ਸਮਰਾਲਾ : ਗੁਰਦੁਆਰਾ ਪ੍ਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਦੇ ਮੁਖੀ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਧਰਮ ਪਰਿਵਰਤਨ ‘ਤੇ ਬੋਲਦਿਆਂ ਕਿਹਾ ਕਿ ਸਾਨੂੰ ਲਾਲਚ ਦੇ ਕੇ ਅਤੇ ਗੁੰਮਰਾਹ ਕਰਕੇ ਸਿੱਖੀ ਨਾਲੋਂ ਤੋੜ ਕੇ ਹੋਰ ਧਰਮਾਂ ਵੱਲ ਲਿਜਾਣ ਦੇ ਯਤਨ ਹੋ ਰਹੇ ਹਨ, ਜੋ ਕਿ ਨਿੰਦਣਯੋਗ ਹਨ। ਉਨ੍ਹਾਂ ਕਿਹਾ ਕਿ ਚਾਹੇ ਉਹ ਲੋਕ ਮਦਾਰੀਆਂ ਵਾਂਗ ਡਰਾਮੇ ਕਰਕੇ ਅਜਿਹਾ ਕਰ ਰਹੇ ਹਨ, ਚਾਹੇ ਲਾਲਚ ਦੇ ਕੇ ਅਜਿਹਾ ਕਰ ਰਹੇ ਹਨ ਪਰ ਸਾਨੂੰ ਸਿਆਣੇ ਹੋਣਾ ਚਾਹੀਦਾ ਹੈ ਅਤੇ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਦਸ਼ਮੇਸ਼ ਪਿਤਾ ਵੱਲੋਂ ਬਹੁਤ ਕੁਰਬਾਨੀਆਂ ਦਿੱਤੀਆਂ ਗਈਆ ਹਨ। ਉਨ੍ਹਾਂ ਕਿਹਾ ਕਿ ਜੇਕਰ ਪਿਤਾ ਦਸ਼ਮੇਸ਼ ਨਾ ਹੁੰਦਾ ਤਾਂ ਇਹ ਦੇਸ਼ ਦੇਸ਼ ਨਾ ਹੁੰਦਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਉਨ੍ਹਾਂ ਸੇਵਾਦਾਰ ਹਰਭਜਨ ਸਿੰਘ ਉਟਾਲਾਂ ਦੇ ਗ੍ਰਹਿ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਨੌਜਵਾਨ ਪਤਿਤਪੁਣੇ ਤੋਂ ਬਚ ਕੇ ਗੁਰੂ ਦੇ ਲੜ ਲੱਗਣ।
ਉਨ੍ਹਾਂ ਸਿੱਖ ਬੱਚਿਆਂ ਨੂੰ ਬੇਨਤੀ ਹੈ ਕਿ ਦਸਤਾਰਾਂ ਨੂੰ ਸਿਰਾਂ ‘ਤੇ ਸਜਾਉਣ ਅਤੇ ਅਸੀਂ ਉਨ੍ਹਾਂ ਨੂੰ ਅ੍ਰਮਿੰਤ ਛੱਕਣ ਲਈ ਪ੍ਰੇਰਿਤ ਕਰਾਂਗੇ। ਉਨ੍ਹਾਂ ਕਿਹਾ ਕਿ ਅਸੀਂ ਸਭ ਧਰਮਾਂ ਦਾ ਸਨਮਾਨ ਕਰਦੇ ਹਾਂ ਪਰ ਅਜਿਹੀ ਮਾੜੀ ਸੋਚ ਕਿ ਕਿਸੇ ਦਾ ਧਰਮ ਤਬਦੀਲ ਕੀਤਾ ਜਾਵੇ, ਇਹ ਚੰਗੀ ਗੱਲ ਨਹੀਂ। ਉਨ੍ਹਾਂ ਕਿਹਾ ਕਿ ਅਸੀਂ ਪਿਛਲੇ 6 ਮਹੀਨਿਆਂ ਤੋਂ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਕਰ ਰਹੇ ਹਾਂ ਅਤੇ ਸਾਨੂੰ ਸੰਗਤਾਂ ਵੱਲੋਂ ਭਰਵਾਂ ਹੁੰਗਾਰਾਂ ਮਿਲਿਆ ਹੈ। ਉਨ੍ਹਾਂ ਕਿਹਾ ਅਸੀਂ ਇਨ੍ਹਾਂ ਸਮਾਗਮਾਂ 'ਚਵੀ ਅਸੀਂ ਕਿਸੇ ਨੂੰ ਵੀ ਧਰਮ ਬਦਲਣ ਦੀ ਗੱਲ ਨਹੀਂ ਆਖਦੇ। ਅਸੀਂ ਕਹਿੰਦੇ ਹਾਂ ਕਿ ਤੁਸੀਂ ਜਿਸ ਧਰਮ 'ਚ ਹੀ ਹੋ, ਉਸ ਧਰਮ ਦਾ ਸਤਿਕਾਰ ਕਰੋ ਅਤੇ ਉਸ ਨਾਲ ਹੀ ਜੁੜੇ ਰਹੋ ਪਰ ਕੁੱਝ ਲੋਕ ਟੇਢੇ-ਮੇਢੇ ਢੰਗ ਨਾਲ ਅਤੇ ਸਿੱਧੇ ਰੂਪ 'ਚ ਡਰਾਮੇ ਰਚ ਕੇ ਧਰਮ ਪਰਿਵਰਤਨ ਦੇ ਯਤਨ ਕਰ ਰਹੇ ਹਨ।