ਸੁਨਾਮ (ਰਮੇਸ਼ ਗਰਗ) : ਸੁਨਾਮ ਉਦ ਸਿੰਘ ਬਾਲਾ ਬੀਤੇ ਦਿਨੀ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਸੁਨਾਮ ਵੱਲੋਂ ਪੰਜਾਬ ਅੰਦਰ ਨਸ਼ਿਆਂ ਦੇ ਵੱਧ ਰਹੇ ਰੁਝਾਨ ਨੂੰ ਦੇਖਦੇ ਹੋਏ ਆਉਣ ਵਾਲੀ ਪੀੜ੍ਹੀ ਨੂੰ ਸਮਰਪਿਤ ਇੱਕ ਨੁੱਕੜ ਨਾਟਕ ਪਰਿੰਦੇ ਭਟਕ ਗਏ ਕਰਵਾਇਆ ਗਿਆ ਤਾਂ ਜੋ ਆਉਣ ਵਾਲੀ ਪੀੜੀ ਇਸ ਨਾਟਕ ਤੋਂ ਸਿੱਖਿਆ ਲੈ ਕੇ ਨਸ਼ਿਆਂ ਤੋਂ ਬਚ ਸਕੇ ਇਹ ਨਾਟਕ ਸ਼ਹੀਦ ਭਗਤ ਸਿੰਘ ਕਲਾ ਮੰਚ ਚੜਿੱਕ ਮੋਗਾ ਦੇ ਨਿਰਦੇਸ਼ਕ ਤੀਰਥ ਚੜਿਕ ਅਤੇ ਦਲਜਿੰਦਰ ਡਾਲਾ ਅਤੇ ਉਹਨਾਂ ਦੀ ਟੀਮ ਵੱਲੋਂ ਰੋਜ਼ ਗਾਰਡਨ ਸੁਨਾਮ ਵਿਖੇ ਖੇਡਿਆ ਗਿਆ ਇਹ ਨਾਟਕ ਅੱਜ ਕੱਲ ਦੀ ਯੁਵਾ ਪੀੜੀ ਤੇ ਅਧਾਰਿਤ ਸੀ ਜੋ ਨਸ਼ੇ ਦੀ ਆਦੀ ਹੁੰਦੀ ਜਾ ਰਹੀ ਹੈ ਇਸ ਵਿੱਚ ਦਿਖਾਇਆ ਗਿਆ ਕਿ ਅੱਜ ਕੱਲ ਦੀ ਯੁਵਾ ਪੀੜੀ ਨਸ਼ੇ ਦੀ ਆਦਤ ਨੂੰ ਪੂਰਾ ਕਰਨ ਲਈ ਕਿਸ ਹੱਦ ਤੱਕ ਗਿਰ ਸਕਦੀ ਹੈ ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਰੁਪਿੰਦਰ ਭਾਰਦਵਾਜ ਜੀ ਨੇ ਕਿਹਾ ਕਿ ਜਿੱਥੇ ਇਸ ਨਾਟਕ ਨੇ ਮੌਕੇ ਤੇ ਮੌਜੂਦ ਦਰਸ਼ਕਾਂ ਨੂੰ ਭਾਵਕ ਕੀਤਾ ਉੱਥੇ ਇੱਕ ਸੇਧ ਵੀ ਦਿੱਤੀ ਹੈ ਕਿ ਨਸ਼ੇ ਸੁਫਨੇ ਨਹੀਂ ਸਿਰਫ਼ ਤਬਾਹੀ ਦਿੰਦੇ ਹਨ ਇਸ ਲਈ ਨਸ਼ਿਆਂ ਨੂੰ ਨਾ ਕਹੋ ਜਿੰਦਗੀ ਨੂੰ ਹਾਂ ਕਹੋ ਐਸੋਸੀਏਸ਼ਨ ਦੇ ਸਰਪਰਸਤ ਪਵਨ ਗੁਜਰਾ ਜੀ ਨੇ ਨੌਜਵਾਨਾਂ ਨੂੰ ਕਿਹਾ ਕਿ ਤੁਹਾਡੀ ਜਵਾਨੀ ਤੁਹਾਡੀ ਤਾਕਤ ਹੈ ਇਸ ਨੂੰ ਨਸ਼ਿਆਂ ਤੇ ਬਰਬਾਦ ਨਾ ਕਰੋ ਇਸ ਮੌਕੇ ਵਾਤਾਵਰਨ ਪ੍ਰੇਮੀ ਸ੍ਰੀ ਲਛਮਣ ਚੱਠਾ ਜੀ ਵੱਲੋਂ ਪੰਛੀਆਂ ਲਈ ਕਟੋਰੇ ਅਤੇ ਵਾਤਾਵਰਨ ਦੀ ਸੰਭਾਲ ਲਈ ਬੂਟੇ ਵੰਡੇ ਗਏ ਪਰਿੰਦੇ ਭਟਕ ਗਏ ਨਾਟਕ ਨੂੰ ਵੇਖਣ ਲਈ ਰੋਜ਼ ਗਾਰਡਨ ਸੁਨਾਮ ਵਿਖੇ ਭਾਰੀ ਇਕੱਠ ਸੀ ਜਿਨਾਂ ਦੀ ਡਿਮਾਂਡ ਸੀ ਕਿ ਇਹ ਨਾਟਕ ਹਰ ਮੁਹੱਲੇ ਹਰ ਸ਼ਹਿਰ ਹਰ ਜਿਲੇ ਦੇ ਕੋਨੇ ਕੋਨੇ ਵਿੱਚ ਵਿਖਾਇਆ ਜਾਵੇ ਤਾਂ ਜੋ ਬੱਚੇ ਨਸ਼ਿਆਂ ਤੋਂ ਬਚ ਸਕਣ