Friday, July 17, 2026
BREAKING
1,800 ਕਰੋੜ ਨਾਲ ਚਮਕਣਗੇ 30 ਰੇਲਵੇ ਸਟੇਸ਼ਨ; ਜਲੰਧਰ ਕੈਂਟ, ਮੋਹਾਲੀ ਸਣੇ 4 ਸਟੇਸ਼ਨਾਂ ਦਾ ਕੰਮ ਪੂਰਾ : ਅਸ਼ਵਨੀ ਵੈਸ਼ਨਵ ਜਲੰਧਰ: ਹਰੇ ਰੰਗ ਦੀ ਦਸਤਾਰ ਸਜਾ ਕੇ ਸਟੇਜ਼ 'ਤੇ ਪਹੁੰਚੇ PM ਨਰਿੰਦਰ ਮੋਦੀ PM ਮੋਦੀ ਨੇ ਪੰਜਾਬ ਲਈ ਉਹ ਕਰਕੇ ਵਿਖਾਇਆ ਜੋ ਅੱਜ ਤਕ ਕਿਸੇ ਹੋਰ ਨੇ ਨਹੀਂ ਕੀਤਾ : ਰਵਨੀਤ ਬਿੱਟੂ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਬਚਾਉਣ ਦੀ ਲੋੜ: ਸੁਨੀਲ ਜਾਖੜ ਜਲੰਧਰ 'ਚ PM ਮੋਦੀ ਨੇ ਕੈਂਟ ਰੇਲਵੇ ਸਟੇਸ਼ਨ ਦਾ ਕੀਤਾ ਉਦਘਾਟਨ ਜਲੰਧਰ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਨੇ ਸੰਤ ਨਿਰੰਜਨ ਦਾਸ ਨਾਲ ਕੀਤੀ ਮੁਲਾਕਾਤ 'ਇਹ ਤਾਂ ਸਿਰਫ਼ ਸ਼ੁਰੂਆਤ ਹੈ, ਹਜੇ ਹੋਰ ਬਹੁਤ ਕੁਝ ਹੋਵੇਗਾ...' ਭਾਜਪਾ ਦੀ ਸਟੇਜ ਤੋਂ ਬੋਲੇ ਹਰਭਜਨ ਸਿੰਘ ਮੋਗਾ ਦੀ ਧੀ ਨੇ NEET 'ਚ ਗੱਡੇ ਝੰਡੇ, ਦੇਸ਼ ਭਰ ਵਿਚ 9ਵਾਂ ਸਥਾਨ ਕੀਤਾ ਹਾਸਲ ਪੋਤੀ ਦੀ ਉਮਰ ਦੀ ਬੱਚੀ ਨਾਲ ਛੇੜਛਾੜ ਕਰਨ ਵਾਲਾ 84 ਸਾਲਾ ਬਜ਼ੁਰਗ ਦੋਸ਼ੀ ਕਰਾਰ, ਅੱਜ ਹੋਵੇਗੀ ਸਜ਼ਾ ਹਾਈਕਮਾਂਡ ਨਾਲ ਮੀਟਿੰਗ ਮਗਰੋਂ ਚੰਨੀ ਦੇ ਬਦਲੇ ਤੇਵਰ, ਦਿੱਤਾ ਵੱਡਾ ਬਿਆਨ

ਖੇਡ

'ਸਰਪੰਚ ਸਾਬ੍ਹ' ਦੀ ਕੋਚ ਰਿਕੀ ਪੌਂਟਿੰਗ ਨੇ ਕੀਤੀ ਰੱਜ ਕੇ ਤਾਰੀਫ਼, ਕਿਹਾ- ''ਉਹ ਪਹਿਲਾਂ ਨਾਲੋਂ ਕਿਤੇ...''

02 ਮਈ, 2025 06:19 PM

ਆਈ.ਪੀ.ਐੱਲ. ਦੇ ਮੌਜੂਦਾ ਸੀਜ਼ਨ 'ਚ ਨਵੇਂ ਕਪਤਾਨ ਸ਼੍ਰੇਅਸ ਅਈਅਰ ਦੀ ਅਗਵਾਈ ਵਾਲੀ ਪੰਜਾਬ ਕਿੰਗਜ਼ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਅਈਅਰ ਦੀ ਤਾਰੀਫ਼ ਕਰਦਿਆਂ ਟੀਮ ਦੇ ਕੋਚ ਰਿਕੀ ਪੌਂਟਿੰਗ ਨੇ ਕਿਹਾ ਕਿ ਹੁਣ ਉਹ ਖੇਡ ਹਾਲਾਤਾਂ ਨੂੰ ਲੈ ਕੇ ਪਹਿਲਾਂ ਤੋਂ ਕਿਤੇ ਬਿਹਤਰ ਰੱਖਣ ਵਾਲਾ ਖਿਡਾਰੀ ਬਣ ਗਿਆ ਹੈ।

ਦੱਸ ਦੇਈਏ ਕਿ ਅਈਅਰ ਅਤੇ ਪੌਂਟਿੰਗ ਨੇ ਮੌਜੂਦਾ ਸੀਜ਼ਨ ਵਿੱਚ ਪੰਜਾਬ ਕਿੰਗਜ਼ ਲਈ ਇੱਕ ਵਾਰ ਫਿਰ ਜੋੜੀ ਬਣਾਈ ਹੈ। ਦੋਵੇਂ ਨੇ ਦਿੱਲੀ ਕੈਪਿਟਲਸ ਵਿੱਚ ਕਪਤਾਨ ਅਤੇ ਕੋਚ ਦੇ ਤੌਰ 'ਤੇ ਇਕੱਠੇ ਕੰਮ ਕੀਤਾ ਸੀ, ਜਿੱਥੇ ਉਨ੍ਹਾਂ ਨੇ 2019 ਤੋਂ 2021 ਤੱਕ ਟੀਮ ਨੂੰ ਪਲੇਆਫ਼ ਤੱਕ ਪਹੁੰਚਾਇਆ ਸੀ। ਇੱਥੋਂ ਤੱਕ ਕਿ 2020 ਵਿੱਚ ਟੀਮ ਫਾਈਨਲ ਤੱਕ ਵੀ ਪਹੁੰਚੀ ਸੀ।

ਚੇਨਈ ਸੁਪਰ ਕਿੰਗਜ਼ 'ਤੇ ਪੰਜਾਬ ਕਿੰਗਜ਼ ਦੀ 4 ਵਿਕਟਾਂ ਦੀ ਜਿੱਤ ਤੋਂ ਬਾਅਦ ਪੌਂਟਿੰਗ ਨੇ ਕਿਹਾ ਕਿ ਅਈਅਰ ਹੁਣ ਪਹਿਲਾਂ ਤੋਂ ਕਿਤੇ ਵਧੇਰੇ ਆਤਮਵਿਸ਼ਵਾਸ ਨਾਲ ਭਰਿਆ ਹੋਇਆ ਹੈ ਅਤੇ ਇਹ ਤਜਰਬੇ ਨਾਲ ਆਉਂਦਾ ਹੈ। ਹੁਣ ਉਹ ਪਹਿਲਾਂ ਨਾਲੋਂ ਵਧੇਰੇ ਸਮਝਦਾਰ ਖਿਡਾਰੀ ਹੈ। ਮੈਨੂੰ ਲੱਗਦਾ ਹੈ ਕਿ ਉਹ ਖੇਡ ਅਤੇ ਹਾਲਾਤਾਂ ਨੂੰ ਬਹੁਤ ਹੀ ਚੰਗੀ ਤਰ੍ਹਾਂ ਸਮਝ ਰਿਹਾ ਹੈ।

ਅਈਅਰ ਨੇ ਪਿਛਲੇ ਸੀਜ਼ਨ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੂੰ ਖਿਤਾਬ ਜਿਤਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ, ਪਰ ਮੈਗਾ ਆਕਸ਼ਨ ਤੋਂ ਪਹਿਲਾਂ ਉਸ ਨੂੰ ਰਿਲੀਜ਼ ਕਰ ਦਿੱਤਾ ਗਿਆ। ਪੰਜਾਬ ਕਿੰਗਜ਼ ਨੇ ਇਸ ਤੋਂ ਬਾਅਦ ਉਸ ਨੂੰ 26.75 ਕਰੋੜ ਰੁਪਏ ਖ਼ਰਚ ਕੇ ਆਪਣੀ ਟੀਮ ਵਿੱਚ ਸ਼ਾਮਲ ਕੀਤਾ।

ਪੌਂਟਿੰਗ ਨੇ ਕਿਹਾ ਕਿ ਉਸ ਨੇ ਪਿਛਲੇ ਸਾਲ ਕਪਤਾਨ ਦੇ ਤੌਰ 'ਤੇ ਆਈ.ਪੀ.ਐੱਲ. ਜਿੱਤਿਆ ਸੀ। ਇਸ ਲਈ ਤੁਹਾਨੂੰ ਪਤਾ ਹੈ ਕਿ ਤੁਸੀਂ ਇਹ ਕਰ ਚੁੱਕੇ ਹੋ ਅਤੇ ਤੁਹਾਡੇ ਕੋਲ ਉਹ ਤਜਰਬਾ ਹੈ। ਤੁਸੀਂ ਆਪਣੇ ਆਪਣੇ-ਆਪ 'ਤੇ ਭਰੋਸਾ ਕਰਦੇ ਹੋ। ਮੈਨੂੰ ਲੱਗਦਾ ਹੈ ਕਿ ਕਪਤਾਨੀ ਵਿੱਚ ਇਹ ਸਭ ਤੋਂ ਵੱਡੀ ਗੱਲ ਹੈ, ਵਿਸ਼ੇਸ਼ ਤੌਰ 'ਤੇ ਇੱਕ ਟੀ-20 ਮੈਚ ਵਿੱਚ, ਜਿੱਥੇ ਹਰੇਕ ਪਾਸੇ ਚੌਕੇ-ਛੱਕੇ ਲੱਗ ਰਹੇ ਹੋਣ।"

ਪੰਜਾਬ ਕਿੰਗਜ਼ ਦੀ ਟੀਮ ਅੰਕ ਸੂਚੀ ਵਿੱਚ ਤੀਜੇ ਸਥਾਨ 'ਤੇ ਹੈ, ਜਿਸ ਨਾਲ ਟੀਮ 'ਤੇ ਅਈਅਰ ਦਾ ਪ੍ਰਭਾਵ ਸਾਫ਼ ਤੌਰ 'ਤੇ ਦਿਸ ਰਿਹਾ ਹੈ। ਅਈਅਰ ਨੇ ਨਾ ਸਿਰਫ਼ ਚੰਗੀ ਅਗਵਾਈ ਕਰਕੇ ਆਪਣੀ ਸਮਰੱਥਾ ਦਾ ਸਬੂਤ ਦਿੱਤਾ, ਬਲਕਿ ਉਹ ਬੱਲੇ ਨਾਲ ਵੀ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ।

Have something to say? Post your comment

ਅਤੇ ਖੇਡ ਖਬਰਾਂ

ENG Vs IND: ਭਾਰਤ ਨੂੰ ਇੰਗਲੈਂਡ 'ਚ ਇੱਕ ਹੋਰ ਝਟਕਾ, ਧਾਕੜ ਖਿਡਾਰੀ ਆਖਰੀ ਮੈਚ ਤੋਂ ਬਾਹਰ

ENG Vs IND: ਭਾਰਤ ਨੂੰ ਇੰਗਲੈਂਡ 'ਚ ਇੱਕ ਹੋਰ ਝਟਕਾ, ਧਾਕੜ ਖਿਡਾਰੀ ਆਖਰੀ ਮੈਚ ਤੋਂ ਬਾਹਰ

ਵਿਸ਼ਵ ਕੱਪ ’ਚ ਫਿਰ ਦਿਸਿਆ ਮੈਸੀ ‘ਮੈਜਿਕ’, ਕੇਨ ਵੀ ਹੋਇਆ ਫਿਦਾ ; ਇੰਗਲੈਂਡ ’ਤੇ 2-1 ਨਾਲ ਦਿਵਾਈ ਜਿੱਤ

ਵਿਸ਼ਵ ਕੱਪ ’ਚ ਫਿਰ ਦਿਸਿਆ ਮੈਸੀ ‘ਮੈਜਿਕ’, ਕੇਨ ਵੀ ਹੋਇਆ ਫਿਦਾ ; ਇੰਗਲੈਂਡ ’ਤੇ 2-1 ਨਾਲ ਦਿਵਾਈ ਜਿੱਤ

ਰੋਹਿਤ ਸ਼ਰਮਾ ਦੇ ਆਖਰੀ ਮੈਚ ਨੂੰ ਲੈ ਕੇ ਪਾਰਥਿਵ ਪਟੇਲ ਦੀ ਵੱਡੀ ਉਮੀਦ; ਕਿਹਾ- 'ਖੇਡਣਗੇ ਯਾਦਗਾਰ ਪਾਰੀ'

ਰੋਹਿਤ ਸ਼ਰਮਾ ਦੇ ਆਖਰੀ ਮੈਚ ਨੂੰ ਲੈ ਕੇ ਪਾਰਥਿਵ ਪਟੇਲ ਦੀ ਵੱਡੀ ਉਮੀਦ; ਕਿਹਾ- 'ਖੇਡਣਗੇ ਯਾਦਗਾਰ ਪਾਰੀ'

IND vs ENG, 2nd ODI: ਇੰਗਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ

IND vs ENG, 2nd ODI: ਇੰਗਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ

ਵਨਡੇ ਅਤੇ ਟੀ20 ਵਿਸ਼ਵ ਕੱਪ ਫਾਰਮੈਟਾਂ ਵਿੱਚ ਬਦਲਾਅ 'ਤੇ ਬੋਲੇ ਅਸ਼ਵਿਨ, ਆਪਣਾ ਸੁਝਾਅ ਵੀ ਦਿੱਤਾ

ਵਨਡੇ ਅਤੇ ਟੀ20 ਵਿਸ਼ਵ ਕੱਪ ਫਾਰਮੈਟਾਂ ਵਿੱਚ ਬਦਲਾਅ 'ਤੇ ਬੋਲੇ ਅਸ਼ਵਿਨ, ਆਪਣਾ ਸੁਝਾਅ ਵੀ ਦਿੱਤਾ

ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਡਰਹਮ ਲਈ ਕਾਊਂਟੀ ਕ੍ਰਿਕਟ ਖੇਡਣਗੇ ਸਟੋਕਸ

ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਡਰਹਮ ਲਈ ਕਾਊਂਟੀ ਕ੍ਰਿਕਟ ਖੇਡਣਗੇ ਸਟੋਕਸ

ਸਿੰਧੂ ਜਾਪਾਨ ਓਪਨ ਦੇ ਕੁਆਰਟਰ ਫਾਈਨਲ ਵਿੱਚ ਪੁੱਜੀ

ਸਿੰਧੂ ਜਾਪਾਨ ਓਪਨ ਦੇ ਕੁਆਰਟਰ ਫਾਈਨਲ ਵਿੱਚ ਪੁੱਜੀ

ਐਮਬਾਪੇ ਨੇ ਟੀਮ ਮੈਨੇਜਰ ਦਿਦਿਏਰ ਡੇਸਚੈਂਪਸ ਦੀ ਰਣਨੀਤੀ ਦੀ ਕੀਤੀ ਆਲੋਚਨਾ

ਐਮਬਾਪੇ ਨੇ ਟੀਮ ਮੈਨੇਜਰ ਦਿਦਿਏਰ ਡੇਸਚੈਂਪਸ ਦੀ ਰਣਨੀਤੀ ਦੀ ਕੀਤੀ ਆਲੋਚਨਾ

IND vs ENG: ਜਿੱਤ ਤੋਂ ਬਾਅਦ ਸ਼ੁਭਮਨ ਗਿੱਲ ਨੇ ਵੱਡਾ ਖੁਲਾਸਾ ਕੀਤਾ, ਦੱਸਿਆ 2027 ਵਿਸ਼ਵ ਕੱਪ ਦਾ ਪਲਾਨ

IND vs ENG: ਜਿੱਤ ਤੋਂ ਬਾਅਦ ਸ਼ੁਭਮਨ ਗਿੱਲ ਨੇ ਵੱਡਾ ਖੁਲਾਸਾ ਕੀਤਾ, ਦੱਸਿਆ 2027 ਵਿਸ਼ਵ ਕੱਪ ਦਾ ਪਲਾਨ

ICC ਵਨਡੇ ਰੈਂਕਿੰਗ 'ਚ ਸਿਖਰ ਦੇ ਕਰੀਬ ਪੁੱਜੇ ਸ਼ੁਭਮਨ ਗਿੱਲ, ਭਾਰਤੀ ਖਿਡਾਰੀਆਂ ਦਾ ਜਲਵਾ ਬਰਕਰਾਰ

ICC ਵਨਡੇ ਰੈਂਕਿੰਗ 'ਚ ਸਿਖਰ ਦੇ ਕਰੀਬ ਪੁੱਜੇ ਸ਼ੁਭਮਨ ਗਿੱਲ, ਭਾਰਤੀ ਖਿਡਾਰੀਆਂ ਦਾ ਜਲਵਾ ਬਰਕਰਾਰ