ਘਰੇਲੂ ਸਟਾਕ ਬਾਜ਼ਾਰਾਂ ਵਿੱਚ ਅੱਜ ਬੁੱਧਵਾਰ ਨੂੰ ਕਾਰੋਬਾਰ ਵਿੱਚ ਸ਼ਾਨਦਾਰ ਰਿਕਵਰੀ ਦੇਖਣ ਨੂੰ ਮਿਲੀ ਹੈ। 30-ਸ਼ੇਅਰਾਂ ਵਾਲਾ ਬੀਐਸਈ ਸੈਂਸੈਕਸ 790.54 ਅੰਕ ਭਾਵ 1.04% ਦੇ ਵਾਧੇ ਨਾਲ 76,991.22 ਦੇ ਪੱਧਰ 'ਤੇ ਬੰਦ ਹੋਇਆ ਹੈ । ਸੈਂਸੈਕਸ ਦੇ 23 ਸਟਾਕ ਵਾਧੇ ਨਾਲ ਅਤੇ 7 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖਏ ਜਾ ਰਹੇ ਹਨ। ਪਿਛਲੇ ਕਾਰੋਬਾਰੀ ਦਿਨ ਬਾਜ਼ਾਰ ਵਿੱਚ ਗਿਰਾਵਟ ਆਈ ਸੀ, ਜਿਸ ਵਿੱਚ ਪ੍ਰਮੁੱਖ ਸੂਚਕਾਂਕ ਇੱਕ ਪ੍ਰਤੀਸ਼ਤ ਤੋਂ ਵੱਧ ਡਿੱਗ ਗਏ ਸਨ।
ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 50 ਅੱਜ 197.55 ਅੰਕ ਭਾਵ 0.83 ਫ਼ੀਸਦੀ ਦੇ ਵਾਧੇ ਨਾਲ 24,021.65 ਦੇ ਪੱਧਰ 'ਤੇ ਬੰਦ ਹੋਇਆ ਹੈ।
ਵਿਆਪਕ ਬਾਜ਼ਾਰ ਵਿੱਚ ਵੀ ਵਾਧਾ ਦੇਖਣ ਨੂੰ ਮਿਲਿਆ। ਆਈਟੀ, ਫਾਰਮਾ ਅਤੇ ਸਿਹਤ ਸੰਭਾਲ ਖੇਤਰ ਦੇ ਸੂਚਕਾਂਕ ਵਿੱਚ ਇਸ ਸਮੇਂ ਸਭ ਤੋਂ ਵੱਧ ਵਾਧਾ ਹੋਇਆ ਹੈ। ਇਸ ਦੇ ਨਾਲ ਹੀ, ਆਟੋ, ਮੈਟਲ, ਮੀਡੀਆ ਅਤੇ ਟਿਕਾਊ ਖਪਤਕਾਰ ਉਤਪਾਦ ਸਮੂਹਾਂ ਦੀਆਂ ਕੰਪਨੀਆਂ ਦਬਾਅ ਹੇਠ ਹਨ।
ਸੈਂਸੈਕਸ ਕੰਪਨੀਆਂ ਵਿੱਚੋਂ, ਟੈਕ ਮਹਿੰਦਰਾ ਦਾ ਹਿੱਸਾ ਇਸ ਸਮੇਂ 2.25 ਪ੍ਰਤੀਸ਼ਤ, ਆਈਸੀਆਈਸੀਆਈ ਬੈਂਕ ਦਾ 1.5 ਪ੍ਰਤੀਸ਼ਤ ਅਤੇ ਇਨਫੋਸਿਸ ਦਾ 1 ਪ੍ਰਤੀਸ਼ਤ ਤੋਂ ਵੱਧ ਵਧਿਆ ਹੈ। ਪਾਵਰਗ੍ਰਿਡ, ਟ੍ਰੈਂਟ, ਕੋਟਕ ਮਹਿੰਦਰਾ ਬੈਂਕ, ਐਲ ਐਂਡ ਟੀ ਅਤੇ ਐਚਡੀਐਫਸੀ ਬੈਂਕ ਦੇ ਸ਼ੇਅਰ ਵੀ ਉੱਪਰ ਜਾ ਰਹੇ ਹਨ। ਮਾਰੂਤੀ ਸੁਜ਼ੂਕੀ ਅਤੇ ਭਾਰਤੀ ਏਅਰਟੈੱਲ ਦੇ ਸ਼ੇਅਰ ਲਗਭਗ 1 ਪ੍ਰਤੀਸ਼ਤ ਹੇਠਾਂ ਹਨ। ਉਨ੍ਹਾਂ ਦੇ ਨਾਲ, ਐਚਸੀਐਲ ਟੈਕਨਾਲੋਜੀਜ਼, ਟਾਈਟਨ, ਐਨਟੀਪੀਸੀ ਅਤੇ ਟਾਟਾ ਸਟੀਲ ਵੀ ਹੇਠਾਂ ਹਨ। ਵਿਸ਼ਵ ਪੱਧਰ 'ਤੇ, ਹੋਰ ਪ੍ਰਮੁੱਖ ਏਸ਼ੀਆਈ ਸਟਾਕ ਬਾਜ਼ਾਰਾਂ ਵਿੱਚ ਅੱਜ ਸ਼ੁਰੂਆਤੀ ਕਾਰੋਬਾਰ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।