ਅੱਜ ਬੁੱਧਵਾਰ ਨੂੰ ਕਾਰੋਬਾਰ ਦਰਮਿਆਨ ਸੈਂਸੈਕਸ ਅਤੇ ਨਿਫਟੀ ਵਿੱਚ ਗਿਰਾਵਟ ਨਾਲ ਕਾਰੋਬਾਰ ਹੁੰਦਾ ਦੇਖਿਆ ਗਿਆ। ਕੱਚੇ ਤੇਲ ਦੀਆਂ ਉੱਚ ਕੀਮਤਾਂ ਅਤੇ ਵਿਸ਼ਵਵਿਆਪੀ ਅਨਿਸ਼ਚਿਤਤਾਵਾਂ ਕਾਰਨ ਨਿਵੇਸ਼ਕਾਂ ਦੀ ਭਾਵਨਾ ਪ੍ਰਭਾਵਿਤ ਹੋਈ। ਬੀਐਸਈ ਸੈਂਸੈਕਸ 325.78 ਅੰਕ ਭਾਵ 0.42% ਡਿੱਗ ਕੇ 76,909.68 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਸੈਂਸੈਕਸ ਦੀਆਂ 9 ਕੰਪਨੀਆਂ ਵਿਚ ਵਾਧਾ ਤੇ 21 ਕੰਪਨੀਆਂ ਵਿਚ ਗਿਰਾਵਟ ਨਾਲ ਕਾਰੋਬਾਰ ਹੁੰਦਾ ਦੇਖਿਆ ਜਾ ਰਿਹਾ ਹੈ।
ਦੂਜੇ ਪਾਸੇ ਐਨਐਸਈ ਨਿਫਟੀ ਵੀ 76.60 ਅੰਕ 0.32% ਡਿੱਗ ਕੇ 24,078.30 ਦੇ ਪੱਧਰ 'ਤੇ ਬੰਦ ਹੋਇਆ ਹੈ।
ਅੱਜ ਦੀ ਕਮਜ਼ੋਰੀ ਵਿੱਚ ਨਿਵੇਸ਼ਕਾਂ ਨੂੰ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਅਤੇ BSE ਸੂਚੀਬੱਧ ਕੰਪਨੀਆਂ ਦਾ ਮਾਰਕੀਟ ਕੈਪ 488.67 ਲੱਖ ਕਰੋੜ ਰੁਪਏ ਤੱਕ ਡਿੱਗ ਗਿਆ।
ਸੈਂਸੈਕਸ ਦੀਆਂ 30 ਕੰਪਨੀਆਂ ਵਿੱਚੋਂ, ਪਾਵਰ ਗਰਿੱਡ, ਬਜਾਜ ਫਾਈਨੈਂਸ, ਲਾਰਸਨ ਐਂਡ ਟੂਬਰੋ,ਆਈਟੀਸੀ, ਹਿੰਦੁਸਤਾਨ ਯੁਨੀਲਿਵਰ, ਰਿਲਾਇੰਸ ਅਤੇ ਇੰਡੀਗੋ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ।
ਐਚਸੀਐਲ ਟੈਕ, ਈਟਰਨਲ, ਕੋਟਕ ਮਹਿੰਦਰਾ ਬੈਂਕ ਸਨ ਫਾਰਮਾ , ਟਾਈਟਨ ਅਤੇ ਟੀਸੀਐੱਸ ਲਾਭ ਲੈਣ ਵਾਲਿਆਂ ਵਿੱਚ ਸ਼ਾਮਲ ਸਨ।
ਏਸ਼ੀਆਈ ਬਾਜ਼ਾਰਾਂ ਵਿੱਚ, ਦੱਖਣੀ ਕੋਰੀਆ ਦੇ ਕੋਸਪੀ ਵਿੱਚ 5.59 ਪ੍ਰਤੀਸ਼ਤ ਦੀ ਗਿਰਾਵਟ ਆਈ। ਜਾਪਾਨ ਦਾ ਨਿੱਕੇਈ 225 ਅਤੇ ਚੀਨ ਦਾ ਐਸਐਸਈ ਕੰਪੋਜ਼ਿਟ ਵੀ ਹੇਠਾਂ ਕਾਰੋਬਾਰ ਕਰਦਾ ਰਿਹਾ, ਜਦੋਂ ਕਿ ਹਾਂਗ ਕਾਂਗ ਦੇ ਹੈਂਗ ਸੇਂਗ ਵਿੱਚ ਮਾਮੂਲੀ ਵਾਧਾ ਦਰਜ ਕੀਤਾ ਗਿਆ। ਮੰਗਲਵਾਰ ਨੂੰ ਅਮਰੀਕੀ ਬਾਜ਼ਾਰ ਹੇਠਾਂ ਬੰਦ ਹੋਏ। ਅੰਤਰਰਾਸ਼ਟਰੀ ਤੇਲ ਬੈਂਚਮਾਰਕ ਬ੍ਰੈਂਟ ਕੱਚੇ ਤੇਲ ਦੇ ਵਾਅਦੇ 0.67 ਪ੍ਰਤੀਸ਼ਤ ਵਧ ਕੇ $91.63 ਪ੍ਰਤੀ ਬੈਰਲ ਹੋ ਗਏ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਮੰਗਲਵਾਰ ਨੂੰ 1,651.53 ਕਰੋੜ ਰੁਪਏ ਦੇ ਸ਼ੇਅਰ ਖਰੀਦੇ। ਮੰਗਲਵਾਰ ਨੂੰ ਸੈਂਸੈਕਸ 492.70 ਅੰਕ ਡਿੱਗ ਕੇ ਅਤੇ ਨਿਫਟੀ 132.75 ਅੰਕ ਡਿੱਗ ਕੇ ਬੰਦ ਹੋਇਆ।