ਖਰੜ (ਪ੍ਰੀਤ ਪੱਤੀ) : ਸ਼੍ਰੀ ਰਾਮਲੀਲਾ ਡਰਾਮਾਟਿਕ ਕਲੱਬ ਖਰੜ ਵੱਲੋਂ ਸ਼੍ਰੀ ਰਾਮਲੀਲ੍ਹਾ 2026 ਦੇ ਮੰਚਨ ਦੇ ਸਟੇਜ ਦੀ ਸੁਰੂਆਤ ਲਈ ਮੰਗਲਵਾਰ ਨੂੰ ਭੂਮੀ ਪੂਜਨ ਕੀਤਾ ਗਿਆ ਅਤੇ ਝੰਡੇ ਦੀ ਰਸਮ ਕਰਨ ਉਪਰੰਤ ਝੰਡਾ ਚੜਾਇਆ ਗਿਆ । ਸ਼੍ਰੀ ਗਣੇਸ਼ ਦੱਤ ਸ਼ਾਸਤਰੀ ਵੱਲੋਂ ਵਿਧੀ ਪੂਰਵਕ ਪੂਜਾ ਕਰਕੇ ਇਹ ਰਸਮ ਕਰਵਾਈ ਗਈ। ਇਸ ਮੌਕੇ ਕਲੱਬ ਦੇ ਪ੍ਰਧਾਨ ਸ਼ਿਵ ਚਰਨ ਸੀਨੀਅਰ ਵਾਈਸ ਪ੍ਰਧਾਨ ਵਰਿੰਦਰ ਭਾਮਾ, ਜਰਨਲ ਸਕੱਤਰ ਯੋਗੇਸ਼ ਕਪਿਲ, ਖਜਾਨਚੀ ਹਰਗੋਪਾਲ ਵਰਮਾ,ਪੀ ਆਰ ਓ ਪੰਕਜ ਚੱਢਾ, ਸਟੋਰ ਇੰਚਾਰਜ ਸਰਬਜੀਤ ਵਿੱਕੀ, ਸੈਕਟਰੀ ਸ਼ਾਮ ਸੁੰਦਰ, ਡਾਇਰੈਕਟਰ ਪ੍ਰਵੀਨ ਕਰਵਲ ਸੀਨਰੀ ਡਾਇਰੈਕਟਰ ਹੇਮੰਤ ਸੈਣੀ ਅਤੇ ਕਲੱਬ ਦੇ ਸਮੂਹ ਮੈਂਬਰ ਤੇ ਅਦਾਕਾਰ ਹਾਜ਼ਰ ਰਹੇ।