Friday, September 11, 2026
BREAKING
ਵਿਦੇਸ਼ੀ ਫੁੱਲਾਂ ਨਾਲ ਸਜਿਆ ਸ੍ਰੀ ਹਰਿਮੰਦਰ ਸਾਹਿਬ, ਤਸਵੀਰਾਂ 'ਚ ਵੇਖੋ ਅਲੌਕਿਕ ਨਜ਼ਾਰਾ ਪੰਜਾਬ 'ਚ ਹੋ ਜਾਣਾ ਸੀ ਵੱਡਾ ਵਾਕਾ, ਟਾਰਗੇਟ ਕਿਲਿੰਗ ਦੀ ਵੱਡੀ ਸਾਜ਼ਿਸ਼ ਫੇਲ, ਹਥਿਆਰਾਂ ਸਣੇ 2 ਗ੍ਰਿਫ਼ਤਾਰ ਐੱਸ. ਆਈ. ਟੀ. ਅੱਗੇ ਪੇਸ਼ ਨਹੀਂ ਹੋਏ ਸੁਖਬੀਰ ਸਿੰਘ ਬਾਦਲ 100 ਅਰਬ ਡਾਲਰ ਤੱਕ ਪੁੱਜੇਗਾ ਭਾਰਤ-ਰੂਸ ਦਾ ਵਪਾਰ ! BRICS ਤੋਂ ਪਹਿਲਾਂ ਮਿਲੇ PM ਮੋਦੀ ਤੇ ਪੁਤਿਨ 9/11 ਹਮਲੇ ਦੀ 25ਵੀਂ ਵਰ੍ਹੇਗੰਢ: ਨਿਊਯਾਰਕ ਦੇ ਆਸਮਾਨ 'ਚ 2,977 ਡਰੋਨਾਂ ਨੇ ਬਣਾਏ 'ਟਵਿਨ ਟਾਵਰ' ਅਮਰੀਕਾ ਨਾਲ ਜੰਗ ਵਿਚਾਲੇ ਇਰਾਨੀ ਰਾਸ਼ਟਰਪਤੀ ਪਹੁੰਚੇ ਭਾਰਤ ! BRICS 'ਚ ਲੈਣਗੇ ਹਿੱਸਾ ਪੰਜਾਬ 'ਚ ਨਸ਼ਿਆਂ ਖ਼ਿਲਾਫ਼ ਭਾਜਪਾ ਦਾ ਵੱਡਾ ਐਕਸ਼ਨ, 18 ਸਤੰਬਰ ਤੋਂ 4 ਵੱਡੀਆਂ ਯਾਤਰਾਵਾਂ ਦਾ ਐਲਾਨ 12 ਕਿੱਲੋ ਤੋਂ ਵੱਧ ਹੈਰੋਇਨ ਸਮੇਤ ਤਰਨਤਾਰਨ ਦੇ 2 ਨੌਜਵਾਨ ਕਾਬੂ ਫੈਸਲਾਬਾਦ ਏਅਰਪੋਰਟ 'ਤੇ ਰੋਕੇ ਗਏ 104 ਸ਼ਰਧਾਲੂ, ਪਾਕਿ ਤੋਂ ਗੁਰਧਾਮਾਂ ਦੇ ਦਰਸ਼ਨਾਂ ਲਈ ਆ ਰਹੇ ਸਨ ਭਾਰਤ ਅਮਰੀਕਾ ਸਰਕਾਰ ਵੱਲੋਂ ਪੋਸਟਰ ’ਚ ਪੰਜਾਬੀ ਸਿੱਖਾਂ ਨੂੰ ਨਿਸ਼ਾਨਾ ਬਣਾਉਣਾ ਮੰਦਭਾਗਾ: ਐਡਵੋਕੇਟ ਧਾਮੀ

ਪੰਜਾਬ

ਵਿਦੇਸ਼ੀ ਫੁੱਲਾਂ ਨਾਲ ਸਜਿਆ ਸ੍ਰੀ ਹਰਿਮੰਦਰ ਸਾਹਿਬ, ਤਸਵੀਰਾਂ 'ਚ ਵੇਖੋ ਅਲੌਕਿਕ ਨਜ਼ਾਰਾ

11 ਸਤੰਬਰ, 2026 07:01 PM

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੀ ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮੁੱਚੀ ਮਾਨਵਤਾ ਨੂੰ ਇਕ ਅਕਾਲ ਪੁਰਖ ਨਾਲ ਜੋੜਨ ਵਾਲੇ ਸਰਬਸਾਂਝੇ ਅਤੇ ਪਾਵਨ ਗ੍ਰੰਥ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਗੁਰੂ ਸਾਹਿਬਾਨ ਤੋਂ ਇਲਾਵਾ ਵੱਖ-ਵੱਖ ਧਰਮਾਂ, ਵਰਗਾਂ ਨਾਲ ਸਬੰਧਤ ਭਗਤਾਂ ਦੀ ਬਾਣੀ ਦਰਜ ਹੈ, ਜੋ ਮਨੁੱਖ ਨੂੰ ਵੰਡੀਆਂ ਤੋਂ ਉੱਪਰ ਉੱਠ ਕੇ ਸਾਂਝੀਵਾਲਤਾ ਅਤੇ ਭਾਈਚਾਰਕ ਸਦਭਾਵਨਾ ਨਾਲ ਜੀਵਨ ਬਤੀਤ ਕਰਨ ਦੀ ਪ੍ਰੇਰਣਾ ਦਿੰਦੀ ਹੈ।

ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਮਨੁੱਖ ਨੂੰ ਕਰਤਾ ਪੁਰਖ ਨਾਲ ਜੋੜਨ ਦੇ ਨਾਲ-ਨਾਲ ਸੱਚ, ਨਿਮਰਤਾ, ਸੇਵਾ, ਦਇਆ ਅਤੇ ਪਰਉਪਕਾਰ ਵਰਗੇ ਮਨੁੱਖੀ ਗੁਣਾਂ ਨੂੰ ਜੀਵਨ ਦਾ ਹਿੱਸਾ ਬਣਾਉਣ ਦੀ ਸੇਧ ਦਿੰਦੀ ਹੈ। ਗੁਰਬਾਣੀ ਦੀ ਵਿਚਾਰਧਾਰਾ ਕੇਵਲ ਅਧਿਆਤਮਕ ਜੀਵਨ ਲਈ ਹੀ ਨਹੀਂ, ਸਗੋਂ ਸਮਾਜਿਕ ਜੀਵਨ ਨੂੰ ਵੀ ਸੁਚੱਜਾ, ਨੈਤਿਕ ਅਤੇ ਆਦਰਸ਼ ਬਣਾਉਣ ਲਈ ਪੂਰਨ ਮਾਰਗਦਰਸ਼ਨ ਪ੍ਰਦਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਮਨੁੱਖ ਗੁਰਬਾਣੀ ਦੇ ਸਿਧਾਂਤਾਂ ਨੂੰ ਆਪਣੇ ਜੀਵਨ ਵਿੱਚ ਅਮਲ ਦਾ ਹਿੱਸਾ ਬਣਾਏ ਤਾਂ ਸਮਾਜ ਵਿੱਚੋਂ ਨਫ਼ਰਤ, ਵਿਤਕਰੇ ਅਤੇ ਵੈਰ-ਵਿਰੋਧ ਨੂੰ ਦੂਰ ਕਰਕੇ ਸਾਂਝ ਅਤੇ ਸਦਭਾਵਨਾ ਵਾਲਾ ਮਾਹੌਲ ਸਿਰਜਿਆ ਜਾ ਸਕਦਾ ਹੈ। ਉਨ੍ਹਾਂ ਸੰਗਤਾਂ ਨੂੰ ਗੁਰਬਾਣੀ ਨਾਲ ਜੁੜ ਕੇ ਆਪਣੀਆਂ ਜੀਵਨ ਦੀ ਸੇਧਾਂ ਨਿਰਧਾਰਤ ਕਰਨ, ਨੌਜਵਾਨ ਪੀੜ੍ਹੀ ਨੂੰ ਗੁਰਮਤਿ ਨਾਲ ਜੋੜਨ ਅਤੇ ਖੰਡੇ ਦੀ ਪਾਹੁਲ ਛਕ ਕੇ ਬਾਣੀ ਤੇ ਬਾਣੇ ਦੇ ਧਾਰਨੀ ਬਣਨ ਦੀ ਪ੍ਰੇਰਣਾ ਵੀ ਦਿਤੀ।

ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਸਜੇਗਾ ਨਗਰ ਕੀਰਤਨ
ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਹਰ ਸਾਲ ਦੀ ਤਰ੍ਹਾਂ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧ ਵਿਚ ਵੱਖ-ਵੱਖ ਸਮਾਗਮ ਕੀਤੇ ਜਾਣਗੇ। ਸ਼੍ਰੋਮਣੀ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਪਹਿਲੇ ਪ੍ਰਕਾਸ਼ ਪੁਰਬ ਮੌਕੇ 12 ਸਤੰਬਰ ਨੂੰ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੱਕ ਖਾਲਸਈ ਜਾਹੋ-ਜਲਾਲ ਨਾਲ ਨਗਰ ਕੀਰਤਨ ਸਜਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮੁਬਾਰਕ ਮੌਕੇ ’ਤੇ ਸ਼੍ਰੋਮਣੀ ਕਮੇਟੀ ਪ੍ਰਧਾਨ, ਸਿੰਘ ਸਾਹਿਬਾਨ, ਸ਼੍ਰੋਮਣੀ ਕਮੇਟੀ ਮੈਂਬਰਾਨ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਸਮੇਤ ਸੰਗਤਾਂ ਹਾਜ਼ਰੀ ਭਰਨਗੀਆਂ।

ਉਨ੍ਹਾਂ ਦੱਸਿਆ ਕਿ ਪਹਿਲੇ ਪ੍ਰਕਾਸ਼ ਦਿਹਾੜੇ ਸਬੰਧੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਦੀਵਾਨ ਸਜਣਗੇ, ਜਿਸ ਵਿਚ ਰਾਗੀ, ਢਾਡੀ, ਕਵੀਸ਼ਰ ਤੇ ਪ੍ਰਚਾਰਕ ਸੰਗਤਾਂ ਨੂੰ ਗੁਰਬਾਣੀ ਤੇ ਇਤਿਹਾਸ ਨਾਲ ਜੋੜਨਗੇ। ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟੱਲ ਰਾਇ ਸਾਹਿਬ ਵਿਖੇ ਜਲੌ ਵੀ ਸਜਣਗੇ। ਇਸੇ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੰਜ ਦੇਸ਼ਾਂ ਤੋਂ ਆਏ 120 ਟਨ ਦੇ ਕਰੀਬ ਵੱਖ ਵੱਖ ਕਿਸਮਾਂ ਦੇ ਫੁੱਲਾਂ ਦੀ ਸਜਾਵਟ ਵੀ ਕੀਤੀ ਗਈ ਹੈ ਅਤੇ ਖੂਬਸੂਰਤ ਦੀਪਮਾਲਾ ਵੀ ਸੰਗਤ ਲਈ ਵਿਸ਼ੇਸ਼ ਤੌਰ ’ਤੇ ਖਿੱਚ ਦਾ ਕੇਂਦਰ ਹੋਵੇਗੀ।

Have something to say? Post your comment

ਅਤੇ ਪੰਜਾਬ ਖਬਰਾਂ

ਪੰਜਾਬ 'ਚ ਹੋ ਜਾਣਾ ਸੀ ਵੱਡਾ ਵਾਕਾ, ਟਾਰਗੇਟ ਕਿਲਿੰਗ ਦੀ ਵੱਡੀ ਸਾਜ਼ਿਸ਼ ਫੇਲ, ਹਥਿਆਰਾਂ ਸਣੇ 2 ਗ੍ਰਿਫ਼ਤਾਰ

ਪੰਜਾਬ 'ਚ ਹੋ ਜਾਣਾ ਸੀ ਵੱਡਾ ਵਾਕਾ, ਟਾਰਗੇਟ ਕਿਲਿੰਗ ਦੀ ਵੱਡੀ ਸਾਜ਼ਿਸ਼ ਫੇਲ, ਹਥਿਆਰਾਂ ਸਣੇ 2 ਗ੍ਰਿਫ਼ਤਾਰ

ਐੱਸ. ਆਈ. ਟੀ. ਅੱਗੇ ਪੇਸ਼ ਨਹੀਂ ਹੋਏ ਸੁਖਬੀਰ ਸਿੰਘ ਬਾਦਲ

ਐੱਸ. ਆਈ. ਟੀ. ਅੱਗੇ ਪੇਸ਼ ਨਹੀਂ ਹੋਏ ਸੁਖਬੀਰ ਸਿੰਘ ਬਾਦਲ

ਪੰਜਾਬ 'ਚ ਨਸ਼ਿਆਂ ਖ਼ਿਲਾਫ਼ ਭਾਜਪਾ ਦਾ ਵੱਡਾ ਐਕਸ਼ਨ, 18 ਸਤੰਬਰ ਤੋਂ 4 ਵੱਡੀਆਂ ਯਾਤਰਾਵਾਂ ਦਾ ਐਲਾਨ

ਪੰਜਾਬ 'ਚ ਨਸ਼ਿਆਂ ਖ਼ਿਲਾਫ਼ ਭਾਜਪਾ ਦਾ ਵੱਡਾ ਐਕਸ਼ਨ, 18 ਸਤੰਬਰ ਤੋਂ 4 ਵੱਡੀਆਂ ਯਾਤਰਾਵਾਂ ਦਾ ਐਲਾਨ

12 ਕਿੱਲੋ ਤੋਂ ਵੱਧ ਹੈਰੋਇਨ ਸਮੇਤ ਤਰਨਤਾਰਨ ਦੇ 2 ਨੌਜਵਾਨ ਕਾਬੂ

12 ਕਿੱਲੋ ਤੋਂ ਵੱਧ ਹੈਰੋਇਨ ਸਮੇਤ ਤਰਨਤਾਰਨ ਦੇ 2 ਨੌਜਵਾਨ ਕਾਬੂ

ਫੈਸਲਾਬਾਦ ਏਅਰਪੋਰਟ 'ਤੇ ਰੋਕੇ ਗਏ 104 ਸ਼ਰਧਾਲੂ, ਪਾਕਿ ਤੋਂ ਗੁਰਧਾਮਾਂ ਦੇ ਦਰਸ਼ਨਾਂ ਲਈ ਆ ਰਹੇ ਸਨ ਭਾਰਤ

ਫੈਸਲਾਬਾਦ ਏਅਰਪੋਰਟ 'ਤੇ ਰੋਕੇ ਗਏ 104 ਸ਼ਰਧਾਲੂ, ਪਾਕਿ ਤੋਂ ਗੁਰਧਾਮਾਂ ਦੇ ਦਰਸ਼ਨਾਂ ਲਈ ਆ ਰਹੇ ਸਨ ਭਾਰਤ

ਅਮਰੀਕਾ ਸਰਕਾਰ ਵੱਲੋਂ ਪੋਸਟਰ ’ਚ ਪੰਜਾਬੀ ਸਿੱਖਾਂ ਨੂੰ ਨਿਸ਼ਾਨਾ ਬਣਾਉਣਾ ਮੰਦਭਾਗਾ: ਐਡਵੋਕੇਟ ਧਾਮੀ

ਅਮਰੀਕਾ ਸਰਕਾਰ ਵੱਲੋਂ ਪੋਸਟਰ ’ਚ ਪੰਜਾਬੀ ਸਿੱਖਾਂ ਨੂੰ ਨਿਸ਼ਾਨਾ ਬਣਾਉਣਾ ਮੰਦਭਾਗਾ: ਐਡਵੋਕੇਟ ਧਾਮੀ

ਗੈਰ-ਹਾਜ਼ਰ ਰਹਿਣ ਵਾਲੇ ਪੰਜਾਬ ਦੇ ਮੁਲਾਜ਼ਮਾਂ ਨੂੰ ਰਾਹਤ, ਸਰਕਾਰ ਨੇ ਵਾਪਸ ਲਿਆ ਅਹਿਮ ਫ਼ੈਸਲਾ

ਗੈਰ-ਹਾਜ਼ਰ ਰਹਿਣ ਵਾਲੇ ਪੰਜਾਬ ਦੇ ਮੁਲਾਜ਼ਮਾਂ ਨੂੰ ਰਾਹਤ, ਸਰਕਾਰ ਨੇ ਵਾਪਸ ਲਿਆ ਅਹਿਮ ਫ਼ੈਸਲਾ

ਭਗਵਾਨ ਸ਼ਿਵ ਕਥਾ ਦੌਰਾਨ ਸ਼ਿਵ ਵਿਆਹ ਦੇ ਪ੍ਰਸੰਗ ਨਾਲ ਭਾਵ ਬਿਭੋਰ ਹੋਏ ਸ਼ਰਧਾਲੂ

ਭਗਵਾਨ ਸ਼ਿਵ ਕਥਾ ਦੌਰਾਨ ਸ਼ਿਵ ਵਿਆਹ ਦੇ ਪ੍ਰਸੰਗ ਨਾਲ ਭਾਵ ਬਿਭੋਰ ਹੋਏ ਸ਼ਰਧਾਲੂ

ਡਾ. ਬਲਜੀਤ ਕੌਰ ਦੀ ਅਗਵਾਈ ਹੇਠ ‘ਸਮਾਇਲ ਸਕੀਮ’ ਬਣੀ ਭਿਖਿਆ ਤੋਂ ਸਨਮਾਨਜਨਕ ਜੀਵਨ ਵੱਲ ਨਵੀਂ ਉਮੀਦ

ਡਾ. ਬਲਜੀਤ ਕੌਰ ਦੀ ਅਗਵਾਈ ਹੇਠ ‘ਸਮਾਇਲ ਸਕੀਮ’ ਬਣੀ ਭਿਖਿਆ ਤੋਂ ਸਨਮਾਨਜਨਕ ਜੀਵਨ ਵੱਲ ਨਵੀਂ ਉਮੀਦ

ਅਮਨ ਅਰੋੜਾ ਨੇ ਪੰਜਾਬ-ਸ਼ਾਰਜਾਹ ਵਪਾਰਕ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਸਾਂਝੇ ਉੱਦਮ, ਬਰਾਮਦ, ਤਕਨੀਕੀ ਸਹਿਯੋਗ ਤੇ ਸੁਖਾਲੀ ਮਾਰਕੀਟ ਪਹੁੰਚ 'ਤੇ ਦਿੱਤਾ ਜ਼ੋਰ

ਅਮਨ ਅਰੋੜਾ ਨੇ ਪੰਜਾਬ-ਸ਼ਾਰਜਾਹ ਵਪਾਰਕ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਸਾਂਝੇ ਉੱਦਮ, ਬਰਾਮਦ, ਤਕਨੀਕੀ ਸਹਿਯੋਗ ਤੇ ਸੁਖਾਲੀ ਮਾਰਕੀਟ ਪਹੁੰਚ 'ਤੇ ਦਿੱਤਾ ਜ਼ੋਰ