ਸੁਨਾਮ ਉਧਮ ਸਿੰਘ ਵਾਲਾ (ਰਮੇਸ਼ ਗਰਗ) : ਸ੍ਰੀ ਸੂਰਜਕੁੰਡ ਸਰਵਹਿੱਤਕਾਰੀ ਵਿੱਦਿਆ ਮੰਦਰ ਸੁਨਾਮ ਵਿੱਚ ਸ਼ੋਸ਼ਲ ਮੀਡੀਆ ਪੰਦਰਵਾੜਾ ਮਨਾਇਆ ਗਿਆ । ਜਿਸ ਦਾ ਆਰੰਭ ਸਰਸਵਤੀ ਵੰਦਨਾ ਅਤੇ ਦੀਪ ਜੋਤੀ ਅਤੇ ਸ਼ਬਦ ਗਾਇਨ ਨਾਲ ਕੀਤਾ ਗਿਆ । ਜਿਸ ਵਿੱਚ ਸ੍ਰੀ ਯਸ਼ਪਾਲ ਮੰਗਲਾ ਮੁੱਖ ਬੁਲਾਰੇ ਦੇ ਤੌਰ ਤੇ ਸ਼ਾਮਲ ਹੋਏ । ਸਕੂਲ ਦੇ ਪ੍ਰਿੰਸੀਪਲ ਸ੍ਰੀ ਅਮਿਤ ਡੋਗਰਾ ਜੀ ਵੱਲੋਂ ਆਏ ਹੋਏ ਮਹਿਮਾਨ ਨਾਲ ਜਾਣ ਪਛਾਣ ਕਰਵਾਈ ਤੇ ਉਹਨਾਂ ਦਾ ਸ੍ਰੀ ਫ਼ਲ ਦੇ ਕੇ ਸਵਾਗਤ ਕੀਤਾ । ਉਹਨਾਂ ਨੇ ਦੱਸਿਆ ਕਿ ਸਕੂਲ ਵਿੱਚ ਸ਼ੋਸ਼ਲ ਮੀਡੀਆ ਪੰਦਰਵਾੜਾ ਮਿਤੀ 15 ਜੁਲਾਈ ਤੋ ਲੈ ਕੇ 30 ਜੁਲਾਈ ਤੱਕ ਮਨਾਇਆ ਜਾ ਰਿਹਾ ਹੈ । ਇਸ ਪੰਦਰਵਾੜੇ ਅਧੀਨ ਸਕੂਲ ਦੀ ਪ੍ਰਚਾਰ ਪ੍ਰਸਾਰ ਕੌਸਿਲ ਵੱਲੋਂ ਅੰਤਰ ਹਾਊਸ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿੱਚ ਪੋਸਟਰ ਬਣਾਉਣ , ਲੇਖ ਲਿਖਣ, ਨਾਟਕ , ਫੋਟੋਗ੍ਰਾਫੀ, ਪ੍ਰਸ਼ਨੋਤਰੀ , ਵੀਡੀਓਗ੍ਰਾਫੀ ਆਦਿ ਮੁਕਾਬਲੇ ਕਰਵਾਏ ਜਿਸ ਵਿੱਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ । ਇਸ ਮੌਕੇ ਤੇ ਦਸਵੀਂ ਜਮਾਤ ਦੀ ਭੈਣ ਹਿਮਾਕਸ਼ੀ ਵੱਲੋਂ ਸ਼ੋਸ਼ਲ ਮੀਡੀਆ ਨਾਲ ਸਬੰਧਿਤ ਕਵਿਤਾ ਪੇਸ਼ ਕੀਤੀ ਗਈ । ਇਸ ਮੌਕੇ ਤੇ ਸ੍ਰੀ ਯਸ਼ਪਾਲ ਮੰਗਲਾ ਜੀ ਵੱਲੋਂ ਵਿਦਿਆਰਥੀਆਂ ਨੂੰ ਸ਼ੋਸ਼ਲ ਮੀਡੀਆ ਦੇ ਬੁਰੇ ਪ੍ਰਭਾਵਾਂ ਬਾਰੇ ਜਾਣੂ ਕਰਵਾਇਆ ਗਿਆ । ਉਹਨਾਂ ਕਿਹਾ ਕਿ ਮੋਬਾਇਲ ਨੇ ਅੱਜ ਸਾਡੇ ਸਮਾਜ ਨੂੰ ਅਤੇ ਵਿਦਿਆਰਥੀ ਵਰਗ ਨੂੰ ਜਕੜ ਲਿਆ ਹੈ । ਉਹਨਾਂ ਨੇ ਵਿਦਿਆਰਥੀਆਂ ਨੂੰ ਇਸ ਤੋਂ ਬਚਣ ਲਈ ਕੁਝ ਜਰੂਰੀ ਗੱਲਾਂ ਦੱਸੀਆਂ । ਉਹਨਾਂ ਨੇ ਵਿਦਿਆਰਥੀਆਂ ਨੂੰ ਸ਼ੋਸ਼ਲ ਮੀਡੀਆ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਤੇ ਸਮਾਜ ਵਿੱਚ ਸ਼ੋਸ਼ਲ ਮੀਡੀਆ ਕਾਰਨ ਹੋ ਰਹੀਆਂ ਦੁਰਘਟਨਾਵਾਂ ਤੋਂ ਜਾਣੂ ਕਰਵਾਇਆ । ਉਹਨਾਂ ਕਿਹਾ ਕਿ ਸਾਨੂੰ ਜਿੰਦਗੀ ਵਿੱਚ ਆਪਣੀ ਮੰਜਿਲ ਪ੍ਰਾਪਤ ਕਰਨ ਲਈ ਮਿਹਨਤ ਦੀ ਲੋੜ ਹੈ । ਸਾਨੂੰ ਆਪਣੇ ਮੋਬਾਇਲ ਤੋਂ ਦੂਰੀ ਬਣਾ ਕੇ ਰੱਖਣਾਂ ਚਾਹੀਦੀ ਹੈ । ਸਾਨੂੰ ਆਪਣਾ ਮੋਬਾਇਲ ਸਿਰਫ ਪੜ੍ਹਾਈ ਦੇ ਮਕਸਦ ਕਰਕੇ ਹੀ ਵਰਤਣਾ ਚਾਹੀਦਾ ਹੈ। ਇਸ ਮੌਕੇ ਤੇ ਸ੍ਰੀ ਬਲਵਿੰਦਰ ਭਾਰਦਵਾਜ ਜੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ । ਇਸ ਮੌਕੇ ਤੇ ਸਕੂਲ ਵੱਲੋਂ ਆਏ ਹੋਏ ਮਹਿਮਾਨ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਤੇ ਸ੍ਰੀ ਰਾਜ ਕੁਮਾਰ ਜੀ ਅਤੇ ਸ੍ਰੀ ਰਜਿੰਦਰ ਗੋਇਲ ਜੀ ਜੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ । ਬਾਰਵ੍ਹੀਂ ਦੀ ਵਿਦਿਆਰਥਣ ਹੁਸਨਪ੍ਰੀਤ ਵੱਲੋਂ ਮੰਚ ਸੰਚਾਲਨ ਕੀਤਾ ਗਿਆ ।