Monday, July 27, 2026
BREAKING
ਸੂਰਿਆਵੰਸ਼ੀ ਦਾ ਤੂਫਾਨੀ ਅਰਧ ਸੈਂਕੜਾ, ਭਾਰਤ ਨੇ ਜ਼ਿੰਬਾਬਵੇ ਨੂੰ ਦਿੱਤਾ 193 ਦੌੜਾਂ ਦਾ ਟੀਚਾ 'ਮੈਂ 2028 ਦੀਆਂ ਵਿਧਾਨ ਸਭਾ ਚੋਣਾਂ ਨਹੀਂ ਲੜਾਂਗਾ', ਸਿੱਧਰਮਈਆ ਨੇ ਕਰ'ਤਾ ਵੱਡਾ ਐਲਾਨ IND vs ZIM 3rd T20I: 9 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ 89/1 ਪੰਜਾਬ ਦੇ ਇਸ ਪਿੰਡ 'ਚ ਪ੍ਰਵਾਸੀ ਮਜ਼ਦੂਰਾਂ ਦੇ ਰਹਿਣ 'ਤੇ ਲੱਗੀ ਪਾਬੰਦੀ! ਪੰਚਾਇਤ ਦਾ ਅਨੋਖਾ ਫਰਮਾਨ ਕੇਂਦਰੀ ਸਿੱਖਿਆ ਮੰਤਰੀ ਦਾ ਅਸਤੀਫ਼ਾ ਸੰਘਰਸ਼ ਤੇ ਲੋਕਤੰਤਰੀ ਜਵਾਬਦੇਹੀ ਦੀ ਜਿੱਤ: ਬੀਬੀ ਜਗੀਰ ਕੌਰ ਖ਼ਤਰੇ ਦੇ ਨਿਸ਼ਾਨ ਨੇੜੇ ਪੁੱਜਾ ਰਣਜੀਤ ਸਾਗਰ ਡੈਮ ਦਾ ਵਾਟਰ ਲੈਵਲ ! ਅਲਰਟ 'ਤੇ ਪ੍ਰਸ਼ਾਸਨ ਵੱਡੀ ਵਾਰਦਾਤ: ਕੈਨੇਡਾ 'ਚ ਪੰਜਾਬਣ ਦਾ ਗੋਲੀ ਮਾਰ ਕੇ ਕਤਲ ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਨਾਕਾਮ! ਵੱਡੀ ਮਾਤਰਾ 'ਚ ਵਿਸਫੋਟਕ ਸਮੱਗਰੀ ਬਰਾਮਦ ਸਫ਼ਾਈ ਸੇਵਕਾਂ ਦੇ ਮੁੱਦੇ 'ਤੇ ਕਾਂਗਰਸ ਦੀ ਏਕਤਾ ਫਿਰ ਸਵਾਲਾਂ ਦੇ ਘੇਰੇ 'ਚ, ਛਿੜੀ ਚਰਚਾ ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ 15 ਦਿਨਾਂ ਦਾ ਬਲਾਕ, ਕਈ ਰੇਲਗੱਡੀਆਂ ਹੋਣਗੀਆਂ ਪ੍ਰਭਾਵਿਤ

ਪੰਜਾਬ

ਸਾਡੇ ਬਜ਼ੁਰਗ ਸਾਡਾ ਮਾਣ " ਮੁਹਿੰਮ ਤਹਿਤ ਵਿਸ਼ਾਲ ਮੈਗਾ ਕੈਂਪ ਆਯੋਜਿਤ

13 ਮਾਰਚ, 2026 08:04 PM
ਹੁਸ਼ਿਆਰਪੁਰ (ਪਰਸ਼ੋਤਮ ਲਾਲ ਦੜੋਚ) : ਸਿਵਲ ਸਰਜਨ ਹੁਸ਼ਿਆਰਪੁਰ ਡਾਕਟਰ ਮਨਦੀਪ ਕਮਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫ਼ਸਰ ਗੜਸ਼ੰਕਰ ਡਾਕਟਰ ਅਜੇ ਬਸਰਾ ਦੀ ਰਹਿਨੁਮਾਈ ਹੇਠ ਸਬ ਡਵੀਜ਼ਨ ਹਸਪਤਾਲ ਗੜ੍ਹਸ਼ੰਕਰ  ਵਿਖੇ  "ਸਾਡੇ ਬਜ਼ੁਰਗ ਸਾਡਾ ਮਾਣ" ਮੁਹਿੰਮ ਤਹਿਤ ਸਿਹਤ ਸੇਵਾਵਾਂ ਸਬੰਧੀ ਇੱਕ ਵਿਸ਼ਾਲ ਮੈਗਾ ਕੈਂਪ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। 
ਇਸ ਮੌਕੇ ਤੇ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੋੜੀ ਜੀ ਦੇ ਓ.ਐਸ.ਡੀ. ਚਰਨਜੀਤ ਸਿੰਘ ਚੰਨੀ , ਸਿਵਲ ਸਰਜਨ ਡਾਕਟਰ ਮਨਦੀਪ ਕਮਲ, ਡਾਕਟਰ ਅਜੇ ਬਸਰਾ ਸਹਾਇਕ ਸਿਵਲ ਸਰਜਨ, ਤਰਸੇਮ ਲਾਲ ਜਿਲਾ ਮਾਸ ਮੀਡੀਆ ਅਫ਼ਸਰ ਹਾਜ਼ਰ ਹੋਏ। 
 
 ਇਸ ਮੌਕੇ ਚਰਨਜੀਤ ਸਿੰਘ ਚੰਨੀ ਅਤੇ ਸਿਵਲ ਸਰਜਨ ਡਾਕਟਰ ਮਨਦੀਪ ਕਮਲ ਵੱਲੋਂ ਕੈਂਪ ਵਿੱਚ ਬਜ਼ੁਰਗਾਂ ਦੀ ਸਿਹਤ ਜਾਂਚ ਲਈ ਲਗਾਏ ਗਏ ਵੱਖ-ਵੱਖ ਬਿਮਾਰੀਆਂ ਦੇ ਚੈੱਕ ਅਪ ਕਾਊਂਟਰਾਂ ਤੇ ਜਾ ਕੇ ਨਿਰੀਖਣ ਕੀਤਾ।
ਇਸ ਮੌਕੇ ਚਰਨਜੀਤ ਸਿੰਘ ਚੰਨੀ ਓ.ਐਸ.ਡੀ. ਜੀ ਨੇ ਸੰਬੋਧਨ ਕਰਦੇ ਕਿਹਾ ਕਿ ਇਸ ਪ੍ਰੋਗਰਾਮ ਦਾ ਉਦੇਸ਼ ਸਮਾਜ ਵਿੱਚ ਬਜ਼ੁਰਗਾਂ ਦਾ ਸਤਿਕਾਰ ਅਤੇ ਉਹਨਾਂ ਦੀ ਸਾਂਭ ਸੰਭਾਲ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ। ਬਜ਼ੁਰਗ ਸਾਡੀ ਜ਼ਿੰਦਗੀ ਦਾ ਅਨਮੋਲ ਖਜ਼ਾਨਾ ਹਨ ਅਤੇ ਉਹਨਾਂ ਦੇ ਤਜ਼ਰਬੇ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਉਹਨਾਂ ਨੇ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਉਹ ਆਪਣੇ ਬਜ਼ੁਰਗਾਂ ਦੀ ਸੇਵਾ ਅਤੇ ਇੱਜਤ ਕਰੇ ਅਤੇ ਉਨ੍ਹਾਂ ਨੂੰ ਪਰਿਵਾਰ ਦਾ ਅਹਿਮ ਹਿੱਸਾ ਸਮਝੋ।
 ਇਸ ਮੌਕੇ ਸਿਵਲ ਸਰਜਨ ਡਾਕਟਰ ਮਨਦੀਪ ਕਮਲ ਨੇ ਦੱਸਿਆ ਕਿ ਇਸ ਮੈਗਾ ਕੈਂਪ ਵਿੱਚ ਬਜ਼ੁਰਗਾਂ ਦੀ ਸਿਹਤ ਜਾਂਚ ਲਈ ਵੱਖ ਵੱਖ ਕਾਊਂਟਰ ਲਗਾਏ ਗਏ ਹਨ। ਜਿਨਾਂ ਵਿੱਚ ਕੈਂਸਰ ਸਕਰੀਨਿੰਗ,ਹੱਡੀਆਂ ਦੀ ਜਾਂਚ, ਅੱਖਾਂ ਦੀ ਜਾਂਚ, ਗੈਰ ਸੰਚਾਰੀ ਰੋਗਾਂ ਬਾਰੇ, ਮੈਡੀਸਨ, ਫਿਜੀਓਥੋਰਪੀ, ਦਿਮਾਗੀ ਰੋਗਾਂ ਸਬੰਧੀ ਜਾਂਚ, ਔਰਤਾਂ ਦੇ ਰੋਗਾਂ ਦੀ ਜਾਂਚ ਦੇ ਕਾਊਂਟਰ ਲਗਾ ਕੇ ਬਜ਼ੁਰਗਾਂ ਦੀ ਮੁਫ਼ਤ ਜਾਂਚ ਕੀਤੀ ਗਈ ਅਤੇ ਜ਼ਰੂਰਤਮੰਦਾਂ ਨੂੰ ਲੋੜ ਅਨੁਸਾਰ ਦਵਾਈਆਂ ਦਿੱਤੀਆਂ ਗਈਆਂ।
 
ਇਸ ਮੌਕੇ ਡਾਕਟਰ ਅਜੇ ਬਸਰਾ ਸਹਾਇਕ ਸਿਵਲ ਸਰਜਨ ਨੇ ਦੱਸਿਆ ਕਿ ਸਰਕਾਰ ਵੱਲੋਂ ਸਾਡੇ ਬਜ਼ੁਰਗ ਸਾਡਾ ਮਾਣ ਮੁਹਿਮ ਤਹਿਤ ਬਜ਼ੁਰਗਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਇਹ ਕੈਂਪ ਜ਼ਿਲ੍ਹਾ ਅਤੇ ਬਲਾਕ ਪੱਧਰ ਤੇ ਆਯੋਜਿਤ ਕੀਤੇ ਗਏ ਹਨ। ਜਿਸ ਵਿੱਚ ਅੱਜ ਸਿਵਲ ਹਸਪਤਾਲ ਗੜ੍ਹਸ਼ੰਕਰ ਸ਼ੰਕਰ ਵਿਖੇ ਕੈਂਪ ਲਗਾਇਆ ਗਿਆ ਹੈ। ਇਸ ਮੌਕੇ ਤਰਸੇਮ ਲਾਲ ਜਿਲਾ ਮਾਸ ਮੀਡੀਆ ਅਫ਼ਸਰ ਨੇ ਕਿਹਾ ਕਿ ਕੈਂਪ ਵਿੱਚ ਲੋਕਾਂ ਨੇ ਭਾਰੀ ਉਤਸ਼ਾਹ ਨਾਲ ਭਾਗ ਲਿਆ। ਉਹਨਾਂ ਦੇ ਬੈਠਣ ਲਈ ਤੇ ਰਿਫਰੈਸ਼ਮੈਂਟ ਦਾ ਉਚੇਚਾ ਪ੍ਰਬੰਧ ਕੀਤਾ ਗਿਆ ਹੈ। ਮੌਕੇ ਤੇ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਦਿੱਤੀਆਂ ਗਈਆਂ । ਇਸ ਮੌਕੇ ਡਾਕਟਰ ਸਿਮਰਨ ਸੈਣੀ, ਡਾਕਟਰ ਮਨਦੀਪ ਕੌਰ, ਡਾਕਟਰ ਅਮਿਤ ਕੁਮਾਰ, ਡਾਕਟਰ ਪਰਮਿੰਦਰ ਕੌਰ, ਡਾਕਟਰ ਅਨੀਸ਼ਾ, ਡਾਕਟਰ ਪਰਮ ਹੰਸ, ਡਾਕਟਰ ਨਵਨੀਤ ਕੌਰ, ਡਾਕਟਰ ਵਿਕਰਮ ਜੀਤ ਸਿੰਘ,ਅਮਰਜੀਤ ਧਨੋਆ, ਤਨਿੰਦਰ ਕੌਰ, ਅਸ਼ੋਕ ਕੁਮਾਰ, ਸੁਖਵਿੰਦਰ ਕੌਰ, ਸੰਜੇ ਲੰਬ ਅਤੇ ਉਪਿੰਦਰ ਸਿੰਘ ਐਮ. ਐਲ. ਟੀ. ਵਲੋਂ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਤੋਂ ਬਾਅਦ ਲੋੜੀਂਦੀਆਂ ਦਵਾਈਆਂ ਦਿੱਤੀਆਂ ਗਈਆਂ ।
 
Have something to say? Post your comment

ਅਤੇ ਪੰਜਾਬ ਖਬਰਾਂ

ਪੰਜਾਬ ਦੇ ਇਸ ਪਿੰਡ 'ਚ ਪ੍ਰਵਾਸੀ ਮਜ਼ਦੂਰਾਂ ਦੇ ਰਹਿਣ 'ਤੇ ਲੱਗੀ ਪਾਬੰਦੀ! ਪੰਚਾਇਤ ਦਾ ਅਨੋਖਾ ਫਰਮਾਨ

ਪੰਜਾਬ ਦੇ ਇਸ ਪਿੰਡ 'ਚ ਪ੍ਰਵਾਸੀ ਮਜ਼ਦੂਰਾਂ ਦੇ ਰਹਿਣ 'ਤੇ ਲੱਗੀ ਪਾਬੰਦੀ! ਪੰਚਾਇਤ ਦਾ ਅਨੋਖਾ ਫਰਮਾਨ

ਕੇਂਦਰੀ ਸਿੱਖਿਆ ਮੰਤਰੀ ਦਾ ਅਸਤੀਫ਼ਾ ਸੰਘਰਸ਼ ਤੇ ਲੋਕਤੰਤਰੀ ਜਵਾਬਦੇਹੀ ਦੀ ਜਿੱਤ: ਬੀਬੀ ਜਗੀਰ ਕੌਰ

ਕੇਂਦਰੀ ਸਿੱਖਿਆ ਮੰਤਰੀ ਦਾ ਅਸਤੀਫ਼ਾ ਸੰਘਰਸ਼ ਤੇ ਲੋਕਤੰਤਰੀ ਜਵਾਬਦੇਹੀ ਦੀ ਜਿੱਤ: ਬੀਬੀ ਜਗੀਰ ਕੌਰ

ਖ਼ਤਰੇ ਦੇ ਨਿਸ਼ਾਨ ਨੇੜੇ ਪੁੱਜਾ ਰਣਜੀਤ ਸਾਗਰ ਡੈਮ ਦਾ ਵਾਟਰ ਲੈਵਲ ! ਅਲਰਟ 'ਤੇ ਪ੍ਰਸ਼ਾਸਨ

ਖ਼ਤਰੇ ਦੇ ਨਿਸ਼ਾਨ ਨੇੜੇ ਪੁੱਜਾ ਰਣਜੀਤ ਸਾਗਰ ਡੈਮ ਦਾ ਵਾਟਰ ਲੈਵਲ ! ਅਲਰਟ 'ਤੇ ਪ੍ਰਸ਼ਾਸਨ

ਵੱਡੀ ਵਾਰਦਾਤ: ਕੈਨੇਡਾ 'ਚ ਪੰਜਾਬਣ ਦਾ ਗੋਲੀ ਮਾਰ ਕੇ ਕਤਲ

ਵੱਡੀ ਵਾਰਦਾਤ: ਕੈਨੇਡਾ 'ਚ ਪੰਜਾਬਣ ਦਾ ਗੋਲੀ ਮਾਰ ਕੇ ਕਤਲ

ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਨਾਕਾਮ! ਵੱਡੀ ਮਾਤਰਾ 'ਚ ਵਿਸਫੋਟਕ ਸਮੱਗਰੀ ਬਰਾਮਦ

ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਨਾਕਾਮ! ਵੱਡੀ ਮਾਤਰਾ 'ਚ ਵਿਸਫੋਟਕ ਸਮੱਗਰੀ ਬਰਾਮਦ

ਸਫ਼ਾਈ ਸੇਵਕਾਂ ਦੇ ਮੁੱਦੇ 'ਤੇ ਕਾਂਗਰਸ ਦੀ ਏਕਤਾ ਫਿਰ ਸਵਾਲਾਂ ਦੇ ਘੇਰੇ 'ਚ, ਛਿੜੀ ਚਰਚਾ

ਸਫ਼ਾਈ ਸੇਵਕਾਂ ਦੇ ਮੁੱਦੇ 'ਤੇ ਕਾਂਗਰਸ ਦੀ ਏਕਤਾ ਫਿਰ ਸਵਾਲਾਂ ਦੇ ਘੇਰੇ 'ਚ, ਛਿੜੀ ਚਰਚਾ

‘ਵਾਰਿਸ ਪੰਜਾਬ ਦੇ’ ਦੀ ਵਿਸ਼ਾਲ ਇਕੱਤਰਤਾ, ‘ਮਿਸ਼ਨ 2027’ ਲਈ ਲੋਕਾਂ ਨੂੰ ਇੱਕਜੁੱਟ ਹੋਣ ਦਾ ਸੱਦਾ

‘ਵਾਰਿਸ ਪੰਜਾਬ ਦੇ’ ਦੀ ਵਿਸ਼ਾਲ ਇਕੱਤਰਤਾ, ‘ਮਿਸ਼ਨ 2027’ ਲਈ ਲੋਕਾਂ ਨੂੰ ਇੱਕਜੁੱਟ ਹੋਣ ਦਾ ਸੱਦਾ

ਕੇਂਦਰੀ ਸਿੱਖਿਆ ਮੰਤਰੀ ਦੇ ਅਸਤੀਫ਼ੇ ਨਾਲ ਵਿਦਿਆਰਥੀਆਂ ਦੀ ਹੋਈ ਜਿੱਤ : ਰਾਜਾ ਵੜਿੰਗ

ਕੇਂਦਰੀ ਸਿੱਖਿਆ ਮੰਤਰੀ ਦੇ ਅਸਤੀਫ਼ੇ ਨਾਲ ਵਿਦਿਆਰਥੀਆਂ ਦੀ ਹੋਈ ਜਿੱਤ : ਰਾਜਾ ਵੜਿੰਗ

ਪੰਜਾਬ 'ਚ 3, 4 ਅਤੇ 5 ਅਗਸਤ ਲਈ ਵੱਡਾ ਐਲਾਨ! ਸੂਬਾ ਵਾਸੀ ਪਹਿਲਾਂ ਹੀ ਹੋ ਜਾਣ ALERT

ਪੰਜਾਬ 'ਚ 3, 4 ਅਤੇ 5 ਅਗਸਤ ਲਈ ਵੱਡਾ ਐਲਾਨ! ਸੂਬਾ ਵਾਸੀ ਪਹਿਲਾਂ ਹੀ ਹੋ ਜਾਣ ALERT

ਫ਼ਿਲਮਾਂ ਕਰਨ ਦੇ ਬਹਾਨੇ ਕੁੜੀਆਂ ਦੀ ਖ਼ਰੀਦੋ-ਫ਼ਰੋਖਤ! ਮੋਹਾਲੀ ਦੇ ਇਸ ਕੇਸ 'ਚ ਹੋਇਆ ਵੱਡਾ ਖ਼ੁਲਾਸਾ

ਫ਼ਿਲਮਾਂ ਕਰਨ ਦੇ ਬਹਾਨੇ ਕੁੜੀਆਂ ਦੀ ਖ਼ਰੀਦੋ-ਫ਼ਰੋਖਤ! ਮੋਹਾਲੀ ਦੇ ਇਸ ਕੇਸ 'ਚ ਹੋਇਆ ਵੱਡਾ ਖ਼ੁਲਾਸਾ