Friday, August 29, 2025
BREAKING
ਪੰਜਾਬ ਵਿੱਚ ਭਗਵੰਤ ਸਿੰਘ ਮਾਨ ਸਰਕਾਰ ਬਣਨ ਬਾਅਦ ਖੇਡਾਂ ਅਤੇ ਖਿਡਾਰੀਆਂ ਨੂੰ ਮਿਲਿਆ ਉਤਸ਼ਾਹ - ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਵਿਧਾਇਕ ਡਾ. ਚਰਨਜੀਤ ਸਿੰਘ ਵੱਲੋਂ ਚਮਕੌਰ ਸਾਹਿਬ ਦੇ ਖਰੜ ਸਬ ਡਵੀਜ਼ਨ ਅਧੀਨ ਪੈਂਦੇ ਪਿੰਡਾਂ ਦੇ ਵਿਕਾਸ ਕਾਰਜਾਂ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ ਟਰੰਪ ਪ੍ਰਸ਼ਾਸਨ ਪ੍ਰਵਾਸੀਆਂ 'ਤੇ ਕਰੇਗਾ ਇਕ ਹੋਰ ਕਾਰਵਾਈ, H1B ਤੇ ਗ੍ਰੀਨ ਕਾਰਡ ਪ੍ਰਕਿਰਿਆ 'ਚ ਹੋਵੇਗਾ ਬਦਲਾਅ ਰੂਸ ਨੇ ਕੀਵ 'ਚ ਡਰੋਨ ਅਤੇ ਮਿਜ਼ਾਈਲਾਂ ਨਾਲ ਕੀਤਾ ਵੱਡਾ ਹਮਲਾ ; 12 ਲੋਕਾਂ ਦੀ ਮੌਤ, 48 ਜ਼ਖਮੀ ਗਾਜ਼ਾ 'ਚ ਇਜ਼ਰਾਈਲੀ ਹਮਲਿਆਂ 'ਚ ਘੱਟੋ-ਘੱਟ 11 ਲੋਕਾਂ ਦੀ ਮੌਤ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ 12-12 ਫੁੱਟ ਚੜ੍ਹਿਆ ਪਾਣੀ, ਕਿਸ਼ਤੀਆਂ ਰਾਹੀਂ ਕੱਢੇ ਗਏ ਸ਼ਰਧਾਲੂ ‘ਏਕ ਦੀਵਾਨੇ ਕੀ ਦੀਵਾਨੀਅਤ’ ਨੂੰ ਲੈ ਕੇ ਬੋਲੀ ਸੋਨਮ ਬਾਜਵਾ, ਇਹ ਤਜਰਬਾ ਬਹੁਤ ਖਾਸ ਰਿਹਾ ਸਲਮਾਨ ਖਾਨ ਨੇ ਮਾਤਾ-ਪਿਤਾ ਨਾਲ ਮਨਾਈ ਗਣੇਸ਼ ਚਤੁਰਥੀ IPL 2026 ਦੀ ਨਿਲਾਮੀ ਤੋਂ ਪਹਿਲਾਂ ਸ਼ਮੀ ਨੇ ਕਿਹਾ, 'ਮੈਂ ਕਿਸੇ ਵੀ ਟੀਮ ਲਈ ਖੇਡਣ ਨੂੰ ਤਿਆਰ' ਰਿਲਾਇੰਸ ਪੁਰਸ਼ ਅੰਡਰ-19 ਆਲ ਇੰਡੀਆ ਇਨਵੀਟੇਸ਼ਨਲ ਟੂਰਨਾਮੈਂਟ ਸੀਜ਼ਨ-4 ਦਾ ਆਗਾਜ਼ 29 ਅਗਸਤ ਤੋਂ

ਪੰਜਾਬ

ਵਿਧਾਇਕ ਡਾ. ਚਰਨਜੀਤ ਸਿੰਘ ਵੱਲੋਂ ਚਮਕੌਰ ਸਾਹਿਬ ਦੇ ਖਰੜ ਸਬ ਡਵੀਜ਼ਨ ਅਧੀਨ ਪੈਂਦੇ ਪਿੰਡਾਂ ਦੇ ਵਿਕਾਸ ਕਾਰਜਾਂ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ

28 ਅਗਸਤ, 2025 07:16 PM

ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਪ੍ਰੀਤ ਪੱਤੀ) : ਅੱਜ ਜ਼ਿਲ੍ਹਾ ਪ੍ਰਸ਼ਾਸਨ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਿਧਾਇਕ ਡਾ. ਚਰਨਜੀਤ ਸਿੰਘ ਵੱਲੋਂ ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ਦੇ ਖਰੜ ਸਬ ਡਵੀਜ਼ਨ ’ਚ ਪੈਂਦੇ ਘੜੂੰਆਂ ਕਾਨੂੰਗੋਈ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਅਤੇ ਆਮ ਲੋਕਾਂ ਨੂੰ ਰੋਜ਼ਾਨਾ ਜੀਵਨ ਵਿੱਚ ਪੇਸ਼ ਆ ਰਾਹੀਆਂ ਮੁਸ਼ਕਿਲਾਂ ਦੇ ਨਿਪਟਾਰੇ ਲਈ ਮੀਟਿੰਗ ਕੀਤੀ ਗਈ ਅਤੇ ਮੀਟਿੰਗ ਵਿੱਚ ਸ਼ਾਮਲ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਉਨ੍ਹਾਂ ਦੇ ਹਲਕੇ ਨਾਲ ਸਬੰਧਤ ਕੰਮ ਮਿੱਥੇ ਸਮੇਂ ਅੰਦਰ ਮੁਕੰਮਲ ਕਰਨ ਦੀ ਹਦਾਇਤ ਕੀਤੀ ਗਈ।

ਵਿਧਾਇਕ ਡਾ. ਚਰਨਜੀਤ ਸਿੰਘ ਨੇ ਮੀਟਿੰਗ ’ਚ ਹਾਜ਼ਰ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅਨਮੋਲ ਸਿੰਘ ਧਾਲੀਵਾਲ ਨੂੰ ਘੜੂੰਆਂ ਦੇ ਮਾਸਟਰ ਪਲਾਨ, ਜਿਸ ਦੇ ਲਾਗੂ ਹੋਣ ਨਾਲ ਆਪਣੇ-ਆਪ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ, ਨੂੰ ਜਲਦ ਲਾਗੂ ਕਰਵਾਉਣ ਲਈ ਆਖਿਆ। ਉਨ੍ਹਾਂ ਨੇ ਸਤਲੁਜ ਯਮੁਨਾ ਲਿੰਕ ਨਹਿਰ ਦੇ ਮਲਿਕਪੁਰ ਨੇੜੇ ਸਥਿਤ ਪੁੱਲ ਜੋ ਕਿ ਬਹੁਤ ਤੰਗ ਹੈ ਅਤੇ ਜਿਸ ਦੀ ਹਾਲਤ ਵੀ ਖਸਤਾ ਹੋ ਚੁੱਕੀ ਹੈ, ਦੀ ਉਸਾਰੀ ਦਾ ਕੰਮ ਜਲਦ ਸ਼ੁਰੂ ਕਰਨ ਲਈ ਲੋਕ ਨਿਰਮਾਣ ਵਿਭਾਗ ਨੂੰ ਇਸ ਸਬੰਧੀ ਭੇਜੀ ਨਵੀਂ ਤਜ਼ਵੀਜ਼ ਜੋ ਕਿ ਅਜੇ ਤੱਕ ਲੰਬਿਤ ਹੈ, ਨੂੰ ਜਲਦ ਮਨਜੂਰ ਕਰਵਾਉਣ ਲਈ ਕਿਹਾ।
ਵਿਧਾਇਕ ਚਮਕੌਰ ਸਾਹਿਬ ਵੱਲੋਂ ਇਸ ਇਲਾਕੇ ’ਚ ਲੱਗਣ ਵਾਲੇ ਸੀਵੇਜ ਟ੍ਰੀਟਮੈਂਟ ਪਲਾਂਟਾਂ ਦੀ ਤਾਜ਼ਾ ਸਥਿਤੀ ਦਾ ਜਾਇਜ਼ਾ ਲੈਣ ’ਤੇ ਐਸ.ਡੀ.ਐਮ, ਖਰੜ ਦਿਵਿਆ ਪੀ ਨੇ ਦੱਸਿਆ ਕਿ ਘੜੂੰਆਂ ਵਿਖੇ ਲੱਗਣ ਵਾਲੇ ਐਸ ਟੀ ਪੀ ਲਈ ਲੋੜੀਂਦੀ 2 ਏਕੜ ਜ਼ਮੀਨ ਦੀ ਸ਼ਨਾਖ਼ਤ ਕਰ ਲਈ ਗਈ ਹੈ ਅਤੇ ਨਗਰ ਪੰਚਾਇਤ ਘੜੂੰਆਂ ਵੱਲੋਂ ਹੁਣ ਇਸ ਦੀ ਕਾਨੂੰਨੀ ਤੌਰ ’ਤੇ ਐਕੂਜੀਸ਼ਨ (ਅਧਿਗ੍ਰਹਿਣ) ਕਰਵਾਉਣ ਲਈ ਸਥਾਨਕ ਸਰਕਾਰ ਵਿਭਾਗ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਖੂਨੀ ਮਾਜਰਾ ਵਿਖੇ ਬਣਨ ਵਾਲੇ ਐਸ ਟੀ ਪੀ ਦੀ ਉਸਾਰੀ ਦਾ 60 ਫੀਸਦੀ ਕੰਮ ਹੋ ਚੁੱਕਾ ਹੈ ਅਤੇ ਬਾਕੀ ਦਾ ਕੰਮ ਜੁਲਾਈ 2026 ਦੇ ਆਸ ਪਾਸ ਪੂਰਾ ਕਰ ਲਿਆ ਜਾਵੇਗਾ।
ਵਿਧਾਇਕ ਡਾ. ਚਰਨਜੀਤ ਸਿੰਘ ਵੱਲੋਂ ਘੜੂੰਆਂ-ਮਾਛੀਪੁਰ ਰੋਡ ਦੇ ਪਾਣੀ ਖੜ੍ਹਨ ਦੇ ਮਾਮਲੇ ਦੇ ਸਥਾਈ ਤੌਰ ’ਤੇ ਹੱਲ ਬਾਰੇ ਪੁੱਛੇ ਜਾਣ ਤੇ ਲੋਕ ਨਿਰਮਾਣ ਵਿਭਾਗ ਅਤੇ ਡਰੇਨੇਜ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ 15 ਸਤੰਬਰ ਦੇ ਆਸ ਪਾਸ ਕੰਮ ਸ਼ਰੂ ਕੀਤਾ ਜਾਵੇਗਾ। ਹਲਕਾ ਵਿਧਾਇਕ ਵੱਲੋਂ ਨੇ ਪੀਰ ਸੁਹਾਣਾ ਅਤੇ ਤ੍ਰਿਪੜੀ ਵਿਖੇ ਸਟਰੀਟ ਲਾਇਟਾਂ, ਫਿਰਨੀਆਂ ਅਤੇ ਐਸ.ਵਾਈ.ਐਲ ਤੱਕ ਸਟੋਰਮ ਸੀਵਰ ਪਾਈਪ ਲਾਈਨ ਪਾਉਣ ਅਤੇ ਕੁਰਾਲੀ ਨੇੜੇ ਪੈਂਦੇ ਪਿੰਡਾਂ ਦੇ ਸਟੋਰਮ ਸੀਵਰ ਦੀ ਪਾਈਪ ਲਾਈਨ ਸੀਸਵਾਂ ਡਰੇਨ ਤੱਕ ਪਾਉਣ ਦੇ ਲੰਮ ਸਮੇਂ ਤੋਂ ਚਲਦਾ ਆ ਰਿਹਾ ਕੰਮ ਜਲਦ ਪੂਰਾ ਕਰਨ ਲਈ ਕਿਹਾ।
ਘੜੂੰਆਂ ਸਬ ਤਹਿਸੀਲ ਦਫ਼ਤਰ ਬਣਾਉਣ ਲਈ ਨਗਰ ਪੰਚਾਇਤ ਵੱਲੋਂ ਦਿੱਤੀ 5 ਕਨਾਲ ਜ਼ਮੀਨ ’ਤੇ ਉਸਾਰੀ ਲਈ ਲੋੜੀਂਦੇ ਫ਼ੰਡ ਮਾਲ ਤੇ ਮੁੜ ਵਸੇਬਾ ਵਿਭਾਗ ਪਾਸੋਂ ਤੁਰੰਤ ਮੰਗਣ ਦੀ ਹਦਾਇਤ ਕਰਦਿਆਂ, ਵਿਧਾਇਕ ਨੇ ਕਿਹਾ ਕਿ ਪੁਲਿਸ ਸਟੇਸ਼ਨ ਲਈ ਵੀ ਜਗ੍ਹਾ ਦਾ ਪ੍ਰਬੰਧ ਕੀਤਾ ਜਾਵੇ। ਇਸੇ ਤਰ੍ਹਾਂ ਘੜੂੰਆਂ ’ਚ ਅਨਾਜ ਮੰਡੀ/ਖਰੀਦ ਕੇਂਦਰ ਬਣਾਉਣ ਲਈ ਸਕਰੂਲਾਪੁਰ ’ਚ ਸਥਿਤ ਜ਼ਮੀਨ ਦਾ ਕੇਸ ਮੰਡੀ ਬੋਰਡ ਨੂੰ ਭਿਜਵਾਉਣ ਲਈ ਆਖਿਆ।
ਘੜੂੰਆਂ ਵਿਖੇ ਪਾਂਡਵਾਂ ਨਾਲ ਜੁੜਦੀ ਇਤਿਹਾਸਕਤਾ ਦੇ ਮੱਦੇਨਜ਼ਰ ਉਨ੍ਹਾਂ ਨੇ ਪਿੰਡ ’ਚ ਸਥਿਤ ਤਲਾਬ ਨੂੰ ਸੈਰ-ਸਪਾਟਾ ਮੰਤਵ ਨਾਲ ਉਭਾਰਨ ਲਈ ਇਸ ਦੇ ਸੁੰਦਰੀਕਰਣ ਦੀ ਤਜ਼ਵੀਜ਼ ਸਬੰਧੀ ਸੈਰ ਸਪਾਟਾ ਅਤੇ ਸਭਿਅਚਾਰਕ ਮਾਮਲੇ ਵਿਭਾਗ ਨਾਲ ਤਾਲਮੇਲ ਕਰਦੇ ਹੋਏ ਇਸ ਜਗ੍ਹਾ ਉੱਪਰ, ਸੈਰਗਾਹ, ਟਾਇਲਟ ਬਲਾਕ, ਪਾਰਕਿੰਗ ਏਰੀਆ ਅਤੇ ਬੂਟੇ ਲਗਾਉਣ ਲਈ ਵੀ ਆਖਿਆ।
ਉਨ੍ਹਾਂ ਇਸ ਮੌਕੇ ਘੜੂੰਆਂ ਦੇ ਮੁਢਲੇ ਸਿਹਤ ਕੇਂਦਰ ਨੂੰ ਅਪਗ੍ਰੇਡ ਕਰਕੇ 50 ਬਿਸਤਰਿਆਂ ਦੇ ਹਸਪਤਾਲ ’ਚ ਤਬਦੀਲ ਕਰਨ ਦੀ ਤਜ਼ਵੀਜ਼ ਸਬੰਧੀ ਲੋੜੀਂਦੇ ਕਾਰਜ ਜਲਦ ਪੂਰੇ ਕਰਨ ਲਈ ਆਖਿਆ ਤਾਂ ਜੋ ਇਲਾਕੇ ’ਚ ਸਿਹਤ ਸਹੂਲਤਾਂ ਦਾ ਲਾਭ ਜਲਦ ਮਿਲ ਸਕੇ।
ਇਸ ਤੋਂ ਇਲਾਵਾ ਆਈ.ਟੀ.ਆਈ ਤ੍ਰਿਪੜੀ ਦੀ ਨਵੀਂ ਇਮਾਰਤ ਦੇ ਮੁਕੰਮਲ ਹੋਣ ’ਚ ਦੇਰੀ ਦਾ ਨੋਟਿਸ ਲੈਂਦਿਆਂ ਉਨ੍ਹਾਂ ਨੇ ਲੋਕ ਨਿਰਮਾਣ ਵਿਭਾਗ ਨੂੰ ਇਸ ਲਈ ਲੋੜੀਂਦੇ ਹੋਰ ਰਿਵਾਇਜ਼ਡ ਫੰਡ ਤੁਰੰਤ ਮੰਗ ਕੇ, ਇਸ ਨੂੰ ਮੁਕੰਮਲ ਕਰਨ ਲਈ ਆਖਿਆ। ਇਸੇ ਤਰ੍ਹਾਂ ਰੋੜਾ ਪਿੰਡ ਅਤੇ ਬਜਹੇੜੀ ਦੇ ਸੜਕਾਂ ਤੇ ਖੜ੍ਹਦੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਪਾਈਪ ਪਾਉਣ ਅਤੇ ਟ੍ਰੀਟਮੈਂਟ ਪਲਾਂਟ ਦੇ ਕੰਮ ਸਬੰਧੀ ਬੀ.ਡੀ.ਪੀ. ਓ ਖਰੜ ਵੱਲੋਂ ਦੱਸਿਆ ਗਿਆ ਕਿ ਗਰਾਮ ਪੰਚਾਇਤ ਬਜਹੇੜੀ ਨੂੰ 15.50 ਲੱਖ ਰੁਪਏ ਦੀ ਰਾਸ਼ੀ ਡੀ.ਐਮ.ਐਫ ਫੰਡ ਵਿੱਚੋ ਪਾਣੀ ਦੀ ਨਿਕਾਸੀ ਨੂੰ ਹੱਲ ਕਰਨ ਲਈ ਪ੍ਰਾਪਤ ਹੋ ਚੁਕੀ ਹੈ। ਛੱਪੜਾ ਦੀ ਪੁਟਾਈ ਆਦਿ ਲਈ ਕੰਮ ਪ੍ਰਗਤੀ ਅਧੀਨ ਹੈ ਅਤੇ ਕੰਮ ਨੂੰ ਜਲਦੀ ਮੁਕੰਮਲ ਕਰ ਦਿੱਤਾ ਜਾਵੇਗਾ। ਇਸ ਤੋ ਇਲਾਵਾ ਗਰਾਮ ਪੰਚਾਇਤ ਰੋੜਾ ਨੂੰ ਪੰਚਾਇਤ ਸੰਮਤੀ ਵੱਲੋ ਪਾਣੀ ਦੇ ਨਿਕਾਸ ਨੂੰ ਹੱਲ ਕਰਨ ਲਈ 5 ਲੱਖ ਰੁਪਏ ਅਤੇ ਐਮ.ਐਲ.ਏ ਵੱਲੋ ਰੰਗਲਾ ਪੰਜਾਬ ਸਕੀਮ ਅਧੀਨ 13 ਲੱਖ ਰੁਪਏ ਦੀ ਗਰਾਂਟ ਸੈਕਸ਼ਨ ਹੋ ਚੁਕੀ ਹੈ। ਗਰਾਮ ਪੰਚਾਇਤ ਨੂੰ ਰਾਸ਼ੀ ਪ੍ਰਾਪਤ ਹੋਣ ਉਪਰੰਤ ਕੰਮ ਮੁਕੰਮਲ ਕਰਵਾ ਦਿੱਤਾ ਜਾਵੇਗਾ।

ਉਨ੍ਹਾਂ ਵੱਲੋਂ ਗਰਾਮ ਪੰਚਾਇਤ ਧੜਾਕ ਅਤੇ ਬਾਸੀਆ ਹੈਡ ਵਿਚਾਲੇ ਪੁੱਲ ਦੀ ਘੱਟ ਚੌੜਾਈ ਸਬੰਧੀ ਬੀ.ਡੀ.ਪੀ. ਓ. ਖਰੜ ਨੂੰ ਉਪ ਮੰਡਲ ਮੈਜਿਸਟਰੇਟ ਨਾਲ ਤਾਲਮੇਲ ਕਰਕੇ ਕੰਮ ਜਲਦ ਮੁੰਕਮਲ ਕਰਨ ਲਈ ਕਿਹਾ। ਵਿਧਾਇਕ ਵੱਲੋਂ
ਗਰਾਮ ਪੰਚਾਇਤ ਰੁੜਕੀ ਪੁਖਤਾ ਵਿਖੇ ਨਿੱਜੀ ਪ੍ਰੋਪਰਟੀ ਵਿੱਚ ਜੋ ਬੈਂਚ ਪਏ ਹਨ, ਉਨ੍ਹਾਂ ਨੂੰ ਗਰਾਮ ਪੰਚਾਇਤ ਰੁੜਕੀ ਪੁਖਤਾ ਦੀ ਖਾਲੀ ਪਈ ਪੰਚਾਇਤੀ ਜਮੀਨ ਜੋ ਕਿ ਤਕਰੀਬਨ 17 ਏਕੜ ਖਾਲੀ ਪਈ ਹੈ, ਵਿੱਚ ਰਖਵਾਉਣ ਸਬੰਧੀ ਕਾਰਵਾਈ ਤੁਰੰਤ ਮੁਕੰਮਲ ਕਰਨ ਲਈ ਕਿਹਾ। ਉਨ੍ਹਾਂ ਨੇ ਪਿੰਡ ਰੁੜਕੀ ਪੁਖਤਾ, ਭਾਗੋਮਾਜਰਾ ਦੀਆਂ ਸੜਕਾਂ ਦੀ ਜਲਦ ਮੁਰੰਮਤ ਕਰਨ ਲਈ ਕਿਹਾ। ਉਨ੍ਹਾਂ ਨੇ ਸਮਾਰਟ ਰਾਸ਼ਨ ਕਾਰਡ ਧਾਰਕਾਂ ਦੀ ਈ ਕੇ ਵਾਈ ਸੀ ਪ੍ਰਕਿਰਿਆ ਦਾ ਕੰਮ ਜਲਦ ਮੁਕੰਮਲ ਕਰਾਉਣ ਲਈ ਵੀ ਆਖਿਆ। ਹਰਸਿਮਰਤ ਸਿੰਘ ਡੀ.ਐਸ.ਪੀ. ਹੈਡ ਕੁਆਰਟਰ ਨੂੰ ਪੰਜਾਬ ਸਰਕਾਰ ਵੱਲੋਂ ਚਲਾਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੂਰੀ ਤਨਦੇਹੀ ਨਾਲ ਕੰਮ ਕਰਨ ਅਤੇ ਇਲਾਕੇ ’ਚ ਸਥਿਤ ਵਿਦਿਅਕ ਸੰਸਥਾਂਵਾਂ ਦੇ ਵਿਦਿਆਰਥੀਆਂ ਨੂੰ ਨਸ਼ਿਆਂ ਦੀ ਅਲਾਮਤ ਤੋਂ ਬਚਾਉਣ ਲਈ ਜਾਗਰੂਕਤਾ ਮੁਹਿੰਮ ਚਲਾਉਣ ਲਈ ਅਤੇ ਘੜੂੰਆਂ ਯੂਨੀਵਰਸਿਟੀ ਨੇੜੇ ਗਸ਼ਤ ਵਧਾਉਣ ਲਈ ਵੀ ਆਖਿਆ। ਇਸ ਸਬੰਧ ਵਿੱਚ ਡੀ.ਐਸ.ਪੀ. ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਸ਼ਰੂ ਕੀਤੀ ਗਈ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ਿਆਂ ਉਪਰ ਕਾਫੀ ਹੱਦ ਤੱਕ ਠੱਲ ਪਾਈ ਜਾ ਚੁੱਕੀ ਹੈ। ਨਸ਼ੇ ਵੇਚਣ ਵਾਲੇ 22 ਨਸ਼ਾਂ ਤਸਕਰਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਚੁੱਕਾ ਹੈ।
ਮੀਟਿੰਗ ਦੇ ਅੰਤ ਵਿੱਚ ਵਿਧਾਇਕ ਡਾ. ਚਰਨਜੀਤ ਸਿੰਘ ਵੱਲੋਂ ਵੱਖ-ਵੱਖ ਵਿਭਾਗਾ ਦੇ ਅਧਿਕਾਰੀਆਂ ਨੂੰ ਲੰਬਿਤ ਪਏ ਕੰਮ ਪਹਿਲ ਦੇ ਆਧਾਰ ’ਤੇ ਜਲਦ ਨਿਪਟਾਉਣ ਦੀ ਹਦਾਇਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸੌਪੇਂ ਗਏ ਕੰਮ ਮਿਥੇ ਸਮੇਂ ਵਿੱਚ ਕੀਤੇ ਜਾਣ ਨੂੰ ਤਰਜੀਹ ਦਿੱਤੀ ਜਾਵੇ ਅਤੇ ਜੇਕਰ ਕੋਈ ਮੁਸ਼ਿਕਲ ਪੇਸ਼ ਆਉਂਦੀ ਹੈ ਤਾਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ। ਉਨ੍ਹਾਂ ਨੇ ਕਿਹਾ ਕਿ ਕੰਮ ਨਾ ਮੁਕੰਮਲ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਢੁੱਕਵੀਂ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ ਵੱਲੋਂ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਪਹਿਲ ਦੇ ਅਧਾਰ ਤੇ ਕੀਤੇ ਜਾਣ ਵਾਲੇ ਜ਼ਰੂਰੀ ਕੰਮਾਂ ਲਈ ਜੇਕਰ ਕੋਈ ਨਵੀਂ ਤਜਵੀਜ਼ ਹੈ ਤਾਂ ਨਿੱਜੀ ਤੌਰ ਤੇ ਦੌਰਾ ਕਰਕੇ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇ।
ਮੀਟਿੰਗ ’ਚ ਐਸ.ਡੀ.ਐਮ. ਖਰੜ, ਦਿਵਿਆ ਪੀ, ਡੀ.ਡੀ.ਪੀ.ਓ ਪਰਮਵੀਰ ਕੌਰ, ਜ਼ਿਲ੍ਹਾ ਮੰਡੀ ਅਫਸਰ, ਸੁਰਿੰਦਰਪਾਲ, ਤਹਿਸੀਲਦਾਰ, ਖਰੜ, ਗੁਰਵਿੰਦਰ ਕੌਰ ਅਤੇ ਵੱਖ-ਵੱਖ ਵਿਭਾਗਾਂ ਦੇ ਹੋਰ ਅਧਿਕਾਰੀ ਮੌਜੂਦ ਸਨ।

Have something to say? Post your comment

ਅਤੇ ਪੰਜਾਬ ਖਬਰਾਂ

ਪੰਜਾਬ ਵਿੱਚ ਭਗਵੰਤ ਸਿੰਘ ਮਾਨ ਸਰਕਾਰ ਬਣਨ ਬਾਅਦ ਖੇਡਾਂ ਅਤੇ ਖਿਡਾਰੀਆਂ ਨੂੰ ਮਿਲਿਆ ਉਤਸ਼ਾਹ - ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ

ਪੰਜਾਬ ਵਿੱਚ ਭਗਵੰਤ ਸਿੰਘ ਮਾਨ ਸਰਕਾਰ ਬਣਨ ਬਾਅਦ ਖੇਡਾਂ ਅਤੇ ਖਿਡਾਰੀਆਂ ਨੂੰ ਮਿਲਿਆ ਉਤਸ਼ਾਹ - ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ

MLA ਗੁਰਦੀਪ ਰੰਧਾਵਾ ਤੇ ਸ਼ਮਸ਼ੇਰ ਸਿੰਘ ਨੇ ਖੁਦ ਹੈਲੀਕਾਪਟਰ ਰਾਹੀਂ ਹੜ੍ਹ ਪ੍ਰਭਾਵਿਤ ਪਿੰਡਾਂ ਤੱਕ ਪਹੁੰਚਾਈ ਰਾਹਤ ਸਮੱਗਰੀ

MLA ਗੁਰਦੀਪ ਰੰਧਾਵਾ ਤੇ ਸ਼ਮਸ਼ੇਰ ਸਿੰਘ ਨੇ ਖੁਦ ਹੈਲੀਕਾਪਟਰ ਰਾਹੀਂ ਹੜ੍ਹ ਪ੍ਰਭਾਵਿਤ ਪਿੰਡਾਂ ਤੱਕ ਪਹੁੰਚਾਈ ਰਾਹਤ ਸਮੱਗਰੀ

ਪੰਜਾਬ ਸਰਕਾਰ ਦਾ ਵੱਡਾ ਕਦਮ, ਜਲੰਧਰ ਵਿਚ ਤਾਇਨਾਤ ਕੀਤਾ ਗਿਆ...

ਪੰਜਾਬ ਸਰਕਾਰ ਦਾ ਵੱਡਾ ਕਦਮ, ਜਲੰਧਰ ਵਿਚ ਤਾਇਨਾਤ ਕੀਤਾ ਗਿਆ...

ਅੰਮ੍ਰਿਤਸਰ ਪ੍ਰਸ਼ਾਸਨ ਨੇ ਰਾਹਤ ਕੈਂਪਾਂ ਲਈ ਹੈਲਪ ਲਾਈਨ ਨੰਬਰ ਕੀਤੇ ਜਾਰੀ

ਅੰਮ੍ਰਿਤਸਰ ਪ੍ਰਸ਼ਾਸਨ ਨੇ ਰਾਹਤ ਕੈਂਪਾਂ ਲਈ ਹੈਲਪ ਲਾਈਨ ਨੰਬਰ ਕੀਤੇ ਜਾਰੀ

ਹੜ੍ਹਾਂ ਦੀ ਮਾਰ ਹੇਠ ਆਏ ਲੋਕਾਂ ਲਈ ਰਾਜਾ ਵੜਿੰਗ ਵੱਲੋਂ ਸਮੁੱਚੀ ਕਾਂਗਰਸ ਨੂੰ ਮਦਦ ਦੀ ਅਪੀਲ

ਹੜ੍ਹਾਂ ਦੀ ਮਾਰ ਹੇਠ ਆਏ ਲੋਕਾਂ ਲਈ ਰਾਜਾ ਵੜਿੰਗ ਵੱਲੋਂ ਸਮੁੱਚੀ ਕਾਂਗਰਸ ਨੂੰ ਮਦਦ ਦੀ ਅਪੀਲ

ਰਾਸ਼ਟਰੀ ਲੋਕ ਅਦਾਲਤ 13 ਸਤੰਬਰ ਨੂੰ

ਰਾਸ਼ਟਰੀ ਲੋਕ ਅਦਾਲਤ 13 ਸਤੰਬਰ ਨੂੰ

ਹੜ੍ਹਾਂ ਵਿਚਾਲੇ ਹਰਿਆਣਾ ਨੇ ਪੰਜਾਬ ਵਲ ਵਧਾਇਆ ਮਦਦ ਦਾ ਹੱਥ, ਨਾਇਬ ਸੈਣੀ ਨੇ CM ਮਾਨ ਨੂੰ ਲਿਖੀ ਚਿੱਠੀ

ਹੜ੍ਹਾਂ ਵਿਚਾਲੇ ਹਰਿਆਣਾ ਨੇ ਪੰਜਾਬ ਵਲ ਵਧਾਇਆ ਮਦਦ ਦਾ ਹੱਥ, ਨਾਇਬ ਸੈਣੀ ਨੇ CM ਮਾਨ ਨੂੰ ਲਿਖੀ ਚਿੱਠੀ

ਪੰਜਾਬ 'ਚ ਬਣੇ ਮੌਜੂਦਾ ਹਾਲਾਤ ਨੂੰ ਦੇਖਦਿਆਂ ਭਾਜਪਾ ਦਾ ਵੱਡਾ ਫ਼ੈਸਲਾ

ਪੰਜਾਬ 'ਚ ਬਣੇ ਮੌਜੂਦਾ ਹਾਲਾਤ ਨੂੰ ਦੇਖਦਿਆਂ ਭਾਜਪਾ ਦਾ ਵੱਡਾ ਫ਼ੈਸਲਾ

ਪੰਜਾਬ 'ਚ ਹੜ੍ਹ ਦੇ ਸਮੇਂ ਟ੍ਰੋਲ ਹੋਏ ਸੰਸਦ ਮੈਂਬਰ ਭੱਜੀ, ਸੋਸ਼ਲ ਮੀਡੀਆ 'ਤੇ ਦਿੱਤਾ ਜਵਾਬ

ਪੰਜਾਬ 'ਚ ਹੜ੍ਹ ਦੇ ਸਮੇਂ ਟ੍ਰੋਲ ਹੋਏ ਸੰਸਦ ਮੈਂਬਰ ਭੱਜੀ, ਸੋਸ਼ਲ ਮੀਡੀਆ 'ਤੇ ਦਿੱਤਾ ਜਵਾਬ

ਮਜੀਠੀਆ ਦੀ ਨਿਆਇਕ ਹਿਰਾਸਤ ਨੂੰ ਲੈ ਕੇ ਮੋਹਾਲੀ ਅਦਾਲਤ ਨੇ ਸੁਣਾਇਆ ਅਹਿਮ ਫ਼ੈਸਲਾ

ਮਜੀਠੀਆ ਦੀ ਨਿਆਇਕ ਹਿਰਾਸਤ ਨੂੰ ਲੈ ਕੇ ਮੋਹਾਲੀ ਅਦਾਲਤ ਨੇ ਸੁਣਾਇਆ ਅਹਿਮ ਫ਼ੈਸਲਾ