ੇਅਰ ਬਾਜ਼ਾਰ : ਸੈਂਸੈਕਸ 70 ਅੰਕ ਚੜ੍ਹਿਆ ਤੇ ਨਿਫਟੀ 24,335 ਦੇ ਪੱਧਰ 'ਤੇ ਹੋਇਆ ਬੰਦ ਵੱਡੀ ਖਬਰ; ਰੈਪਰ ਬਾਦਸ਼ਾਹ ਖਿਲਾਫ ਦਰਜ ਹੋਈ FIR, ਜਾਣੋ ਕੀ ਹੈ ਪੂਰਾ ਮਾਮਲਾ ਹੁਣ ਪ੍ਰਤਾਪ ਸਿੰਘ ਬਾਜਵਾ ਪੁੱਜੇ ਹਾਈਕੋਰਟ, ਜਾਣੋ ਕਿਸ ਮਾਮਲੇ ਨੂੰ ਲੈ ਕੇ ਛਿੜਿਆ ਵਿਵਾਦ PM ਮੋਦੀ ਨੇ ਕਾਰਨੀ ਨੂੰ ਪ੍ਰਧਾਨ ਮੰਤਰੀ ਚੁਣੇ ਜਾਣ 'ਤੇ ਦਿੱਤੀ ਵਧਾਈ ਪੰਜਾਬ ਦੇ ਪਾਣੀਆਂ ਨੂੰ ਲੈ ਕੇ CM ਮਾਨ ਦਾ ਵੱਡਾ ਬਿਆਨ, ਭਾਜਪਾ 'ਤੇ ਵਿੰਨ੍ਹਿਆ ਨਿਸ਼ਾਨਾ (ਵੀਡੀਓ) ਪਹਿਲਗਾਮ ਮਾਮਲੇ 'ਚ ਹੁਣ ਹੋਵੇਗੀ ਵੱਡੀ ਕਾਰਵਾਈ ! ਕੇਂਦਰ ਸਰਕਾਰ ਨੇ ਪਹਿਲੀ ਵਾਰ ਸੱਦੀ ਕੈਬਨਿਟ ਮੀਟਿੰਗ ਲਗਾਤਾਰ ਜ਼ਹਿਰ ਉਗਲ ਰਹੇ ਪਾਕਿ ਰੱਖਿਆ ਮੰਤਰੀ ਖਵਾਜਾ ਆਸਿਫ਼ ਦਾ 'X' ਅਕਾਊਂਟ ਭਾਰਤ 'ਚ ਬੈਨ ਕੈਨੇਡਾ ਚੋਣਾਂ: ਰਿਕਾਰਡ 22 ਪੰਜਾਬੀਆਂ ਨੇ ਗੱਡੇ ਜਿੱਤ ਦੇ ਝੰਡੇ ਪੰਜਾਬ 'ਚ ਦੁੱਧ ਹੋਇਆ ਮਹਿੰਗਾ, ਜਾਣੋ ਨਵੇਂ ਰੇਟ 14 ਸਾਲਾਂ ਦਾ ਮੁੰਡਾ ਕਿੰਝ ਬਣ ਗਿਆ IPL ਦਾ ਉੱਭਰਦਾ ਸਿਤਾਰਾ? ਜਾਣੋ ਕਿਵੇਂ ਮਿਲਿਆ ਇੰਨਾ ਵੱਡਾ ਪਲੇਟਫ਼ਾਰਮ

ਹਿਮਾਚਲ

ਹਮੀਰਪੁਰ, ਚੰਬਾ ਦੇ ਡਿਪਟੀ ਕਮਿਸ਼ਨਰ ਦਫ਼ਤਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪਈਆਂ ਭਾਜੜਾਂ

25 ਅਪ੍ਰੈਲ, 2025 08:14 PM

ਹਮੀਰਪੁਰ : ਹਿਮਾਚਲ ਪ੍ਰਦੇਸ਼ 'ਚ ਮੰਡੀ ਅਤੇ ਸ਼ਿਮਲਾ ਤੋਂ ਬਾਅਦ ਸ਼ੁੱਕਰਵਾਰ ਨੂੰ ਹਮੀਰਪੁਰ ਅਤੇ ਚੰਬਾ ਡਿਪਟੀ ਕਮਿਸ਼ਨ ਦਫ਼ਤਰਾਂ ਦੀਆਂ ਇਮਾਰਤਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਇਸ ਤੋਂ ਪਹਿਲਾਂ ਮੰਡੀ ਸਥਿਤ ਡਿਪਟੀ ਕਮਿਸ਼ਨਰ ਦਫ਼ਤਰ ਅਤੇ ਹਿਮਾਚਲ ਸਕੱਤਰੇਤ ਸਥਿਤ ਮੁੱਖ ਸਕੱਤਰ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਦੋਵੇਂ ਡਿਪਟੀ ਕਮਿਸ਼ਨਰ ਦਫ਼ਤਰਾਂ ਨੂੰ ਈ-ਮੇਲ ਰਾਹੀਂ ਇਹ ਧਮਕੀ ਮਿਲੀ ਹੈ। ਇਸ ਤੋਂ ਬਾਅਦ ਚਾਰੇ ਪਾਸੇ ਦਹਿਸ਼ਤ ਫੈਲ ਈ ਅਤੇ ਪੂਰੇ ਕੈਂਪਸ ਨੂੰ ਖਾਲੀ ਕਰਵਾ ਦਿੱਤਾ ਗਿਆ। ਹਮੀਰਪੁਰ 'ਚ ਪੁਲਸ ਨੇ ਪੂਰੇ ਕੰਪਲੈਕਸ ਦੀ ਘੇਰਾਬੰਦੀ ਕਰ ਦਿੱਤੀ ਅਤੇ ਡੌਗ ਸਕੁਐਡ ਨੂੰ ਵੀ ਮੌਕੇ 'ਤੇ ਤਾਇਨਾਤ ਕਰ ਦਿੱਤਾ ਗਿਆ ਹੈ। ਫਿਲਹਾਲ ਸਥਿਤੀ ਆਮ ਹੈ ਅਤੇ ਪੁਲਸ ਇਹ ਪਤਾ ਲਗਾਉਣ 'ਚ ਜੁਟੀ ਹੈ ਕਿ ਕੰਪਲੈਕਸ 'ਚ ਕੋਈ ਬੰਬ ਵਰਗਾ ਉਪਕਰਣ ਤਾਂ ਨਹੀਂ ਲਗਾਇਆ ਗਿਆ ਹੈ।

ਡਿਪਟੀ ਕਮਿਸ਼ਨਰ ਦਾ ਦਫ਼ਤਰ ਹਮੀਰਪੁਰ ਸ਼ਹਿਰ ਦੇ ਵਿਚੋ-ਵਿਚ ਸਥਿਤ ਹੈ, ਜਿਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਧਮਕੀ ਭਰਿਆ ਈ-ਮੇਲ ਮਿਲਣ ਤੋਂ ਬਾਅਦ ਹੀ ਡਿਪਟੀ ਕਮਿਸ਼ਨਰ ਦਫ਼ਤਰ ਕੰਪਲੈਕਸ ਨੂੰ ਖ਼ਾਲੀ ਕਰਵਾ ਦਿੱਤਾ ਗਿਆ। ਇਸ ਕੰਪਲੈਕਸ 'ਚ ਹਮੀਰਪੁਰ ਪੁਲਸ ਸੁਪਰਡੈਂਟ ਦਾ ਦਫ਼ਤਰ ਵੀ ਹੈ। ਈ-ਮੇਲ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਡੌਗ ਸਕੁਐਡ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਮੰਡੀ ਦੇ ਡਿਪਟੀ ਕਮਿਸ਼ਨਰ ਦਫ਼ਤਰ ਅਤੇ ਹਿਮਾਚਲ ਸਕੱਤਰੇਤ ਦੇ ਮੁੱਖ ਸਕੱਤਰ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ। ਇਸ ਤੋਂ ਬਾਅਦ ਪੁਲਸ ਨੇ ਸਰਗਰਮੀ ਵਧਾ ਦਿੱਤੀ ਸੀ। ਧਮਕੀ ਮਿਲਣ ਤੋਂ ਬਾਅਦ ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਅਲਰਟ ਹੋ ਗਈਆਂ। ਜਾਂਚ ਦੌਰਾਨ ਹਾਲਾਂਕਿ ਕਿਸੇ ਤਰ੍ਹਾਂ ਦੀ ਵਿਸਫ਼ੋਟਕ ਸਮੱਗਰੀ ਨਹੀਂ ਮਿਲੀ ਹੈ। ਇਕ ਅਧਿਕਾਰਤ ਬੁਲਾਰੇ ਨੇ ਕਿਹਾ ਕਿ ਬੰਬ ਦੀ ਧਮਕੀ ਸਿਰਫ਼ ਇਕ ਅਫਵਾਹ ਸੀ ਅਤੇ ਇਸ ਨੂੰ ਜਨਤਾ 'ਚ ਡਰ ਫੈਲਾਉਣ ਲਈ ਭੇਜਿਆ ਗਿਆ ਸੀ।

Have something to say? Post your comment

ਅਤੇ ਹਿਮਾਚਲ ਖਬਰਾਂ

ਪਹਿਲਗਾਮ ਅੱਤਵਾਦੀ ਹਮਲੇ ਮਗਰੋਂ ਹਿਮਾਚਲ ਪ੍ਰਦੇਸ਼ 'ਚ ਹਾਈ ਅਲਰਟ

ਪਹਿਲਗਾਮ ਅੱਤਵਾਦੀ ਹਮਲੇ ਮਗਰੋਂ ਹਿਮਾਚਲ ਪ੍ਰਦੇਸ਼ 'ਚ ਹਾਈ ਅਲਰਟ

ਹਿਮਾਚਲ ਪ੍ਰਦੇਸ਼ 'ਚ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ, ਪ੍ਰਸ਼ਾਸਨ ਨੇ ਲੋਕਾਂ ਨੂੰ ਕੀਤੀ ਇਹ ਅਪੀਲ

ਹਿਮਾਚਲ ਪ੍ਰਦੇਸ਼ 'ਚ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ, ਪ੍ਰਸ਼ਾਸਨ ਨੇ ਲੋਕਾਂ ਨੂੰ ਕੀਤੀ ਇਹ ਅਪੀਲ

ਸ਼ਿਮਲਾ 'ਚ JCB ਮਸ਼ੀਨ ਖੱਡ 'ਚ ਡਿੱਗੀ, 2 ਦੀ ਮੌਤ

ਸ਼ਿਮਲਾ 'ਚ JCB ਮਸ਼ੀਨ ਖੱਡ 'ਚ ਡਿੱਗੀ, 2 ਦੀ ਮੌਤ

ਸਮੋਸੇ' ਤੋਂ ਬਾਅਦ ਨਵਾਂ ਬਵਾਲ! ਮੁੱਖ ਸਕੱਤਰ ਨੇ ਅਫ਼ਸਰਾਂ ਨੂੰ ਦਿੱਤੀ ਹੋਲੀ ਪਾਰਟੀ, ਸਰਕਾਰ ਨੂੰ ਭੇਜ ਦਿੱਤਾ ਬਿੱਲ

ਸਮੋਸੇ' ਤੋਂ ਬਾਅਦ ਨਵਾਂ ਬਵਾਲ! ਮੁੱਖ ਸਕੱਤਰ ਨੇ ਅਫ਼ਸਰਾਂ ਨੂੰ ਦਿੱਤੀ ਹੋਲੀ ਪਾਰਟੀ, ਸਰਕਾਰ ਨੂੰ ਭੇਜ ਦਿੱਤਾ ਬਿੱਲ

DC ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਖਾਲੀ ਕਰਵਾਇਆ ਗਿਆ ਭਵਨ

DC ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਖਾਲੀ ਕਰਵਾਇਆ ਗਿਆ ਭਵਨ

PM ਮੋਦੀ ਨੇ 'ਹਿਮਾਚਲ ਦਿਵਸ' 'ਤੇ ਲੋਕਾਂ ਨੂੰ ਦਿੱਤੀ ਵਧਾਈ

PM ਮੋਦੀ ਨੇ 'ਹਿਮਾਚਲ ਦਿਵਸ' 'ਤੇ ਲੋਕਾਂ ਨੂੰ ਦਿੱਤੀ ਵਧਾਈ

ਤੜਕਸਾਰ ਵਾਪਰ ਗਿਆ ਵੱਡਾ ਹਾਦਸਾ ; ਚੰਡੀਗੜ੍ਹ ਤੋਂ ਨਿਕਲ ਕੇ ਪਲਟ ਗਈ ਸਵਾਰੀਆਂ ਨਾਲ ਭਰੀ ਲਗਜ਼ਰੀ ਬੱਸ

ਤੜਕਸਾਰ ਵਾਪਰ ਗਿਆ ਵੱਡਾ ਹਾਦਸਾ ; ਚੰਡੀਗੜ੍ਹ ਤੋਂ ਨਿਕਲ ਕੇ ਪਲਟ ਗਈ ਸਵਾਰੀਆਂ ਨਾਲ ਭਰੀ ਲਗਜ਼ਰੀ ਬੱਸ

ਨਰਾਤਿਆਂ ਦੌਰਾਨ 18 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਹਿਮਾਚਲ 'ਚ ਸ਼ਕਤੀਪੀਠਾਂ ਦੇ ਕੀਤੇ ਦਰਸ਼ਨ

ਨਰਾਤਿਆਂ ਦੌਰਾਨ 18 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਹਿਮਾਚਲ 'ਚ ਸ਼ਕਤੀਪੀਠਾਂ ਦੇ ਕੀਤੇ ਦਰਸ਼ਨ

ਕੰਗਨਾ ਰਣੌਤ ਨੂੰ ਬਿਜਲੀ ਵਿਭਾਗ ਦਾ ਝਟਕਾ, ਖਾਲੀ ਘਰ 'ਚ ਆਇਆ ਮੋਟਾ ਬਿੱਲ

ਕੰਗਨਾ ਰਣੌਤ ਨੂੰ ਬਿਜਲੀ ਵਿਭਾਗ ਦਾ ਝਟਕਾ, ਖਾਲੀ ਘਰ 'ਚ ਆਇਆ ਮੋਟਾ ਬਿੱਲ

ਭਾਰਤ 'ਚ ਬਣ ਰਿਹਾ ਦੁਨੀਆ ਦਾ ਸਭ ਤੋਂ ਲੰਬਾ ਰੋਪਵੇਅ, ਹਰ ਘੰਟੇ ਕਰੀਬ 2,000 ਲੋਕ ਕਰ ਸਕਣਗੇ ਸਫਰ

ਭਾਰਤ 'ਚ ਬਣ ਰਿਹਾ ਦੁਨੀਆ ਦਾ ਸਭ ਤੋਂ ਲੰਬਾ ਰੋਪਵੇਅ, ਹਰ ਘੰਟੇ ਕਰੀਬ 2,000 ਲੋਕ ਕਰ ਸਕਣਗੇ ਸਫਰ