Friday, September 18, 2026
BREAKING
ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਪਰਮਿੰਦਰ ਸਿੰਘ ਗੋਲਡੀ ਨੇ ਬਲਾਕ ਖਰੜ ਦੇ ਸਰਪੰਚਾਂ ਨਾਲ ਕੀਤੀ ਅਹਿਮ ਮੀਟਿੰਗ ਨਸ਼ਾ ਵਿਰੋਧੀ ਮੁਹਿੰਮ ਪੰਜਾਬ ਦੇ ਹਰ ਕੋਨੇ ਤੱਕ ਪਹੁੰਚਣੀ ਚਾਹੀਦੀ ਹੈ: ਨਿਤਿਨ ਨਵੀਨ ਪਾਸਪੋਰਟ ਨਿਯਮਾਂ 'ਚ ਵੱਡਾ ਬਦਲਾਅ, 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਬਦਲੇ ਨਿਯਮ ਪੰਜਾਬ ਭਰ 'ਚ 22 ਤਾਰੀਖ਼ ਤੋਂ ਸਰਕਾਰੀ ਬੱਸਾਂ ਦਾ ਚੱਕਾ ਜਾਮ, ਪੰਜਾਬੀਆਂ ਨੂੰ ਝੱਲਣੀ ਪੈ ਸਕਦੀ ਹੈ ਪਰੇਸ਼ਾਨੀ 'ਨਸ਼ਾ ਮੁਕਤ ਪੰਜਾਬ ਯਾਤਰਾ' ਦੌਰਾਨ ਬੋਲੇ ਮਨੋਰੰਜਨ ਕਾਲੀਆ, ਪੰਜਾਬ 'ਚੋਂ ਪੂਰੀ ਤਰ੍ਹਾਂ ਕਰਾਂਗੇ ਖ਼ਾਤਮਾ ਪੰਜਾਬ 'ਚ ਨਸ਼ਿਆਂ ਖ਼ਿਲਾਫ਼ ਵਿੱਢੀ ਲੜਾਈ ਨੂੰ ਅੰਜਾਮ ਤੱਕ ਲੈ ਕੇ ਜਾਵਾਂਗੇ : ਕੇਵਲ ਸਿੰਘ ਢਿੱਲੋਂ ਮੁਲਾਜ਼ਮਾਂ ਦੇ ਡੀ. ਏ. ਨੂੰ ਲੈ ਕੇ ਵੱਡੀ ਖ਼ਬਰ, ਸਰਕਾਰ ਨੇ ਮੰਨ ਲਈਆਂ ਮੰਗਾਂ, ਇਸ ਤਨਖਾਹ ਨਾਲ ਵਧੇਗਾ ਭੱਤਾ ਪਠਾਨਕੋਟ ਤੋਂ ਭਾਜਪਾ ਦੀ ਪਹਿਲੀ 'ਨਸ਼ਾ ਮੁਕਤ ਪੰਜਾਬ ਯਾਤਰਾ' ਦਾ ਆਗਾਜ਼ ਏ. ਐੱਸ. ਆਈ. ਕਤਲ ਕਾਂਡ ਤੋਂ ਬਾਅਦ ਡੀ. ਜੀ. ਪੀ. ਗੌਰਵ ਯਾਦਵ ਨੇ ਦਿੱਤੀ ਚੇਤਾਵਨੀ ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦੇ ਕਾਫਲੇ 'ਤੇ ਹਮਲਾ

ਮਨੋਰੰਜਨ

ਸਿੰਮੀ ਚਾਹਲ ਤੇ ਮੈਂਡੀ ਤੱਖਰ ਦੀ 9 ਸਾਲ ਬਾਅਦ ਮੁੜ ਬਣੀ ਜੋੜੀ, ‘ਟੁੱਟ ਪੈਣੀ ਇੰਗਲਿਸ਼ ਨੇ’ ’ਚ ਇਕੱਠੀਆਂ ਆਉਣਗੀਆਂ ਨਜ਼ਰ

18 ਸਤੰਬਰ, 2026 05:02 PM

ਪੰਜਾਬੀ ਫਿਲਮ ਇੰਡਸਟਰੀ ਦੀ ਬਹੁਚਰਚਿਤ ਫਿਲਮ ‘ਟੁੱਟ ਪੈਣੀ ਇੰਗਲਿਸ਼ ਨੇ’ ਦਾ ਅਧਿਕਾਰਤ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ। ਟ੍ਰੇਲਰ ਦੇ ਸਾਹਮਣੇ ਆਉਂਦੇ ਹੀ ਫਿਲਮ ਨੂੰ ਲੈ ਕੇ ਦਰਸ਼ਕਾਂ ਦੀ ਉਤਸੁਕਤਾ ਹੋਰ ਵਧ ਗਈ ਹੈ। ਇਸ ਫਿਲਮ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਸਿੰਮੀ ਚਾਹਲ ਅਤੇ ਮੈਂਡੀ ਤੱਖਰ ਕਰੀਬ 9 ਸਾਲ ਬਾਅਦ ਮੁੜ ਇਕੋ ਫਿਲਮ ਵਿਚ ਨਜ਼ਰ ਆਉਣ ਵਾਲੀਆਂ ਹਨ।

ਇਸ ਤੋਂ ਪਹਿਲਾਂ ਦੋਵੇਂ ਅਦਾਕਾਰਾਂ ਸਾਲ 2017 ਵਿਚ ਰਿਲੀਜ਼ ਹੋਈ ਫਿਲਮ ‘ਰੱਬ ਦਾ ਰੇਡੀਓ’ ਵਿਚ ਇਕੱਠੀਆਂ ਨਜ਼ਰ ਆਈਆਂ ਸਨ। ਹੁਣ ਲੱਗਭਗ 9 ਸਾਲ ਦੇ ਲੰਬੇ ਵਕਫੇ ਮਗਰੋਂ ਦੋਵੇਂ ਅਦਾਕਾਰਾਂ ਦੀ ਜੋੜੀ ‘ਟੁੱਟ ਪੈਣੀ ਇੰਗਲਿਸ਼ ਨੇ’ ਰਾਹੀਂ ਮੁੜ ਵੱਡੇ ਪਰਦੇ ’ਤੇ ਇਕੱਠੀ ਦਿਖਾਈ ਦੇਵੇਗੀ।

ਨਵੇਂ ਟ੍ਰੇਲਰ ਵਿਚ ਫਿਲਮ ਦੀ ਕਹਾਣੀ ਹਾਸੇ-ਮਜ਼ਾਕ, ਪਰਿਵਾਰਕ ਡਰਾਮੇ ਅਤੇ ਭਾਵਨਾਵਾਂ ਨਾਲ ਭਰਪੂਰ ਨਜ਼ਰ ਆ ਰਹੀ ਹੈ। ‘ਟੁੱਟ ਪੈਣੀ ਇੰਗਲਿਸ਼ ਨੇ’ ਵਿਚ ਸਿੰਮੀ ਚਾਹਲ, ਸਤਵਿੰਦਰ ਸਿੰਘ ਅਤੇ ਮੈਂਡੀ ਤੱਖਰ ਮੁੱਖ ਭੂਮਿਕਾਵਾਂ ਵਿਚ ਹਨ। ਇਸ ਤੋਂ ਇਲਾਵਾ ਅੰਜੁਮ ਬੱਤਰਾ, ਰੁਪਿੰਦਰ ਰੂਪੀ, ਸਤਵੰਤ ਕੌਰ, ਗੁਰਪ੍ਰੀਤ ਕੌਰ ਭੰਗੂ, ਪਰਮਿੰਦਰ ਗਿੱਲ, ਰਾਜਿੰਦਰ ਮੋਹਨ, ਜੋਤ ਅੰਮੂ ਅਤੇ ਤਨਵੀ ਸ਼ਰਮਾ ਵੀ ਅਹਿਮ ਕਿਰਦਾਰਾਂ ਵਿਚ ਨਜ਼ਰ ਆਉਣਗੇ।

ਫਿਲਮ ਦਾ ਨਿਰਦੇਸ਼ਨ ਵਰਿੰਦਰ ਸ਼ਰਮਾ ਨੇ ਕੀਤਾ ਹੈ, ਜਦਕਿ ਕਹਾਣੀ ਅਤੇ ਸਕ੍ਰਿਪਟ ਜੱਸ ਗਰੇਵਾਲ ਨੇ ਲਿਖੀ ਹੈ। ਫਿਲਮ ਨੂੰ ਮਾਨ ਕੌਰ, ਮਨਿੰਦਰ ਸਿੰਘ, ਗੀਤਾ ਅਗਰਵਾਲ ਅਤੇ ਰਾਜਿੰਦਰ ਸ਼ਰਮਾ ਨੰਨੂ ਵੱਲੋਂ ਤਿਆਰ ਕੀਤਾ ਗਿਆ ਹੈ। ਫਿਲਮ ਦੀ ਕਹਾਣੀ ਪੰਜਾਬੀ ਸਮਾਜ ਵਿਚ ਅੰਗਰੇਜ਼ੀ ਭਾਸ਼ਾ ਨੂੰ ਦਿੱਤੇ ਜਾ ਰਹੇ ਵਧਦੇ ਮਹੱਤਵ ਅਤੇ ਇਸ ਨਾਲ ਜੁੜੇ ਸਮਾਜਿਕ ਦਿਖਾਵੇ ’ਤੇ ਆਧਾਰਿਤ ਦੱਸੀ ਜਾ ਰਹੀ ਹੈ।

ਫਿਲਮ ਦੇ ਗੀਤਾਂ ਨੂੰ ਜੋਤਿਕਾ ਤਾਂਗੜੀ, ਸਿਮਰ ਕੌਰ, ਨੂਰ ਚਾਹਲ ਅਤੇ ਤਾਨਵੀ ਸ਼ਰਮਾ ਨੇ ਆਵਾਜ਼ ਦਿੱਤੀ ਹੈ। ਗੀਤਾਂ ਦੇ ਬੋਲ ਹਰਮਨਜੀਤ ਸਿੰਘ ਅਤੇ ਜੱਸ ਗਰੇਵਾਲ ਨੇ ਲਿਖੇ ਹਨ, ਜਦਕਿ ਪਿੱਛੋਕੜ ਸੰਗੀਤ ਜੈਦੇਵ ਕੁਮਾਰ ਨੇ ਦਿੱਤਾ ਹੈ। ਫਿਲਮ 25 ਸਤੰਬਰ 2026 ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਜਾ ਰਹੀ ਹੈ।

 

Have something to say? Post your comment

ਅਤੇ ਮਨੋਰੰਜਨ ਖਬਰਾਂ

ਵੱਡੀ ਖ਼ਬਰ : ਹਰਿਆਣਾ ਦੇ ਮਸ਼ਹੂਰ ਗਾਇਕ ਦੀ ਗੱਡੀ 'ਤੇ ਚਲਾ 'ਤੀਆਂ ਗੋਲੀਆਂ, ਵਾਲ-ਵਾਲ ਬਚੀ ਜਾਨ

ਵੱਡੀ ਖ਼ਬਰ : ਹਰਿਆਣਾ ਦੇ ਮਸ਼ਹੂਰ ਗਾਇਕ ਦੀ ਗੱਡੀ 'ਤੇ ਚਲਾ 'ਤੀਆਂ ਗੋਲੀਆਂ, ਵਾਲ-ਵਾਲ ਬਚੀ ਜਾਨ

ਨਿਰਮਾਤਾ ਲਵ ਰੰਜਨ ਨੇ

ਨਿਰਮਾਤਾ ਲਵ ਰੰਜਨ ਨੇ "ਪਹਿਲਾ ਪਿਆਰ ਦੂਜੀ ਬਾਰ" ਰਾਹੀਂ 6 ਨਵੇਂ ਚਿਹਰੇ ਕੀਤੇ ਪੇਸ਼

"ਗਾਂਧਾਰੀ" ਨੇ ਬਣਾਇਆ ਨਵਾਂ ਨੈੱਟਫਲਿਕਸ ਰਿਕਾਰਡ, ਦੂਜੇ ਹਫ਼ਤੇ ਮਿਲੇ 9.6 ਮਿਲੀਅਨ ਵਿਊਜ਼

ਸਿਧਾਰਥ ਮਲਹੋਤਰਾ ਤੇ ਤਮੰਨਾ ਭਾਟੀਆ ਦੀ ਫਿਲਮ

ਸਿਧਾਰਥ ਮਲਹੋਤਰਾ ਤੇ ਤਮੰਨਾ ਭਾਟੀਆ ਦੀ ਫਿਲਮ "ਦਿ ਵਨ" ਦਾ ਟ੍ਰੇਲਰ ਰਿਲੀਜ਼

ਦਿਸ਼ਾ ਸਾਲਿਆਨ ਦੀ ਮੌਤ ਮਾਮਲੇ ’ਚ ਸੀ.ਬੀ.ਆਈ. ਨੇ ਐਫ.ਆਈ.ਆਰ. ਕੀਤੀ ਦਰਜ

ਦਿਸ਼ਾ ਸਾਲਿਆਨ ਦੀ ਮੌਤ ਮਾਮਲੇ ’ਚ ਸੀ.ਬੀ.ਆਈ. ਨੇ ਐਫ.ਆਈ.ਆਰ. ਕੀਤੀ ਦਰਜ

ਰਣਬੀਰ ਕਪੂਰ ਦੀ ਆਉਣ ਵਾਲੀ ਫਿਲਮ 'ਰਾਮਾਇਣ' ਦਾ ਪਹਿਲਾ ਗੀਤ 'ਜੈ ਜੈ ਰਾਮ' ਹੋਇਆ ਰਿਲੀਜ਼

ਰਣਬੀਰ ਕਪੂਰ ਦੀ ਆਉਣ ਵਾਲੀ ਫਿਲਮ 'ਰਾਮਾਇਣ' ਦਾ ਪਹਿਲਾ ਗੀਤ 'ਜੈ ਜੈ ਰਾਮ' ਹੋਇਆ ਰਿਲੀਜ਼

ਮਹਿਜ਼ 2 ਕਰੋੜ 'ਚ ਬਣੀ 'ਹਨੂੰਮਾਨ ਅੰਸ਼' ਨੇ ਬਾਕਸ ਆਫ਼ਿਸ 'ਤੇ ਕਮਾ ਲਏ 227 ਕਰੋੜ ਰੁਪਏ

ਮਹਿਜ਼ 2 ਕਰੋੜ 'ਚ ਬਣੀ 'ਹਨੂੰਮਾਨ ਅੰਸ਼' ਨੇ ਬਾਕਸ ਆਫ਼ਿਸ 'ਤੇ ਕਮਾ ਲਏ 227 ਕਰੋੜ ਰੁਪਏ

ਦਿਲਜੀਤ ਦੋਸਾਂਝ ਦਾ ਵੱਡਾ ਐਲਾਨ: 21 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਲਾਉਣਗੇ ਰੌਣਕਾਂ

ਦਿਲਜੀਤ ਦੋਸਾਂਝ ਦਾ ਵੱਡਾ ਐਲਾਨ: 21 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਲਾਉਣਗੇ ਰੌਣਕਾਂ

"ਹੱਕ" ਨੂੰ ਸਿਰਫ਼ ਦੇਖਣ ਦੀ ਹੀ ਨਹੀਂ, ਸਗੋਂ ਇਸ 'ਤੇ ਚਰਚਾ ਵੀ ਹੋਣੀ ਚਾਹੀਦੀ ਹੈ: ਇਮਰਾਨ ਹਾਸ਼ਮੀ

ਸਿਨੇ ਕਾਈਂਡ ਅਵਾਰਡ 2026 'ਚ ਵਾਮਿਕਾ ਗੱਬੀ, ਰਿਤੇਸ਼ ਦੇਸ਼ਮੁਖ ਸਣੇ ਕਈ ਹੋਰ ਹਸਤੀਆਂ ਹੋਣਗੀਆਂ ਸਨਮਾਨਿਤ

ਸਿਨੇ ਕਾਈਂਡ ਅਵਾਰਡ 2026 'ਚ ਵਾਮਿਕਾ ਗੱਬੀ, ਰਿਤੇਸ਼ ਦੇਸ਼ਮੁਖ ਸਣੇ ਕਈ ਹੋਰ ਹਸਤੀਆਂ ਹੋਣਗੀਆਂ ਸਨਮਾਨਿਤ