Saturday, April 11, 2026
BREAKING
ਪੰਜਾਬ ਦੇ ਹਰ ਨਾਗਰਿਕ ਲਈ ਸਿਹਤ ਸੇਵਾਵਾਂ; ‘ਸਿਹਤ ਕਾਰਡ’ ਲਈ ਉਮਰ, ਲਿੰਗ ਜਾਂ ਆਮਦਨ ਦੀ ਕੋਈ ਪਾਬੰਦੀ ਨਹੀਂ : ਡਾ. ਬਲਬੀਰ ਸਿੰਘ ਮਾਨ ਸਰਕਾਰ ਦਾ ਵੱਡਾ ਫ਼ੈਸਲਾ; ਵਿਸ਼ੇਸ਼ ਜ਼ਰੂਰਤ ਵਾਲੇ ਬੱਚਿਆਂ ਲਈ ਸੰਚਾਰ ਦੀਆਂ ਰੁਕਾਵਟਾਂ ਹੋਣਗੀਆਂ ਦੂਰ ਗੈਂਗਸਟਰਾਂ 'ਤੇ ਵਾਰ ਦਾ 80ਵਾਂ ਦਿਨ: ਪੰਜਾਬ ਪੁਲਿਸ ਵੱਲੋਂ 449 ਥਾਵਾਂ 'ਤੇ ਛਾਪੇਮਾਰੀ; 262 ਗ੍ਰਿਫ਼ਤਾਰ ਨਵੀਂ ਉਦਯੋਗਿਕ ਨੀਤੀ 2026 ਨਾਲ ਉਦਯੋਗਾਂ ਨੂੰ ਵੱਡੀ ਰਾਹਤ ਮਿਲੇਗੀ – ਮੰਤਰੀ ਸੰਜੀਵ ਅਰੋੜਾ ਕਿਸਾਨਾਂ ਲਈ ਵੱਡੀ ਰਾਹਤ; ਪੰਜਾਬ ਵਿੱਚ ਭਾਰਤੀ ਖੁਰਾਕ ਨਿਗਮ ਦੇ ਗੋਦਾਮਾਂ ਵਿੱਚ ਪਏ 155 ਲੱਖ ਮੀਟ੍ਰਿਕ ਟਨ ਚੌਲ ਅਤੇ ਕਣਕ ਦੇ ਸਟਾਕ ਦੀ ਲਿਫਟਿੰਗ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾਣਗੀਆਂ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੋਕਾਂ ਦੀ ਕਚਹਿਰੀ ਵਿੱਚ ਹਾਰ ਚੁੱਕਿਆ ਅਕਾਲੀ ਦਲ ਹੁਣ ਪਰਮਾਤਮਾ ਦੀ ਕਚਹਿਰੀ ਵਿੱਚ ਵੀ ਹਾਰੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਸਰਕਾਰ ਦੇ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਯਤਨਾਂ ਨੂੰ ਪਿਆ ਬੂਰ: ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਆਈ 94 ਫੀਸਦੀ ਕਮੀ ਸਦਕਾ ਮਿਲਿਆ ਕੌਮੀ ਪੱਧਰ ਦਾ ਪੁਰਸਕਾਰ ਸੁਨਾਮ ਵਿੱਚ 19 ਅਪ੍ਰੈਲ ਨੂੰ ਭਗਵਾਨ ਪਰਸ਼ੂਰਾਮ ਦਾ ਜਨਮ ਦਿਹਾੜਾ, ਤਿਆਰੀਆਂ ਜਾਰੀ ਸੁਨਾਮ ਵਿੱਚ 19 ਅਪ੍ਰੈਲ ਨੂੰ ਭਗਵਾਨ ਪਰਸ਼ੂਰਾਮ ਦਾ ਜਨਮ ਦਿਹਾੜਾ, ਤਿਆਰੀਆਂ ਜਾਰੀ ਸਮਾਜ ਸੇਵਕ ਨਰਿੰਦਰ ਠੇਕੇਦਾਰ ਦੀ ਨੂੰਹ ਨੂੰ ਪੰਜਾਬ ਦੇ ਗਵਰਨਰ ਵਲੋਂ  ਪੀਐਚਡੀ ਦੀ ਡਿਗਰੀ ਦੇ ਕੇ ਕੀਤਾ ਸਨਮਾਨਿਤ

ਰਾਸ਼ਟਰੀ

ਲਾਲ ਕਿਲ੍ਹਾ ਧਮਾਕਾ ਮਾਮਲੇ 'ਚ ਇਕ ਹੋਰ ਵੱਡਾ ਖੁਲਾਸਾ ! ਮੁਲਜ਼ਮਾਂ ਨੇ ਆਪਣੇ ਆਕਾਵਾਂ ਨਾਲ ਕਾਂਟੈਕਟ ਲਈ ਵਰਤੇ Ghost SIM

05 ਜਨਵਰੀ, 2026 01:42 PM

ਸ਼੍ਰੀਨਗਰ- ਦਿੱਲੀ ਦੇ ਲਾਲ ਕਿਲ੍ਹੇ ਦੇ ਕੋਲ ਪਿਛਲੇ ਸਾਲ 10 ਨਵੰਬਰ ਨੂੰ ਹੋਏ ਧਮਾਕੇ ਨਾਲ ਜੁੜੇ ‘ਸਫੈਦਪੋਸ਼’ ਅੱਤਵਾਦੀ ਮਾਡਿਊਲ ਦੀ ਜਾਂਚ ’ਚ ਖੁਲਾਸਾ ਹੋਇਆ ਹੈ ਕਿ ਉੱਚ ਸਿੱਖਿਆ ਪ੍ਰਾਪਤ ਡਾਕਟਰਾਂ ਨੇ ਪਾਕਿਸਤਾਨੀ ਆਕਾਵਾਂ ਨਾਲ ਗੱਲ ਕਰਨ ਲਈ ‘ਘੋਸਟ’ ਸਿਮ ਕਾਰਡ ਅਤੇ ਇਨਕ੍ਰਿਪਟਡ ਐਪਸ ਦੇ ਗੁੰਝਲਦਾਰ ਨੈੱਟਵਰਕ ਦੀ ਵਰਤੋਂ ਕੀਤੀ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਦਾਅਵਾ ਕੀਤਾ। ਜਾਂਚ ਦੇ ਨਤੀਜਿਆਂ ਦੇ ਆਧਾਰ ’ਤੇ ਹੀ ਦੂਰਸੰਚਾਰ ਵਿਭਾਗ (ਡੀ. ਓ. ਟੀ.) ਨੇ ਪਿਛਲੇ ਸਾਲ 28 ਨਵੰਬਰ ਨੂੰ ਇਕ ਵਿਆਪਕ ਹੁਕਮ ਜਾਰੀ ਕੀਤਾ ਸੀ। ਇਸ ਹੁਕਮ ਤਹਿਤ ਵ੍ਹਟਸਐਪ, ਟੈਲੀਗ੍ਰਾਮ ਅਤੇ ਸਿਗਨਲ ਵਰਗੀਆਂ ਐਪ-ਅਧਾਰਿਤ ਸੰਚਾਰ ਸੇਵਾਵਾਂ ਨੂੰ ਲਾਜ਼ਮੀ ਤੌਰ ’ਤੇ ਉਪਕਰਣ ’ਚ ਮੌਜੂਦ ਸਰਗਰਮ ਅਤੇ ਭੌਤਿਕ ਸਿਮ ਕਾਰਡ ਨਾਲ ਲਗਾਤਾਰ ਜੁੜੇ ਰਹਿਣਾ ਹੋਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ‘ਸਫੈਦਪੋਸ਼’ ਅੱਤਵਾਦੀ ਮਾਡਿਊਲ ਅਤੇ ਧਮਾਕੇ ਦੀ ਜਾਂਚ ’ਚ ਇਹ ਸਾਹਮਣੇ ਆਇਆ ਕਿ ਗ੍ਰਿਫ਼ਤਾਰ ਕੀਤੇ ਗਏ ਡਾਕਟਰਾਂ-ਮੁਜ਼ਮਿਲ ਗਨਈ, ਅਦੀਲ ਰਾਥਰ ਅਤੇ ਹੋਰਾਂ ਨੇ ਸੁਰੱਖਿਆ ਏਜੰਸੀਆਂ ਤੋਂ ਬਚਣ ਲਈ ਇਕ ਰਣਨੀਤਕ ‘ਡੁਅਲ-ਫੋਨ’ ਪ੍ਰੋਟੋਕਾਲ ਤਹਿਤ ‘ਘੋਸਟ’ ਸਿਮ ਕਾਰਡਾਂ ਦੀ ਵਰਤੋਂ ਕੀਤੀ।

ਕੀ ਹੈ ‘ਘੋਸਟ ਸਿਮ ਕਾਰਡ’?

‘ਘੋਸਟ ਸਿਮ ਕਾਰਡ’ ਅਜਿਹਾ ਸਿਮ ਕਾਰਡ ਹੁੰਦਾ ਹੈ, ਜੋ ਕਿਸੇ ਅਸਲੀ ਅਤੇ ਪ੍ਰਮਾਣਿਤ ਪਛਾਣ ਨਾਲ ਜੁੜਿਆ ਨਹੀਂ ਹੁੰਦਾ। ਇਸ ਦੀ ਵਰਤੋਂ ਲੋਕ ਆਪਣੀ ਪਛਾਣ ਲੁਕਾਉਣ ਲਈ ਕਰਦੇ ਹਨ।  ‘ਉਕਾਸਾ’, ‘ਫੈਜ਼ਾਨ’ ਅਤੇ ‘ਹਾਸ਼ਮੀ’ ਕੋਡ ਨਾਵਾਂ ਨਾਲ ਪਾਕਿਸਤਾਨੀ ਆਕਿਆਂ ਨਾਲ ਕਰਦੇ ਸਨ ਗੱਲ।

ਹਰੇਕ ਮੁਲਜ਼ਮ ਕੋਲ ਸਨ 2 ਤੋਂ 3 ਮੋਬਾਈਲ ਹੈਂਡਸੈੱਟ

ਅਧਿਕਾਰੀਆਂ ਨੇ ਦੱਸਿਆ ਕਿ ਲਾਲ ਕਿਲੇ ਦੇ ਕੋਲ ਧਮਾਕਾਖੇਜ਼ ਪਦਾਰਥਾਂ ਨਾਲ ਲੱਦਿਆ ਵਾਹਨ ਚਲਾਉਂਦੇ ਸਮੇਂ ਹੋਏ ਧਮਾਕੇ ’ਚ ਮਾਰੇ ਗਏ ਡਾਕਟਰ ਉਮਰ-ਉਨ-ਨਬੀ ਸਮੇਤ ਹਰੇਕ ਮੁਲਜ਼ਮ ਕੋਲ 2 ਤੋਂ 3 ਮੋਬਾਈਲ ਹੈਂਡਸੈੱਟ ਸਨ। ਮੁਲਜ਼ਮਾਂ ਕੋਲ ਸ਼ੱਕ ਤੋਂ ਬਚਣ ਲਈ ਵੱਖ-ਵੱਖ ਫੋਨ ਸਨ। ਇਨ੍ਹਾਂ ’ਚੋਂ ਇਕ ਉਨ੍ਹਾਂ ਦੇ ਆਪਣੇ ਨਾਂ ’ਤੇ ਰਜਿਸਟਰਡ ਸੀ, ਜਿਸ ਦੀ ਵਰਤੋਂ ਉਹ ਆਮ ਨਿੱਜੀ ਅਤੇ ਪੇਸ਼ੇਵਰ ਕੰਮਾਂ ਲਈ ਕਰਦੇ ਸਨ, ਜਦੋਂ ਕਿ ਦੂਜੇ ਫੋਨ ਦੀ ਵਰਤੋਂ ਅੱਤਵਾਦੀ ਸਰਗਰਮੀਆਂ ਲਈ ਕੀਤੀ ਜਾਂਦੀ ਸੀ। ਉਹ ਦੂਜੇ ਫੋਨ ਰਾਹੀਂ ਪਾਕਿਸਤਾਨ ’ਚ ਬੈਠੇ ਆਪਣੇ ਆਕਿਆਂ (ਜਿਨ੍ਹਾਂ ਨੂੰ ‘ਉਕਾਸਾ’, ‘ਫੈਜ਼ਾਨ’ ਅਤੇ ‘ਹਾਸ਼ਮੀ’ ਕੋਡ ਨਾਂ ਨਾਲ ਪਛਾਣਿਆ ਜਾਂਦਾ ਸੀ) ਨਾਲ ਵ੍ਹਟਸਐਪ ਅਤੇ ਟੈਲੀਗ੍ਰਾਮ ਰਾਹੀਂ ਗੱਲਬਾਤ ਕਰਦੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਦੂਜੇ ਫੋਨ ਲਈ ਜਾਰੀ ਕੀਤੇ ਗਏ ਸਿਮ ਕਾਰਡ ਗੈਰ-ਸ਼ੱਕੀ ਨਾਗਰਿਕਾਂ ਦੇ ਨਾਂ ’ਤੇ ਸਨ, ਜਿਨ੍ਹਾਂ ਦੇ ਆਧਾਰ ਕਾਰਡ ਦੀ ਜਾਣਕਾਰੀ ਦੀ ਦੁਰਵਰਤੋਂ ਕੀਤੀ ਗਈ ਸੀ।

ਫਰਜ਼ੀ ਆਧਾਰ ਕਾਰਡਾਂ ਦੀ ਵਰਤੋਂ ਕਰ ਕੇ ਜਾਰੀ ਕੀਤੇ ਜਾ ਰਹੇ ਸਨ ਸਿਮ

ਉਨ੍ਹਾਂ ਦੱਸਿਆ ਕਿ ਜੰਮੂ-ਕਸ਼ਮੀਰ ਪੁਲਸ ਨੇ ਇਕ ਵੱਖਰੇ ਰੈਕੇਟ ਦਾ ਵੀ ਪਰਦਾਫਾਸ਼ ਕੀਤਾ ਹੈ, ਜਿਸ ’ਚ ਫਰਜ਼ੀ ਆਧਾਰ ਕਾਰਡਾਂ ਦੀ ਵਰਤੋਂ ਕਰ ਕੇ ਸਿਮ ਕਾਰਡ ਜਾਰੀ ਕੀਤੇ ਜਾ ਰਹੇ ਸਨ। ਅਧਿਕਾਰੀਆਂ ਅਨੁਸਾਰ ਸੁਰੱਖਿਆ ਏਜੰਸੀਆਂ ਨੇ ਇਕ ਚਿੰਤਾਜਨਕ ਰੁਝਾਨ ਦਾ ਪਤਾ ਲਾਇਆ ਹੈ, ਜਿਸ ’ਚ ਇਹ ਸਿਮ ਕਾਰਡ ਸਰਹੱਦ ਪਾਰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਜਾਂ ਪਾਕਿਸਤਾਨ ’ਚ ਮੈਸੇਜਿੰਗ ਪਲੇਟਫਾਰਮਾਂ ’ਤੇ ਸਰਗਰਮ ਸਨ। ਉਪਕਰਣ ’ਚ ਭੌਤਿਕ ਸਿਮ ਕਾਰਡ ਤੋਂ ਬਿਨਾਂ ਮੈਸੇਜਿੰਗ ਐਪ ਚਲਾਉਣ ਦੀ ਸਹੂਲਤ ਦਾ ਫਾਇਦਾ ਉਠਾ ਕੇ ਪਾਕਿਸਤਾਨੀ ਆਕਾ ਇਸ ਮਾਡਿਊਲ ਨੂੰ ਯੂ-ਟਿਊਬ ਰਾਹੀਂ ਆਈ. ਈ. ਡੀ. ਤਿਆਰ ਕਰਨਾ ਸਿੱਖਣ ਅਤੇ ਦੇਸ਼ ਦੇ ‘ਅੰਦਰੂਨੀ ਹਿੱਸਿਆਂ’ ’ਚ ਹਮਲੇ ਦੀ ਯੋਜਨਾ ਬਣਾਉਣ ਲਈ ਹਦਾਇਤਾਂ ਦੇਣ ’ਚ ਸਮਰੱਥ ਸਨ। ਹਾਲਾਂਕਿ, ਭਰਤੀ ਕੀਤੇ ਗਏ ਅਜਿਹੇ ਲੋਕ ਸ਼ੁਰੂ ’ਚ ਸੀਰੀਆ ਜਾਂ ਅਫ਼ਗਾਨਿਸਤਾਨ ਦੇ ਜੰਗ ਪ੍ਰਭਾਵਿਤ ਖੇਤਰਾਂ ’ਚ ਸ਼ਾਮਲ ਹੋਣਾ ਚਾਹੁੰਦੇ ਸਨ।

Have something to say? Post your comment

ਅਤੇ ਰਾਸ਼ਟਰੀ ਖਬਰਾਂ

ਮਥੁਰਾ ਕਿਸ਼ਤੀ ਹਾਦਸਾ : PM ਮੋਦੀ ਨੇ ਪੀੜਤ ਪਰਿਵਾਰਾਂ ਨਾਲ ਪ੍ਰਗਟਾਈ ਹਮਦਰਦੀ

ਮਥੁਰਾ ਕਿਸ਼ਤੀ ਹਾਦਸਾ : PM ਮੋਦੀ ਨੇ ਪੀੜਤ ਪਰਿਵਾਰਾਂ ਨਾਲ ਪ੍ਰਗਟਾਈ ਹਮਦਰਦੀ

ਵੱਡਾ ਹਾਦਸਾ : ਪੰਜਾਬ ਦੇ ਸ਼ਰਧਾਲੂਆਂ ਦੀ ਵ੍ਰਿੰਦਾਵਨ 'ਚ ਪਲਟੀ ਕਿਸ਼ਤੀ, 9 ਦੀ ਮੌਤ ; ਕਈ ਲਾਪਤਾ

ਵੱਡਾ ਹਾਦਸਾ : ਪੰਜਾਬ ਦੇ ਸ਼ਰਧਾਲੂਆਂ ਦੀ ਵ੍ਰਿੰਦਾਵਨ 'ਚ ਪਲਟੀ ਕਿਸ਼ਤੀ, 9 ਦੀ ਮੌਤ ; ਕਈ ਲਾਪਤਾ

ਤੇਲੰਗਾਨਾ 'ਚ ਮਾਓਵਾਦੀ ਕਮਾਂਡਰ ਸਣੇ 42 ਮਾਓਵਾਦੀਆਂ ਨੇ ਹਥਿਆਰਾਂ ਨਾਲ ਕੀਤਾ ਆਤਮ-ਸਮਰਪਣ

ਤੇਲੰਗਾਨਾ 'ਚ ਮਾਓਵਾਦੀ ਕਮਾਂਡਰ ਸਣੇ 42 ਮਾਓਵਾਦੀਆਂ ਨੇ ਹਥਿਆਰਾਂ ਨਾਲ ਕੀਤਾ ਆਤਮ-ਸਮਰਪਣ

ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਘਿਰੇ ਇਲਾਹਾਬਾਦ ਹਾਈ ਕੋਰਟ ਦੇ ਜੱਜ ਯਸ਼ਵੰਤ ਵਰਮਾ ਨੇ ਦਿੱਤਾ ਅਸਤੀਫ਼ਾ

ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਘਿਰੇ ਇਲਾਹਾਬਾਦ ਹਾਈ ਕੋਰਟ ਦੇ ਜੱਜ ਯਸ਼ਵੰਤ ਵਰਮਾ ਨੇ ਦਿੱਤਾ ਅਸਤੀਫ਼ਾ

PM ਮੋਦੀ ਨੇ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕਣ 'ਤੇ ਨਿਤੀਸ਼ ਕੁਮਾਰ ਨੂੰ ਦਿੱਤੀ ਵਧਾਈ

PM ਮੋਦੀ ਨੇ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕਣ 'ਤੇ ਨਿਤੀਸ਼ ਕੁਮਾਰ ਨੂੰ ਦਿੱਤੀ ਵਧਾਈ

ਭਾਜਪਾ ਸੱਤਾ 'ਚ ਆਈ ਤਾਂ 6 ਮਹੀਨਿਆਂ ਅੰਦਰ ਲਾਗੂ ਕੀਤੀ ਜਾਵੇਗੀ UCC : ਅਮਿਤ ਸ਼ਾਹ

ਭਾਜਪਾ ਸੱਤਾ 'ਚ ਆਈ ਤਾਂ 6 ਮਹੀਨਿਆਂ ਅੰਦਰ ਲਾਗੂ ਕੀਤੀ ਜਾਵੇਗੀ UCC : ਅਮਿਤ ਸ਼ਾਹ

ਜੈਰਾਮ ਰਮੇਸ਼ ਨੇ ਕੇਂਦਰ ਸਰਕਾਰ ਨੂੰ ਘੇਰਿਆ, ਵਿਦੇਸ਼ ਨੀਤੀ 'ਤੇ ਖੜ੍ਹੇ ਕੀਤੇ ਵੱਡੇ ਸਵਾਲ

ਜੈਰਾਮ ਰਮੇਸ਼ ਨੇ ਕੇਂਦਰ ਸਰਕਾਰ ਨੂੰ ਘੇਰਿਆ, ਵਿਦੇਸ਼ ਨੀਤੀ 'ਤੇ ਖੜ੍ਹੇ ਕੀਤੇ ਵੱਡੇ ਸਵਾਲ

ਬਿਹਾਰ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਸ ਨੂੰ ਪਈਆਂ ਭਾਜੜਾਂ

ਬਿਹਾਰ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਸ ਨੂੰ ਪਈਆਂ ਭਾਜੜਾਂ

ਬੰਗਾਲ ਚੋਣਾਂ ਲਈ ਭਾਜਪਾ ਦਾ 'ਮੈਨੀਫੈਸਟੋ' ਜਾਰੀ, ਔਰਤਾਂ ਤੇ ਬੇਰੁਜ਼ਗਾਰਾਂ ਨੂੰ 3000 ਰੁਪਏ ਮਹੀਨਾ ਦੇਣ ਦਾ ਵਾਅਦਾ

ਬੰਗਾਲ ਚੋਣਾਂ ਲਈ ਭਾਜਪਾ ਦਾ 'ਮੈਨੀਫੈਸਟੋ' ਜਾਰੀ, ਔਰਤਾਂ ਤੇ ਬੇਰੁਜ਼ਗਾਰਾਂ ਨੂੰ 3000 ਰੁਪਏ ਮਹੀਨਾ ਦੇਣ ਦਾ ਵਾਅਦਾ

ਹਰੀਵੰਸ਼ ਮੁੜ ਬਣੇ ਰਾਜ ਸਭਾ ਸੰਸਦ ਮੈਂਬਰ, ਰਾਸ਼ਟਰਪਤੀ ਨੇ ਕੀਤਾ ਨਾਮਜ਼ਦ

ਹਰੀਵੰਸ਼ ਮੁੜ ਬਣੇ ਰਾਜ ਸਭਾ ਸੰਸਦ ਮੈਂਬਰ, ਰਾਸ਼ਟਰਪਤੀ ਨੇ ਕੀਤਾ ਨਾਮਜ਼ਦ