ਖਰੜ - ਪ੍ਰੀਤ ਪੱਤੀ; ਸ਼ਿਵ ਸ਼ਕਤੀ ਕਲੱਬ ਬਾਬਾ ਧਿਆਨ ਦਾਸ ਖਰੜ ਵੱਲੋਂ ਕਰਵਾਏ ਜਾ ਰਹੇ 34ਵੇਂ ਭਗਵਤੀ ਜਾਗਰਨ ਸਬੰਧੀ ਪੋਸਟਰ ਰਿਲੀਜ਼ ਕੀਤਾ ਗਿਆ । ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਹਰਸਿਮਰਨ ਸਿੰਘ ਬਾਬਾ ਸੰਧੂ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਮੋਹਾਲੀ ਦੇ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਅਤੇ ਜਾਗਰਣ ਦਾ ਪੋਸਟਰ ਰਿਲੀਜ਼ ਕੀਤਾ । ਇਸ ਮੌਕੇ ਸ਼ਿਵ ਸ਼ਕਤੀ ਕਲੱਬ ਦੇ ਪ੍ਰਧਾਨ ਅਤੇ ਸਿਟੀ ਕਾਂਗਰਸ ਕਮੇਟੀ ਦੇ ਪ੍ਰਧਾਨ ਦੀਪਕ ਕੌਸ਼ਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 19 ਸਤੰਬਰ 2026 , ਦਿਨ ਸ਼ਨੀਵਾਰ ਨੂੰ ਭਗਵਤੀ ਜਾਗਰਣ ਕਰਵਾਇਆ ਜਾ ਰਿਹਾ ਹੈ । ਜਾਗਰਣ ਦੌਰਾਨ ਨਰੇਸ਼ ਟੀਟੂ ਐਂਡ ਪਾਰਟੀ ਅਤੇ ਪੰਜਾਬੀ ਗਾਇਕ ਮਨੀ ਲਾਡਲਾ ਵੱਲੋਂ ਮਾਤਾ ਰਾਣੀ ਦਾ ਗੁਣਗਾਨ ਕੀਤਾ ਜਾਏਗਾ ਉਨਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਧਾਰਮਿਕ ਸਮਾਗਮ ਵਿੱਚ ਪਰਿਵਾਰ ਸਮੇਤ ਪਹੁੰਚ ਗਏ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਅਤੇ ਜਾਗਰਣ ਦੀਆਂ ਖੁਸ਼ੀਆਂ ਵਿੱਚ ਸ਼ਾਮਿਲ ਹੋਣ । ਇਸ ਮੌਕੇ ਪਾਰਸ ਸ਼ਰਮਾ,ਵਿਜੇ ਸ਼ਰਮਾ ਤੋਂ ਇਲਾਵਾ ਕਲੱਬ ਦੇ ਹੋਰ ਮੈਂਬਰ ਅਤੇ ਪਤਵੰਤੇ ਸੱਜਣ ਵੀ ਹਾਜ਼ਰ ਸਨ।